Welcome to Canadian Punjabi Post
Follow us on

26

March 2019
ਟੋਰਾਂਟੋ/ਜੀਟੀਏ

ਓ. ਕੇ. ਡੀ ਫੀਲਡ ਹਾਕੀ ਕਲੱਬ ਨੇ ਬਿੱਘ ਐਪਲ ਟੂਰਨਾਂਮੈਂਟ `ਚ ਜਿੱਤਿਆ ਗੋਲਡ ਮੈਡਲ

March 06, 2019 09:14 AM

 

ਮਾਰਚ 2-3 / 2019. ਮਾਰਚ ਮਹੀਨੇ ਦੇ ਪਹਿੱਲੇ ਵੀਕਐੰਡ ਤੇ ਹੋਏ ਸਭ ਤੋ ਵੱਡੇ ਬਿੱਘ ਐਪਲ ਟੂਰਨਾਂਮੈਂਟ ਵਿੱਚ ਫਿਰ ਇੱਕ ਵਾਰ ਓ ਕੇ ਡੀ ਫੀਲਡ ਹਾਕੀ ਕਲੱਬ ਦੀ ਮੁਡਿੰਆ ਦੀ ਸੀਨੀਅਰ ਟੀਮ ਨੇ ਬੱਲੇ ਬੱਲੇ ਕਰਵਾਹ ਦਿੱਤੀ । ਬਹੁਤ ਸਾਰੇ ਬਾਹਰੋ ਆਏ ਹੋਏ ਕਲੱਬਾ ਨੇ ਬਿੰਘ ਐਪਲ ਟੂਰਨਾਂਮੈਂਟ ਵਿੱਚ ਹਿੱਸਾ ਲਿਆ ਦੀਆਂ ਵੱਖ ਵੱਖ ਟੀਮਾਂ ਸਨ ਅਤੇ ਕਨੇਡਾ ਤੋ ਵੀ ਵੱਖ ਵੱਖ ਪਰਵੈਂਸਾ ਦੀਆਂ ਟੀਮਾਂ ਪਹੁਚੀਆ ਹੋਈਆ ਸਨ । ਇਹ ਵਿੱਚ ਸਭ ਤੋ ਵੱਡਾ ਇੰਨਡੋਰ ਟੂਰਨਾਂਮੈਂਟ ਹੁੰਦਾ ਹੈ ਇਸ ਵਿੱਚ ਓਪਨ ਦੀਆਂ ਮੈਨ ਅਤੇ ਵੋਮੈਨ ਦੀਆਂ ਟੀਮਾਂ ਹਿੱਸਾ ਲੈਦੀਆ ਹਨ । ਮੈਨਸ ਦੀਆ ਟੀਮਾ ਦੇ ਕਲੱਬ ਵੀ ਬਹੁਤ ਚੰਗੇ ਚੰਗੇ ਪਲੇਰਾ ਨੂੰ ਇੱਕਠੇ ਕਰਕੇ ਵਧਿਆ ਟੀਮਾ ਬਣਾ ਕੇ ਹਰ ਸਾਲ ਲਿਉਅਦੇ ਹਨ ਪਰ ਓ ਕੇ ਡੀ ਦੀ ਟੀਮ ਜੋ ਕਿ ਸਿਰਫ ੳ ਕੇ ਡੀ ਫੀਲਡ ਹਾਕੀ ਕਲੱਬ ਦੇ ਹੀ ਆਪਣੇ ਬੱਚੇ ਖੇਡਦੇ ਹਨ ਦੇ ਅੱਗੇ ਕੋਈ ਵੀ ਕਲੱਬ ਟਿਕ ਨਹੀ ਸਕਿਆ ਅਤੇ ਓ ਕੇ ਡੀ ਕਲੱਬ ਨੇ ਸਾਰੇ ਮੈਚ ਜਿੱਤ ਕੇ ਫਾਇਨਲ ਵਿੱਚ ਕੈਲਗਰੀ ਦੀ ਟੀਮ ਨੂੰ ਬਹੁਤ ਵੱਡੇ 9-3 ਵੱਡੇ ਫਰਕ ਨਾਲ ਹਰਾ ਕੇ ਗੋਲਡ ਮੈਡਲ ਜਿੱਤਿਆ ।

 

ਇਸ ਟੂਰਨਾਂਮੈਂਟ ਵਿੱਚ ਇੱਕ ਹੋਰ ਰਿਕਾਡ ਵੀ ਓ ਕੇ ਡੀ ਦੀ ਟੀਮ ਨੇ ਬਣਾਇਅ ਜੋ ਕਿ ਸਭ ਤੋ ਵੱਧ ਗੋਲ ਕਰਨ ਦਾ ਹੈ ਓ ਕੇ ਡੀ ਫੀਲਡ ਹਾਕੀ ਕਲੱਬ ਨੇ ਟੋਟਲ 56 ਗੋਲ ਕੀਤੇ ਜੋ ਕਿ ਇੱਕ ਰਿਕਾਡ ਹੈ ਅਤੇ ਓ ਕੇ ਡੀ ਦੇ ਪਲੇਅਰ ਗੁਰਜੋਤ ਸਿੰਘ ਨੇ ਇਸ ਟੂਰਨਾਂਮੈਂਟ ਵਿੱਚ ਇੱਕਲੇ ਨੇ ਟੋਟਲ 18 ਗੋਲ ਕੀਤੇ ਤੇ ਪੂਰੇ ਟੂਰਨਾਂਮੈਂਟ ਵਿੱਚ ਪਹਿੱਲੇ ਨੰਬਰ ਤੇ ਰਿਹਾ । ਇਸੇ ਤਰਾਂ ਹੀ ਓ ਕੇ ਡੀ ਕਲੱਭ ਦਾ ਇੱਕ ਪਲੇਅਰ ਜੋ ਕਿ ਸਿਰਫ 18-19 ਸਾਲ ਦੀ ਉਮਰ ਦਾ ਹੀ ਹੈ ਜੱਗਪ੍ਰੀਤ ਸਿੰਘ ਉਸ ਨੂੰ ਸਭ ਤੋ ਵਧਿਆ ਪਲੇਅਰ ਟੂਰਨਾਂਮੈਂਟ ਵਿੱਚ ਚੁਣਿਆ ਗਿਆ ਅਤੇ ਟੋਪ ਕਲਾਸ ਦੀਆਂ ਹਾਕੀਆ ਨਾਲ ਸਨਮਾਨਤ ਕੀਤਾ। ਇਸ ਤਰਾਂ ਬਿੰਘ ਐਪਲ ਦੀ ਮੈਂਨਜਮੈਟ ਵਲੋ ਓ ਕੇ ਡੀ ਫੀਲਡ ਹਾਕੀ ਕਲੱਬ ਦਾ ਬਹੁਤ ਮਾਣ ਸਤਿਕਾਰ ਕੀਤਾ ਗਿਆ ਅਤੇ ਅਗਲੇ ਸਾਲ ਆਉਣ ਦਾ ਸੱਦਾ ਵੀ ਨਾਲ ਹੀ ਦੇ ਦਿੱਤਾ ਗਿਆ ।
ਅਸੀ ਆਪਣੇ ਓ ਕੇ ਡੀ ਫੀਲਡ ਹਾਕੀ ਕਲੱਬ ਵਲੋ ਬਿੰਘ ਐਪਲ ਟੂਰਨਾਂਮੈਂਟ ਦੀ ਸਮੂਚੀ ਮੈਂਨਜਮੈਟ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾ ਅਤੇ ਅਪਣੀ ਟੀਮ ਦਾ ਪਰਿਵਾਰਾ ਦਾ ਪਲੇਰਾਂ ਦਾ ਧੰਨਵਾਦ ਕਰਦੇ। ਕਲੱਬ ਦੀ ਹੋਰ ਜਾਣਕਾਰੀ ਵਾਸਤੇ ਬੱਚਿਆ ਬੱਚੀਆ ਨੂੰ ਹਾਕੀ ਖਡਾਉਣ ਵਾਸਤੇ ਜਾ ਕਿਸੇ ਨੇ ਆਪ ਖੇਡਣਾ ਹੋਵੇ ਸਾਨੂੰ ਆਉਟਡੋਰ ਖੇਡਣ ਵਾਸਤੇ ਪਲੇਰਾ ਦੀ ਜਰੂਰਤ ਵੀ ਹੈ ਤੁਸੀ ਸਾਡੇ ਨਾਲ ਸਮਪਰਕ ਕਰ ਸਕਦੇ ਹੋ ।ਸਮਪਰਕ ਕਰਨ ਵਾਸਤੇ ਗੁਰਜਿੰਦਰ ਸਿੰਘ 416-731-1602 ਫੂਨ ਨੰਬਰ ਤੇ ਕਾਲ ਕਰ ਸਕਦੇ ਹੋ ਧੰਨਵਾਦ ।

Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਨਿਊ ਹੋਪ ਸੀਨੀਅਰ ਕਲੱਬ ਨੇ ਹੋਲੀ ਦੇ ਸੰਬੰਧ `ਚ ਸਮਾਗਮ ਕਰਵਾਇਆ
ਆਟੋ ਇੰਸ਼ੋਰੈਂਸ ਵਿੱਚ ਪੱਖਪਾਤ ਨੂੰ ਖ਼ਤਮ ਕਰਨ ਲਈ ਲਿਆਂਦੇ ਬਿੱਲ ਦੀ ਦੂਜੀ ਰੀਡਿੰਗ ਹੋਈ ਪੂਰੀ
ਕਾਉਂਸਲਰ ਢਿੱਲੋਂ ਨੇ ਯੌਨ ਅਪਰਾਧੀ ਹਾਰਕਸ ਨੂੰ ਬਰੈਂਪਟਨ ਤੋਂ ਹਟਾਉਣ ਦੀ ਕੀਤੀ ਮੰਗ
ਸਿਟੀ ਆਫ ਮਿਸੀਸਾਗਾ ਵੱਲੋਂ ਬਿਲਡਿੰਗਾਂ ਦੇ ਪਰਮਿਟ ਲਈ ਜਾਰੀ ਕੀਤੇ ਗਏ 2 ਬਿਲੀਅਨ ਡਾਲਰ
ਬਰੈਂਪਟਨ ਸਾਊਥ ਨਾਮੀਨੇਸ਼ਨ ਚੋਣ 6 ਅਪ੍ਰੈਲ ਨੂੰ: ਆਪਣੀ ਮਿਹਨਤ `ਤੇ ਪੂਰਾ ਭਰੋਸਾ ਹੈ: ਹਰਦੀਪ ਗਰੇਵਾਲ
2019 ਬਜੱਟ ਬਰੈਂਪਟਨ ਲਈ ਵਧੇਰੇ ਲਾਭਦਾਇਕ : ਐੱਮ ਪੀ ਸਹੋਤਾ
ਸੋਨੀਆ ਸਿੱਧੂ ਵੱਲੋਂ ਬਰੈਂਪਟਨ ਸਾਊਥ ਵਿਚ ਗਰੌਸਰੀ-ਚੇਨ 'ਚਲੋ ਫ਼ਰੈੱਸ਼ਕੋ' ਦੀ ਨਵੀਂ ਲੋਕੇਸ਼ਨ ਦਾ ਸੁਆਗ਼ਤ
ਐਮ ਪੀ ਕਮਲ ਖੈਹਰਾ ਨੇ ਬੱਜਟ ਨੂੰ ਬਰੈਂਪਟਨ ਵਾਸੀਆਂ ਲਈ ਤਬਦੀਲੀ ਲਿਆਉਣ ਵਾਲਾ ਕਰਾਰ ਦਿੱਤਾ
ਜਲਿਆਂਵਾਲਾ ਬਾਗ ਕਾਂਡ ਅਤੇ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦਾ ਸ਼ਹੀਦੀ ਸ਼ਰਧਾਂਜਲੀ ਸਮਾਗਮ 14 ਅਪ੍ਰੈਲ ਨੂੰ ਜਲਿਆਂਵਾਲਾ ਬਾਗ ਕਾਂਡ ਅਤੇ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦਾ ਸ਼ਹੀਦੀ ਸ਼ਰਧਾਂਜਲੀ ਸਮਾਗਮ 14 ਅਪ੍ਰੈਲ ਨੂੰ