Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਨਜਰਰੀਆ

ਮੋਹ-ਮੁਹੱਬਤਾਂ ਦੇ ਰੰਗ..

March 03, 2019 11:47 PM

-ਮੋਹਨ ਸ਼ਰਮਾ
ਨੌਜਵਾਨ ਵਰਗ ਦਾ ਵੱਡਾ ਹਿੱਸਾ ਇਹ ਭੁੱਲ ਚੁੱਕਿਆ ਹੈ ਕਿ ਸਾਲ ਦੇ ਮਈ ਮਹੀਨੇ ਵਿੱਚ ‘ਪਿਤਾ ਦਿਵਸ' ਮਨਾ ਕੇ ਪਿਤਾ ਦੀਆਂ ਕੁਰਬਾਨੀਆਂ ਨੂੰ ਸਿਜਦਾ ਕੀਤਾ ਜਾਂਦਾ ਅਤੇ ਜੂਨ ਮਹੀਨੇ ਵਿੱਚ ‘ਮਾਂ ਦਿਵਸ' ਦੇ ਦਿਨ ਰੱਬ ਦਾ ਦੂਜਾ ਰੂਪ ਮਾਂ ਪ੍ਰਤੀ ਨਤ ਮਸਤਕ ਹੋਣ ਦਾ ਦਿਨ ਮਨਾਇਆ ਜਾਂਦਾ ਹੈ। ਉਹ ਜੁਲਾਈ ਦੇ ਮਹੀਨੇ ‘ਮਾਪੇ ਦਿਵਸ' ਨੂੰ ਵੀ ਭੁੱਲ ਚੁੱਕੇ ਹਨ ਤੇ ਅਕਤੂਬਰ ਦੇ ਮਹੀਨੇ ‘ਸੀਨੀਅਰ ਸਿਟੀਜਨਜ਼ ਡੇ' ਵੀ ਉਨ੍ਹਾਂ ਦੇ ਚੇਤੇ ਵਿੱਚੋਂ ਮਨਫੀ ਹੋ ਚੁੱਕਿਆ ਹੈ। ਹਾਂ, ਫਰਵਰੀ ਦੇ ਦੂਜੇ ਹਫਤੇ ਮਨਾਇਆ ਜਾਣ ਵਾਲਾ ‘ਵੈਲੇਨਟਾਈਨ ਡੇ' ਉਨ੍ਹਾਂ ਨੂੰ ਯਾਦ ਰਹਿੰਦਾ ਹੈ। ਇਸ ਦਿਨ ਨੌਜਵਾਨ ਵਰਗ ਵੱਡੀ ਗਿਣਤੀ ਵਿੱਚ ਕਾਲਜਾਂ, ਪਾਰਕਾਂ, ਬਾਜ਼ਾਰਾਂ ਤੇ ਹੋਰ ਅਜਿਹੀਆਂ ਥਾਵਾਂ ਉਤੇ ਪਿਆਰ ਦੇ ਪਵਿੱਤਰ ਸ਼ਬਦ ਦੀ ਦੁਰਵਰਤੋਂ ਕਰਦਿਆਂ ਨੌਜਵਾਨ ਕੁੜੀਆਂ ਪ੍ਰਤੀ ਅਸ਼ਲੀਲ ਸ਼ਬਦਾਂ ਦੀ ਵਰਤੋਂ, ਕਾਮ ਵਾਸਨਾ ਭਰਪੂਰ ਨਜ਼ਰਾਂ ਦੇ ਤੀਰ ਤੇ ਹੁੜਦੁੰਗ ਮਚਾ ਕੇ ਰੋਮ ਦੇ ਧਾਰਮਿਕ ਆਗੂ ਵੈਲੇਨਟਾਈਨ ਨੂੰ ‘ਸ਼ਰਧਾ ਦੇ ਫੁੱਲ' ਭੇਂਟ ਕਰਦੇ ਹਨ।
ਇਸ ਦਿਨ ਪੁਲਸ ਮੁਲਾਜ਼ਮਾਂ ਨੂੰ ਅਜਿਹੇ ਭੂੰਡ ਆਸ਼ਕਾਂ ਉਤੇ ਬਾਜ਼ ਅੱਖ ਰੱਕਣ ਲਈ ਵਿਸ਼ੇਸ਼ ਤੌਰ 'ਤੇ ਭੇਜਿਆ ਜਾਂਦਾ ਹੈ, ਪਰ ਅਕਾਲ ਡਿਗਰੀ ਕਾਲਜ ਫਾਰ ਵਿਮੈਨ, ਸੰਗਰੂਰ ਦੀਆਂ ਜਰਨਲਿਜ਼ਮ ਦੀ ਪੜ੍ਹਾਈ ਕਰਦੀਆਂ ਕੁੜੀਆਂ ਨੇ ਵਿਲੱਖਣ ਢੰਗ ਨਾਲ ‘ਵੈਲੇਨਟਾਈਨ ਡੇ' ਮਨਾ ਕੇ ਨੌਜਵਾਨ ਵਰਗ ਨੂੰ ਸੁਨੇਹਾ ਦਿੱਤਾ ਕਿ ਪਿਆਰ ਦੀ ਪਰਿਭਾਸ਼ਾ ਸਿਰਫ ਮੁੰਡੇ ਕੁੜੀਆਂ ਦੇ ਆਪਸੀ ਮੋਹ ਨਾਲ ਹੀ ਸਬੰਧਤ ਨਹੀਂ, ਇਸ ਦਿਨ ਨੂੰ ਸਮਾਜ ਦੇ ਪੀੜਤ ਵਰਗ ਨਾਲ ਮਨਾ ਕੇ ਅਥਾਹ ਖੁਸ਼ੀ ਅਤੇ ਸਕੂਨ ਦਾ ਆਦਾਨ ਪ੍ਰਦਾਨ ਕੀਤਾ ਜਾ ਸਕਦਾ ਹੈ।
ਤੀਹ ਕੁ ਕੁੜੀਆਂ ਦੇ ਕਾਫਲੇ ਨੇ ਸੰਗਰੂਰ ਲਾਗਲੇ ਪਿੰਡ ਬਡਰੁੱਖਾਂ ਦੇ ਬਿਰਧ ਆਸ਼ਰਮ ਵਿੱਚ ਰਹਿ ਰਹੇ ਬਜ਼ੁਰਗਾਂ ਨਾਲ ‘ਵੈਲਨਟਾਈਨ ਡੇ' ਮਨਾਉਣ ਦਾ ਪ੍ਰੋਗਰਾਮ ਉਲੀਕ ਲਿਆ ਤੇ ਇਸ ਬਾਰੇ ਆਸ਼ਰਮ ਦੇ ਪ੍ਰਬੰਧਕਾਂ ਤੋਂ ਦੋ ਦਿਨ ਪਹਿਲਾਂ ਅਗੇਤੀ ਪ੍ਰਵਾਨਗੀ ਵੀ ਲੈ ਲਈ। ਮਿਥੇ ਦਿਨ ਆਸ਼ਰਮ ਵਿੱਚ ਉਹ ਬਜ਼ੁਰਗਾਂ ਨੂੰ ਇੰਜ ਮਿਲੀਆਂ, ਜਿਵੇਂ ਧੀਆਂ ਆਪਣੇ ਬਾਬਲ ਨੂੰ ਮਿਲਦੀਆਂ ਹਨ। ਪਹਿਲਾਂ ਉਨ੍ਹਾਂ ਨੂੰ ਬੜੇ ਪਿਆਰ, ਸਤਿਕਾਰ ਤੇ ਅਪਣੱਤ ਨਾਲ ਕਾਲਜ ਦੇ ਹੋਸਟਲ ਤੋਂ ਤਿਆਰ ਕੀਤੀਆਂ ਗਰਮ-ਗਰਮ ਸੇਵੀਆਂ ਪਰੋਸੀਆਂ। ਕੁਝ ਕੁੜੀਆਂ ਨੇ ਆਸ਼ਰਮ ਦੀ ਰਸੋਈ ਵਿੱਚ ਜਾ ਕੇ ਚਾਹ ਬਣਾਈ ਅਤੇ ਚਾਹ ਪੀਂਦਿਆਂ ਉਨ੍ਹਾਂ ਨਾਲ ਨਿੱਕੀਆਂ-ਨਿੱਕੀਆਂ ਮੋਹ ਭਿਜੀਆਂ ਗੱਲਾਂ ਵੀ ਛੋਹ ਲਈਆਂ।
ਇਸ ਨਾਲ ਬਜ਼ੁਰਗਾਂ ਦੇ ਚਿਹਰਿਆਂ ਉਤੇ ਛਾਈ ਘੋਰ ਉਦਾਸੀ ਦੇ ਬਦਲ ਛਟਣ ਲੱਗੇ ਅਤੇ ਚਿਹਰੇ 'ਤੇ ਨਿਰਛਲ ਮੁਸਕਰਾਹਟ ਆਉਣ ਲੱਗ ਪਈ। ਸੋਗੀ ਸੰਨਾਟਾ, ਬੇਵਸੀ, ਚੁੱਪ, ਉਦਰੇਵਾਂ, ਆਪਣਿਆਂ ਦੀ ਬੇਰੁਖੀ ਅਤੇ ਕਬਰਾਂ ਵਰਗੀ ਚੁੱਪ ਦੀ ਥਾਂ ਕੁੜੀਆਂ ਦੇ ਨਿਰਛਲ ਹਾਸੇ, ਮੋਹ ਭਰੇ ਸ਼ਬਦ, ਅਪਣੱਤ ਅਤੇ ਸਤਿਕਾਰ ਭਰੇ ਵਰਤਾਉ ਨਾਲ ਮਾਹੌਲ ਖੁਸ਼ ਗਵਾਰ ਹੋ ਗਿਆ। ਕੁੜੀਆਂ ਨੇ ਆਸ਼ਰਮ ਵਿੱਚ ਰਹਿੰਦੇ ਬਜ਼ੁਰਗਾਂ ਦੇ ਕੱਪੜੇ ਧੋਤੇ, ਉਨ੍ਹਾਂ ਵਿੱਚੋਂ ਕਈਆਂ ਨੂੰ ਕੇਸੀ ਇਸ਼ਨਾਨ ਕਰਵਾਇਆ, ਉਨ੍ਹਾਂ ਦੇ ਨਹੁੰ ਕੱਟੇ। ਫਿਰ ਦੁੱਖ ਸੁੱਖ ਦੀਆਂ ਗੱਲਾਂ ਕਰਦਿਆਂ ਉਨ੍ਹਾਂ ਦਾ ਘਰ ਤੋਂ ਬੇਘਰ ਹੋਣ, ਆਪਣਿਆਂ ਦੀ ਬੇਰੁਖੀ ਅਤੇ ਆਸ਼ਰਮ ਵਿੱਚ ਰਹਿਣ ਦਾ ਅਨੁਭਵ ਸਾਂਝਾ ਕੀਤਾ। ਇਹ ਗੱਲਾਂ ਕਰਦਿਆਂ ਬਜ਼ੁਰਗਾਂ ਦੇ ਅੱਥਰੂ ਪਰਲ-ਪਰਲ ਵਹਿ ਰਹੇ ਸਨ ਅਤੇ ਕੁੜੀਆਂ ਉਨ੍ਹਾਂ ਦੇ ਅੱਥਰੂ ਆਪਣੀਆਂ ਚੁੰਨੀਆਂ ਦੇ ਲੜਾਂ ਨਾਲ ਪੂੰਝ ਰਹੀਆਂ ਸਨ।
ਦਿਲ ਨੂੰ ਝੰਜੋੜਨ ਵਾਲੇ ਇਨ੍ਹਾਂ ਪਲਾਂ ਸਮੇਂ ਕੁੜੀਆਂ ਦੇ ਚਿਹਰਿਆਂ ਉਤੇ ਸੋਗ ਦੀ ਪਰਤ ਜੰਮ ਗਈ। ਸਿਆਣੀਆਂ ਕੁੜੀਆਂ ਨੇ ਮਾਹੌਲ ਨੂੰ ਖੁਸ਼ਗਵਾਰ ਬਣਾਉਣ ਲਈ ਗੀਤਾਂ ਦੀ ਝੜੀ ਲਾ ਦਿੱਤੀ। ਬਜ਼ੁਰਗਾਂ ਦੇ ਕੰਬਦੇ ਹੱਥ ਗੀਤਾਂ ਦੀ ਲੈਅ 'ਤੇ ਤਾੜੀਆਂ ਲਾਉਣ ਲੱਗ ਪਏ। ਚਿਹਰੇ 'ਤੇ ਮੁਸਕੁਰਾਹਟ ਪਰਤ ਆਈ ਅਤੇ ਬਿਰਧ ਆਸ਼ਰਮ ਦੇ ਵਿਹੜੇ ਵਿੱਚ ਬਜ਼ੁਰਗਾਂ ਦੇ ਦੁਆਲੇ ਮੁਟਿਆਰਾਂ ਦਾ ਨੱਚਣਾ ਟੱਪਣਾ, ਬੋਲੀਆਂ ਪਾਉਣਾ ਆਲੌਕਿਕ ਨਜ਼ਾਰਾ ਪੇਸ਼ ਕਰ ਰਿਹਾ ਸੀ। ਅੰਦਾਜ਼ਨ ਪੰਜ ਘੰਟੇ ਆਸ਼ਰਮ ਵਿੱਚ ਗੀਤ ਸੰਗੀਤ ਤੇ ਹਾਸਿਆਂ ਦਾ ਮੀਂਹ ਪੈਂਦਾ ਰਿਹਾ ਅਤੇ ਬਜ਼ੁਰਗ ਇਸ ਮੀਂਹ ਵਿੱਚ ਭਿੱਜਦੇ ਹੋਏ ਮਾਨਸਿਕ ਸਕੂਨ ਪ੍ਰਾਪਤ ਕਰਦੇ ਰਹੇ। ਉਨ੍ਹਾਂ ਦੇ ਚਿਹਰਿਆਂ ਤੋਂ ਤਣਾਉ ਅਤੇ ਉਦਾਸੀ ਪਰ ਲਾ ਕੇ ਉਡ ਚੁੱਕੀ ਸੀ।
ਜਦੋਂ ਕੁੜੀਆਂ ਨੇ ਉਨ੍ਹਾਂ ਨੂੰ ਗਲਵੱਕੜੀ ਪਾ ਕੇ ਜਾਣ ਲਈ ਆਗਿਆ ਮੰਗੀ ਤਾਂ ਉਨ੍ਹਾਂ ਦੀਆਂ ਨਜ਼ਰਾਂ ਵਿੱਚ ਤਰਦਾ ਪ੍ਰਸ਼ਨ ਕੁੜੀਆਂ ਨੇ ਪੜ੍ਹ ਲਿਆ। ਉਨ੍ਹਾਂ ਮੋਹ ਭਰੇ ਲਹਿਜ਼ੇ ਨਾਲ ਕਿਹਾ, ‘ਵਾਅਦਾ ਹੈ ਤੁਹਾਡੇ ਨਾਲ, ਇਹ ਦਿਨ ਅਸੀਂ ਹਰ ਸਾਲ ਥੋਡੇ ਨਾਲ ਮਨਾਉਣਾ ਹੈ। ਉਂਜ ਵੀ ਅਸੀਂ ਸਮੇਂ-ਸਮੇਂ ਸਿਰ ਥੋਡੇ ਕੋਲ ਆਉਂਦੀਆਂ ਰਹਾਂਗੀਆਂ। ਭਲਾਂ ਧੀਆਂ ਵੀ ਕਦੇ ਮਾਪਿਆਂ ਤੋਂ ਦੂਰ ਹੋਈਆਂ ਨੇ? ਤੁਸੀਂ ਆਵਾਜ਼ ਦੇਣੀ, ਅਸੀਂ ਝੱਟ ਇਥੇ ਆ ਜਾਵਾਂਗੀਆਂ।' ਫਿਰ ਉਨ੍ਹਾਂ ਵਿੱਚੋਂ ਇਕ ਕੁੜੀ ਨੇ ਮਾਸੂਮ ਲਹਿਜ਼ੇ ਵਿੱਚ ਕਿਹਾ, ‘ਤੁਸੀਂ ਵੀ ਸਾਡੇ ਨਾਲ ਵਾਅਦਾ ਕਰੋ ਇਕ।'
‘ਦੱਸ ਬੀਬਾ ਕਿਹੜਾ ਵਾਅਦਾ ਕਰੀਏ?' ਬਜ਼ੁਰਗਾਂ ਵਿੱਚੋਂ ਇਕ ਨੇ ਗੰਭੀਰ ਹੋ ਕੇ ਕਿਹਾ।
ਕੁੜੀ ਨੇ ਮੋਹ ਨਾਲ ਲਬਰੇਜ਼ ਤਾੜਨਾ ਭਰੇ ਲਹਿਜ਼ੇ ਵਿੱਚ ਕਿਹਾ, ‘ਬਸ, ਅੱਜ ਤੋਂ ਤੁਸੀਂ ਉਨ੍ਹਾਂ ਦੇ ਲਈ ਨਹੀਂ ਰੋਣਾ, ਜਿਹੜੇ ਥੋਡੇ ਬਣੇ ਹੀ ਨਹੀਂ। ਇਥੇ ਰਹਿ ਕੇ ਖੁਸ਼ ਰਹੋ।'
‘ਠੀਕ ਐ ਧੀਏ, ਐਵੇਂ ਝੂਰਨ ਨਾਲ ਮਿਲਦਾ ਵੀ ਕੀ ਹੈ?' ਇਕ ਬਜ਼ੁਰਗ ਨੇ ਸਾਰਿਆਂ ਵੱਲੋਂ ਸਾਂਝਾ ਜਿਹਾ ਜਵਾਬ ਦਿੱਤਾ। ਕੁੜੀਆਂ ਦਾ ਕਾਫਲਾ ਵੈਲਨਟਾਈਨ ਡੇ ਮਨਾ ਕੇ ਜਾਣ ਸਮੇਂ ਸੰਦਲੀ ਪੈੜਾਂ ਦੇ ਨਿਸ਼ਾਨ ਛੱਡ ਗਿਆ ਸੀ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’