Welcome to Canadian Punjabi Post
Follow us on

19

March 2019
ਕੈਨੇਡਾ

ਸੀਬੀਐਸਏ ਤੇ ਆਰਸੀਐਮਪੀ ਦੇ ਮੈਂਬਰਾਂ ਖਿਲਾਫ ਹੁਆਵੇਈ ਦੀ ਸੀਐਫਓ ਨੇ ਠੋਕਿਆ ਕੇਸ

March 04, 2019 09:01 AM

ਬ੍ਰਿਟਿਸ਼ ਕੋਲੰਬੀਆ, 3 ਮਾਰਚ (ਪੋਸਟ ਬਿਊਰੋ) : ਹੁਆਵੇਈ ਦੀ ਸੀਐਫਓ ਮੈਂਗ ਵਾਨਜ਼ੋਊ ਵੱਲੋਂ ਸਿਵਲ ਕੇਸ ਦਾਇਰ ਕਰਕੇ ਇਹ ਦੋਸ਼ ਲਾਇਆ ਗਿਆ ਹੈ ਕਿ ਕਈ ਕੈਨੇਡੀਅਨ ਏਜੰਸੀਆਂ ਵੱਲੋਂ ਉਸ ਦੇ ਸੰਵਿਧਾਨਕ ਅਧਿਕਾਰਾਂ ਦੀ ਉਲੰਘਣਾ ਕੀਤੀ ਗਈ ਹੈ।
ਸ਼ੁੱਕਰਵਾਰ ਨੂੰ ਇਹ ਕੇਸ ਬ੍ਰਿਟਿਸ਼ ਕੋਲੰਬੀਆ ਦੀ ਸਰਬਉੱਚ ਅਦਾਲਤ ਵਿੱਚ ਦਾਇਰ ਕਰਵਾਇਆ ਗਿਆ। ਇਸ ਵਿੱਚ ਦੋਸ਼ ਲਾਇਆ ਗਿਆ ਹੈ ਕਿ ਕੈਨੇਡੀਅਨ ਬਾਰਡਰ ਸਰਵਿਸ ਏਜੰਸੀ, ਦ ਰੌਇਲ ਕੈਨੇਡੀਅਨ ਮਾਊਂਟਿਡ ਪੁਲਿਸ ਤੇ ਅਟਾਰਨੀ ਜਨਰਲ ਆਫ ਕੈਨੇਡਾ ਨੇ ਮੈਂਗ ਨੂੰ ਨਜ਼ਰਬੰਦ ਕਰਨ ਲਈ ਰਲ ਕੇ ਕੰਮ ਕੀਤਾ ਤੇ ਇਸ ਤਰੀਕੇ ਨਾਲ ਸਬੂਤ ਇੱਕਠੇ ਕੀਤੇ ਜਿਨ੍ਹਾਂ ਨਾਲ ਉਸ ਦੇ ਚਾਰਟਰ ਅਧਿਕਾਰਾਂ ਦੀ ਉਲੰਘਣਾ ਹੋਈ।
ਇਸ ਕੇਸ ਵਿੱਚ ਇਹ ਦਾਅਵਾ ਵੀ ਕੀਤਾ ਗਿਆ ਕਿ 30 ਨਵੰਬਰ, 2018 ਨੂੰ ਫਾਈਲ ਕੀਤੇ ਗਏ ਗ੍ਰਿਫਤਾਰੀ ਵਾਰੰਟਾਂ ਵਿੱਚ ਮੈਂਗ ਨੂੰ ਫੌਰੀ ਤੌਰ ਉੱਤੇ ਗ੍ਰਿਫਤਾਰ ਕੀਤੇ ਜਾਣ ਦੀ ਗੱਲ ਆਖੀ ਗਈ ਸੀ। ਇਸ ਵਿੱਚ ਇਹ ਵੀ ਆਖਿਆ ਗਿਆ ਸੀ ਕਿ ਵੈਨਕੂਵਰ ਵਿੱਚ ਥੋੜ੍ਹੀ ਦੇਰ ਰੁਕਣ ਸਮੇਂ ਮੈਂਗ ਨੂੰ ਗ੍ਰਿਫਤਾਰ ਕੀਤਾ ਜਾਣਾ ਜ਼ਰੂਰੀ ਹੈ ਤੇ ਇਹ ਵੀ ਯਕੀਨੀ ਬਣਾਉਣ ਲਈ ਆਖਿਆ ਗਿਆ ਸੀ ਕਿ ਉਹ ਕੈਨੇਡਾ ਦੀ ਧਰਤੀ ਨਾ ਛੱਡ ਸਕੇ। ਮੈਂਗ ਦੇ ਵਕੀਲਾਂ ਨੇ ਦੋਸ਼ ਲਾਇਆ ਕਿ ਉਸ ਨੂੰ ਫੌਰਨ ਗ੍ਰਿਫਤਾਰ ਕਰਕੇ ਕਾਨੂੰਨੀ ਸਲਾਹ ਹਾਸਲ ਕਰਨ ਦਾ ਮੌਕਾ ਵੀ ਨਹੀਂ ਦਿੱਤਾ ਗਿਆ ਸਗੋਂ ਸੀਬੀਐਸਏ ਨੇ ਉਸ ਨੂੰ ਨਜ਼ਰਬੰਦ ਕੀਤਾ, ਉਸ ਦੀ ਤਲਾਸ਼ੀ ਲਈ ਤੇ ਕਸਟਮਜ਼ ਜਾਂ ਇਮੀਗ੍ਰੇਸ਼ਨ ਜਾਂਚ ਦਾ ਬਹਾਨਾ ਲਾ ਕੇ ਮੈਂਗ ਤੋਂ ਪੁੱਛਗਿੱਛ ਕੀਤੀ ਗਈ।
ਕੇਸ ਅਨੁਸਾਰ ਮੈਂਗ ਨੂੰ ਬਿਨਾਂ ਕਿਸੇ ਕਾਰਨ ਤਿੰਨ ਘੰਟੇ ਲਈ ਫੜ੍ਹ ਕੇ ਰੱਖਿਆ ਗਿਆ ਤੇ ਫਿਰ ਆਰਸੀਐਮਪੀ ਕਾਂਸਟੇਬਲ ਮੌਕੇ ਉੱਤੇ ਪਹੁੰਚਿਆ ਤੇ ਉਸ ਨੂੰ ਉਸ ਦੀ ਗ੍ਰਿਫਤਾਰੀ ਦਾ ਅਸਲ ਕਾਰਨ ਤੇ ਵਕੀਲ ਦੀ ਮਦਦ ਲੈਣ ਦੇ ਉਸ ਦੇ ਅਧਿਕਾਰ ਤੋਂ ਜਾਣੂ ਕਰਵਾਇਆ ਗਿਆ। ਇਸ ਕੇਸ ਵਿੱਚ ਇਹ ਦੋਸ਼ ਵੀ ਲਾਇਆ ਗਿਆ ਕਿ ਜਿਸ ਆਫੀਸਰ ਦੇ ਹਲਫੀਆ ਬਿਆਨ ਨੂੰ ਵਾਰੰਟ ਦਾ ਆਧਾਰ ਬਣਾਇਆ ਗਿਆ, ਉਹ ਜਾਣਬੁੱਝ ਕੇ ਦੇਰ ਨਾਲ ਪਹੁੰਚਿਆ ਜਦਕਿ ਉਹ ਜਾਣਦਾ ਸੀ ਕਿ ਮੈਂਗ ਦੀ ਫਲਾਈਟ ਕਦੋਂ ਪਹੁੰਚਣੀ ਹੈ।
ਦੂਜੇ ਪਾਸੇ ਮਾਹਿਰਾਂ ਦਾ ਕਹਿਣਾ ਹੈ ਕਿ ਕੈਨੇਡੀਅਨ ਸਰਕਾਰ ਵੱਲੋਂ ਮੈਂਗ ਦੀ ਹਵਾਲਗੀ ਸਬੰਧੀ ਪ੍ਰਕਿਰਿਆ ਸ਼ੁਰੂ ਕਰਨ ਦੇ ਐਲਾਨ ਤੋਂ ਤੁਰੰਤ ਬਾਅਦ ਇਸ ਤਰ੍ਹਾਂ ਕੇਸ ਦਾਇਰ ਕੀਤੇ ਜਾਣ ਤੋਂ ਤਾਂ ਇਹੋ ਲੱਗਦਾ ਹੈ ਕਿ ਇਹ ਇਸ ਕਾਰਵਾਈ ਵਿੱਚ ਅੜਿੱਕਾ ਪਾਉਣ ਦੀ ਚਾਲ ਹੈ ਤੇ ਮੈਂਗ ਦੀ ਤੇਜ਼ੀ ਨਾਲ ਹਵਾਲਗੀ ਨੂੰ ਰੋਕਣ ਦਾ ਢੰਗ ਹੈ।

 

Have something to say? Post your comment
ਹੋਰ ਕੈਨੇਡਾ ਖ਼ਬਰਾਂ
ਪ੍ਰਿਵੀ ਕਾਉਂਸਲ ਦੇ ਕਲਰਕ ਮਾਈਕਲ ਵਰਨਿੱਕ ਨੇ ਰਿਟਾਇਰ ਹੋਣ ਦਾ ਕੀਤਾ ਐਲਾਨ
ਟਰੂਡੋ ਵੱਲੋਂ ਐਸਐਨਸੀ-ਲਾਵਾਲਿਨ ਮਾਮਲੇ ਨਾਲ ਜੁੜੇ ਮੁੱਦਿਆਂ ਦੀ ਜਾਂਚ ਲਈ ਵਿਸ਼ੇਸ਼ ਸਲਾਹਕਾਰ ਨਿਯੁਕਤ
ਕੁੱਝ ਮਹੀਨਿਆਂ ਵਿੱਚ ਤੀਜੀ ਵਾਰੀ ਮੰਤਰੀ ਮੰਡਲ ਵਿੱਚ ਫੇਰਬਦਲ ਕਰਨਗੇ ਟਰੂਡੋ
ਟੋਰਾਂਟੋ ਦੇ ਪੀਅਰਸਨ ਏਅਰਪੋਰਟ ਉੱਤੇ ਲੱਗੀ ਅੱਗ, ਯਾਤਰੀਆਂ ਨੂੰ ਕੀਤਾ ਗਿਆ ਬਾਹਰ
ਜਗਮੀਤ ਸਿੰਘ ਨੇ ਮੈਂਬਰ ਪਾਰਲੀਆਮੈਂਟ ਵਜੋਂ ਸੰਹੁ ਚੁੱਕੀ
ਕਲਾਸਾਂ ਦੇ ਆਕਾਰ, ਸੈਕਸ ਐਜੂਕੇਸ਼ਨ ਤੇ ਸੈੱਲ ਫੋਨਜ਼ ਉੱਤੇ ਪਾਬੰਦੀ ਬਾਰੇ ਅੱਜ ਐਲਾਨ ਕਰੇਗੀ ਫੋਰਡ ਸਰਕਾਰ
ਓਨਟਾਰੀਓ ਦੇ ਆਟੀਜ਼ਮ ਪ੍ਰੋਗਰਾਮ ਵਿੱਚ ਤਬਦੀਲੀਆਂ ਕਾਰਨ ਕਈ ਮੁਲਾਜ਼ਮਾਂ ਦੀ ਜਾ ਸਕਦੀ ਹੈ ਨੌਕਰੀ
ਭਾਰੀ ਮੀਂਹ ਤੇ ਤਾਪਮਾਨ ਵਿੱਚ ਤਬਦੀਲੀ ਨਾਲ ਜੀਟੀਏ ਵਿੱਚ ਆ ਸਕਦਾ ਹੈ ਹੜ੍ਹ
ਮਜ਼ਬੂਤ ਅਰਥਚਾਰੇ ਕਾਰਨ ਲਿਬਰਲਾਂ ਨੂੰ ਚੋਣਾਂ ਵਿੱਚ ਖਰਚਣ ਨੂੰ ਮਿਲੇਗੀ ਵਾਧੂ ਰਕਮ
ਬੁਨਿਆਦੀ ਢਾਂਚੇ ਵਿੱਚ ਨਿਵੇਸ਼ ਨਾਲ ਪ੍ਰੋਵਿੰਸ ਵਿੱਚ ਪੈਦਾ ਹੋਣਗੇ ਨਵੇਂ ਰੋਜ਼ਗਾਰ ਦੇ ਮੌਕੇ : ਮੈਕਨਾਟਨ