Welcome to Canadian Punjabi Post
Follow us on

23

March 2019
ਟੋਰਾਂਟੋ/ਜੀਟੀਏ

ਜਗਦੀਸ਼ ਗਰੇਵਾਲ ਕੈਨੇਡੀਅਨ ਪੰਜਾਬੀ ਬ੍ਰਾਡਕਾਸਟਰਜ਼ ਐਸੋਸੀਏਸ਼ਨ ਦੇ ਕੋਆਰਡੀਨੇਟਰ ਨਿਯੁਕਤ

March 04, 2019 09:43 AM

ਬਰੈਂਪਟਨ, 3 ਮਾਰਚ (ਪੋਸਟ ਬਿਊਰੋ)- ਟੋਰਾਂਟੋਂ ਦੇ ਆਸਪਾਸ ਦੇ ਏਰੀਆ ਤੋਂ ਪ੍ਰਸਾਰਿਤ ਹੋਣ ਵਾਲੇ ਵੱਖ-ਵੱਖ ਰੇਡੀਓ ਤੇ ਟੀਵੀ ਪੋਗਰਾਮਾਂ ਦੇ ਸੰਚਾਲਕਾਂ ਵਲੋਂ ਬਣਾਈ ਸੰਸਥਾ ਕੈਨੇਡੀਅਨ ਪੰਜਾਬੀ ਬ੍ਰਾਡਕਾਸਟਰਜ਼ ਐਸੋਸੀਏਸਨ ਦੇ ਮੈਬਰਾਂ ਨੇ ਸਰਬ ਸੰਮਤੀ ਨਾਲ 2019 ਲਈ ਜਗਦੀਸ਼ ਗਰੇਵਾਲ ਨੂੰ ਕੋਆਰਡੀਨੇਟਰ ਥਾਪ ਦਿੱਤਾ ਹੈ। ਇਸ ਤੋਂ ਪਹਿਲਾਂ ਦੋ ਸਾਲ ਹਰਜਿੰਦਰ ਗਿਲ ਵਲੋਂ ਇਹ ਜਿ਼ੰਮੇਵਾਰੀ ਬਖੂਬੀ ਨਿਭਾਈ ਗਈ। ਸੰਸਥਾ ਦੇ ਵੱਖ-ਵੱਖ ਮੈਬਰਾਂ ਵਲੋਂ ਹਰਜਿੰਦਰ ਗਿੱਲ ਦਾ 2 ਸਾਲ ਦਿੱਤੀਆਂ ਸੇਵਾਵਾਂ ਲਈ ਧੰਨਵਾਦ ਕੀਤਾ ਗਿਆ ਹੈ। ਪਿਛਲੇ ਦੋ ਸਾਲਾਂ ਵਿਚ ਸੰਸਥਾ ਨੇ ਜਿਥੇ ਸੂਬਾਈ ਚੋਣਾਂ ਦੌਰਾਨ ਡੀਬੇਟਸ ਆਯੋਜਿਤ ਕੀਤੀਆਂ, ਉਥੇ ਹੀ ਮਿਉਂਸਪਲ ਚੋਣਾਂ ਦੌਰਾਨ ਵੀ ਅਜਿਹੇ ਪ੍ਰੋਗਰਾਮ ਉਲੀਕੇ ਗਏ, ਜਿਨ੍ਹਾਂ ਦੌਰਾਨ ਪੰਜਾਬੀ ਸਰੋਤਿਆਂ ਨੂੰ ਚਲੰਤ ਮਸਲਿਆਂ ਬਾਰੇ ਪੂਰੀ ਜਾਣਕਾਰੀ ਦਿੱਤੀ ਗਈ, ਤਾਂ ਜੋ ਸਹੀ ਲੋਕ ਰਾਏ ਬਣਾਈ ਜਾ ਸਕੇ। ਇਨ੍ਹਾਂ ਪ੍ਰੋਗਰਾਮਾਂ ਨੂੰ ਉਲੀਕਣ ਵਿਚ ਹਰਜਿੰਦਰ ਗਿਲ ਨੇ ਅਹਿਮ ਭੂਮਿਕਾ ਨਿਭਾਈ ਸੀ। ਇਸ ਤੋਂ ਇਲਾਵਾ ਸੰਸਥਾ ਵਲੋਂ ਵੱਖ-ਵੱਖ ਸਿਆਸੀ ਅਤੇ ਸਮਾਜ ਸੁਧਾਰਕ ਸੰਸਥਾਵਾਂ ਨਾਲ ਵੀ ਮੀਟਿੰਗਾਂ ਆਯੋਜਿਤ ਕੀਤੀਆਂ ਗਈਆਂ ਤੇ ਭਾਈਾਚਾਰੇ ਲਈ ਹੋ ਰਹੇ ਚੰਗੇ ਕੰਮਾਂ `ਚ ਵਧ ਚੜ੍ਹ ਕੇ ਹਿੱਸਾ ਪਾਇਆ। ਇਸ ਸੰਸਥਾ ਦੇ ਇਸ ਸਮੇਂ 30 ਦੇ ਕਰੀਬ ਮੈਬਰ ਹਨ, ਜੋ ਵੱਖ-ਵੱਖ ਰੇਡੀਓ ਤੇ ਟੀਵੀ ਚੈਨਲਾਂ ਤੋ ਆਪਣੇ ਪ੍ਰੋਗਰਾਮ ਪ੍ਰਸਾਰਿਤ ਕਰਦੇ ਹਨ। ਜਗਦੀਸ਼ ਗਰੇਵਾਲ, ਜੋ ਇਸ ਸੰਸਥਾ ਦੇ ਫਾਊਡਰ ਮੈਬਰ ਹਨ, ਨੇ ਸਾਰੇ ਸਾਥੀਆਂ ਦਾ ਇਹ ਜਿ਼ੰਮੇਵਾਰੀ ਸੌਪਣ ਲਈ ਜਿਥੇ ਧੰਨਵਾਦ ਕੀਤਾ, ਉਥੇ ਹੀ ਸਹਿਯੋਗ ਲਈ ਵੀ ਮੰਗ ਕੀਤੀ। ਇਸੇ ਤਰ੍ਹਾਂ ਹੀ ਸੋਢੀ ਨਾਗਰਾ, ਜੋ ਲੰਬੇ ਸਮੇ ਤੋਂ ਖਜਾਨਚੀ ਦੇ ਅਹੁਦੇ ਉਤੇ ਸਨ, ਉਨ੍ਹਾਂ ਦੀ ਥਾਂ ਉਤੇ ਹੁਣ ਮਨਨ ਗੁਪਤਾ ਨੂੰ ਇਹ ਅਹੁਦਾ ਸੰਭਾਲਿਆ ਗਿਆ ਹੈ। ਜਗਦੀਸ਼ ਗਰੇਵਾਲ ਨੇ ਦੱਸਿਆ ਕਿ ਪੰਜਾਬੀ ਭਾਈਚਾਰੇ ਲਈ ਇਹ ਇਕ ਬਹੁਤ ਬਿਹਤਰੀਨ ਪਲੇਟਫਾਰਮ ਬਣ ਚੁੱਕਿਆ ਹੈ। ਜਿਥੇ ਕੋਈ ਵੀ ਇਕ ਫੋਨ ਕਾਲ ਰਾਹੀਂ ਸੰਸਥਾ ਦੇ ਸਾਰੇ ਹੀ ਮੈਬਰਾਂ ਤੱਕ ਆਪਣਾ ਸੁਨੇਹਾ ਪਹੁੰਚਾ ਸਕਦਾ ਹੈ। ਇਸ ਮੌਕੇ ਕਲੱਬ ਦੇ ਪਹਿਲਾਂ ਰਹਿ ਚੁੱਕੇ ਕੋਆਰਡੀਨੇਟਰ ਰਣਧੀਰ ਰਾਣਾ ਵਲੋਂ ਵੀ ਜਿਥੇ ਹਰਜਿੰਦਰ ਗਿਲ ਦਾ ਧੰਨਵਾਦ ਕੀਤਾ ਗਿਆ, ਉਥੇ ਜਗਦੀਸ਼ ਗਰੇਵਾਲ ਅਤੇ ਮਨਨ ਗੁਪਤਾ ਨੂੰ ਸ਼ੁਭ ਇਛਾਵਾਂ ਵੀ ਦਿੱਤੀਆਂ।

Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
2019 ਬਜੱਟ ਬਰੈਂਪਟਨ ਲਈ ਵਧੇਰੇ ਲਾਭਦਾਇਕ : ਐੱਮ ਪੀ ਸਹੋਤਾ
ਸੋਨੀਆ ਸਿੱਧੂ ਵੱਲੋਂ ਬਰੈਂਪਟਨ ਸਾਊਥ ਵਿਚ ਗਰੌਸਰੀ-ਚੇਨ 'ਚਲੋ ਫ਼ਰੈੱਸ਼ਕੋ' ਦੀ ਨਵੀਂ ਲੋਕੇਸ਼ਨ ਦਾ ਸੁਆਗ਼ਤ
ਐਮ ਪੀ ਕਮਲ ਖੈਹਰਾ ਨੇ ਬੱਜਟ ਨੂੰ ਬਰੈਂਪਟਨ ਵਾਸੀਆਂ ਲਈ ਤਬਦੀਲੀ ਲਿਆਉਣ ਵਾਲਾ ਕਰਾਰ ਦਿੱਤਾ
ਜਲਿਆਂਵਾਲਾ ਬਾਗ ਕਾਂਡ ਅਤੇ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦਾ ਸ਼ਹੀਦੀ ਸ਼ਰਧਾਂਜਲੀ ਸਮਾਗਮ 14 ਅਪ੍ਰੈਲ ਨੂੰ ਜਲਿਆਂਵਾਲਾ ਬਾਗ ਕਾਂਡ ਅਤੇ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦਾ ਸ਼ਹੀਦੀ ਸ਼ਰਧਾਂਜਲੀ ਸਮਾਗਮ 14 ਅਪ੍ਰੈਲ ਨੂੰ ਨਾਟਕ ‘ਬੀਬੀ ਸਹਿਬਾ` ਦਾ ਮੰਚਨ 31 ਮਾਰਚ ਨੂੰ 24 ਮਾਰਚ ਦੇ ਕੁਵਿੱਜ ਮੁਕਾਬਲਿਆਂ ਲਈ ਬੱਚਿਆਂ `ਚ ਭਾਰੀ ਉਤਸ਼ਾਹ
ਮਾਲਟਨ ਰਹਿੰਦੇ ਪਿੰਡ ਫੱਲੇਵਾਲ ਦੇ ਚਰਨਜੀਤ ਕੌਰ ਗਰੇਵਾਲ ਸੜਕ ਹਾਦਸੇ `ਚ ਹਲਾਕ, ਸਸਕਾਰ ਤੇ ਭੋਗ 24 ਮਾਰਚ ਨੂੰ
ਗੁਰਮੀਤ ਕੌਰ ਸਰਪਾਲ ਨੂੰ ਮਿਲਿਆ 2019 ਦਾ ਲਾਈਫ ਟਾਈਮ ਅਚੀਵਮੈਂਟ ਅਵਾਰਡ
ਸੇਵਾ ਦਲ ਵੱਲੋਂ 11 ਰੋਜ਼ਾ, ਚੀਨ ਯਾਤਰਾ ਟਰਿਪ, ਸੰਪਨ