Welcome to Canadian Punjabi Post
Follow us on

23

March 2019
ਟੋਰਾਂਟੋ/ਜੀਟੀਏ

ਬਰੈਂਪਟਨ ਐਕਸ਼ਨ ਕੋਲੀਸ਼ਨ ਕਮੇਟੀ ਵੱਲੋਂ ਰੱਖੀ ਮੀਟਿੰਗ `ਚ ਸਿਟੀ ਕੌਂਸਲ ਮੈਬਰਾਂ ਨੇ ਕੀਤੀ ਸ਼ਮੂਲੀਅਤ

March 06, 2019 09:11 AM

ਡੱਗ ਫੋਰਡ ਵਲੋਂ ਯੂਨੀਵਰਸਿਟੀ ਦੇ 90 ਮਿਲੀਅਨ ਦੇ ਫੰਡ ਰੋਕੇ ਜਾਣ ‘ਤੇ ਹੋਈ ਮੁੱਖ ਚਰਚਾ  

ਬੀਤੇ ਦਿਨੀਂ ਐਤਵਾਰ ਨੂੰ ਬਰੈਂਪਟਨ ਐਕਸ਼ਨ ਕੋਲੀਸ਼ਨ ਵਲੋਂ 35 ਦੇ ਕਰੀਬ ਲੋਕ ਜੱਥੇਬੰਦੀਆਂ ਦੇ ਅਹੁਦੇਦਾਰਾਂ ਦੀ ਇਕ ਮੀਟਿੰਗ ਰਾਮਗੜੀਆ ਸਿੱਖ ਫਾਉਂਡੇਸ਼ਨ ਉਨਟਾਰੀਓ ਗੁਰੂਘਰ ਵਿਖੇ ਕੀਤੀ ਗਈ। ਇਹ ਮੀਟਿੰਗ ਬਰੈਪਟਨ ‘ਚ ਹੈਲਥ ਕੇਅਰ ਤੇ ਯੂਨੀਵਰਸਿਟੀ ਦੇ ਮਸਲਿਆਂ ਨੂੰ ਲੈ ਕੇ ਰੱਖੀ ਗਈ ਸੀ। ਬਰੈਪਟਨ ਸ਼ਹਿਰ ਦੇ ਭਾਵੇਂ ਹੋਰ ਵੀ ਬਹੁਤ ਸਾਰੇ ਮਸਲੇ ਹਨ ਜਿਵੇਂ ਵਹੀਕਲ ਇੰਨਸਿੳਂੁਰੈਂਸ, ਵੱਧ ਰਹੀ ਹਿੰਸਾ, ਚੋਰੀਆਂ ਦੀ ਭਰਮਾਰ, ਟਰੈਫਿਕ ਤੇ ਡਰੱਗ ਦਾ ਮਸਲਾ, ਜਿੰਨ੍ਹਾਂ ਤੇ ਵੀ ਗੱਲ ਕੀਤੀ ਜਾਂਦੀ ਹੈ ਪਰ ਜੱਥੇਬੰਦੀ ਵਲੋਂ ਇਸ ਸਮੇਂ ਦੋ ਮੁੱਖ ਮਸਲਿਆਂ ਤੇ ਕੇਂਦਰਿਤ ਕੀਤਾ ਜਾ ਰਿਹਾ ਹੈ। ਇਹਨਾਂ ਦੋ ਮਸਲਿਆਂ ਤੇ ਗੱਲ-ਬਾਤ ਕਰਨ ਲਈ ਚਾਰ ਕੌਂਸਲ ਮੈਬਰਾਂ, ਹਰਕੀਰਤ ਸਿੰਘ, ਸ਼ਰਮਨ ਵਿਲੀਅਮਜ਼, ਰਵੀਨਾ ਸੈਂਟੋਜ਼ ਤੇ ਪਾਲ ਵੀਸਿੰਟੇ ਨੇ ਇਸ ਮੀਟਿੰਗ ‘ਚ ਸਮੂਲੀਅਤ ਕੀਤੀ।
ਕੌਂਸਲਰ ਮੈਂਬਰਾਂ ਦੇ ਪਹੁਚੰਣ ਤੇ ਉਹਨਾਂ ਨੂੰ ਹੈਲਥ ਕੇਅਰ ਦੇ ਸਬੰਧ ‘ਚ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਤੇ ਛੇ ਲੱਖ ਦੀ ਅਬਾਦੀ ਵਾਲੇ ਸ਼ਹਿਰ ‘ਚ ਬਣਨ ਜਾ ਰਹੀ ਯੂਨੀਵਰਸਿਟੀ ਦੇ 90 ਮਿਲੀਅਨ ਡਾਲਰ ਫੰਡ, ਡੱਗ ਫੋਰਡ ਦੀ ਸਰਕਾਰ ਵਲੋਂ ਕੈਂਸਲ ਕੀਤੇ ਜਾਣ ਵਾਲੀ ਜਾਣਕਾਰੀ ਸਾਂਝੀ ਕੀਤੀ ਗਈ। ਕੌਂਸਲਰਾਂ ਨੇ ਵੀ ਇਹ ਗੱਲ ਮੰਨੀ ਹੈ ਕਿ ਬਰੈਪਟਨ ਦੇ ਲੋਕ ਵੱਧ ਟੈਕਸ ਪੇ ਕਰਨ ਦੇ ਬਾਵਜੂਦ ਵੀ ਸਰਕਾਰ ਵਲੋਂ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ‘ਚ ਫਾਡੀ ਰੱਖੇ ਗਏ ਹਨ, ਇਹਨਾਂ ਨੂੰ ਬਣਦਾ ਫੇਅਰ ਸ਼ੇਅਰ ਨਹੀਂ
ਮਿਲਿਆ। ਯੂਨੀਵਰਸਿਟੀ ਦੇ ਸਬੰਧ ‘ਚ ਗੱਲ-ਬਾਤ ਕੀਤੇ ਜਾਣ ਤੇ ਉਹਨਾਂ ਨੇ ਦੱਸਿਆ ਕਿ ਰੈਅਰਸਨ ਯੂਨੀਵਰਸਿਟੀ, ਬਰੈਪਟਨ ‘ਚ ਯੂਨੀਵਰਸਿਟੀ ਬਣਾੳਂੁਣ ਲਈ ਬਚਨਬੱਧ ਹੈ ਤੇ ਉਹਨਾਂ ਵਲੋਂ ਸਾਈਬਰ ਸਕਿਉਰਟੀ ਵਾਲਾ ਪ੍ਰੋਜੈਕਟ ਜਲਦੀ ਸ਼ੁਰੂ ਕੀਤੇ ਜਾਣ ਦੀ ਸੰਭਾਵਨਾਂ ਹੈ। ਕਾਫੀ ਲੋਕਾਂ ਦੇ ਇਹ ਵਿਚਾਰ ਸਨ ਕਿ ਵੱਡੇ ਸ਼ਹਿਰਾਂ ਦੀਆਂ ਹੋਰ ਯੂਨੀਵਰਸਿਟੀਆਂ ਦੀ ਤਰ੍ਹਾਂ ਹੀ ਬਰੈਪਟਨ ‘ਚ ਯੂਨੀਵਰਸਿਟੀ ਬਣਨੀ ਚਾਹੀਦੀ ਹੈ ਨਾ ਕਿ ਕਿਸੇ ਇੱਕ ਬਿਲਡਿੰਗ ‘ਚ ਛੋਟੇ ਮੋਟੇ ਕੋਰਸ ਸ਼ੁਰੂ ਕਰ ਕੇ ਲੋਕਾਂ ਨੂੰ ਭੁਲੇਖੇ ‘ਚ ਰੱਖਿਆ ਜਾਵੇ। ਪਰ ਕੌਂਸਲਰਾਂ ਦਾ ਵਿਚਾਰ ਸੀ ਕਿ ਇਹ ਸਾਰਾ ਪ੍ਰੋਜੈਕਟ ਇੱਕ ਵਾਰ ‘ਚ ਹੀ ਨਹੀਂ ਬਣੇਗਾ ਸਗੋਂ ਪੂਰੀ ਯੂਨੀਵਰਸਿਟੀ ਬਣਨ ਲਈ ਛੋਟੇ ਪ੍ਰੋਜੈਕਟ ਤੋਂ ਹੀ ਸ਼ੁਰੂ ਕਰਨਾ ਪੈਂਦਾ ਹੈ ਉਹਨਾਂ ਉਦਾਹਰਣ ਦਿੰਦਿਆਂ ਕਿਹਾ ਕਿ ਓਕਸਫੋਰਡ ਯੂਨੀਵਰਸਿਟੀ ਵੀ ਪਹਿਲਾਂ
ਛੋਟੇ ਲੈਵਲ ਤੇ ਹੀ ਬਣੀ ਸੀ।
ਸ਼ਰਮਨ ਵਿਲੀਅਮਜ਼ ਨੇ ਕਿਹਾ ਕਿ ਉਹ ਲੋਕਾਂ ਦੇ ਨਾਲ ਹਨ ਅਗਰ ਲੋਕ ਕਿਸੇ ਥਾਂ ਰੈਲੀ ਵੀ ਕਰਦੇ ਹਨ ਤਾਂ ਵੀ ਉਹ ਲੋਕਾਂ ਦੇ ਨਾਲ ਖੜ੍ਹਨਗੇ। ਸਾਰੇ ਕੌਂਸਲਰਾਂ ਦਾ ਕਹਿਣਾ ਸੀ ਕਿ ਫੰਡ ਮੰਗਣ ਲਈ ਉਨਟਾਰੀਓ ਤੇ ਫੈਡਰਲ ਸਰਕਾਰ ਦੇ ਨੰੁਮਾਇੰਦਿਆ ਤੇ ਜ਼ੋਰ ਪਾੳਂੁਣਾ ਬਹੁਤ ਜ਼ਰੂਰੀ ਹੈ। ਬਰੈਪਟਨ ਦੇ ਲੋਕਾਂ ਤੇ ਟੈਕਸਾਂ ਦਾ ਹੋਰ ਬੋਝ ਪਾ ਕੇ ਇਹ ਸੇਵਾਵਾਂ ਬੇਹਤਰ ਨਹੀਂ ਬਣਾਈਆਂ ਜਾ ਸਕਦੀਆਂ। ਅੰਤ ‘ਚ ਇਕੱਠੇ ਹੋਏ ਸਾਰੇ ਲੋਕਾਂ ਨੇ ਇਹ ਮੰਗ ਕੀਤੀ ਹੈ ਡੱਗ ਫੋਰਡ ਦੀ ਸਰਕਾਰ ਨੂੰ ਚਾਹੀਦਾ ਕਿ ਉਹ 90 ਮਿਲੀਅਨ ਡਾਲਰ ਫੰਡ ਬਰੈਪਟਨ ਸਿਟੀ ਲਈ ਦੇਣ ਤਾਂ ਕਿ ਜਲਦੀ ਤੋਂ ਜਲਦੀ ਯੂਨੀਵਰਸਿਟੀ ਬਣਨੀ ਸ਼ੁਰੂ ਹੋ ਸਕੇ। ਲੋਕਾਂ ਨੇ ਇਹ ਵੀ ਮੰਗ ਕੀਤੀ ਹੈ ਕਿ ਬਰੈਪਟਨ ‘ਚ ਦੂਸਰਾ ਪਬਲਿਕ ਹਸਪਤਾਲ ਵੀ ਬਣਾਇਆਂ ਜਾਵੇ ਤਾਂ ਕਿ ਮਰੀਜ਼ਾਂ ਨੂੰ ਹਾਲਵੇਅ ‘ਚ ਟਰੀਟਮੈਂਟ ਦੇਣਾਂ ਬੰਦ ਕੀਤਾ ਜਾਵੇ। ਲੋਕਾਂ ਦੇ ਮਿਲੇ ਹੁੰਗਾਂਰੇ ਤੋਂ ਇਹ ਗੱਲ ਸਾਫ ਹੈ ਕਿ ਲੋਕ ਹੁਣ ਜਾਗਰਿਤ ਹੋ ਰਹੇ ਹਨ ਤੇ ਆਉਂਣ ਵਾਲੇ ਸਮੇਂ ‘ਚ ਵੱਡੇ ਇਕੱਠ ਹੋਣ ਦੀ ਸੰਭਾਵਨਾਂ ਨੂੰ ਵੀ ਰੱਦ ਨਹੀਂ ਕੀਤਾ ਜਾ ਸਕਦਾ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਹਰਿੰਦਰ ਹੁੰਦਲ ਨੇ ਸੇਹਤ ਸੇਵਾਵਾਂ ‘ਚ ਕੀਤੀਆਂ ਜਾਣ ਵਾਲੀਆਂ ਤਬਦੀਲੀਆਂ ਬਾਰੇ ਵੀ ਚਾਨਣਾ ਪਾਇਆ।
ਨਵੀ ਔਜਲਾ ਤੇ ਜਗਜੀਤ ਸਿੰਘ ਸਿੱਧੂ ਨੇ ਸਟੇਜ ਦੀ ਕਰਵਾਈ ਨੂੰ ਬਹੁਤ ਹੀ ਵਧੀਆ ਢੰਗ ਨਾਲ ਨਿਭਾਇਆ। ਬਰੈਪਟਨ ‘ਚ ਲੋਕ ਹਿਤਾਂ ਲਈ ਕੰਮ ਕਰਦੀਆਂ ਸਾਰੀਆ ਸੰਸਥਾਵਾਂ ਦੇ ਆਗੂਆਂ ਨੂੰ ਪੁਰਜ਼ੋਰ ਬੇਨਤੀ ਹੈ ਕਿ ਉਹ ਇਸ ਚੰਗੇ ਕਾਜ ‘ਚ ਆਪਣਾ ਯੋਗਦਾਨ ਪਾੳਂੁਣ ਲਈ ਬਰੈਪਟਨ ਐਕਸ਼ਨ ਕੋਲੀਸ਼ਨ ਦਾ ਹਿੱਸਾ ਜ਼ਰੂਰ ਬਣਨ। ਹੋਰ ਜਾਣਕਾਰੀ ਲਈ 416-728-5686 ਤੇ ਫੋਨ ਕੀਤਾ ਜਾ ਸਕਦਾ ਹੈ। -ਨਾਹਰ ਸਿੰਘ ਔਜਲਾ

Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
2019 ਬਜੱਟ ਬਰੈਂਪਟਨ ਲਈ ਵਧੇਰੇ ਲਾਭਦਾਇਕ : ਐੱਮ ਪੀ ਸਹੋਤਾ
ਸੋਨੀਆ ਸਿੱਧੂ ਵੱਲੋਂ ਬਰੈਂਪਟਨ ਸਾਊਥ ਵਿਚ ਗਰੌਸਰੀ-ਚੇਨ 'ਚਲੋ ਫ਼ਰੈੱਸ਼ਕੋ' ਦੀ ਨਵੀਂ ਲੋਕੇਸ਼ਨ ਦਾ ਸੁਆਗ਼ਤ
ਐਮ ਪੀ ਕਮਲ ਖੈਹਰਾ ਨੇ ਬੱਜਟ ਨੂੰ ਬਰੈਂਪਟਨ ਵਾਸੀਆਂ ਲਈ ਤਬਦੀਲੀ ਲਿਆਉਣ ਵਾਲਾ ਕਰਾਰ ਦਿੱਤਾ
ਜਲਿਆਂਵਾਲਾ ਬਾਗ ਕਾਂਡ ਅਤੇ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦਾ ਸ਼ਹੀਦੀ ਸ਼ਰਧਾਂਜਲੀ ਸਮਾਗਮ 14 ਅਪ੍ਰੈਲ ਨੂੰ ਜਲਿਆਂਵਾਲਾ ਬਾਗ ਕਾਂਡ ਅਤੇ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦਾ ਸ਼ਹੀਦੀ ਸ਼ਰਧਾਂਜਲੀ ਸਮਾਗਮ 14 ਅਪ੍ਰੈਲ ਨੂੰ ਨਾਟਕ ‘ਬੀਬੀ ਸਹਿਬਾ` ਦਾ ਮੰਚਨ 31 ਮਾਰਚ ਨੂੰ 24 ਮਾਰਚ ਦੇ ਕੁਵਿੱਜ ਮੁਕਾਬਲਿਆਂ ਲਈ ਬੱਚਿਆਂ `ਚ ਭਾਰੀ ਉਤਸ਼ਾਹ
ਮਾਲਟਨ ਰਹਿੰਦੇ ਪਿੰਡ ਫੱਲੇਵਾਲ ਦੇ ਚਰਨਜੀਤ ਕੌਰ ਗਰੇਵਾਲ ਸੜਕ ਹਾਦਸੇ `ਚ ਹਲਾਕ, ਸਸਕਾਰ ਤੇ ਭੋਗ 24 ਮਾਰਚ ਨੂੰ
ਗੁਰਮੀਤ ਕੌਰ ਸਰਪਾਲ ਨੂੰ ਮਿਲਿਆ 2019 ਦਾ ਲਾਈਫ ਟਾਈਮ ਅਚੀਵਮੈਂਟ ਅਵਾਰਡ
ਸੇਵਾ ਦਲ ਵੱਲੋਂ 11 ਰੋਜ਼ਾ, ਚੀਨ ਯਾਤਰਾ ਟਰਿਪ, ਸੰਪਨ