Welcome to Canadian Punjabi Post
Follow us on

21

May 2019
ਭਾਰਤ

ਬਾਲਾਕੋਟ ਵਿਵਾਦ: ਏਅਰ ਸਟਰਾਈਕ ਬਾਰੇ ਰੱਖਿਆ ਮੰਤਰੀ ਨੇ ਨਵੀਂ ਸੁਰ ਅਲਾਪੀ

March 06, 2019 08:59 AM

* ਆਮ ਲੋਕ ਨਹੀਂ ਮਰੇ, ਇਸ ਲਈ ਇਹ ਫੌਜੀ ਕਾਰਵਾਈ ਨਹੀਂ: ਮੰਤਰੀ

ਚੇਨਈ, 5 ਮਾਰਚ, (ਪੋਸਟ ਬਿਊਰੋ)- ਭਾਰਤ ਦੀ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਮੰਗਲਵਾਰ ਨੂੰ ਕਿਹਾ ਹੈ ਕਿ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਬਾਲਾਕੋਟ ਵਿੱਚ ਕੀਤਾ ਹਵਾਈ ਹਮਲਾ ਫੌਜੀ ਕਾਰਵਾਈ ਹੀ ਨਹੀਂ ਸੀ, ਕਿਉਂਕਿ ਇਸ ਦੌਰਾਨ ਆਮ ਨਾਗਰਿਕਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਸੀ।
ਵਰਨਣ ਯੋਗ ਹੈ ਕਿ ਭਾਰਤੀ ਹਵਾਈ ਫੌਜ ਨੇ ਪਿਛਲੇ ਹਫਤੇ ਪਾਕਿਸਤਾਨ ਦੇ ਬਾਲਾਕੋਟ ਵਿੱਚ ਜੈਸ਼-ਏ-ਮੁਹੰਮਦ ਦਾ ਇਕ ਕੈਂਪ ਹਮਲਾ ਕਰ ਕੇ ਤਬਾਹ ਕਰ ਦਿੱਤਾ ਸੀ। ਅੱਜ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਵਿਦੇਸ਼ ਸਕੱਤਰ ਵਿਜੇ ਗੋਖਲੇ ਨੇ ਹਵਾਈ ਹਮਲੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਦੀ ਕੋਈ ਜਾਣਕਾਰੀ ਨਹੀਂ ਦਿੱਤੀ ਤੇ ਸਿਰਫ ਇਕ ਬਿਆਨ ਦਿੱਤਾ ਸੀ, ਜਿਹੜਾ ਸਰਕਾਰ ਦਾ ਅਧਿਕਾਰਤ ਪੱਖ ਸੀ। ਵਿਜੇ ਗੋਖਲੇ ਨੇ ਪਿਛਲੇ ਮੰਗਲਵਾਰ ਕਿਹਾ ਸੀ ਕਿ ਬਾਲਾਕੋਟ ਵਿੱਚ ਜੈਸ਼-ਏ-ਮੁਹੰਮਦ ਦੇ ਟਰੇਨਿੰਗ ਕੈਂਪ ਉੱਤੇ ਅਚਾਨਕ ਕੀਤੇ ਹਮਲੇ ਵਿੱਚ ਵੱਡੀ ਗਿਣਤੀ ਵਿੱਚ ਅੱਤਵਾਦੀ, ਉਨ੍ਹਾਂ ਦੇ ਟਰੇਨਰ ਅਤੇ ਸੀਨੀਅਰ ਕਮਾਂਡਰ ਮਾਰੇ ਗਏ ਸਨ। ਸੀਤਾਰਮਨ ਦੀ ਅੱਜ ਵਾਲੀ ਇਹ ਟਿੱਪਣੀ ਆਪਣੇ ਦੇਸ਼ ਦੀ ਵਿਰੋਧੀ ਧਿਰ ਵਲੋਂ ਹਵਾਈ ਹਮਲੇ `ਚ ਮਰਨ ਵਾਲੇ ਅੱਤਵਾਦੀਆਂ ਦੀ ਗਿਣਤੀ ਦੀ ਜਾਣਕਾਰੀ ਮੰਗਣ ਮਗਰੋਂ ਆਈ ਹੈ। ਇਸ ਦੌਰਾਨ ਇਹ ਹਵਾਈ ਹਮਲਾ ਕਰਨ ਵਾਲੀ ਭਾਰਤੀ ਹਵਾਈ ਫੌਜ ਨੇ ਸੋਮਵਾਰ ਨੂੰ ਇਹ ਕਿਹਾ ਕਿ ਹਮਲੇ ਵਿੱਚ ਮਾਰੇ ਜਾਣ ਵਾਲਿਆਂ ਦੀ ਗਿਣਤੀ ਦੀ ਜਾਣਕਾਰੀ ਉਹ ਸਿਰਫ ਕੇਂਦਰ ਸਰਕਾਰ ਦੇਵੇਗੀ।

Have something to say? Post your comment
ਹੋਰ ਭਾਰਤ ਖ਼ਬਰਾਂ