Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਸੰਪਾਦਕੀ

ਕੀ ਨਹੀਂ ਕਰਨਾ ਚਾਹੀਦਾ ਬਰੈਂਪਟਨ ਮੇਅਰ ਨੂੰ

September 25, 2018 09:02 AM
 
ਜੇ ਕਿਸੇ ਵਿਅਕਤੀ ਵਿਸ਼ੇਸ਼ ਮੇਅਰ ਉਮੀਦਵਾਰ ਦੀ ਗੱਲ ਨਾ ਵੀ ਕੀਤੀ ਜਾਵੇ, ਥੋੜੇ ਬਹੁਤੇ ਫਰਕ ਨਾਲ ਬਰੈਂਪਟਨ ਦਾ ਮੇਅਰ ਬਣਨ ਦੀ ਤਾਕ ਵਿੱਚ ਚੋਣ ਮੈਦਾਨ ਵਿੱਚ ਉੱਤਰਿਆ ਹਰ ਉਮੀਦਵਾਰ ਲੱਗਭੱਗ ਇਕੋ ਜਿਹੇ ਵਾਅਦੇ ਕਰ ਰਿਹਾ/ਰਹੀ ਹੈ। ਇਹਨਾਂ ਵਾਅਦਿਆਂ ਵਿੱਚ ਕਮਿਉਨਿਟੀ ਸੇਫਟੀ, ਬੁਨਿਆਦੀ ਢਾਂਚਾ, ਟਰਾਂਜਿ਼ਟ, ਟਰੈਫਿਕ ਕੰਟਰੋਲ, ਵੱਧਦੇ ਪ੍ਰਾਪਰਟੀ ਟੈਕਸ, ਰੁਜ਼ਗਾਰ, ਇਕਾਨਮੀ ਆਦਿ। ਉਮੀਦਵਾਰ ਸਿਹਤ, ਸਿੱਖਿਆ ਵਿਸ਼ੇਸ਼ ਕਰਕੇ ਯੂਨੀਵਰਸਿਟੀ, ਸੀਨੀਅਰਾਂ ਲਈ ਸਹੂਲਤਾਂ, ਪਾਰਕਾਂ ਆਦਿ ਮੁੱਦਿਆਂ ਦੀ ਵੀ ਗੱਲ ਕਰਦੇ ਜਾ ਸਕਦੇ ਹਨ ਪਰ ਮੋਟੇ ਤੌਰ ਉੱਤੇ ਥੋੜੇ ਬਹੁਤ ਫਰਕ ਨਾਲ ਸਾਰੇ ਉਮੀਦਵਾਰ ਇੱਕੋ ਜਿਹੀਆਂ ਗੱਲਾਂ ਕਰ ਰਹੇ ਹਨ। ਹਕੀਕਤ ਇਹ ਵੀ ਹੈ ਕਿ ਹਰ ਸ਼ਹਿਰ ਨੂੰ ਦਰਪੇਸ਼ ਮਸਲੇ ਵੀ ਲੱਗਭੱਗ ਇੱਕੋ ਜਿਹੇ ਹੀ ਹੁੰਦੇ ਹਨ।

 

ਸੋ ਉਹ ਕੀ ਹੈ ਜੋ ਬਰੈਂਪਟਨ ਦੇ ਮੇਅਰ ਵਿੱਚ ਹੋਣਾ ਚਾਹੀਦਾ ਹੈ ਜਿਸ ਨਾਲ ਅੰਤਾਂ ਦੀਆਂ ਸਮੱਸਿਆਵਾਂ ਵਿੱਚ ਘਿਰੇ ਬਹੁ ਗਿਣਤੀ ਇੰਮੀਗਰਾਂਟ ਵੱਸੋਂ ਵਾਲੇ ਇਸ ਸ਼ਹਿਰ ਦੇ ਵਿਕਾਸ ਦਾ ਪਹੀਆ ਰਫ਼ਤਾਰ ਫੜ ਸਕੇ, ਬੇਸ਼ੱਕ ਇਹ ਰਫ਼ਤਾਰ ਹੌਲੀ ਹੀ ਕਿਉਂ ਨਾ ਹੋਵੇ।
 

ਬਰੈਂਪਟਨ ਕੀ, ਜੇ ਕਿਸੇ ਵੀ ਸ਼ਹਿਰ ਦੇ ਮੇਅਰ ਦੇ ਕਾਰਜਾਂ ਦੀ ਲਿਸਟ ਤਿਆਰ ਕਰਨੀ ਹੋਵੇ ਤਾਂ ਸ਼ਾਇਦ ਹੀ ਕੋਈ ਕੰਮ ਹੋਵੇ ਜੋ ਉਸਨੇ ਨਹੀਂ ਕਰਨਾ ਹੁੰਦਾ। ਇਸੇ ਕਾਰਣ ਮੇਅਰ ਨੂੰ ਸ਼ਹਿਰ ਦਾ ਪਿਤਾ ਆਖਿਆ ਜਾਂਦਾ ਹੈ (ਔਰਤ ਹੋਣ ਦੀ ਸੂਰਤ ਵਿੱਚ ਸ਼ਹਿਰ ਦੀ ਮਾਤਾ ਸਮਾਨ ਅਹੁਦੇ ਦੀ ਧਾਰਨੀ)। ਇਸ ਵਾਸਤੇ ਸਹੀ ਹੋਵੇਗਾ ਕਿ ਅਸੀਂ ਵੇਖੀਏ ਕਿ ਉਹ ਕਿਹੜੀਆਂ ਗੱਲਾਂ ਹਨ ਜੋ ਮੇਅਰ ਨੂੰ ਨਹੀਂ ਕਰਨੀਆਂ ਚਾਹੀਦੀਆਂ। ਇਹਨਾਂ ਗੱਲਾਂ ਦੇ ਦਾਇਰੇ ਤੋਂ ਬਾਹਰ ਜੋ ਕੁੱਝ ਵੀ ਉਸ ਵੱਲੋਂ ਕੀਤਾ ਜਾਵੇਗਾ, ਉਹ ਸਾਰਾ ਕੁੱਝ ਕਰਨ ਵਾਲਾ ਹੀ ਹੋਵੇਗਾ।
 

ਪਹਿਲੀ ਗੱਲ ਕਿ ਮੇਅਰ ਬਣਨ ਵਾਲਾ ਵਿਅਕਤੀ ਬੀਤੇ ਸਮੇਂ ਵਿੱਚ ਕੈਰੀਅਰ ਸਿਆਸਤਦਾਨ ਬੇਸ਼ੱਕ ਰਿਹਾ ਹੋਵੇ ਪਰ ਮੇਅਰ ਬਣਨ ਤੋਂ ਬਾਅਦ ਇਸ ਅਹੁਦੇ ਨੂੰ ਕੈਰੀਅਰ ਬਣਾਉਣ ਦੀ ਖਵਾਹਿਸ਼ ਨਾ ਰੱਖਦਾ ਹੋਵੇ। ਅਜਿਹਾ ਵਿਅਕਤੀ ਹੀ ਕੁੱਝ ਅਣਸੁਖਾਵੇਂ ਅਤੇ ਔਖੇ ਫੈਸਲੇ ਕਰਨ ਦੇ ਕਾਬਲ ਹੋਵੇਗਾ। ਉਹ ਸਮਝਦਾ ਹੋਵੇ ਕਿ ਬਰੈਂਪਟਨ ਨੂੰ ਵਾਅਦਿਆਂ ਦੀ ਨਹੀਂ ਸਗੋਂ ਕੁਰਬਾਨੀ ਦੀ ਲੋੜ ਹੈ ਜਿਸ ਵਿੱਚ ਉਸਦੀ ਗੱਦੀ ਲਈ ਖੁਦ ਦੀ ਕੁਰਬਾਨੀ ਸ਼ਾਮਲ ਹੈ। ਜਿਹੜਾ ਕੋਈ 2022 ਵਿੱਚ ਚੋਣ ਜਿੱਤਣ ਦੀ ਆਸ ਰੱਖ ਕੇ ਕੰਮ ਕਰੇਗਾ, ਉਹ ਲਿੱਪਾਪੋਚੀ ਨੂੰ ਤਰਜੀਹ ਦੇਵੇਗਾ ਅਸਲ ਮਸਲਿਆਂ ਨੂੰ ਨਹੀਂ। ਬਰੈਂਪਟਨ ਆਪਣੇ ਵਿਕਾਸ ਦੇ ਅਜਿਹੇ ਮੋੜ ਉੱਤੇ ਖੜਾ ਹੈ ਜਿੱਥੇ ਕਿਸੇ ਸਥਾਈ ਕੈਰੀਅਰ ਸਿਆਸਤਦਾਨ ਦੀ ਨਹੀਂ ਸਗੋਂ ਆਪਣੇ ਰੋਲ ਨੂੰ ਬਾਖੂਬੀ ਨਿਭਾ ਕੇ ਅੱਗੇ ਤੁਰ ਜਾਣ ਦੀ ਹਿੰਮਤ ਵਾਲੇ ਵਿਅਕਤੀ ਦੀ ਲੋੜ ਹੈ।

ਮੇਅਰ ਨੂੰ ਨਹੀਂ ਚਾਹੀਦਾ ਕਿ ਉਹ ਅਗਲੇ ਚਾਰ ਸਾਲਾਂ ਵਿੱਚ 100 ਬਲੂ ਚਿੱਪ (Blue chip) ਕੰਪਨੀਆਂ ਨੂੰ ਬਰੈਂਪਟਨ ਲਿਆਉਣ ਦੀ ਤਮੰਨਾ ਨਾ ਰੱਖਦਾ ਹੋਵੇ ਅਤੇ ਨਾ ਹੀ 1 ਲੱਖ ਰੁਜ਼ਗਾਰ ਪੈਦਾ ਕਰਨ ਦੀ ਸੋਚ ਰੱਖੇ। ਬਰੈਂਪਟਨ ਨੂੰ ਲੋੜ ਹੈ ਕਿ ਇਸਦਾ ਮੇਅਰ ਜੋ ਮਰਜੀ ਅਕਾਸ਼ ਚੜਾਈ ਕਰੇ ਜਾਂ ਧਰਤੀ ਪੁੱਟੇ ਪਰ ਅਗਲੇ ਚਾਰ ਸਾਲਾਂ ਵਿੱਚ ਘੱਟ ਘੱਟ 2 ਜਾਂ 3 ਬਲੂ ਚਿੱਪ ਕੰਪਨੀਆਂ ਨੂੰ ਬਰੈਂਪਟਨ ਵਿੱਚ ਕਦਮ ਪੁੱਟਣ ਲਈ ਤਿਆਰ ਕਰੇ। ਇੱਕ ਅੱਧੇ ਵੱਡੇ ਵੇਅਰਹਾਊਸ ਨੂੰ ਇੱਥੇ ਆਉਣ ਤੋਂ ਮਨ੍ਹਾਂ ਕਰਨ ਦੀ ਹਿੰਮਤ ਰੱਖੇ। ਬਰੈਂਪਟਨ ਨੂੰ ਵੇਅਰ ਹਾਊਸ ਜੌਬਾਂ ਨਹੀਂ ਬਲੂ ਚਿੱਪ ਰੁਜ਼ਗਾਰ ਦੀ ਲੋੜ ਹੈ। ਸਿਸਟਰ ਸਿਟੀ ਬਣਾਉਣੇ, ਪਾਰਕਾਂ ਵਿੱਚ ਗਜੀਬੋ ਲਾਉਣ ਵਰਗੇ ਸਸਤੀ ਸ਼ੋਹਰਤ ਵਾਲੇ ਕਾਰਜਾਂ ਨੂੰ ਜਿੱਤਣ ਤੋਂ ਬਾਅਦ ਇੱਕ ਸਾਲ ਵਾਸਤੇ ਮੁਲਤਵੀ ਕਰਨ ਦੀ ਹਿੰਮਤ ਕਰੇ। ਜੋ ਕੰਪਨੀਆਂ ਬਰੈਂਪਟਨ ਆਉਣ, ਉਹਨਾਂ ਤੋਂ ਉਮੀਦ ਕੀਤੀ ਜਾਵੇ ਕਿ ਰੁਜ਼ਗਾਰ ਦੇ ਨਾਲ 2 ਉਹ ਸ਼ਹਿਰ ਦੀ ਦਿੱਖ ਅਤੇ ਸਹੂਲਤਾਂ ਵਿੱਚ ਨਿਵੇਸ਼ ਕਰਨਗੀਆਂ।

ਬਰੈਂਪਟਨ ਮੇਅਰ ਨੂੰ ਚਾਹੀਦਾ ਹੈ ਕਿ ਉਹ ਖੁਦ ਨੂੰ ਇੱਕ ਬਰਾਂਡ ਵਾਗੂੰ ਪੇਸ਼ ਨਾ ਕਰੇ। ਇਸਦਾ ਅਰਥ ਹੈ ਕਿ ਉਹ ਪ੍ਰਦਰਸ਼ਨਵਾਦੀ ਸਿਆਸਤ (Gestural politics) ਉੱਤੇ 100% ਕਾਬੂ ਪਾਵੇ। ਪ੍ਰਦਰਸ਼ਨਵਾਦੀ ਰੁਚੀ ਵਾਲਾ ਮੇਅਰ ਠੋਸ ਨਤੀਜਿਆਂ ਦੀ ਥਾਂ ਲੋਕ ਲੁਭਾਊ ਕਾਰਜ ਵਿੱਚ ਵਧੇਰੇ ਰੁਚੀ ਰੱਖਦਾ ਹੈ। ਪ੍ਰਦਰਸ਼ਵਾਦੀ ਬਿਰਤੀ ਵਾਲੇ ਸਿਆਸਤਦਾਨ ਦਾ ਕੰਮ ਧਾਰਮਿਕ ਦਿਨ ਤਿਉਹਾਰਾਂ, ਲੋਕਲ ਈਵੈਂਟਾਂ, ਸਰਬ ਧਰਮ ਪ੍ਰਾਰਥਨਾਵਾਂ ਵਿੱਚ ਭਾਸ਼ਣ ਆਦਿ ਨੂੰ ਤਰਜੀਹ ਦੇਣਾ ਹੈ। ਇਹ ਗੱਲਾਂ ਖੁਦ ਦੀ ਹਊਮੇ ਅਤੇ ਸਸਤੀ ਸ਼ੋਹਰਤ ਲਈ ਚੰਗੀਆਂ ਲੱਗਦੀਆਂ ਹਨ ਪਰ ਕਮਿਉਨਿਟੀ ਲਈ ਨੁਕਸਾਨਦਾਇਕ ਸਾਬਤ ਹੁੰਦੀਆਂ ਹਨ। ਜਿਸ ਮੇਅਰ ਨੇ ਆਪਣਾ ਦਿਨ ਸਾਥੀ ਕਾਉਨਸਲਰਾਂ ਅਤੇ ਸੀਨੀਅਰ ਸਟਾਫ ਨਾਲ ਮਿਲ ਕੇ ਭੱਵਿਖਮੁਖੀ ਕਾਰਜਾਂ ਦੇ ਮੁੱਢ ਬੰਨਣ ਵਿੱਚ ਗੁਜ਼ਾਰਨਾ ਚਾਹੀਦਾ ਹੈ, ਉਸਨੂੰ ਨੁਮਾਇਸ਼ੀ ਪੀਸ ਹੋ ਕੇ ਨਹੀਂ ਰਹਿ ਜਾਣਾ ਚਾਹੀਦਾ।

ਇਸ ਐਡੀਟੋਰੀਅਲ ਰਾਹੀਂ ਅਸੀਂ ਕੋਈ ਸਹੀ ਜਾਂ ਗਲਤ ਦਾ ਫੈਸਲਾ ਨਹੀਂ ਕਰ ਰਹੇ ਸਗੋਂ ਇੱਕ ਵਿਚਾਰ ਨੂੰ ਜਨਮ ਦੇ ਰਹੇ ਹਾਂ ਕਿ ਬਰੈਂਪਟਨ ਵਰਗੇ ਤੇਜੀ ਨਾਲ ਅੰਤਰਰਾਸ਼ਟਰੀ ਪਰਵਾਸ ਸਹਾਰੇ ਵੱਧ ਫੁੱਲ ਰਹੇ ਸ਼ਹਿਰ ਨੂੰ ਕਿਹੋ ਜਿਹੇ ਮੇਅਰ ਦੀ ਲੋੜ ਹੈ।

 
 
Have something to say? Post your comment
ਹੋਰ ਸੰਪਾਦਕੀ ਖ਼ਬਰਾਂ
ਫੋਨਾਂ ਤੇ ਟੈਕਸਟਿੰਗ ਨੂੰ ਪਾਸੇ ਰੱਖ ਕੇ ਆਪਣੇ ਬੱਚਿਆਂ ਨਾਲ ਜਾਤੀ ਮੇਲ ਮਿਲਾਪ ਨੂੰ ਤਰਜੀਹ ਦਿਉ, ਆਪਣੇ ਬੱਚੇ ਲਈ ਇੱਕ ਆਦਰਸ਼ ਪਰਿਵਾਰਕ ਮਾਹੌਲ ਬਣਾਉ ਮੁੱਖ ਮੰਤਰੀਆਂ ਦੀ ਮੀਟਿੰਗ ਵਿੱਚ ਪਾਣੀਆਂ ਬਾਰੇ ਪੰਜਾਬ ਦਾ ਪੱਖ ਹੋਰ ਵੀ ਮਜ਼ਬੂਤ ਹੋ ਗਿਐ ਭਾਰਤ ਵਿੱਚ ਅਧੋਗਤੀ ਵਰਤਾਰੇ ਲਈ ਧਰਮ ਨਿਰਪੱਖ ਧਿਰਾਂ ਵੀ ਘੱਟ ਜਿ਼ਮੇਵਾਰ ਨਹੀਂ ਭਾਰਤ ਲਈ ਹਨੇਰਾ ਸਮਾਂ ਹੈ, ਜਿੱਥੇ ਰਾਹ ਦਿਖਾਉਣ ਵਾਲਾ ਜੁਗਨੂੰ ਵੀ ਕੋਈ ਨਹੀਂ ਲੱਭਦਾ ਲੀਡਰਾਂ ਨੇ ਪੈਦਾ ਕੀਤੀ ਹੈ ‘ਕੋਈ ਲੀਡਰ ਭਰੋਸੇ ਦੇ ਯੋਗ ਨਹੀਂ’ ਵਾਲੀਆਮ ਲੋਕਾਂ ਦੀ ਮਾਨਸਿਕਤਾ ਆਉ ਇਸ ਦੀਵਾਲੀ ਤੇ ਇੰਨਸਾਨੀਅਤ ਦੇ ਨਾਤੇ ਪੂਰੇ ਸੰਸਾਰ ਲਈ ਅਮਨ – ਅਮਾਨ , ਸ਼ਾਤੀ ਲਈ ਅਰਦਾਸ ਕਰੀਏ ਵੱਖੋ-ਵੱਖੋ ਰਾਜਾਂ ਵਿੱਚ ਗਵਰਨਰਾਂ ਦੀ ਮੌਕੇ ਮੁਤਾਬਕ ਮਰਜ਼ੀ ਸੰਵਿਧਾਨ ਦੇ ਮੁਤਾਬਕ ਨਹੀਂ ਮੰਨੀ ਜਾ ਸਕਦੀ ਇਜ਼ਰਾਈਲ ਅਤੇ ਹਮਾਸ ਵਿਚਕਾਰ ਸੰਘਰਸ਼ ਨੂੰ ਸ਼ਾਂਤੀਪੂਰਵਕ ਹੱਲ ਕੀਤਾ ਜਾਣਾ ਚਾਹੀਦਾ ਹੈ ਬੇਅਸੂਲੇ ਸਮਝੌਤਿਆਂ ਅਤੇ ਪੈਂਤੜਿਆਂ ਪਿੱਛੋਂ ਦਰਿਆਵਾਂ ਦੇ ਪਾਣੀ ਵਿੱਚ ਮਧਾਣੀ ਘੁੰਮਾਉਣ ਦੀ ਰਾਜਨੀਤੀ ਟਰੂਡੋ ਵਲੋਂ ਭਾਰਤ ਤੇ ਲਾਏ ਹਰਦੀਪ ਸਿੰਘ ਨਿੱਜਰ ਕਤਲ ਦੇ ਦੋਸ਼ ਕਿੰਨੇ ਕੁ ਸਹੀ ?