Welcome to Canadian Punjabi Post
Follow us on

21

May 2019
ਸੰਪਾਦਕੀ

‘ਆਈਸਿਸ’ ਲਈ ਲੜਨ ਗਏ ਕੈਨੇਡੀਅਨਾਂ ਦੀ ਵਾਪਸੀ ਲੈ ਕੇ ਕੁੱੜਿਕੀ ਵਿੱਚ ਅੜੀ ਲਿਬਰਲ ਸਰਕਾਰ

February 26, 2019 10:06 AM

ਪੋਸਟ ਸੰਪਾਦਕੀ

‘ਜਦੋਂ ਮੈਂ ਕੋਈ ਕਨੂੰਨ ਹੀ ਨਹੀਂ ਤੋੜਿਆ ਤਾਂ ਕੈਨੇਡਾ ਸਰਕਾਰ ਮੈਨੂੰ ਵਾਪਸ ਆਉਣ ਤੋਂ ਕਿਉਂ ਅਤੇ ਕਿਵੇਂ ਰੋਕ ਸਕਦੀ ਹੈ’ ਇਹ ਸੁਆਲ ਹੈ 28 ਸਾਲਾ ਮੁਹੰਮਦ ਅਲੀ ਦਾ ਜੋ ਚਾਰ ਸਾਲ ਪਹਿਲਾਂ ਕੈਨੇਡਾ ਤੋਂ ਭੱਜ ਕੇ ਆਈਸਿਸ ਲਈ ਲੜਨ ਸੀਰੀਆ ਚਲਿਆ ਗਿਆ ਸੀ। ਇਹਨਾਂ ਚਾਰ ਸਾਲਾਂ ਵਿੱਚ ਉਹ ਆਈਸਿਸ ਦੀ ਤਰਫ਼ ਤੋਂ ਲੜਦਾ ਵੀ ਰਿਹਾ ਅਤੇ ਸੋਸ਼ਲ ਮੀਡੀਆ ਦੀ ਵਰਤੋਂ ਕਰਕੇ ਹੋਰਾਂ ਨੂੰ ਆਈਸਿਸ ਦੇ ਹਮਾਇਤ ਵਾਸਤੇ ਸਿਰਧੜ ਦੀ ਬਾਜੀ ਲਾਉਣ ਲਈ ਪ੍ਰੇਰਿਤ ਕਰਦਾ ਰਿਹਾ ਹੈ। ਅਲੀ ਮੁਹੰਮਦ ਵੱਲੋਂ ਉਸ ਕਨੂੰਨ ਨੂੰ ਲੈ ਕੇ ਗੱਲ ਕੀਤੀ ਜਾ ਰਹੀ ਹੈ ਜਿਸ ਨੂੰ ਸਟੀਫਨ ਹਾਰਪਰ ਸਰਕਾਰ ਨੇ ਲਾਗੂ ਕੀਤਾ ਸੀ ਪਰ ਲਿਬਰਲ ਸਰਕਾਰ ਨੇ ਧੁਮ ਧੱੜਕੇ ਨਾਲ ਰੱਦੀ ਦੀ ਟੋਕਰੀ ਵਿੱਚ ਸੁੱਟ ਦਿੱਤਾ ਸੀ।

 ਹਾਰਪਰ ਸਰਕਾਰ ਨੇ 2015 ਵਿੱਚ ਸਿਟੀਜ਼ਨਸਿ਼ੱਪ ਐਕਟ ਵਿੱਚ ਸੋਧ ਕਰਕੇ ਕਨੂੰਨ ਲਿਆਂਦਾ ਸੀ ਜਿਸ ਤਹਿਤ ਕੈਨੇਡਾ ਛੱਡ ਕੇ ਬਾਹਰਲੇ ਮੁਲਕਾਂ ਵਿੱਚ ਅਤਿਵਾਦ ਵਿੱਚ ਸ਼ਾਮਲ ਹੋਣ ਵਾਲਿਆਂ ਅਤੇ ਕੈਨੇਡਾ ਵਿਰੁੱਧ ਦੇਸ਼ ਧਰੋਹ ਕਰਨ ਵਾਲਿਆਂ ਦੀ ਸਿਟੀਜ਼ਨਸਿ਼ੱਪ ਰੱਦ ਕਰ ਕੀਤੀ ਜਾ ਸਕਦੀ ਸੀ। ਸਮਾਂ ਬਹੁਤ ਬਲਵਾਨ ਹੁੰਦਾ ਹੈ। ਹੁਣ ਉਪਰੋਕਤ ਜਿ਼ਕਰ ਕੀਤੇ ਗਏ ਅਤਿਵਾਦੀ ਮੁਹੰਮਦ ਅਲੀ ਵਰਗੇ ਲਿਬਰਲ ਸਰਕਾਰ ਨੂੰ ਹੀ ਵੰਗਾਰ ਰਹੇ ਹਨ ਕਿ ਕਿਹੜਾ ਕਨੂੰਨ ਹੈ ਜਿਸ ਤਹਿਤ ਸਾਨੂੰ ਵਾਪਸ ਆਉਣ ਤੋਂ ਰੋਕਿਆ ਜਾ ਸਕਦਾ ਹੈ?

 ਦੂਜੇ ਪਾਸੇ ਲਿਬਰਲ ਸਰਕਾਰ ਇਸ ਮੁੱਦੇ ਨੂੰ ਛੂਹਣਾ ਤੱਕ ਪਸੰਦ ਨਹੀਂ ਕਰਦੀ ਕਿਉਂਕਿ 2019 ਦੀਆਂ ਚੋਣਾਂ ਅਜਿਹੇ ਅਤਿਵਾਦੀਆਂ ਦੀ ਵਾਪਸੀ ਲਿਬਰਲਾਂ ਲਈ ਚੋਣਾਂ ਦਾ ਪਾਸਾ ਪਲਟ ਸਕਦੀ ਹੈ। ਪਬਲਿਕ ਸੇਫਟੀ ਮੰਤਰੀ ਰਾਲਫ ਰੁਡੈਲ ਬੱਸ ਐਨਾ ਆਖ ਰਹੇ ਹਨ ਕਿ ਇਹਨਾਂ ਲੋਕਾਂ ਨੂੰ ਵਾਪਸ ਲਿਆਉਣ ਦੀ ਕੋਸਿ਼ਸ਼ ਵਿੱਚ ਅਸੀਂ ਆਪਣੇ ਡਿਪਲੋਮੈਟਾਂ ਦੀ ਸੁਰੱਖਿਆ ਖਤਰੇ ਵਿੱਚ ਨਹੀਂ ਪਾ ਸਕਦੇ। ਰਾਲਫ ਰੁਡੈਲ ਦਾ ਇਸ ਮੁੱਦੇ ਬਾਰੇ ਵਾਰ 2 ਇੱਕੋ ਗੱਲ ਆਖਣਾ ਸਾਬਤ ਕਰਦਾ ਹੈ ਕਿ ਕੈਨੇਡਾ ਸਰਕਾਰ ਕੋਲ ਇਹਨਾਂ ਭਗੌੜੇ ਕੈਨੇਡੀਅਨਾਂ ਨਾਲ ਸਿੱਝਣ ਦਾ ਕੋਈ ਕਨੂੰਨੀ ਰਸਤਾ ਨਹੀਂ ਹੈ।

 ਹੁਣ ਜਦੋਂ ਅਮਰੀਕਨ ਫੌਜਾਂ ਨੇ ਆਈਸਿਸ ਦੇ ਆਖਰੀ ਥੰਮਾਂ ਨੂੰ ਕਮਜ਼ੋਰ ਕਰ ਦਿੱਤਾ ਹੈ ਤਾਂ ਕੈਨੇਡਾ ਦੇ ਅਲੀ ਮੁਹੰਮਦ ਵਰਗੇ ਤਿੰਨ ਦਰਜਨ ਤੋਂ ਵੱਧ ਲੋਕ ਉਹਨਾਂ 5000 ਆਈਸਿਸ ਜੰਗਜੂਆਂ ਜਾਂ ਉਹਨਾਂ ਦੀਆਂ ਪਤਨੀਆਂ/ਬੱਚਿਆਂ ਵਿੱਚ ਸ਼ਾਮਲ ਹਨ ਜਿਹਨਾਂ ਨੂੰ ਕੁਰਦਿਸ਼ ਬਾਗੀਆਂ ਨੇ ਬੰਦੀ ਬਣਾ ਰੱਖਿਆ ਹੈ। ਕੁਰਦਿਸਾਂ ਵੱਲੋਂ ਬੰਦੀ ਕੀਤੇ ਗਏ ਆਈਸਿਸ ਅਤਿਵਾਦੀਆਂ ਨੂੰ ਵਿਸ਼ਵ ਦੇ ਸੱਭ ਤੋਂ ਵੱਧ ਖਤਰਨਾਕ ਬੰਦੀ ਗਿਣਿਆ ਜਾਂਦਾ ਹੈ ਜਿਹਨਾਂ ਬਾਰੇ ਖਿਆਲ ਹੈ ਕਿ ਜੇ ਸਹੀ ਢੰਗ ਨਾਲ ਨਾ ਨਿਪਟਿਆ ਗਿਆ ਤਾਂ ਉਹ ਕੁੱਝ ਵੀ ਕਰ ਗੁਜ਼ਰਨ ਦੇ ਕਾਬਲ ਹੋ ਸਕਦੇ ਹਨ। ਕੈਨਡਾ ਤੋਂ ਭੱਜ ਕੇ ਗਏ ਕੁਰਦਿਸ਼ ਕੈਂਪਾਂ ਵਿੱਚ ਕੈਦ ਆਈਸਿਸ ਫਾਈਟਰਾਂ, ਉਹਨਾਂ ਦੀਆਂ ਪਤਨੀਆਂ ਅਤੇ ਬੱਚਿਆਂ ਦੀ ਗਿਣਤੀ 37 ਦੇ ਕਰੀਬ ਦੱਸੀ ਜਾਂਦੀ ਹੈ। ਇਹਨਾਂ ਵਿੱਚ ਦੋ ਹਾਲ ਵਿੱਚ ਹੀ ਫੜੀਆਂ ਗਈਆਂ ਔਰਤਾਂ ਹਨ ਜਿਹਨਾਂ ਵਿੱਚੋਂ ਇੱਕ ਟੋਰਾਂਟੋ ਅਤੇ ਦੂਜੀ ਅਲਬਰਟਾ ਤੋਂ ਹੈ।

 ਲਿਬਰਲ ਸਰਕਾਰ ਨੂੰ ਸਿਰਫ਼ ਇੱਕ ਡਰ ਹੈ ਕਿ ਕੈਨੇਡੀਅਨ ਕਦਰਾਂ ਕੀਮਤਾਂ ਤੱਜ ਕੇ ਮਨੁੱਖਤਾ ਦਾ ਘਾਣ ਕਰਨ ਗਏ ਇਹ ਲੋਕ ਕਮਜ਼ੋਰ ਕਨੂੰਨ ਦਾ ਲਾਭ ਲੈਂਦੇ ਹੋਏ 2019 ਦੀਆਂ ਫੈਡਰਲ ਚੋਣਾਂ ਤੋਂ ਪਹਿਲਾਂ ਕੈਨੇਡਾ ਨਾ ਆ ਜਾਣ। ਕਨੂੰਨੀ ਮਾਹਰਾਂ ਦਾ ਆਖਣਾ ਹੈ ਕਿ ਜੇ ਸੀਰੀਆ ਗਏ ਕੈਨੇਡੀਅਨ ਅਤਿਵਾਦੀ ਕਿਸੇ ਤਰੀਕੇ ਜਹਾਜ਼ ਚੜ ਕੇ ਕੈਨੇਡਾ ਆ ਜਾਣ ਤਾਂ ਕੈਨੇਡੀਅਨ ਬਾਰਡਰ ਸਿਕਿਉਰਿਟੀ ਏਜੰਸੀ ਕੋਲ ਅਜਿਹਾ ਕੋਈ ਕਨੂੰਨੀ ਨੁਕਤਾ ਨਹੀਂ ਕਿ ਉਹਨਾਂ ਦਾ ਦਾਖ਼ਲਾ ਰੋਕਿਆ ਜਾ ਸਕੇ ਬਸ਼ਰਤੇ ਉਹਨਾਂ ਹੱਥ ਕੈਨੇਡੀਅਨ ਪਾਸਪੋਰਟ ਹੋਵੇ। ਫੇਰ ਉਵੇਂ ਹੀ ਹੋਵੇਗਾ ਜਿਵੇਂ ਲਿਬਰਲ ਸਰਕਾਰ ਟੋਰਾਂਟੋ ਵਾਸੀ ਅਬੂ ਹੁਜ਼ੈਫਾ ਅਲ-ਕਨਾਡੀ ਦੇ 2016 ਵਿੱਚ ਸੀਰੀਆ ਤੋਂ ਵਾਪਸ ਆਉਣ ਤੋਂ ਲੈ ਕੇ ਹੁਣ ਤੱਕ ਉਸਨੂੰ ਹਿਰਾਸਤ ਵਿੱਚ ਲੈਣੋਂ ਅਸਮਰੱਥ ਰਹੀ ਹੈ।

 ਇਹ ਉਹੀ ਅਬੂ ਹੁਜ਼ੈਫਾ ਅਲ-ਕਨਾਡੀ ਹੈ ਜੋ ਨਿਊਯਾਰਕ ਟਾਈਮਜ਼ ਨਾਲ ਮੁਲਾਕਾਤ ਵਿੱਚ ਖੁੱਲ ਕੇ ਕਬੂਲ ਕਰ ਚੁੱਕਾ ਹੈ ਕਿ ਉਸਨੇ ਸੀਰੀਆ ਵਿੱਚ ਹੋਰ ਕਾਰਨਾਮਿਆਂ ਤੋਂ ਇਲਾਵਾ ਤੋ ਬੰਦਿਆਂ ਦੇ ਕਤਲ ਵੀ ਕੀਤੇ ਹਨ। ਕੈਨੇਡਾ ਵਿੱਚ ਕੋਈ ਕਨੂੰਨੀ ਚਾਰਾਜੋਈ ਨਹੀਂ ਜੋ ਵਰਤ ਕੇ ਉਹਨਾਂ ਕਤਲਾਂ ਲਈ ਚਾਰਜ਼ ਲਾਏ ਜਾ ਸੱਕਣ। ਲਿਬਰਲ ਸਰਕਾਰ ਨੂੰ ਫਿਕਰ ਖਾ ਰਿਹਾ ਹੈ ਮਤੇ ਸੀਰੀਆ ਬੈਠੇ ਹੋੲ ਅਤਿਵਾਦੀ ਕੈਨੇਡਾ ਪਰਤ ਕੇ ਸਰਕਾਰ ਕੋਲੋਂ ਹਰਜਾਨੇ ਦੀ ਭਰਪਾਈ ਲਈ ਮੁੱਕਦਮੇ ਕਰ ਦੇਣ? ਉਹ ਦਾਅਵਾ ਕਰ ਸਕਦੇ ਹਨ ਕਿ ਸੀਰੀਆ ਦੇ ਖਤਰਨਾਕ ਹਾਲਾਤਾਂ ਵਿੱਚੋਂ ਉਹਨਾਂ ਨੂੰ ਨਾ ਕੱਢ ਕੇ ਕੈਨੇਡਾ ਸਰਕਾਰ ਨੇ ਉਹਨਾਂ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕੀਤੀ ਹੈ। ਅਮਰੀਕਾ ਵਿੱਚੋਂ ਭੱਜ ਕੇ ਆਈਸਿਸ ਵਿੱਚ ਸ਼ਾਮਲ ਹੋਣ ਵਾਲੀ ਹੋਡਾ ਮੁਥਾਨਾ ਦੇ ਪਿਤਾ ਨੇ ਅਮਰੀਕਾ ਸਰਕਾਰ ਉੱਤੇ ਉਸਦਾ ਪਾਸਪੋਰਟ ਵਾਪਸ ਲੈਣ ਲਈ ਮੁੱਕਦਮਾਂ ਕੀਤਾ ਹੈ, ਇੰਗਲੈਂਡ ਨੇ ਸ਼ਮੀਨਾ ਬੇਗਮ ਨਾਮਕ ਲੜਕੀ ਦਾ ਪਾਸਪੋਰਟ ਕੈਂਸਲ ਕਰ ਦਿੱਤਾ ਹੈ ਜਿਸ ਨੂੰ ਵਾਪਸ ਲੈਣ ਲਈ ਇੱਕ ਅੱਧੇ ਦਿਨ ਵਿੱਚ ਮੁੱਕਦਮਾ ਦਾਖ਼ਲ ਕੀਤੇ ਜਾਣ ਦੀ ਸੰਭਾਵਨਾ ਹੈ। ਕੈਨੇਡਾ ਵਿੱਚ ਤਾਂ ਪਾਸਪੋਰਟ ਵਾਪਸੀ ਹੀ ਨਹੀਂ ਸਗੋਂ ਲੱਖਾਂ ਡਾਲਰ ਲੈਣ ਦੀ ਸੰਭਾਵਨਾ ਨੂੰ ਵੀ ਰੱਦ ਨਹੀਂ ਕੀਤਾ ਜਾ ਸਕਦਾ।

Have something to say? Post your comment
ਹੋਰ ਸੰਪਾਦਕੀ ਖ਼ਬਰਾਂ
ਪੰਜਾਬੀ ਪੋਸਟ ਵਿਸ਼ੇਸ਼ ਆਰਟੀਕਲ -ਭਾਗ 3 - ਪੀਲ ਖੇਤਰ ਵਿੱਚ ਕੰਜ਼ਰਵੇਟਿਵ ਨੌਮੀਨੇਸ਼ਨਾਂ ਦਾ ਵਿਵਾਦ?
ਪੰਜਾਬੀ ਪੋਸਟ ਵਿਸ਼ੇਸ਼ ਆਰਟੀਕਲ -ਭਾਗ 2 -ਪੀਲ ਖੇਤਰ ਵਿੱਚ ਕੰਜ਼ਰਵੇਟਿਵ ਨੌਮੀਨੇਸ਼ਨਾਂ ਦਾ ਵਿਵਾਦ?
ਪੰਜਾਬੀ ਪੋਸਟ ਵਿਸ਼ੇਸ਼: ਸੱਚ ਕੀ ਹੈ ਪੀਲ ਖੇਤਰ ਵਿੱਚ ਕੰਜ਼ਰਵੇਟਿਵ ਨੌਮੀਨੇਸ਼ਨਾਂ ਬਾਰੇ ਲੱਗਦੇ ਦੋਸ਼ਾਂ ਦਾ?
ਅੰਤਰਰਾਸ਼ਟਰੀ ਵਿੱਦਿਆਰਥੀ ਜੋਬਨਦੀਪ ਸਿੰਘ ਦੀ ਵਿਥਿਆ ਤੋਂ ਮਿਲਦੇ ਸਬਕ
ਪੰਜਾਬੀ ਪੋਸਟ ਵਿਸ਼ੇਸ਼: ਸਿੱਖਾਂ ਦਾ ਸਿਆਸੀ ਪ੍ਰਭਾਵ- ਕੀ ਨਿਵਾਣ ਵੱਲ- ਭਾਗ 1
ਪੰਜਾਬੀ ਪੋਸਟ ਵਿਸ਼ੇਸ਼: ਸਿੱਖਾਂ ਦਾ ਸਿਆਸੀ ਪ੍ਰਭਾਵ- ਕੀ ਨਿਵਾਣ ਵੱਲ- ਭਾਗ 1
ਪੰਜਾਬੀ ਪੋਸਟ ਵਿਸ਼ੇਸ਼: ਸਿੱਖਾਂ ਦਾ ਸਿਆਸੀ ਪ੍ਰਭਾਵ- ਕੀ ਨਿਵਾਣ ਵੱਲ- ਭਾਗ 1
ਚਾਈਲਡ ਟੈਕਸ ਬੈਨੇਫਿਟ ਨੂੰ ਲੈ ਕੇ ਸਿਆਸਤ
ਨਸ਼ੇ ਚੈੱਕਿੰਗ ਲਈ ਬਰੈਥਲਾਈਜ਼ਰ ਟੈਸਟ:- ਚਾਰਟਰ ਚੁਣੌਤੀ ਕਰ ਸਕਦੀ ਹੈ ਪੁਲੀਸ ਦੀ ਤਾਕਤ ਨੂੰ ਦਰੁਸਤ
ਯੂਨਾਈਟਡ ਨੇਸ਼ਨਜ਼ ਸੁਰੱਖਿਆ ਕਾਉਂਸਲ ਸੀਟ ਲਈ ਕੈਨੇਡਾ ਦਾ ਵੱਕਾਰ ਦਾਅ ਉੱਤੇ