Welcome to Canadian Punjabi Post
Follow us on

23

March 2019
ਭਾਰਤ

ਪਰਾਲੀ ਸਾੜਨ ਨਾਲ ਸਾਲਾਨਾ 3000 ਕਰੋੜ ਡਾਲਰ ਦਾ ਨੁਕਸਾਨ

March 06, 2019 08:40 AM

ਨਵੀਂ ਦਿੱਲੀ, 5 ਮਾਰਚ (ਪੋਸਟ ਬਿਊਰੋ)- ਉੱਤਰ ਭਾਰਤ ਵਿੱਚ ਝੋਨੇ ਦੀ ਪਰਾਲੀ ਸਾੜਨ ਨਾਲ ਪੈਦਾ ਹੋਣ ਵਾਲੇ ਪ੍ਰਦੂਸ਼ਣ ਨਾਲ ਛਾਤੀ ਦੇ ਇਨਫੈਕਸ਼ਨ ਦਾ ਖਤਰਾ ਵਧਦਾ ਤੇ ਸਾਲਾਨਾ ਤੀਹ ਅਰਬ ਡਾਲਰ ਦਾ ਨੁਕਸਾਨ ਹੋ ਰਿਹਾ ਹੈ।
ਅਮਰੀਕਾ ਦੇ ਇੰਟਰਨੈਸ਼ਨਲ ਫੂਡ ਪਾਲਿਸੀ ਰਿਸਰਚ ਇੰਸਟੀਚਿਊਟ ਤੇ ਸਹਿਯੋਗੀ ਸੰਸਥਾਵਾਂ ਦੇ ਵਿਗਿਆਨੀਆਂ ਮੁਤਾਬਕ ਪਰਾਲੀ ਨੂੰ ਅੱਗ ਲਾਉਣ ਪਿੱਛੋਂ ਹੋਣ ਵਾਲੇ ਹਵਾ ਪ੍ਰਦੂਸ਼ਣ ਰਾਹੀਂ ਉੱਤਰ ਲੋਕਾਂ ਵਿੱਚ ਐਕਿਊਟ ਰੈਸਪੀਰੇਟਰੀ ਇਨਫੈਕਸ਼ਨ (ਏ ਆਰ ਆਈ) ਹੋਣ ਦਾ ਖਤਰਾ ਬਹੁਤ ਵਧ ਜਾਂਦਾ ਹੈ। ਸਰਵੇ ਵਿੱਚ ਕਿਹਾ ਗਿਆ ਹੈ ਕਿ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਿੱਚ ਇਨਫੈਕਸ਼ਨ ਦਾ ਖਤਰਾ ਹੋਰ ਜ਼ਿਆਦਾ ਹੁੰਦਾ ਹੈ। ਤਾਜ਼ਾ ਸਰਵੇ ਰਾਹੀਂ ਪਹਿਲੀ ਵਾਰ ਉੱਤਰ ਭਾਰਤ ਵਿੱਚ ਪਰਾਲੀ ਸਾੜਨ ਕਾਰਨ ਸਿਹਤ ਅਤੇ ਆਰਥਿਕਤਾ ਉਪਰ ਪੈਣ ਵਾਲੇ ਅਸਰਾਂ 'ਤੇ ਚਾਨਣਾ ਪਾਇਆ ਗਿਆ ਹੈ।
ਇੰਟਰਨੈਸ਼ਨਲ ਫੂਡ ਪਾਲਿਸੀ ਰਿਸਰਚ ਇੰਸਟੀਚਿਊਟ ਦੇ ਰਿਸਰਚ ਫੈਲੋ ਅਤੇ ਅਧਿਐਨ ਲੇਖਕਾਂ ਵਿੱਚ ਸ਼ਾਮਲ ਵਿਗਿਆਨੀ ਸਕਾਟ ਦੇ ਮੁਤਾਬਕ ਪ੍ਰਦੂਸ਼ਣ ਦੁਨੀਆ ਭਰ ਵਿੱਚ ਸਿਹਤ ਨਾਲ ਸੰਬੰਧਤ ਸਭ ਤੋਂ ਵੱਡੀ ਸਮੱਸਿਆ ਬਣ ਗਈ ਹੈ ਅਤੇ ਦਿੱਲੀ ਵਿੱਚ ਹਵਾ ਵਿੱਚ ਪ੍ਰਦੂਸ਼ਿਤ ਕਣਾਂ ਦੀ ਮੌਜੂਦਗੀ ਕੌਮਾਂਤਰੀ ਮਿਆਰ ਤੋਂ ਵੀਹ ਗੁਣਾ ਵਧ ਗਈ ਹੈ।
ਸਕਾਟ ਨੇ ਕਿਹਾ ਕਿ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਵੱਲੋਂ ਪਰਾਲੀ ਨੂੰ ਅੱਗ ਲਾਉਣ ਮਗਰੋਂ ਨਿਕਲਿਆ ਧੂੰਆਂ ਦਿੱਲੀ ਵਿੱਚ ਹਵਾ ਵਿੱਚ ਪ੍ਰਦੂਸ਼ਣ ਹੋਰ ਵਧਾ ਦਿੰਦਾ ਹੈ ਜਿਸ ਦੇ ਸਿੱਟੇ ਵਜੋਂ ਦਿੱਲੀ ਤੇ ਨਾਲ ਦੇ ਇਲਾਕਿਆਂ ਵਿੱਚ ਏ ਆਰ ਆਈ ਦਾ ਖਤਰਾ ਤਿੰਨ ਗੁਣਾ ਵੱਧ ਜਾਂਦਾ ਹੈ। ਕੌਮਾਂਤਰੀ ਰਸਾਲੇ ਦੇ ਅਗਲੇ ਅੰਕ ਵਿੱਚ ਪ੍ਰਕਾਸ਼ਿਤ ਕੀਤਾ ਜਾਣ ਵਾਲਾ ਇਹ ਸਰਵੇ ਹਰ ਉਮਰ ਵਰਗ ਦੇ ਢਾਈ ਲੱਖ ਲੋਕਾਂ ਦੇ ਸਿਹਤ ਵੇਰਵਿਆਂ 'ਤੇ ਆਧਾਰਤ ਹੈ। ਅਮਰੀਕਾ ਦੀ ਯੂਨੀਵਰਸਿਟੀ ਆਫ ਵਾਸ਼ਿੰਗਟਨ ਨਾਲ ਸੰਬੰਧਤ ਸੁਮਨ ਚੱਕਰਵਰਤੀ ਨੇ ਕਿਹਾ ਕਿ ਸਰਦੀਆਂ ਦੇ ਮੌਸਮ ਦੌਰਾਨ ਉੱਤਰ ਭਾਰਤ ਵਿੱਚ ਲੋਕਾਂ ਦੀ ਸਿਹਤ ਹੈਰਾਨਕੁਨ ਤਰੀਕੇ ਨਾਲ ਖਰਾਬ ਹੁੰਦੀ ਹੈ ਜਿਸ ਨਾਲ ਸਿਹਤ ਸੰਭਾਲ ਖਰਚੇ ਵਿੱਚ ਵਾਧਾ ਹੋਣਾ ਤੈਅ ਹੈ।

Have something to say? Post your comment
ਹੋਰ ਭਾਰਤ ਖ਼ਬਰਾਂ
ਕਾਂਗਰਸ ਵੱਲੋਂ ਗੰਭੀਰ ਦੋਸ਼: ਯੇਦੀਯੁਰੱਪਾ ਨੇ ਭਾਜਪਾ ਆਗੂਆਂ ਨੂੰ 1800 ਕਰੋੜਦਿੱਤੇ
ਕ੍ਰਿਕਟ ਖਿਡਾਰੀ ਗੌਤਮ ਗੰਭੀਰ ਭਾਜਪਾ ਵਿੱਚ ਸ਼ਾਮਲ
ਭਾਜਪਾ ਨੇ ਅਡਵਾਨੀ ਦੀ ਟਿਕਟ ਖੋਹ ਕੇ ਅਮਿਤ ਸ਼ਾਹ ਦੀ ਝੋਲੀ ਪਾ ਦਿੱਤੀ
ਪ੍ਰਿਅੰਕਾ ਗਾਂਧੀ ਦੇ ਖਿਲਾਫ ਯੂ ਪੀ ਵਿੱਚ ਤਿਰੰਗੇ ਦੇ ਅਪਮਾਨ ਕਰਨ ਦੀ ਸਿ਼ਕਾਇਤ
ਮੋਦੀ ਫਿਰ ਵਾਰਾਣਸੀ ਤੋਂ ਚੋਣ ਲੜਨਗੇ, ਅਮਿਤ ਸ਼ਾਹ ਗਾਂਧੀਨਗਰ ਤੋਂਦਿੱਲੀ ਦਾ ਰਾਹ ਕੱਢਣਗੇ
ਭਾਰਤ ਦੀ ਸੌ ਕਰੋੜ ਆਬਾਦੀ ਜਲ ਸੰਕਟ ਦੇ ਖੇਤਰ ਵਿੱਚ
ਜੰਮੂ-ਕਸ਼ਮੀਰ ਰਾਜਨੀਤੀ: ਦੋ ਸੀਟਾਂ ਕਾਂਗਰਸ, ਇੱਕ ਨੈਸ਼ਨਲ ਕਾਨਫਰੰਸ, ਤਿੰਨ ਤੋਂ ਦੋਸਤਾਨਾ ਮੁਕਾਬਲਾ ਹੋਵੇਗਾ
ਐਨ ਜੀ ਟੀ ਨੇ ਆਵਾਜ਼ ਪ੍ਰਦੂਸ਼ਣ ਨੂੰ ਵੀ ਗੰਭੀਰ ਅਪਰਾਧ ਕਿਹਾ
ਸੀ ਆਰ ਪੀ ਐਫ ਜਵਾਨ ਨੇ ਗੋਲੀਆਂ ਮਾਰ ਕੇ ਤਿੰਨ ਸਾਥੀ ਮਾਰੇ
ਸੈਫਈ ਵਿੱਚ ਹੋਲੀ ਮੌਕੇ ਦੋ ਪਲੇਟਫਾਰਮ ਸਜੇ, ਪਰਿਵਾਰ ਨੇ ਵੱਖ-ਵੱਖ ਹੋਲੀ ਮਨਾਈ