Welcome to Canadian Punjabi Post
Follow us on

26

May 2019
ਬ੍ਰੈਕਿੰਗ ਖ਼ਬਰਾਂ :
ਮੋਦੀ ਨੇ ਅੱਜ ਬਹੁਮਤ ਹਾਸਿਲ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਲੋਂ ਚੌਕੀਦਾਰ ਸ਼ਬਦ ਹਟਾ ਦਿੱਤਾ ਹੈ। ਇਸ ਬਾਰੇ ਉਨ੍ਹਾਂ ਨੇ ਟਵੀਟ ਕੀਤਾ ਹੈ। ਇਕ ਵਾਰ ਫਿਰ ਆਈ ਮੋਦੀ ਸਰਕਾਰ ਮੋਦੀ ਦੀ ਜਿੱਤ ਉੱਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕੀਤਾ ਟਵੀਟਪਟਿਆਲਾ ਹਲਕੇ ਤੋਂ ਪਰਨੀਤ ਕੌਰ ਦੀ ਜਿੱਤ, ਰੱਖੜਾ ਦੀ ਹੋਈ ਹਾਰ ਜਲੰਧਰ ਹਲਕੇ ਤੋਂ ਸੰਤੋਖ ਚੌਧਰੀ ਦੀ ਜਿੱਤ, ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੀ ਹੋਈ ਹਾਰ ਫਿਰੋਜ਼ਪੁਰ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਦੀ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ, ਘੁਬਾਇਆ ਦੀ ਹੋਈ ਹਾਰ ਬਠਿੰਡਾ ਹਲਕੇ 'ਚੋਂ ਹਰਸਿਮਰਤ ਕੌਰ ਬਾਦਲ ਦੀ ਜਿੱਤ, ਰਾਜਾ ਵੜਿੰਗ ਦੀ ਹਾਰ ਖਡੂਰ ਸਾਹਿਬ ਹਲਕੇ ਤੋਂ ਜਸਬੀਰ ਸਿੰਘ ਡਿੰਪਾ ਦੀ 5365 ਵੋਟਾਂ ਨਾਲ ਜਿੱਤ, ਬੀਬੀ ਜਗੀਰ ਕੌਰ ਦੀ ਹਾਰ
ਅੰਤਰਰਾਸ਼ਟਰੀ

ਲੰਡਨ ਵਿੱਚ ਦੋ ਏਅਰਪੋਰਟਸ ਤੇ ਰੇਲਵੇ ਸਟੇਸ਼ਨ ਤੋਂ ਮਿਲੇ ਤਿੰਨ ਧਮਾਕਾਖੇਜ਼ ਯੰਤਰ

March 06, 2019 07:40 AM

ਲੰਡਨ, 5 ਮਾਰਚ (ਪੋਸਟ ਬਿਊਰੋ) : ਮੰਗਲਵਾਰ ਨੂੰ ਤਿੰਨ ਨਿੱਕੀਆਂ ਧਮਾਕਾਖੇਜ਼ ਡਿਵਾਇਸਿਜ਼, ਜੋ ਕਿ ਪਲਾਸਟਿਕ ਦੇ ਮੇਲਿੰਗ ਬੈਗਜ਼ ਵਿੱਚ ਬੰਦ ਸਨ, ਲੰਡਨ ਦੇ ਦੋ ਏਅਰਪੋਰਟਸ ਲਈ ਆਫਿਸਿਜ਼ ਤੇ ਇੱਕ ਟਰੇਨ ਸਟੇਸ਼ਨ ਉੱਤੇ ਪਹੁੰਚੀਆਂ। ਆਈਰਿਸ਼ ਪੁਲਿਸ ਨੇ ਦੱਸਿਆ ਕਿ ਉਹ ਇਸ ਮਾਮਲੇ ਦੀ ਜਾਂਚ ਵਿੱਚ ਬ੍ਰਿਟੇਨ ਦੀ ਅੱਤਵਾਦ ਰੋਕਣ ਲਈ ਤਾਇਨਾਤ ਪੁਲਿਸ ਦੀ ਮਦਦ ਕਰ ਰਹੀ ਹੈ।
ਲੰਡਨ ਦੀ ਮੈਟਰੋਪੌਲੀਟਨ ਪੁਲਿਸ ਸਰਵਿਸ ਦਾ ਕਹਿਣਾ ਹੈ ਕਿ ਇਹ ਡਿਵਾਇਸਿਜ਼ ਲੰਡਨ ਦੇ ਹੀਥਰੋਅ ਤੇ ਸਿਟੀ ਏਅਰਪੋਰਟਸ ਲਾਗਿਓਂ ਤੇ ਵਾਟਰਲੂ ਸਟੇਸ਼ਨ ਤੋਂ ਮਿਲੀਆਂ ਹਨ। ਇਹ ਵੀ ਲੱਗ ਰਿਹਾ ਹੈ ਕਿ ਜਦੋਂ ਇਨ੍ਹਾਂ ਨੂੰ ਖੋਲ੍ਹਿਆ ਜਾਂਦਾ ਹੈ ਤਾਂ ਇਹ ਨਿੱਕੀ ਮੋਟੀ ਅੱਗ ਲਾ ਸਕਦੀਆਂ ਹਨ। ਪੁਲਿਸ ਨੇ ਦੱਸਿਆ ਕਿ ਹੀਥਰੋਅ ਏਅਰਪੋਰਟ ਉੱਤੇ ਮਿਲੀ ਡਿਵਾਈਸ ਨੂੰ ਜਿਸ ਬੈਗ ਵਿੱਚ ਭੇਜਿਆ ਗਿਆ ਸੀ ਜਦੋਂ ਇੱਕ ਸਟਾਫ ਮੈਂਬਰ ਵੱਲੋਂ ਉਸ ਨੂੰ ਖੋਲ੍ਹਿਆ ਗਿਆ ਤਾਂ ਉਹ ਡਿਵਾਈਸ ਚੱਲ ਪਈ।
ਪੁਲਿਸ ਨੇ ਅੱਗੇ ਦੱਸਿਆ ਕਿ ਉਸ ਦਾ ਕੁੱਝ ਹਿੱਸਾ ਸੜ ਗਿਆ ਪਰ ਕੋਈ ਵੀ ਜ਼ਖ਼ਮੀ ਨਹੀਂ ਹੋਇਆ। ਫਿਰ ਵੀ ਅਹਿਤਿਆਤਨ ਕੰਪਾਸ ਸੈਂਟਰ ਨੂੰ ਖਾਲੀ ਕਰਵਾ ਲਿਆ ਗਿਆ। ਇਸ ਕਾਰਨ ਨਾ ਹੀ ਯਾਤਰੀਆਂ ਲਈ ਹੀਥਰੋਅ ਏਅਰਪੋਰਟ ਦਾ ਕੋਈ ਹਿੱਸਾ ਬੰਦ ਕੀਤਾ ਗਿਆ ਤੇ ਨਾ ਹੀ ਉਡਾਨਾਂ ਪ੍ਰਭਾਵਿਤ ਹੋਈਆਂ। ਸੱਭ ਤੋਂ ਪਹਿਲਾਂ ਇਹ ਧਮਾਕਾਖੇਜ਼ ਡਿਵਾਈਸਿਜ਼ ਹੀਥਰੋਅ ਏਅਰਪੋਰਟ ਉੱਤੇ ਹੀ ਸਵੇਰੇ 9:55 ਉੱਤੇ ਮਿਲੀਆਂ। ਟਰਾਂਸਪੋਰਟੇਸ਼ਨ ਪੁਲਿਸ ਨੂੰ ਸਵੇਰੇ 11:40 ਉੱਤੇ ਕਾਲ ਆਈ ਜਦੋਂ ਵਾਟਰਲੂ ਸਟੇਸ਼ਨ ਦੇ ਮੇਲ ਰੂਮ ਤੋਂ ਇੱਕ ਹੋਰ ਸ਼ੱਕੀ ਪੈਕੇਜ ਮਿਲਿਆ। ਆਖਰੀ ਪੈਕੇਜ ਦੁਪਹਿਰ ਤੋਂ ਬਾਅਦ ਸਿਟੀ ਏਅਰਪੋਰਟ ਦੀ ਪ੍ਰਸ਼ਾਸਕੀ ਇਮਾਰਤ ਤੋਂ ਮਿਲਿਆ। ਇਨ੍ਹਾਂ ਵਿੱਚੋਂ ਕੋਈ ਵੀ ਪੈਕੇਜ ਖੋਲ੍ਹਿਆ ਨਹੀਂ ਗਿਆ।
ਦ ਮੈਟਰੋਪੌਲੀਟਨ ਪੁਲਿਸ ਕਾਊਂਟਰ ਟੈਰੋਰਿਜ਼ਮ ਕਮਾਂਡ ਇਨ੍ਹਾਂ ਘਟਨਾਵਾਂ ਨੂੰ ਇੱਕ ਦੂਜੇ ਨਾਲ ਜੋੜ ਕੇ ਵੇਖ ਰਹੀ ਹੈ ਤੇ ਇਸ ਤਰ੍ਹਾਂ ਦੀ ਹਰਕਤ ਪਿਛਲੇ ਕਾਰਨਾਂ ਦਾ ਪਤਾ ਲਾਉਣ ਦੀ ਕੋਸਿ਼ਸ਼ ਕੀਤੀ ਜਾ ਰਹੀ ਹੈ। ਆਇਰਲੈਂਡ ਪੁਲਿਸ ਨੇ ਮੰਗਲਵਾਰ ਸ਼ਾਮ ਨੂੰ ਦੱਸਿਆ ਕਿ ਉਹ ਬ੍ਰਿਟਿਸ਼ ਜਾਂਚਕਾਰਾਂ ਦੀ ਮਦਦ ਕਰ ਰਹੇ ਹਨ। ਪਰ ਉਨ੍ਹਾਂ ਇਸ ਮਾਮਲੇ ਵਿੱਚ ਕੋਈ ਸਫਾਈ ਜਾਂ ਹੋਰ ਵੇਰਵਾ ਜਾਰੀ ਨਹੀਂ ਕੀਤਾ। ਅਜੇ ਤੱਕ ਕਿਸੇ ਵੀ ਗਰੁੱਪ ਜਾਂ ਵਿਅਕਤੀ ਨੇ ਇਸ ਦੀ ਜਿ਼ੰਮੇਵਾਰੀ ਨਹੀਂ ਲਈ ਹੈ। ਪੁਲਿਸ ਨੇ ਵੀ ਇਹ ਸਪਸ਼ਟ ਕੀਤਾ ਹੈ ਕਿ ਉਨ੍ਹਾਂ ਵੱਲੋਂ ਕਿਸੇ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ।

 

Have something to say? Post your comment