Welcome to Canadian Punjabi Post
Follow us on

26

March 2019
ਲਾਈਫ ਸਟਾਈਲ

ਕੇਲੇ ਦੇ ਪਕੌੜੇ

February 27, 2019 08:41 AM

ਸ਼ਾਮ ਦੇ ਸਮੇਂ ਜੇ ਗਰਮਾ ਗਰਮਾ-ਚਾਹ ਨਾਲ ਨਮਕੀਨ ਕੇਲੇ ਦੇ ਪਕੌੜੇ ਮਿਲ ਜਾਣ ਤਾਂ ਗੱਲ ਬਣ ਜਾਵੇ। ਕੇਲੇ ਦੇ ਪਕੌੜੇ ਆਮ ਜਿਹੇ ਪਕੌੜੇ ਹਨ, ਜੋ ਘਰ ਵਿੱਚ ਆਸਾਨੀ ਨਾਲ ਬਣਾਏ ਜਾ ਸਕਦੇ ਹਨ। ਇਹ ਪਕੌੜੇ ਬਣਾਉਣ ਵਿਚ ਬਹੁਤ ਆਸਾਨ ਹਨ। ਇਨ੍ਹਾਂ ਨੂੰ ਤੁਸੀਂ ਨਾਸ਼ਤੇ ਦੇ ਸਮੇਂ ਵੀ ਬਣਾ ਸਕਦੇ ਹੋ।
ਸਮੱਗਰੀ- ਅੱਧਾ ਕੱਪ ਵੇਸਣ, ਚੌਲਾਂ ਦਾ ਆਟਾ ਇੱਕ ਕੱਪ, ਕੱਚੇ ਕੇਲੇ ਦੋ, ਮਿਰਚ ਪਾਊਡਰ ਇੱਕ ਚਮਚ, ਨਮਕ ਸੁਆਦ ਅਨੁਸਾਰ।
ਵਿਧੀ- ਸਭ ਤੋਂ ਪਹਿਲਾਂ ਦੋ ਕੱਚੇ ਕੇਲੇ ਲਓ ਅਤੇ ਉਬਲਦੇ ਪਾਣੀ ਵਿੱਚ 10 ਮਿੰਟ ਲਈ ਪਕਾ ਲਓ। ਫਿਰ ਕੇਲਿਆਂ ਦੇ ਛਿਲਕਿਆਂ ਨੂੰ ਛਿੱਲ ਕੇ ਬਰਾਬਰ ਦੇ ਕੱਟ ਲਓ। ਇੱਕ ਕੌਲੀ ਵਿੱਚ ਵੇਸਣ, ਚੌਲਾਂ ਦਾ ਆਟਾ, ਨਮਕ ਤੇ ਮਿਰਚ ਪਾਊਡਰ ਇਕੱਠਾ ਮਿਲਾ ਲਓ। ਪਾਣੀ ਰਲਾ ਕੇ ਸਹੀ ਤਰ੍ਹਾਂ ਨਾਲ ਘੋਲ ਬਣਾਓ, ਘੋਲ ਜ਼ਿਆਦਾ ਪਤਲਾ ਨਹੀਂ ਹੋਣਾ ਚਾਹਦਾ। ਕੇਲੇ ਦੇ ਟੁਕੜਿਆਂ ਨੂੰ ਉਸ ਵਿੱਚ ਡੁਬੋ ਕੇ ਵੇਸਣ ਚੰਗੀ ਤਰ੍ਹਾਂ ਨਾਲ ਲਪੇਟ ਲਓ। ਗਰਮ ਤੇਲ ਵਿੱਚ ਕੇਲੇ ਦੇ ਪਕੌੜੇ ਨੂੰ ਇੱਕ-ਇੱਕ ਕਰਕੇ ਤਲ ਲਓ। ਤੁਹਾਡੇ ਕੇਲੇ ਦੇ ਪਕੌੜੇ ਤਿਆਰ ਹਨ, ਇਸ ਨੂੰ ਹਰੀ ਚਟਣੀ ਨਾਲ ਸਰਵ ਕਰੋ।

Have something to say? Post your comment