Welcome to Canadian Punjabi Post
Follow us on

23

March 2019
ਕੈਨੇਡਾ

ਅਮਰੀਕਾ ਵੱਲੋਂ ਟੈਰਿਫ ਹਟਾਏ ਜਾਣ ਮਗਰੋਂ ਹੀ ਕੀਤੀ ਜਾਵੇਗੀ ਨਵੀਂ ਨਾਫਟਾ ਡੀਲ ਦੀ ਪੁਸ਼ਟੀ : ਮੈਕਸਿਕੋ

March 04, 2019 09:06 AM

ਓਟਵਾ, 3 ਮਾਰਚ (ਪੋਸਟ ਬਿਊਰੋ) : ਨਵੇਂ ਨੌਰਥ ਅਮੈਰੀਕਨ ਫਰੀ ਟਰੇਡ ਸਮਝੌਤੇ ਦੀ ਪੁਸ਼ਟੀ ਕਰਨ ਤੋਂ ਪਹਿਲਾਂ ਮੈਕਸਿਕੋ ਦੀ ਕਾਂਗਰਸ ਨੂੰ ਅਹਿਮ ਲੇਬਰ ਸੁਧਾਰ ਬਿੱਲ ਪਾਸ ਕਰਨ ਲਈ ਆਖਿਆ ਜਾਵੇਗਾ। ਇਹ ਜਾਣਕਾਰੀ ਮੈਕਸਿਕੋ ਦੇ ਅਧਿਕਾਰੀਆਂ ਨੇ ਦਿੱਤੀ।
ਪਰ ਜਦੋਂ ਤੱਕ ਟਰੰਪ ਪ੍ਰਸ਼ਾਸਨ ਮੈਕਸਿਕੋ ਦੇ ਸਟੀਲ ਤੇ ਐਲੂਮੀਨੀਅਮ ਇੰਪੋਰਟ ਉੱਤੇ ਲਾਏ ਗਏ ਟੈਰਿਫਜ਼, ਜੋ ਕਿ ਅਮਰੀਕਾ ਵੱਲੋਂ ਕੈਨੇਡਾ ਉੱਤੇ ਵੀ ਲਾਏ ਗਏ ਹਨ, ਨੂੰ ਹਟਾ ਨਹੀਂ ਲੈਂਦਾ ਉਦੋਂ ਤੱਕ ਮੈਕਸਿਕੋ 25 ਸਾਲ ਪੁਰਾਣੇ ਨੌਰਥ ਅਮੈਰੀਕਨ ਫਰੀ ਟਰੇਡ ਅਗਰੀਮੈਂਟ ਨੂੰ ਕਾਇਮ ਰੱਖਣ ਤੇ ਯਥਾਸਥਿਤੀ ਬਰਕਰਾਰ ਰੱਖਣ ਲਈ ਤਿਆਰ ਹੈ। ਨਾਫਟਾ ਸਬੰਧੀ ਮੁੜ ਗੱਲਬਾਤ ਦੌਰਾਨ ਕੈਨੇਡਾ ਤੇ ਅਮਰੀਕਾ ਲਈ ਮੈਕਸਿਕੋ ਦੇ ਕਾਮਿਆਂ ਦੇ ਅਧਿਕਾਰਾਂ ਵਿੱਚ ਸੁਧਾਰ ਕਰਨਾ ਹੀ ਤਰਜੀਹੀ ਮੁੱਦਾ ਸੀ। ਅਜਿਹਾ ਇਸ ਲਈ ਕਿਉਂਕਿ ਦੋਵੇਂ ਦੇਸ਼ ਆਪਣੇ ਕਾਮਿਆਂ ਤੇ ਘੱਟ ਉਜਰਤਾਂ ਹਾਸਲ ਕਰਨ ਵਾਲੇ ਮੈਕਸਿਕੋ ਦੇ ਕਾਮਿਆਂ ਲਈ ਬਰਾਬਰੀ ਦਾ ਦਰਜਾ ਚਾਹੁੰਦੇ ਸਨ।
ਜਦੋਂ ਮੈਕਸਿਕੋ ਤੇ ਅਮਰੀਕਾ ਪਿਛਲੇ ਸਾਲ ਅਚਾਨਕ ਦੁਵੱਲੇ ਸਮਝੌਤੇ ਉੱਤੇ ਪਹੁੰਚੇ ਤਾਂ ਟਰੂਡੋ ਸਰਕਾਰ ਉੱਤੇ ਵੀ ਟਰੰਪ ਪ੍ਰਸ਼ਾਸਨ ਨਾਲ ਇਸ ਡੀਲ ਨੂੰ ਸਿਰੇ ਝੜਾਉਣ ਲਈ ਦਬਾਅ ਪਾਇਆ ਗਿਆ। ਕੈਨੇਡਾ ਦੀ ਵਿਦੇਸ਼ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਲੇਬਰ ਛੋਟ ਦੇਣ ਉੱਤੇ ਮੈਕਸਿਕੋ ਦੀ ਸ਼ਲਾਘਾ ਕੀਤੀ। ਪਰ ਆਂਦਰੇਸ ਮੈਨੂਅਲ ਲੋਪੇਜ਼ ਓਬਰਾਡੌਰ ਦੀ ਨਵੀਂ ਸਰਕਾਰ ਦੇ ਸੀਨੀਅਰ ਟਰੇਡ ਅਧਿਕਾਰੀ ਨੇ ਇੱਕ ਇੰਟਰਵਿਊ ਵਿੱਚ ਆਖਿਆ ਕਿ ਇਹ ਕੋਈ ਬਹੁਤ ਵੱਡਾ ਬਲੀਦਾਨ ਨਹੀਂ ਸੀ ਕਿਉਂਕ ਦੇਸ਼ ਦੇ ਕਾਮਿਆਂ ਦਾ ਦਰਜਾ ਉੱਚਾ ਕਰਨ ਦਾ ਵਾਅਦਾ ਕਰਕੇ ਹੀ ਮੋਰੇਨਾ ਪਾਰਟੀ ਸੱਤਾ ਵਿੱਚ ਆਈ ਸੀ।
ਮੈਕਸਿਕੋ ਦੀ ਡਿਪਟੀ ਟਰੇਡ ਮੰਤਰੀ ਲੁਜ਼ ਮਾਰੀਆ ਡੀ ਲਾ ਮੋਰਾ ਨੇ ਇੱਕ ਇੰਟਰਵਿਊ ਵਿੱਚ ਆਖਿਆ ਕਿ ਭਾਵੇਂ ਇਹ ਸਮਝੌਤਾ ਸਿਰੇ ਚੜ੍ਹੇ ਜਾਂ ਨਾ ਪਰ ਲੇਬਰ ਸੁਧਾਰ ਲੋਪੇਜ਼ ਸਰਕਾਰ ਲਈ ਕਾਫੀ ਅਹਿਮ ਹਨ। ਇਸ ਨਾਲ ਹੀ ਅਸੀਂ ਕਾਮਿਆਂ ਦੇ ਅਧਿਕਾਰ ਤੇ ਮੈਕਸਿਕੋ ਵਿੱਚ ਟਰੇਡ ਡੀਲਜ਼ ਨੂੰ ਮਜ਼ਬੂਤ ਕਰ ਸਕਾਂਗੇ। ਉਨ੍ਹਾਂ ਦੱਸਿਆ ਕਿ 30 ਅਪਰੈਲ ਨੂੰ ਮੈਕਸਿਕੋ ਦੀ ਕਾਂਗਰਸ ਨੂੰ ਉਠਾਏ ਜਾਣ ਤੋਂ ਪਹਿਲਾਂ ਨਵੀਂ ਸਰਕਾਰ ਲੇਬਰ ਸੁਧਾਰਾਂ ਦੇ ਪੈਕੇਜ ਦੀ ਪੁਸ਼ਟੀ ਕਰਨੀ ਚਾਹੁੰਦੀ ਹੈ। ਇਸ ਤੋਂ ਇਹ ਭਾਵ ਹੋਇਆ ਕਿ ਨਵੇਂ ਸਮਝੌਤੇ ਨੂੰ ਪੁਸ਼ਟੀ ਲਈ ਮੈਕਸੀਕਨ ਕਾਂਗਰਸ ਕੋਲ ਪਹਿਲੀ ਸਤੰਬਰ ਤੋਂ ਇਸ ਦੀ ਕਾਰਵਾਈ ਮੁੜ ਸ਼ੁਰੂ ਹੋਣ ਉਪਰੰਤ ਭੇਜਿਆ ਜਾਵੇਗਾ। ਲਾ ਮੋਰਾ ਨੇ ਆਖਿਆ ਕਿ ਇਹ ਉਦੋਂ ਤੱਕ ਸੰਭਵ ਨਹੀਂ ਹੋਵੇਗਾ ਜਦੋਂ ਤੱਕ ਅਮਰੀਕਾ ਮੈਕਸਿਕ ਤੇ ਕੈਨੇਡਾ ਉੱਤੇ ਲਾਏ ਟੈਰਿਫਜ਼ ਨੂੰ ਹਟਾ ਨਹੀਂ ਲੈਂਦਾ।

 

Have something to say? Post your comment
ਹੋਰ ਕੈਨੇਡਾ ਖ਼ਬਰਾਂ
ਲਿਬਰਲਾਂ ਦੀ ਹਾਈਡਰੋ ਦਰਾਂ ਵਿੱਚ ਕਟੌਤੀਆਂ ਦੀ ਯੋਜਨਾ ਨੂੰ ਬਦਲੇਗੀ ਫੋਰਡ ਸਰਕਾਰ
ਆਪਣਾ ਆਧਾਰ ਗੁਆ ਚੁੱਕੇ ਹਨ ਲਿਬਰਲ, ਕੰਜ਼ਰਵੇਟਿਵਾਂ ਦੀ ਸਥਿਤੀ ਮਜ਼ਬੂਤ : ਸਰਵੇਖਣ
ਅਜੇ ਵੀ ਜਾਰੀ ਹੈ ਮੈਰਾਥਨ ਵੋਟਿੰਗ
ਐਸਐਨਸੀ-ਲਾਵਾਲਿਨ ਮਾਮਲੇ ਵਿੱਚ ਜਵਾਬ ਹਾਸਲ ਕਰਨ ਲਈ ਟੋਰੀਜ਼ ਨੇ ਲਾਂਚ ਕੀਤੀ ਮੈਰਾਥਨ ਵੋਟਿੰਗ
ਹੁਣ ਸੇਲੀਨਾ ਸੀਜ਼ਰ ਚੇਵਾਨ ਨੇ ਛੱਡਿਆ ਟਰੂਡੋ ਦਾ ਸਾਥ
ਟੈਵਰਨਰ ਦੀ ਨਿਯੁਕਤੀ ਦੇ ਮਾਮਲੇ ਵਿੱਚ ਇੰਟੇਗ੍ਰਿਟੀ ਕਮਿਸ਼ਨਰ ਨੇ ਫੋਰਡ ਨੂੰ ਦਿੱਤੀ ਕਲੀਨ ਚਿੱਟ
ਕੈਨੇਡਾ ਛੱਡਣ ਵਾਲਿਆਂ ਦਾ ਟਰੈਕ ਰਿਕਾਰਡ ਰੱਖਣ ਲਈ ਡਾਟਾ ਇੱਕਠਾ ਕਰੇਗੀ ਫੈਡਰਲ ਸਰਕਾਰ
ਇਮਾਰਤ ਵਿੱਚ ਅੱਗ ਲੱਗਣ ਮਗਰੋਂ ਤਿੰਨ ਵਿਅਕਤੀਆਂ ਨੂੰ ਹਸਪਤਾਲ ਵਿੱਚ ਕਰਵਾਇਆ ਗਿਆ ਦਾਖਲ
ਬੱਜਟ 2019: ਚੋਣਾਂ ਦੇ ਵਰ੍ਹੇ ਵਿੱਚ ਮਨ ਲੁਭਾਵਣੀਆਂ ਉਮੀਦਾਂ
ਅਸੈਂਬਲੀ ਪਲਾਂਟ ਦੇ ਭਵਿੱਖ ਬਾਰੇ ਜੀਐਮ ਨਾਲ ਚੱਲ ਰਹੀ ਹੈ ਸਕਾਰਾਤਮਕ ਗੱਲਬਾਤ : ਯੂਨੀਫੌਰ