Welcome to Canadian Punjabi Post
Follow us on

26

March 2019
ਲਾਈਫ ਸਟਾਈਲ

ਕ੍ਰਿਸਪੀ ਸੂਜੀ ਵੜਾ

March 06, 2019 08:50 AM

ਸਮੱਗਰੀ-ਸੂਜੀ ਇੱਕ ਕੱਪ, ਚੌਲਾਂ ਦਾ ਆਟਾ 1/4 ਕੱਪ, ਹਰੀ ਧਨੀਆ ਅੱਧਾ ਕੱਪ, ਕੜੀ ਪੱਤਾ 5-6, ਦੋ ਪਿਆਜ ਕੱਟੇ ਹੋਏ, ਨਮਕ ਸਵਾਦ ਅਨੁਸਾਰ, ਤੇਲ ਤਲਣ ਲਈ।
ਵਿਧੀ- ਇੱਕ ਕਟੋਰੇ ਵਿੱਚ ਸੂਜੀ ਨੂੰ ਚੌਲਾਂ ਦੇ ਆਟੇ ਨਾਲ ਮਿਕਸ ਕਰੋ। ਫਿਰ ਉਸ ਵਿੱਚ ਥੋੜ੍ਹਾ ਜਿਹਾ ਨਮਕ ਅਤੇ ਇੱਕ ਚਮਚ ਗਰਮ ਤੇਲ ਜਾਂ ਘਿਓ ਪਾ ਕੇ ਮਿਕਸ ਕਰੋ। ਇਸ ਵਿੱਚ ਕੱਟਿਆ ਹੋਇਆ ਪਿਆਜ, ਧਨੀਆ, ਹਰੀ ਮਿਰਚ ਅੇ ਕੜੀ ਪੱਤੇ ਪਾਓ। ਇਸ ਨੂੰ ਮਿਕਸ ਕਰਦੇ ਸਮੇਂ ਪਾਣੀ ਪਾਓ। ਇਸ ਆਟੇ ਨਾਲ ਵੜਾ ਤਿਆਰ ਕਰੋ। ਵੜਾ ਬਣਾਉਣ ਦੇ ਲਈ ਆਟੇ ਦੀ ਲੋਈ ਨੂੰ ਹਥੇਲੀਆਂ 'ਤੇ ਰੱਖੋ ਅਤੇ ਉਸ ਨੂੰ ਵੜੇ ਦਾ ਆਕਾਰ ਦਿਓ। ਵੜਾ ਬਣਾਉਣ ਦੇ ਲਈ ਤੁਸੀਂ ਇੱਕ ਪਲਾਸਟਿਕ ਦੀ ਥੈਲੀ ਲੈ ਸਕਦੇ ਹੋ। ਥੈਲੀ 'ਤੇ ਵੜੇ ਦਾ ਘੋਲ ਰੱਖੋ ਅਤੇ ਗੋਲ ਆਕਾਰ ਦਿਓ। ਕੜਾਹੀ ਵਿੱਚ ਤੇਲ ਗਰਮ ਕਰੋ, ਉਸ ਵਿੱਚ ਵੜੇ ਨੂੰ ਤਲ ਲਓ। ਤੁਹਾਡੀ ਕ੍ਰਿਸਪੀ ਸੂਜੀ ਵੜਾ ਤਿਆਰ ਹੈ, ਇਸ ਨੂੰ ਬ੍ਰੇਕਫਾਸਟ ਦੇ ਲਈ ਸਰਵ ਕਰੋ।

Have something to say? Post your comment