Welcome to Canadian Punjabi Post
Follow us on

20

October 2018
ਬ੍ਰੈਕਿੰਗ ਖ਼ਬਰਾਂ :
ਮਨੋਰੰਜਨ

ਫਿਲਮ ‘ਦੇ ਦੇ ਪਿਆਰ ਦੇ’ ਵਿੱਚ ਅਜੈ ਦੇਵਗਨ ਵੱਖਰੇ ਅਵਤਾਰ ਵਿੱਚ ਦਿਸਣਗੇ

September 25, 2018 08:02 AM

ਅਜੈ ਦੇਵਗਨ ਇਨ੍ਹੀਂ ਦਿਨੀਂ ਪ੍ਰੋਡਿਊਸਰ ਲਵ ਰੰਜਨ ਦੀ ਫਿਲਮ ‘ਦੇ ਦੇ ਪਿਆਰ ਦੇ’ ਦੀ ਸ਼ੂਟਿੰਗ ਕਰਨ ਵਿੱਚ ਬਿਜ਼ੀ ਹਨ। ਇਸ ਵਿੱਚ ਉਨ੍ਹਾਂ ਦੇ ਨਾਲ ਰਕੁਲਪ੍ਰੀਤ ਸਿੰਘ ਅਤੇ ਤੱਬੂ ਹਨ। ਇਸ ਦਾ ਨਿਰਦੇਸ਼ਨ ਡੈਬਿਊਟੈਂਟ ਡਾਇਰੈਕਟਰ ਅਕੀਵ ਅਲੀ ਕਰ ਰਹੇ ਹਨ। ਫਿਲਮ ਵਿੱਚ ਅਜੈ ਦੇਵਗਨ ਆਪਣੀ ਇੰਟੈਂਸ ਐਕਟਿੰਗ ਦੇ ਬਿਲਕੁਲ ਇੱਕ ਨਵੇਂ ਅੰਦਾਜ਼ ਵਿੱਚ ਦਿਖਾਈ ਦੇਣਗੇ। ਇਸ ਰੋਮਾਂਟਿਕ ਕਾਮੇਡੀ ਫਿਲਮ ਵਿੱਚ ਉਨ੍ਹਾਂ ਦਾ ਅਲੱਗ ਅਵਤਾਰ ਦੇਖਣ ਨੂੰ ਮਿਲੇਗਾ।
ਲਵ ਰੰਜਨ ਦਾ ਕਹਿਣਾ ਹੈ ਕਿ ਇਹ ਸ਼ਾਨਦਾਰ ਕਾਮੇਡੀ ਫਿਲਮ ਬਣਨ ਜਾ ਰਹੀ ਹੈ। ਇਸ ਦਫਾ ਰੋਮਾਂਸ ਫਨ ਮੋਡ ਵਿੱਚ ਨਜ਼ਰ ਆਏਗਾ। ਦਰਸ਼ਕ ਅਜੈ ਦੇਵਗਨ ਨੂੰ ਅਜਿਹੇ ਅਵਤਾਰ ਵਿੱਚ ਦੇਖਣਗੇ ਜਿਹੋ ਜਿਹਾ ਪਹਿਲਾਂ ਉਨ੍ਹਾਂ ਕਦੀ ਨਹੀਂ ਦੇਖਿਆ ਹੋਵੇਗਾ। ਇਹ ਫਿਲਮ 22 ਫਰਵਰੀ 2019 ਨੂੰ ਰਿਲੀਜ਼ ਹੋਵੇਗੀ।

Have something to say? Post your comment