Welcome to Canadian Punjabi Post
Follow us on

21

May 2019
ਸੰਪਾਦਕੀ

ਜਗਮੀਤ ਸਿੰਘ ਦੀ ਜਿੱਤ, ਸੰਭਾਵਨਾਵਾਂ ਅਤੇ ਚੁਣੌਤੀਆਂ

February 27, 2019 08:45 AM

ਪੰਜਾਬੀ ਪੋਸਟ ਸੰਪਾਦਕੀ

ਐਨ ਡੀ ਪੀ ਲੀਡਰ ਜਗਮੀਤ ਸਿੰਘ ਨੇ ਬਰਨਬੀ ਸਾਊਥ ਤੋਂ ਚੋਣ ਜਿੱਤ ਕੇ ਹਾਊਸਅ ਆਫ ਕਾਮਨਜ਼ ਵਿੱਚ ਦਾਖਲ ਹੋਣ ਦਾ ਟਿਕਟ ਹਾਸਲ ਕਰ ਲਿਆ ਹੈ ਜਿਸਦੀ ਉਸਨੂੰ ਪਿਛਲੇ ਦੋ ਸਾਲਾਂ ਤੋਂ ਉਡੀਕ ਸੀ। ਐਨ ਡੀ ਪੀ ਪਾਰਟੀ ਦੇ ਖੈਰਦਾਰਾਂ ਅਤੇ ਕੈਨੇਡੀਅਨ ਸਿੱਖ ਭਾਈਚਾਰੇ ਲਈ ਇਹ ਖੁਸ਼ੀ ਦੀ ਖ਼ਬਰ ਹੈ। ਇਸ ਜਿੱਤ ਦੀ ਗੈਰਹਾਜ਼ਰੀ ਵਿੱਚ ਉਸਦਾ ਸਿਆਸੀ ਭੱਵਿਖ ਡਾਵਾਂ ਡੋਲ ਹੋ ਸਕਦਾ ਸੀ। ਕਿਹਾ ਜਾ ਸਕਦਾ ਹੈ ਕਿ ਬਰੈਂਪਟਨ ਛੱਡ ਕੇ ਬਰਨਬੀ ਸਾਊਥ ਜਾ ਕੇ ਘਰ ਵਸਾਉਣਾ ਉਸਨੂੰ ਰਾਸ ਆ ਗਿਆ ਹੈ।

ਜਗਮੀਤ ਸਿੰਘ ਨੂੰ ਕੁੱਲ ਭੁਗਤੀਆਂ ਵੋਟਾਂ ਦਾ 39% ਹਿੱਸਾ ਮਿਲਿਆ ਜਦੋਂ ਕਿ ਲਿਬਰਲ ਪਾਰਟੀ ਦੇ ਰਿਚਰਡ ਟੀ ਲੀਅ ਨੂੰ 26%, ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਜੇਅ ਸਿ਼ਨ ਨੂੰ 22.5% ਅਤੇ ਪੀਪਲਜ਼ ਪਾਰਟੀ ਦੀ ਉਮੀਦਵਾਰ ਲੌਰਾ ਥੌਮਸਨ ਨੂੰ 10.5% ਵੋਟਾਂ ਪਈਆਂ। ਇਹਨਾਂ ਵੋਟਾਂ ਦੀ ਤੋੜ ਭੰਨ ਕਰਕੇ ਵੇਖਣਾ ਦਿਲਚਸਪ ਹੋਵੇਗਾ। 1 ਲੱਖ 12 ਹਜ਼ਾਰ ਵੱਸੋਂ ਵਾਲੀ ਇਸ ਵਿੱਚ ਕੁੱਲ 73,923 ਵੋਟਰ ਹਨ ਜਿਹਨਾਂ ਵਿੱਚੋਂ ਮਹਿਜ਼ 22, 776 ਵੋਟਰਾਂ ਨੇ ਵੋਟ ਪਾਈ। ਭਾਵ ਜਗਮੀਤ ਸਿੰਘ ਨੂੰ ਕੁੱਲ ਭੁਗਤੀਆਂ 22, 776 ਵੋਟਾਂ ਵਿੱਚੋਂ 8882 ਵੋਟਾਂ ਹੀ ਹਾਸਲ ਹੋਈਆਂ। ਲਿਬਰਲ ਉਮੀਦਵਾਰ ਨੂੰ 5930, ਕੰਜ਼ਰਵੇਟਿਵ ਨੂੰ 5133 ਅਤੇ ਪੀਪਲਜ਼ ਪਾਰਟੀ ਨੂੰ 2420 ਵੋਟਾਂ ਮਿਲੀਆਂ। ਜਗਮੀਤ ਸਿੰਘ ਕੁੱਲ ਵੋਟਾਂ 73,933 ਦਾ 12% ਹੀ ਹਾਸਲ ਕਰ ਸਕਿਆ ਹੈ। ਇਹਨਾਂ ਅੰਕਿੜਆਂ ਨੂੰ ਵੇਖ ਕੇ ਇਹ ਖੁਸ਼ੀ ਮਨਾਉਣ ਦਾ ਵਕਤ ਹੈ ਕਿ ਰੱਬ ਨੇ ਉਹਨਾਂ ਨੂੰ ਕੈਨੇਡਾ ਪੱਧਰ ਦੀ ਸਿਆਸਤ ਉੱਤੇ ਕੁੱਝ ਸਾਰਥਕ ਕਰਨ ਦਾ ਅਵਸਰ ਬਖਸਿ਼ਆ ਹੈ।

ਇਸ ਅਵਸਰ ਦਾ ਸਬੱਬ ਵੀ ਲਿਬਰਲਾਂ ਵੱਲੋਂ ਪੈਰੀਂ ਕੁਹਾੜਾ ਮਾਰਨ (ਉਹਨਾਂ ਦੀ ਪਹਿਲੀ ਉਮੀਦਵਾਰ ਦਾ ਜਗਮੀਤ ਸਿੰਘ ਬਾਰੇ ਨਸਲੀ ਟਿੱਪਣੀ ਕਾਰਨ ਛੱਡ ਕੇ ਜਾਣਾ, ਐਨ ਐਨ ਸੀ ਲਾਵਾਲਿਨ ਦਾ ਪੁਆੜਾ), ਕੰਜ਼ਰਵੇਟਿਵਾਂ ਦੀ ਜੜ ਵਿੱਚ ਪੀਪਲਜ਼ ਪਾਰਟੀ ਦਾ ਬੈਠਣ ਵਿੱਚੋਂ ਨਿਕਲਿਆ ਹੈ। ਮੰਨਣਾ ਪਵੇਗਾ ਕਿ ਤਕਰੀਬਨ ਸਾਰੇ ਮੇਨਸਟਰੀਮ ਮੀਡੀਆ ਵੱਲੋਂ ਜਗਮੀਤ ਸਿੰਘ ਬਾਰੇ ਕਿੰਨੇ ਹੀ ਸ਼ੰਕੇ ਖੜੇ ਕੀਤੇ ਗਏ ਪਰ ਉਸਨੇ ਸਾਰਿਆਂ ਨੂੰ ਗਲਤ ਸਾਬਤ ਕਰਕੇ ਆਪਣਾ ਨਿਸ਼ਾਨਾ ਹਾਸਲ ਕਰ ਲਿਆ ਹੈ। ਪਾਰਲੀਮੈਂਟ ਵਿੱਚ ਜਾਣ ਤੋਂ ਬਾਅਦ ਕਿਸੇ ਨੂੰ ਚੇਤੇ ਨਹੀਂ ਰਹਿਣਾ ਕਿ ਉਸਦੀ ਕਿੰਨੀਆਂ ਵੋਟਾਂ ਨਾਲ ਜਿੱਤ ਹੋਈ ਸੀ ਸਗੋਂ ਹੁਣ ਉਸਦੀ ਪਾਰਲੀਮੈਂਟ ਵਿੱਚ ਕਾਰਗੁਜ਼ਾਰੀ ਉਸਦੇ ਭੱਵਿਖ ਦਾ ਫੈਸਲਾ ਕਰੇਗੀ।

ਬਰਨਬੀ ਸਾਊਥ ਚੋਣ ਦਾ ਇੱਕ ਹੋਰ ਦਿਲਚਸਪ ਪਹਿਲੂ ਇੰਮੀਗਰਾਂਟਾਂ ਪ੍ਰਤੀ ਸਖ਼ਤ ਰੁਖ ਰੱਖਣ ਅਤੇ ਕੰਜ਼ਰਵੇਟਿਵ ਪਾਰਟੀ ਨਾਲੋਂ ਟੁੱਟਣ ਮੈਕਸਿਮ ਬਰਨੀਏ ਦੀ ਪੀਪਲਜ਼ ਪਾਰਟੀ ਦੀ ਕਾਰਗੁਜ਼ਾਰੀ ਹੈ। 65% ਐਥਨਿਕ ਵੋਟਾਂ ਵਾਲੀ ਇਸ ਰਾਈਡਿੰਗ ਵਿੱਚ ਪੀਪਲਜ਼ ਪਾਰਟੀ ਨੇ ਇੰਮੀਗਰਾਂਟ ਵਿਰੋਧੀ ਮੁਹਿੰਮ ਚਲਾ ਕੇ 10% ਵੋਟਾਂ ਵੀ ਹਾਸਲ ਕੀਤੀਆਂ ਹਨ। ਇਸਤੋਂ ਇਸ਼ਾਰਾ ਮਿਲਦਾ ਹੈ ਕਿ 2019 ਦੀਆਂ ਫੈਡਰਲ ਚੋਣਾਂ ਵਿੱਚ ਪੀਪਲਜ਼ ਪਾਰਟੀ ਸਾਰੀਆਂ ਰਾਈਡਿੰਗਾਂ ਉੱਤੇ ਖੜੇ ਕਰਕੇ ਆਪਣੇ ਇੰਮੀਗਰਾਂਟ ਵਿਰੋਧੀ ਏਜੰਡੇ ਦੀ ਤਾਕਤ ਨਾਲ ਲਿਬਰਲ , ਐਨ ਡੀ ਪੀ ਅਤੇ ਕੰਜ਼ਰਵੇਟਿਵ ਸਮੇਤ ਸਾਰਿਆਂ ਲਈ ਸਿਰਦਰਦੀ ਬਣ ਸਕਦੀ ਹੈ।

ਮੁੜ ਕੇ ਗੱਲ ਜਗਮੀਤ ਸਿੰਘ ਦੀ ਕੀਤੀ ਜਾਵੇ ਤਾਂ ਆਰਥਕ ਪੱਖ ਤੋਂ ਥੱਲੇ ਧੱਸੀ ਬੈਠੀ ਐਨ ਡੀ ਪੀ ਨੂੰ ਡਾਲਰਾਂ ਦਾ ਟੀਕਾ ਲਾਉਣਾ ਅਤੇ ਪਾਰਟੀ ਅੰਦਰ ਮੌਜੂਦ ਵਿਰੋਧੀ ਖੇਮਿਆਂ ਦੇ ਸਮਰੱਥਨ ਨੂੰ ਪਾੜ ਲਾਉਣਾ ਉਸ ਵਾਸਤੇ ਸਮੇਂ ਦੀ ਸੱਭ ਤੋਂ ਵੱਡੀ ਲੋੜ ਹੈ। ਐਨ ਡੀ ਪੀ ਦੀ ਲੀਡਰਸਿ਼ੱਪ ਰੇਸ ਜਿੱਤਣ ਤੋਂ ਬਾਅਦ ਕੈਨੇਡਾ ਦੇ ਸਿੱਖ ਖਾਸ ਕਰਕੇ ਗਰਮ-ਸੁਰ ਵਾਲੇ ਗਰੁੱਪਾਂ ਲਈ ਇੱਕ ਵਾਰ ਮੁੜ ਸਮਾਂ ਆ ਗਿਆ ਹੈ ਕਿ ਜਗਮੀਤ ਸਿੰਘ ਦੀ ‘ਐਨ ਡੀ ਪੀ’ ਦੀ ਡਾਲਰਾਂ ਦੇ ਗੱਫਿਆਂ ਨਾਲ ਮਦਦ ਦਿੱਤੀ ਜਾਵੇ। ਕੰਜ਼ਰਵੇਟਿਵਾਂ ਦੇ 25-26 ਮਿਲੀਅਨ ਅਤੇ ਲਿਬਰਲਾਂ ਦੇ 20-21 ਮਿਲੀਅਨ ਡਾਲਰਾਂ ਦੇ ਮੁਕਾਬਲੇ ਐਨ ਡੀ ਪੀ ਕੋਲ ਹਾਲੇ ਮੁਸ਼ਕਲ ਨਾਲ 4-5 ਮਿਲੀਅਨ ਡਾਲਰ ਹੀ ਹਨ। ਇਸ ਨਾਜ਼ੁਕ ਸਥਿਤੀ ਨੂੰ ਸੁਧਾਰਨ ਲਈ ਜਗਮੀਤ ਸਿੰਘ ਨੂੰ ਆਪਣੇ ਹਮਦਰਦਾਂ ਤੋਂ ਇਮਦਾਦ ਵੀ ਚੁੱਪ ਚੁਪੀਤੇ ਲੈਣ ਦੀ ਮਜ਼ਬੂਰੀ ਹੋਵੇਗੀ ਕਿਉਂਕਿ ਹੁਣ ਉਹ ਅਜਿਹੀ ਟੀਸੀ ਉੱਤੇ ਪੁੱਜ ਗਿਆ ਹੈ ਜਿੱਥੇ ਕਿਸੇ ਨਿੱਕੇ ਮੋਟੇ ਵਿਵਾਦ ਕਾਰਣ ਵੀ ਚੜੀ ਗੁੱਡੀ ਥੱਲੇ ਡਿੱਗ ਸਕਦੀ ਹੈ।

ਸਿੱਖ ਭਾਈਚਾਰੇ ਵੱਲੋਂ ਐਨ ਡੀ ਪੀ ਦੀ ਲੀਡਰਸਿ਼ੱਪ ਰੇਸ ਜਿੱਤਣ ਵੇਲੇ ਦਿੱਤੀ ਇਮਦਾਦ ਨੇ ਉਸਨੂੰ ਉਸ ਮੁਕਾਮ ਉੱਤੇ ਪਹੁੰਚਾ ਦਿੱਤਾ ਹੈ ਜਿੱਥੇ ਕਿਸੇ ਇੱਕ ਗੁੱਟ ਜਾਂ ਕਿਸੇ ਇੱਕ ਧਿਰ ਦਾ ਚਹੇਤਾ ਹੋਣ ਦਾ ਪ੍ਰਭਾਵ ਨੁਕਸਾਨਦਾਇਕ ਸਾਬਤ ਹੋ ਸਕਦਾ ਹੈ। ਪਰ ਕੌੜੀ ਸੱਚਾਈ ਇਹ ਵੀ ਹੈ ਕਿ ਪੁੱਜੇ ਹੋਏ ਮੁਕਾਮ ਉੱਤੇ ਟਿਕਿਆ ਰਹਿਣ ਲਈ ਉਸਨੂੰ ‘ਆਪਣਿਆਂ’ ਦੀ ਸਖ਼ਤ ਲੋੜ ਹੋਵੇਗੀ।

Have something to say? Post your comment
ਹੋਰ ਸੰਪਾਦਕੀ ਖ਼ਬਰਾਂ
ਪੰਜਾਬੀ ਪੋਸਟ ਵਿਸ਼ੇਸ਼ ਆਰਟੀਕਲ -ਭਾਗ 3 - ਪੀਲ ਖੇਤਰ ਵਿੱਚ ਕੰਜ਼ਰਵੇਟਿਵ ਨੌਮੀਨੇਸ਼ਨਾਂ ਦਾ ਵਿਵਾਦ?
ਪੰਜਾਬੀ ਪੋਸਟ ਵਿਸ਼ੇਸ਼ ਆਰਟੀਕਲ -ਭਾਗ 2 -ਪੀਲ ਖੇਤਰ ਵਿੱਚ ਕੰਜ਼ਰਵੇਟਿਵ ਨੌਮੀਨੇਸ਼ਨਾਂ ਦਾ ਵਿਵਾਦ?
ਪੰਜਾਬੀ ਪੋਸਟ ਵਿਸ਼ੇਸ਼: ਸੱਚ ਕੀ ਹੈ ਪੀਲ ਖੇਤਰ ਵਿੱਚ ਕੰਜ਼ਰਵੇਟਿਵ ਨੌਮੀਨੇਸ਼ਨਾਂ ਬਾਰੇ ਲੱਗਦੇ ਦੋਸ਼ਾਂ ਦਾ?
ਅੰਤਰਰਾਸ਼ਟਰੀ ਵਿੱਦਿਆਰਥੀ ਜੋਬਨਦੀਪ ਸਿੰਘ ਦੀ ਵਿਥਿਆ ਤੋਂ ਮਿਲਦੇ ਸਬਕ
ਪੰਜਾਬੀ ਪੋਸਟ ਵਿਸ਼ੇਸ਼: ਸਿੱਖਾਂ ਦਾ ਸਿਆਸੀ ਪ੍ਰਭਾਵ- ਕੀ ਨਿਵਾਣ ਵੱਲ- ਭਾਗ 1
ਪੰਜਾਬੀ ਪੋਸਟ ਵਿਸ਼ੇਸ਼: ਸਿੱਖਾਂ ਦਾ ਸਿਆਸੀ ਪ੍ਰਭਾਵ- ਕੀ ਨਿਵਾਣ ਵੱਲ- ਭਾਗ 1
ਪੰਜਾਬੀ ਪੋਸਟ ਵਿਸ਼ੇਸ਼: ਸਿੱਖਾਂ ਦਾ ਸਿਆਸੀ ਪ੍ਰਭਾਵ- ਕੀ ਨਿਵਾਣ ਵੱਲ- ਭਾਗ 1
ਚਾਈਲਡ ਟੈਕਸ ਬੈਨੇਫਿਟ ਨੂੰ ਲੈ ਕੇ ਸਿਆਸਤ
ਨਸ਼ੇ ਚੈੱਕਿੰਗ ਲਈ ਬਰੈਥਲਾਈਜ਼ਰ ਟੈਸਟ:- ਚਾਰਟਰ ਚੁਣੌਤੀ ਕਰ ਸਕਦੀ ਹੈ ਪੁਲੀਸ ਦੀ ਤਾਕਤ ਨੂੰ ਦਰੁਸਤ
ਯੂਨਾਈਟਡ ਨੇਸ਼ਨਜ਼ ਸੁਰੱਖਿਆ ਕਾਉਂਸਲ ਸੀਟ ਲਈ ਕੈਨੇਡਾ ਦਾ ਵੱਕਾਰ ਦਾਅ ਉੱਤੇ