Welcome to Canadian Punjabi Post
Follow us on

26

May 2019
ਬ੍ਰੈਕਿੰਗ ਖ਼ਬਰਾਂ :
ਮੋਦੀ ਨੇ ਅੱਜ ਬਹੁਮਤ ਹਾਸਿਲ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਲੋਂ ਚੌਕੀਦਾਰ ਸ਼ਬਦ ਹਟਾ ਦਿੱਤਾ ਹੈ। ਇਸ ਬਾਰੇ ਉਨ੍ਹਾਂ ਨੇ ਟਵੀਟ ਕੀਤਾ ਹੈ। ਇਕ ਵਾਰ ਫਿਰ ਆਈ ਮੋਦੀ ਸਰਕਾਰ ਮੋਦੀ ਦੀ ਜਿੱਤ ਉੱਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕੀਤਾ ਟਵੀਟਪਟਿਆਲਾ ਹਲਕੇ ਤੋਂ ਪਰਨੀਤ ਕੌਰ ਦੀ ਜਿੱਤ, ਰੱਖੜਾ ਦੀ ਹੋਈ ਹਾਰ ਜਲੰਧਰ ਹਲਕੇ ਤੋਂ ਸੰਤੋਖ ਚੌਧਰੀ ਦੀ ਜਿੱਤ, ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੀ ਹੋਈ ਹਾਰ ਫਿਰੋਜ਼ਪੁਰ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਦੀ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ, ਘੁਬਾਇਆ ਦੀ ਹੋਈ ਹਾਰ ਬਠਿੰਡਾ ਹਲਕੇ 'ਚੋਂ ਹਰਸਿਮਰਤ ਕੌਰ ਬਾਦਲ ਦੀ ਜਿੱਤ, ਰਾਜਾ ਵੜਿੰਗ ਦੀ ਹਾਰ ਖਡੂਰ ਸਾਹਿਬ ਹਲਕੇ ਤੋਂ ਜਸਬੀਰ ਸਿੰਘ ਡਿੰਪਾ ਦੀ 5365 ਵੋਟਾਂ ਨਾਲ ਜਿੱਤ, ਬੀਬੀ ਜਗੀਰ ਕੌਰ ਦੀ ਹਾਰ
ਸੰਪਾਦਕੀ

ਉਂਟੇਰੀਓ ਵਿੱਚ ਸਿਹਤ ਸੇਵਾਵਾਂ ਨੂੰ ਕਿੰਨਾ ਕੁ ਸੁਧਾਰੇਗਾ ਨਵਾਂ ਸਿਸਟਮ

February 28, 2019 10:42 AM

ਪੰਜਾਬੀ ਪੋਸਟ ਸੰਪਾਦਕੀ

ਉਂਟੇਰੀਓ ਦੀ ਸਿਹਤ ਮੰਤਰੀ ਅਤੇ ਡਿਪਟੀ ਪ੍ਰੀਮੀਅਰ ਕ੍ਰਿਸਟੀਨ ਈਲੀਅਟ ਵੱਲੋਂ ਸਿਹਤ ਸੇਵਾਵਾਂ ਵਿੱਚ ਸੁਧਾਰ ਲਿਆਉਣ ਲਈ ਪੇਸ਼ ਕੀਤੇ ਗਏ ਬਿੱਲ ਦੀ ਚਾਰੇ ਪਾਸੇ ਚਰਚਾ ਹੋ ਰਹੀ ਹੈ। ਇਸ ਬਿੱਲ ਉਂਟੇਰੀਓ ਦੀਆਂ ਸਿਹਤ ਸੇਵਾਵਾਂ ਵਿੱਚ ਪਿਛਲੇ ਕਈ ਦਹਾਕਿਆਂ ਵਿੱਚ ਕੀਤੀ ਜਾਣ ਵਾਲੀ ਸੱਭ ਤੋਂ ਵੱਡੀ ਤਬਦੀਲੀ ਦਾ ਜਨਮਦਾਤਾ ਹੋਵੇਗਾ। ਸਰਕਾਰ ਇੱਕ ਅਜਿਹੇ ਮਾਡਲ ਨੂੰ ਲਾਗੂ ਕਰਨ ਜਾ ਰਹੀ ਹੈ ਜਿਸ ਵਿੱਚ ਇੱਕ ਇਲਾਕੇ ਵਿੱਚ ਵੱਸਦੇ ਲੋਕਾਂ ਨੂੰ ਫੈਮਲੀ ਡਾਕਟਰਾਂ, ਹਸਪਤਾਲਾਂ, ਹੋਮ ਕੇਅਰ (home care), ਲੌਂਗ ਟਰਮ ਹੋਮ ਕੇਅਰ  (long term home care) ਅਤੇ ਮਾਨਸਿਕ/ਨਸ਼ਾ ਛੁਡਾਉਣ ਵਾਲੀਆਂ ਸੇਵਾਵਾਂ ਦੇ ਪ੍ਰੋਫੈਸ਼ਨਲਾਂ ਦੀ ਇੱਕ ਟੀਮ ਸੇਵਾਵਾਂ ਪ੍ਰਦਾਨ ਕਰਿਆ ਕਰੇਗੀ।

ਉੱਪਰ ਬਿਆਨ ਕੀਤੇ ਟੀਮ ਸਿਸਟਮ ਦਾ ਭਾਵ ਹੈ ਕਿ ਲਿਬਰਲ ਸਰਕਾਰ ਵੇਲੇ ਖੜਾ ਕੀਤਾ ਗਿਆ ਮਲਟੀ-ਏਜੰਸੀ ਸਿਸਟਮ ਨੂੰ ਖਤਮ ਕਰ ਦਿੱਤਾ ਜਾਵੇਗਾ। ਮਲਟੀ ਏਜੰਸੀ ਸਿਸਟਮ ਤਹਿਤ Cancer Care Ontario, Health Quality Ontario, eHealth Ontario, Trillium Gift of Life Network, Health Share Services Ontario, HealthForce Ontario Marketing and Recruitment Agency ਆਦਿ ਨੂੰ ਹੌਲੀ 2 ਸਿਹਤ ਸੇਵਾਵਾਂ ਦੇ ਨਿਜ਼ਾਮ ਤੋਂ ਹਟਾ ਦਿੱਤਾ ਜਾਵੇਗਾ। ਉਂਟੇਰੀਓ ਭਰ ਵਿੱਚ 14 ਲੋਕਲ ਹੈਲਥ ਇੰਟੇਗਰੇਸ਼ਨ ਨੈੱਟਵਰਕ ਏਜੰਸੀਆਂ ਅਤੇ 78 ਸਬ ਏਜੰਸੀਆਂ ਦੇ ਫੈਲੇ ਜਾਲ ਨੂੰ ਛਿੱਦਾ ਕਰਕੇ ਇਹਨਾਂ ਦੀ ਗਿਣਤੀ 5 ਕਰ ਦਿੱਤੀ ਜਾਵੇਗੀ।


ਸਰਕਾਰ ਦਾ ਦਾਅਵਾ ਹੈ ਕਿ ਨਵੀਆਂ ਤਬਦੀਲੀਆਂ ਦਾ ਮਨੋਰਥ ਵਿਚੋਲਾ ਬਣ ਕੇ ਬੈਠੀਆਂ ਸੈਂਕੜੇ ਏਜੰਸੀਆਂ ਨੂੰ ਦੂਰ ਕਰਕੇ ਮਰੀਜ਼ਾਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਸਿੱਧੀਆਂ ਸਿਹਤ ਸੇਵਾਵਾਂ ਪ੍ਰਦਾਨ ਕਰਨਾ ਹੈ। ਨਵੇਂ ਸਿਸਟਮ ਮੁਤਾਬਕ ਇੱਕ ਨਵੀਂ ਏਜੰਸੀ Ontario Healthਕਾਇਮ ਕੀਤੀ ਜਾਵੇਗੀ ਜਿਸ ਅਧੀਨ ਉਂਟੇਰੀਓ ਭਰ ਵਿੱਚ 30 ਤੋਂ 50 ਟੀਮਾਂ ਬਣਾਈਆਂ ਜਾਣਗੀਆਂ ਜਿਹਨਾਂ ਦੀ ਬਣਤਰ ਦਾ ਜਿ਼ਕਰ ਉੱਤੇ ਕੀਤਾ ਗਿਆ ਹੈ। ਇਹਨਾਂ ਟੀਮਾਂ ਵਿੱਚ ਸਿਹਤ ਸੇਵਾਵਾਂ ਦੇਣ ਵਾਲੇ ਪ੍ਰੋਫੈਸ਼ਨਲ (ਡਾਕਟਰ ਨਰਸਾਂ ਆਦਿ) ਹੋਣਗੇ ਨਾ ਕਿ ਲਿਬਰਲ ਨਿਜਾਮ ਵੇਲੇ ਦੀਆਂ ਸੈਂਕੜੇ ਏਜੰਸੀਆਂ ਦੇ ਮਹਿੰਗੇ ਭਾਅ ਨੌਕਰੀ ਲਾਏ ਬਾਬੂ।

ਕਾਗਜ਼ਾਂ ਉੱਤੇ ਇਹ ਸਿਸਟਮ ਚੰਗਾ ਵਿਖਾਈ ਦੇ ਰਿਹਾ ਹੈ ਪਰ ਇਸਨੂੰ ਲਾਗੂ ਕਰਨਾ ਐਨਾ ਸੌਖਾ ਕੰਮ ਨਹੀਂ ਹੋਵੇਗਾ। ਮਾਹਰਾਂ ਦਾ ਆਖਣਾ ਹੈ ਕਿ 54 ਬਿਲੀਅਨ ਡਾਲਰ ਸਾਲਾਨਾ ਦੇ ਬੱਜਟ ਵਾਲੇ ਹੈਲਥ ਸਿਸਟਮ ਨੂੰ ਬਦਲਣ ਵਿੱਚ 5 ਸਾਲ ਤੋਂ ਵੱਧ ਸਮਾਂ ਲੱਗ ਸਕਦਾ ਹੈ। ਸੁਆਲ ਹੈ ਕਿ ਜੇ ਅਗਲੀ ਵਾਰ ਕੰਜ਼ਰਵੇਟਿਵ ਸਰਕਾਰ ਮੁੜ ਕੇ ਸੱਤਾ ਵਿੱਚ ਨਾ ਆਈ ਤਾਂ ਲਿਬਰਲ ਜਾਂ ਐਨ ਡੀ ਪੀ ਮੁੜ ਪੁਰਾਣੇ ਸਿਸਟਮ ਵਿੱਚ ਲਿਆਉਣ ਦੀ ਕੋਸਿ਼ਸ਼ ਕਰ ਸਕਦੀਆਂ ਹਨ।

ਇਸਦਾ ਇਹ ਅਰਥ ਹਰਗਿਜ਼ ਨਹੀਂ ਕਿ ਲਿਬਰਲ ਸਰਕਾਰ ਦੌਰਾਨ ਜ਼ਰਜਰ ਹੋ ਚੁੱਕੇ ਸਿਹਤ ਨਿਜ਼ਾਮ ਨੂੰ ਬਦਲਣ ਦੀ ਲੋੜ ਨਹੀਂ ਹੈ। ਅੱਜ ਅਸੀਂ ਭੁੱਲ ਹੀ ਚੁੱਕੇ ਹਾਂ ਕਿ 2003 ਵਿੱਚ ਲੌਂਗ ਟਰਮ ਕੇਅਰ ਵਿੱਚ ਦਾਖਲ ਹੋਣ ਲਈ ਸੀਨੀਅਰਾਂ ਨੂੰ ਸਿਰਫ਼ 36 ਦਿਨ ਉਡੀਕ ਕਰਨੀ ਪੈਂਦੀ ਸੀ ਜੋ ਅੱਜ ਵੱਧ ਕੇ 146 ਦਿਨ ਹੋ ਚੁੱਕੀ ਹੈ। ਜੇ 2003 ਵਿੱਚ ਉਂਟੇਰੀਓ ਵਿੱਚ ਸਿਹਤ ਸੰਭਾਲ ਸੇਵਾਵਾਂ ਨਾਲ ਜੁੜੇ ਬਾਬਆਂ ਦੀ ਗਿਣਤੀ 6000 ਸੀ ਤਾਂ ਲਿਬਰਲ ਸਰਕਾਰ ਦੇ 2018 ਵਿੱਚ ਸੱਤਾ ਛੱਡਣ ਵੇਲੇ ਇਹ ਫੌਜ ਵੱਧ ਕੇ 13,000 ਹੋ ਚੁੱਕੀ ਸੀ। ਪਿਛਲੇ ਪੰਜ ਸਾਲਾਂ ਵਿੱਚ ਉਂਟੇਰੀਓ ਵਿੱਚ ਸਿਹਤ ਦੇ ਪ੍ਰਸ਼ਾਸਿ਼ਨਕ ਖਰਚਿਆਂ ਉੱਤੇ ਕੈਨੇਡਾ ਦੀ ਕੌਮੀ ਔਸਤ ਨਾਲੋਂ 30% ਜਿ਼ਆਦਾ ਖਰਚ ਹੁੰਦਾ ਆਇਆ ਹੈ ਜਿਸਦਾ ਅਰਥ ਹੈ ਕਿ ਮਰੀਜ਼ਾਂ ਨੂੰ ਸਿਹਤ ਸੰਭਾਲ ਸੇਵਾਵਾਂ ਦੇਣ ਵਾਲੇ ਪ੍ਰੋਫੈਸ਼ਨਲਾਂ ਨਾਲੋਂ ਬਾਬੂਆਂ ਦੀ ਭਰਤੀ ਵੱਧ ਹੋਈ ਸੀ।


ਮਾਮਲਾ ਇਹ ਨਹੀਂ ਕਿ ਡੱਗ ਫੋਰਡ ਸਰਕਾਰ ਵੱਲੋਂ ਤਬਦੀਲੀ ਕਿਉਂ ਕੀਤੀ ਜਾ ਰਹੀ ਹੈ ਸਗੋਂ ਸੁਆਲ ਹੈ ਕਿ ਕੀ ਸਾਲ ਕੁ ਪਹਿਲਾਂ ਹੋਂਦ ਵਿੱਚ ਆਈ ਇਹ ਸਰਕਾਰ ਇਸ ਦੈਂਤ ਆਕਾਰੀ ਤਬਦੀਲੀ ਨੂੰ ਸਹੀ ਢੰਗ ਨਾਲ ਲਾਗੂ ਕਰ ਸਕੇਗੀ? ਚੰਗੀ ਗੱਲ ਹੈ ਕਿ ਸਰਕਾਰ ਦਾ ਇਰਾਦਾ ਨਰਸਾਂ ਜਾਂ ਸਿਹਤ ਪ੍ਰੋਫੈਸ਼ਨਲਾਂ ਦੀਆਂ ਨੌਕਰੀਆਂ ਘੱਟ ਕਰਨਾ ਜਾਂ ਸਿਹਤ ਸੇਵਾਵਾਂ ਪ੍ਰਦਾਨ ਕਰਨ ਵਾਲੀਆਂ ਸੰਸਥਾਵਾਂ ਦੇ ਫੰਡ ਘੱਟ ਕੱਟਣਾ ਨਹੀਂ ਹੈ। ਬਰੈਂਪਟਨ ਅਤੇ ਮਿਸੀਸਾਗਾ ਵਿੱਚ ਕੰਮ ਕਰ ਰਹੀ ਪੰਜਾਬੀ ਕਮਿਉਨਿਟੀ ਹੈਲਥ ਸਰਵਿਸਜ਼ ਅਜਿਹੀ ਇੱਕ ਸੰਸਥਾ ਹੈ। ਖਤਰਾ ਇਹ ਹੈ ਕਿ ਜਿਵੇਂ ਕਈ ਵਾਰ ਗੰਭੀਰ ਕੈਂਸਰ ਦੀ ਸਰਜਰੀ ਕਰਕੇ ਛੇੜਛਾੜ ਕਰਨ ਨਾਲ ਰੋਗ ਹੋਰ ਭਿਆਨਕ ਹੋ ਜਾਂਦਾ ਹੈ, ਉਵੇਂ ਹੀ ਗੰਭੀਰ ਅਲਾਮਤਾਂ ਦੇ ਸਿ਼ਕਾਰ ਹੋਏ ਉਂਟੇਰੀਓ ਦੇ ਹੈਲਥ ਸਿਸਟਮ ਨੂੰ ਦਰੁਸਤ ਕਰਨ ਦੀ ਕੋਸਿ਼ਸ਼ ਨੁਕਸਾਨਦਾਇਕ ਸਾਬਤ ਨਾ ਹੋ ਜਾਵੇ।

Have something to say? Post your comment
ਹੋਰ ਸੰਪਾਦਕੀ ਖ਼ਬਰਾਂ
ਪੀਲ ਰੀਜਨ ਦਾ ਭੱਵਿਖ ਕਿਸਦੇ ਹੱਥ?
ਫੰਡਾਂ ਵਿੱਚ ਕਟੌਤੀਆਂ ਅਤੇ ਆਪਾ ਵਿਰੋਧੀ ਸੁਨੇਹਿਆਂ ਦਾ ਝਮੇਲਾ
ਲਿਬਰਲ ਸਰਕਾਰ ਵੱਲੋਂ ਘੱਟ ਗਿਣਤੀ ਕਮਿਉਨਿਟੀਆਂ ਦੀਆਂ ਘੱਟ ਨਿਯੁਕਤੀਆਂ
ਪੰਜਾਬੀ ਪੋਸਟ ਵਿਸ਼ੇਸ਼ ਆਰਟੀਕਲ -ਭਾਗ 3 - ਪੀਲ ਖੇਤਰ ਵਿੱਚ ਕੰਜ਼ਰਵੇਟਿਵ ਨੌਮੀਨੇਸ਼ਨਾਂ ਦਾ ਵਿਵਾਦ?
ਪੰਜਾਬੀ ਪੋਸਟ ਵਿਸ਼ੇਸ਼ ਆਰਟੀਕਲ -ਭਾਗ 2 -ਪੀਲ ਖੇਤਰ ਵਿੱਚ ਕੰਜ਼ਰਵੇਟਿਵ ਨੌਮੀਨੇਸ਼ਨਾਂ ਦਾ ਵਿਵਾਦ?
ਪੰਜਾਬੀ ਪੋਸਟ ਵਿਸ਼ੇਸ਼: ਸੱਚ ਕੀ ਹੈ ਪੀਲ ਖੇਤਰ ਵਿੱਚ ਕੰਜ਼ਰਵੇਟਿਵ ਨੌਮੀਨੇਸ਼ਨਾਂ ਬਾਰੇ ਲੱਗਦੇ ਦੋਸ਼ਾਂ ਦਾ?
ਅੰਤਰਰਾਸ਼ਟਰੀ ਵਿੱਦਿਆਰਥੀ ਜੋਬਨਦੀਪ ਸਿੰਘ ਦੀ ਵਿਥਿਆ ਤੋਂ ਮਿਲਦੇ ਸਬਕ
ਪੰਜਾਬੀ ਪੋਸਟ ਵਿਸ਼ੇਸ਼: ਸਿੱਖਾਂ ਦਾ ਸਿਆਸੀ ਪ੍ਰਭਾਵ- ਕੀ ਨਿਵਾਣ ਵੱਲ- ਭਾਗ 1
ਪੰਜਾਬੀ ਪੋਸਟ ਵਿਸ਼ੇਸ਼: ਸਿੱਖਾਂ ਦਾ ਸਿਆਸੀ ਪ੍ਰਭਾਵ- ਕੀ ਨਿਵਾਣ ਵੱਲ- ਭਾਗ 1
ਪੰਜਾਬੀ ਪੋਸਟ ਵਿਸ਼ੇਸ਼: ਸਿੱਖਾਂ ਦਾ ਸਿਆਸੀ ਪ੍ਰਭਾਵ- ਕੀ ਨਿਵਾਣ ਵੱਲ- ਭਾਗ 1