Welcome to Canadian Punjabi Post
Follow us on

26

March 2019
ਲਾਈਫ ਸਟਾਈਲ

ਚਿਹਰੇ 'ਤੇ ਨਿਖਾਰ ਲਈ ਘਰ ਵਿੱਚ ਬਣਾਓ ਇਮਲੀ ਸਕਰਬ

March 06, 2019 08:51 AM

ਚਿਹਰੇ ਦੀ ਦੇਖਭਾਲ ਕਰਨਾ ਆਸਾਨ ਕੰਮ ਨਹੀਂ। ਧੂੜ-ਮਿੱਟੀ ਕਾਰਨ ਚਮੜੀ ਨੂੰ ਢਿੱਲੇਪਣ, ਕਾਲੇ ਦਾਗ ਧੱਬਿਆਂ, ਝੁਰੜੀਆਂ ਅਤੇ ਛਾਈਆਂ ਵਰਗੀਆਂ ਸਮੱਸਿਆ੍ਹਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਪਤਾ ਨਹੀਂ ਅਸੀਂ ਕਿਹੜੇ ਕਿਹੜੇ ਉਪਾਅ ਵਰਤਦੇ ਹਾਂ, ਪਰ ਤੁਹਾਡੀਆਂ ਇਨ੍ਹਾਂ ਸਮੱਸਿਆਵਾਂ ਲਈ ਤੁਹਾਨੂੰ ਵੱਧ ਮਿਹਨਤ ਕਰਨ ਦੀ ਜ਼ਰੂਰਤ ਨਹੀਂ। ਤੁਸੀਂ ਇਸ ਲਈ ਇਮਲੀ ਦਾ ਫੇਸ ਸਕਰਬ ਲਾ ਸਕਦੇ ਹੋ। ਵਿਟਾਮਿਨ-ਸੀ ਨਾਲ ਭਰਪੂਰ ਇਮਲੀ ਚਿਹਰੇ ਦੀ ਖੂਬਸੂਰਤੀ ਨੂੰ ਵਧਾਉਣ ਦਾ ਕੰਮ ਕਰਦੀ ਹੈ। ਇਸ ਨਾਲ ਮੁਰਝਾਈ ਚਮੜੀ ਵਿੱਚ ਵੀ ਚਮਕ ਆ ਜਾਂਦੀ ਹੈ।
ਜ਼ਰੂਰੀ ਸਾਮਾਨ-ਇੱਕ ਚਮਚ ਇਮਲੀ, ਇੱਕ ਕੌਲੀ ਪਾਣੀ, ਇੱਕ ਚਮਚ ਨਮਕ।
ਘਰੇਲੂ ਇਮਲੀ ਸਕਰਬ ਬਣਾਉਣ ਦਾ ਤਰੀਕਾ-ਇਮਲੀ ਨੂੰ ਗਰਮ ਪਾਣੀ ਵਿੱਚ ਕੁਝ ਦੇਰ ਭਿਉਂ ਕੇ ਰੱਖੋ। ਕੁਝ ਦੇਰ ਬਾਅਦ ਇਸ ਦਾ ਗੁੱਦਾ ਕੱਢ ਕੇ ਗੁਠਲੀਆਂ ਨੂੰ ਵੱਖਰਾ ਕਰ ਲਓ। ਇਸ ਵਿੱਚ ਨਮਕ ਮਿਲਾ ਕੇ ਪੇਸਟ ਤਿਆਰ ਕਰ ਲਓ। ਇਸ ਸਕਰਬ ਨੂੰ ਚਿਹਰੇ 'ਤੇ ਲਾ ਕੇ ਹਲਕੇ ਹੱਥਾਂ ਨਾਲ ਗੋਲ ਆਕਾਰ ਵਿੱਚ ਲਾਉ। ਇੱਕ ਮਿੰਟ ਮਾਲਿਸ਼ ਕਰਨ ਤੋਂ ਬਾਅਦ ਇਸ ਨੂੰ ਸੁੱਕਣ ਤੱਕ ਲਾਈ ਰੱਖੋ। ਸੁੱਕਣ ਤੋਂ ਬਾਅਦ ਠੰਢੇ ਪਾਣੀ ਨਾਲ ਧੋ ਲਓ। ਇਸ ਨਾਲ ਮਰੀ ਚਮੜੀ ਦੂਰ ਹੋਵੇਗੀ ਅਤੇ ਦਾਗ ਧੱਬੇ ਵੀ ਦੂਰ ਹੋ ਜਾਣਗੇ।

Have something to say? Post your comment