Welcome to Canadian Punjabi Post
Follow us on

21

May 2019
ਅੰਤਰਰਾਸ਼ਟਰੀ

ਧੀ ਮਰੀਅਮ ਕਹਿੰਦੀ ਹੈ: ਗੰਭੀਰ ਸਿਹਤ ਕਾਰਨ ਨਵਾਜ਼ ਸ਼ਰੀਫ ਦੀ ਜਾਨ ਖਤਰੇ ਵਿੱਚ

March 06, 2019 08:23 AM

ਲਾਹੌਰ, 5 ਮਾਰਚ (ਪੋਸਟ ਬਿਊਰੋ)- ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਬੇਟੀ ਮਰੀਅਮ ਨਵਾਜ਼ ਨੇ ਅੱਜ ਕਿਹਾ ਕਿ ਉਨ੍ਹਾਂ ਦੇ ਪਿਤਾ ਦੀ ਹਾਲਤ ਬਹੁਤ ਗੰਭੀਰ ਹੈ ਅਤੇ ਉਨ੍ਹਾਂ ਦੀ ਜਾਨ ਨੂੰ ਖਤਰਾ ਹੈ। ਮਰੀਅਮ ਨੇ ਇਹ ਵੀ ਕਿਹਾ ਕਿ ਸ਼ਰੀਫ ਨੂੰ ਪਿਛਲੇ ਹਫਤੇ ਏਂਜਾਈਨਾ (ਦਿਲ ਦੀ ਬੀਮਾਰੀ) ਦੇ ਚਾਰ ਅਟੈਕ ਹੋ ਚੁੱਕੇ ਹਨ।
ਸ਼ਰੀਫ (69) ਅਲ-ਅਜ਼ੀਜ਼ੀਆ ਸਟੀਲ ਮਿਲਸ ਭ੍ਰਿਸ਼ਟਾਚਾਰ ਕੇਸ ਵਿੱਚ ਕੋਟ ਲਖਪਤ ਜੇਲ `ਚ ਦਸੰਬਰ 2018 ਤੋਂ ਸੱਤ ਸਾਲ ਦੀ ਸਜ਼ਾ ਕੱਟ ਰਹੇ ਹਨ। ‘ਡਾਨ` ਅਖਬਾਰ ਦੀ ਖਬਰ ਮੁਤਾਬਕ ਮਰੀਅਮ ਨੇ ਜੇਲ ਵਿੱਚ ਆਪਣੇ ਪਿਤਾ ਨਾਲ ਮਿਲਣ ਤੋਂ ਬਾਅਦ ਤਿੰਨ ਵਾਰ ਪ੍ਰਧਾਨ ਮੰਤਰੀ ਰਹੇ ਸ਼ਰੀਫ ਨਾਲ ਦੁਰ ਵਿਹਾਰ ਬਾਰੇ ਸੱਤਾਧਾਰੀ ਪਾਕਿਸਤਾਨ ਤਹਿਰੀਕ-ਏ-ਇਨਸਾਫ ਸਰਕਾਰ ਦੀ ਨਿੰਦਾ ਕੀਤੀ। ਉਨ੍ਹਾਂ ਟਵੀਟ ਕੀਤਾ ਕਿ ਜਦੋਂ ਉਨ੍ਹਾਂ ਨੂੰ ਕਈ ਦਿਨ ਹਸਪਤਾਲ ਰੱਖਿਆ ਗਿਆ, ਉਦੋਂ ਵੀ ਉਨ੍ਹਾਂ ਦਾ ਇਲਾਜ ਨਹੀਂ ਕੀਤਾ ਗਿਆ। ਮਰੀਅਮ ਨੇ ਕਿਹਾ ਕਿ ਮੀਆਂ ਨਵਾਜ਼ ਸ਼ਰੀਫ ਤਿੰਨ ਵਾਰ ਪ੍ਰਧਾਨ ਮੰਤਰੀ ਰਹੇ ਹਨ ਤੇ ਸਰਕਾਰ ਉਨ੍ਹਾਂ ਦੀ ਸਿਹਤ ਬਾਰੇ ਸੰਵੇਦਨਸ਼ੀਲ ਨਹੀਂ ਤੇ ਲਾਪਰਵਾਹੀ ਹੈਰਾਨੀ ਵਾਲੀ ਹੈ। ਮੇਰਾ ਪਰਿਵਾਰ ਅਤੇ ਮੈਂ ਉਨ੍ਹਾਂ ਦੀ ਸਿਹਤ ਦੇ ਪ੍ਰਤੀ ਗੰਭੀਰ ਜੋਖਿਮ ਨੂੰ ਲੈ ਕੇ ਬਹੁਤ ਚਿੰਤਤ ਹਾਂ। ਉਨ੍ਹਾਂ ਦੀ ਹਾਲਤ ਦਰਦਨਾਕ ਹੈ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਦਸਤਾਰ ਦੇ ਇਸ਼ਤਿਹਾਰ ਬਾਰੇ ਅਮਰੀਕੀ ਕੰਪਨੀ ਨੇ ਸਿੱਖਾਂ ਕੋਲੋਂ ਮੁਆਫੀ ਮੰਗੀ
ਦੇਵਤਿਆਂ ਦੀ ਤਸਵੀਰ ਵਾਲੇ ਬਾਥ ਮੈਟ ਵੇਚਣ ਕਾਰਨ ਅਮਰੀਕੀ ਕੰਪਨੀ ਚਰਚਾ ਵਿੱਚ ਘਿਰੀ
ਟਰੰਪ ਦੀ ਪਾਰਟੀ ਦੇ ਐਮ ਪੀ ਨੇ ਟਰੰਪ ਉਤੇ ਮਹਾਦੋਸ਼ ਚਲਾਉਣ ਦੀ ਮੰਗ ਕੀਤੀ
ਇਮਰਾਨ ਦਾ ਪਾਕਿਸਤਾਨ ਵਿੱਚ ਤੇਲ ਭੰਡਾਰ ਨਿਕਲਣ ਦਾ ਦਾਅਵਾ ਝੂਠਾ ਨਿਕਲਿਆ
ਅਮਰੀਕਾ ਵਿੱਚ ਪੰਜਾਬੀ ਵੱਲੋਂ ਦੋ ਬੱਚੇ ਕਾਰ 'ਚ ਸਾੜਨ ਤੋਂ ਬਾਅਦ ਖੁਦਕੁਸ਼ੀ
ਅਮਰੀਕਾ ਵਿੱਚ ਹਾਦਸੇ ਦੌਰਾਨ ਦੋ ਸਿੱਖ ਨੌਜਵਾਨਾਂ ਦੀ ਮੌਤ
ਲਾਹੌਰ ਹਾਈ ਕੋਰਟ ਨੇ ਫੈਡਰਲ ਇਨਵੈਸਟੀਗੇਸ਼ਨ ਏਜੰਸੀ ਖਿਲਾਫ ਸਿ਼ਕਾਇਤ ਦਾ ਨੋਟਿਸ ਲਿਆ
ਟਰੰਪ ਨੇ ਹੁਆਵੇਈ ਤੇ ਉਸਦੀਆਂ ਸਹਿਯੋਗੀ ਕੰਪਨੀਆਂ ਨੂੰ ਬਲੈਕ ਲਿਸਟ ਕੀਤਾ
ਹੇਟ ਸਪੀਚ ਤੇ ਗਲਤ ਜਾਣਕਾਰੀ ਰੋਕਣ ਲਈ ਕੈਨੇਡਾ ਜਲਦ ਪੇਸ਼ ਕਰੇਗਾ ਡਿਜੀਟਲ ਚਾਰਟਰ : ਟਰੂਡੋ
ਭਾਰਤ ਦੱਖਣ ਪੂਰਬੀ ਏਸ਼ੀਅਨ ਅਤੇ ਖਾੜੀ ਦੇਸ਼ਾਂ ਨੂੰ ਮਿਜ਼ਾਈਲ ਵੀ ਵੇਚੇਗਾ