Welcome to Canadian Punjabi Post
Follow us on

29

March 2024
 
ਟੋਰਾਂਟੋ/ਜੀਟੀਏ

ਧਿਆਨ ਸਿੰਘ ਸੋਹਲ ਨੇ ਚਿਲੀ ਹਾਫ ਮੈਰਾਥਾਨ ਦੌਰਾਨ ਤੋੜੇ ਆਪਣੇ ਪੁਰਾਣੇ ਰਿਕਾਰਡ

March 05, 2019 09:48 AM

ਧਿਆਨ ਸਿੰਘ ਸੋਹਲ ਨੇ ਪਿਛਲੇ ਸਾਲ ਇਹ ਮੈਰਾਥਾਨ 1 ਘੰਟਾ 46 ਮਿੰਟ ਵਿਚ ਪੂਰੀ ਕੀਤੀ ਸੀ ਤੇ ਇਸ ਵਾਰ ਉਨ੍ਹਾਂ ਨੇ ਇਹ ਮੈਰਾਥਾਨ 1 ਘੰਟਾ 44 ਮਿੰਟ ਵਿਚ ਪੂਰੀ ਕੀਤੀ। ਇਸ ਚਿਲੀ ਹਾਫ ਮੈਰਾਥਾਨ ਵਿਚ ਕਈ ਨਾਮਵਰ ਪੰਜਾਬੀ ਦੌੜਾਕਾਂ ਨੇ ਵੀ ਹਿੱਸਾ ਲਿਆ। ਜਿਨ੍ਹਾਂ ਵਿਚ ਧਿਆਨ ਸਿੰਘ ਸੋਹਲ ਦਾ ਤੇ ਏਅਰਪੋਰਟ ਰਨਰ ਕਲੱਬ ਦਾ ਨਾਮ ਵਿਸ਼ੇਸ਼ ਤੌਰ ਉਤੇ ਵਰਣਨਯੋਗ ਹੈ। ਕੱਲ੍ਹ ਬਰਲਿੰਗਟਨ ਵਿਖੇ ਚਿਲੀ ਹਾਫ ਮੈਰਾਥਾਨ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਚਾਰ ਹਜ਼ਾਰ ਦੇ ਕਰੀਬ ਲੋਕਾਂ ਨੇ ਭਾਗ ਲਿਆ ਤੇ ਸਥਾਨਕ ਹਸਪਤਾਲ ਲਈ ਢਾਈ ਲੱਖ ਡਾਲਰ ਇਕੱਠਾ ਕਰਨ ਦਾ ਪ੍ਰਣ ਲਿਆ।

 
Have something to say? Post your comment