Welcome to Canadian Punjabi Post
Follow us on

19

March 2019
ਟੋਰਾਂਟੋ/ਜੀਟੀਏ

ਜਲਦ ਆ ਰਿਹਾ ਹੈ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਜਿ਼ੰਦਗੀ ਉੱਤੇ ਅਧਾਰਤ ਸਾਊਂਡ ਤੇ ਲੇਜ਼ਰ ਸ਼ੋਅ

February 26, 2019 08:45 AM

ਵਿਰਾਸਤ-ਏ-ਖਾਲਸਾ ਦੇ ਸੱਦੇ ਉੱਤੇ ਬੀਤੇ ਦਿਨੀਂ ਦਰਜਨਾਂ ਭਰ ਮੀਡੀਆ ਨੁਮਾਇੰਦਿਆਂ ਨੇ ਐਲੀਟ ਬੈਂਕੁਏਟ ਹਾਲ ਵਿੱਚ ਰੱਖੀ ਗਈ ਪ੍ਰੈੱਸ ਕਾਨਫਰੰਸ ਵਿੱਚ ਹਿੱਸਾ ਲਿਆ। ਅਸੀਂ ਇਸ ਪ੍ਰੈੱਸ ਕਾਨਫਰੰਸ ਵਿੱਚ ਪਹੁੰਚਣ ਵਾਲੇ ਤੇ ਹਿੱਸਾ ਨਾ ਲੈ ਸਕਣ ਵਾਲੇ ਹਰੇਕ ਸ਼ਖਸ ਦਾ ਦਿਲੋਂ ਧੰਨਵਾਦ ਕਰਦੇ ਹਾਂ ਤੇ ਦੱਸਣਾ ਚਾਹੁੰਦੇ ਹਾਂ ਕਿ ਉਨ੍ਹਾਂ ਵੱਲੋਂ ਪੁੱਛੇ ਸਵਾਲਾਂ ਤੇ ਦਿੱਤੀਆਂ ਗਈਆਂ ਸਲਾਹਾਂ ਸਦਕਾ ਇਹ ਈਵੈਂਟ ਬਿਹਤਰ ਹੋ ਗਿਆ। 7 ਅਪਰੈਲ, 2019 ਨੂੰ ਪੇਸ਼ ਕੀਤੇ ਜਾਣ ਵਾਲੇ ਭਾਰਤ ਦੀ ਆਜ਼ਾਦੀ ਦੇ ਸੰਘਰਸ਼ ਦੇ ਯੋਧਾ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਜਿ਼ੰਦਗੀ ਉੱਤੇ ਅਧਾਰਤ ਸਾਊਂਡ ਤੇ ਲੇਜ਼ਰ ਸ਼ੋਅ ਅਤੇ ਜਲ੍ਹਿਆਂ ਵਾਲਾ ਬਾਗ ਦੀ ਮਨਾਈ ਜਾਣ ਵਾਲੀ ਸ਼ਤਾਬਦੀ ਦੇ ਪ੍ਰਚਾਰ ਦੀ ਜਿ਼ੰਮੇਵਾਰੀ ਮੀਡੀਆ ਮੈਂਬਰਾਂ ਵੱਲੋਂ ਖੁਸ਼ੀ ਖੁਸ਼ੀ ਲਈ ਗਈ। ਇਸ ਪ੍ਰੋਗਰਾਮ ਦਾ ਸਮਾਂ ਤੇ ਸ਼ੋਅਜ਼ ਦੀ ਗਿਣਤੀ ਜਲਦ ਹੀ ਐਲਾਨੀ ਜਾਵੇਗੀ। ਇਹ ਪ੍ਰੋਗਰਾਮ 79 ਬ੍ਰੈਮਸਟੀਲ ਰੋਡ ਬਰੈਂਪਟਨ ਵਿਖੇ ਸਥਿਤ ਕੈਨੇਡੀਅਨ ਕਨਵੈਨਸ਼ਨ ਸੈਂਟਰ ਉੱਤੇ ਕਰਵਾਇਆ ਜਾਵੇਗਾ। ਇਸ ਪ੍ਰੋਗਰਾਮ ਲਈ ਕੋਈ ਐਂਟਰੀ ਫੀਸ ਨਹੀਂ ਹੋਵੇਗੀ। ਇਸ ਪ੍ਰੋਗਰਾਮ ਦਾ ਆਨੰਦ ਮਾਨਣ ਦੇ ਚਾਹਵਾਨਾਂ ਨੂੰ ਜਲਦ ਹੀ ਐਲਾਨੀਆਂ ਜਾਣ ਵਾਲੀਆਂ ਥਾਂਵਾਂ ਤੋਂ ਐਡਵਾਂਸ ਵਿੱਚ ਹੀ ਫਰੀ ਪਾਸ ਹਾਸਲ ਕਰਨੇ ਹੋਣਗੇ।
ਇਸ ਪ੍ਰੋਗਰਾਮ ਦੇ ਪ੍ਰਮੋਸ਼ਨਲ ਆਡੀਓ ਤੇ ਵੀਡੀਓ ਜਲਦ ਹੀ ਮੀਡੀਆ ਆਊਟਲੈੱਟਸ ਨੂੰ ਭੇਜ ਦਿੱਤੇ ਜਾਣਗੇ। ਕੁੱਝ ਸੀਟਾਂ ਸਪਾਂਸਰਜ਼ ਤੇ ਮੀਡੀਆ ਮੈਂਬਰਾਂ ਲਈ ਵੀ ਰਾਖਵੀਆਂ ਰੱਖੀਆਂ ਜਾਣਗੀਆਂ। ਇਸ ਵਾਸਤੇ ਆਪਣੇ ਨਾਲ ਆਉਣ ਵਾਲੇ ਮਹਿਮਾਨਾਂ ਬਾਰੇ ਉਨ੍ਹਾਂ ਨੂੰ ਸਾਨੂੰ ਅਗਾਊਂ ਜਾਣਕਾਰੀ ਦੇਣੀ ਹੋਵੇਗੀ। ਕਈ ਪ੍ਰਾਈਵੇਟ ਸਕੂਲਾਂ ਤੇ ਕਮਿਊਨਿਟੀ ਵੱਲੋਂ ਚਲਾਈਆਂ ਜਾਣ ਵਾਲੀਆਂ ਆਰਗੇਨਾਈਜ਼ੇਸ਼ਨਜ਼ ਨੂੰ ਇਸ ਪ੍ਰੋਗਰਾਮ ਵਿੱਚ ਹਿੱਸਾ ਲੈਣ ਲਈ ਉਚੇਚੇ ਤੌਰ ਉੱਤੇ ਸੱਦਾ ਦਿੱਤਾ ਜਾਵੇਗਾ। ਹਜ਼ਾਰਾਂ ਦਰਸ਼ਕਾਂ ਦੀ ਆਮਦ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਸਕਿਊਰਿਟੀ ਦੇ ਵੀ ਪੁਖ਼ਤਾ ਪ੍ਰਬੰਧ ਕੀਤੇ ਜਾਣਗੇ। ਵਧੇਰੇ ਜਾਣਕਾਰੀ ਲਈ ਮੀਡੀਆ ਕੋਆਰਡੀਨੇਟਿੰਗ ਕਮੇਟੀ ਦੇ ਮੈਂਬਰਾਂ ਨੂੰ ਹੇਠ ਲਿਖੇ ਨੰਬਰਾਂ ਉੱਤੇ ਸੰਪਰਕ ਕੀਤਾ ਜਾ ਸਕਦਾ ਹੈ :
· ਡਾ. ਬਲਵਿੰਦਰ ਸਿੰਘ (416) 7376600
· ਰਾਣਾ ਰਣਧੀਰ ਸਿੱਧੂ (905) 9158484
· ਅਮਰਜੀਤ ਸਿੰਘ ਰਾਏ (416) 4252627
· ਹਰਜਿੰਦਰ ਸਿੰਘ ਗਿੱਲ (647) 4006862

 

Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਗੁਰਮੀਤ ਕੌਰ ਸਰਪਾਲ ਨੂੰ ਮਿਲਿਆ 2019 ਦਾ ਲਾਈਫ ਟਾਈਮ ਅਚੀਵਮੈਂਟ ਅਵਾਰਡ
ਸੇਵਾ ਦਲ ਵੱਲੋਂ 11 ਰੋਜ਼ਾ, ਚੀਨ ਯਾਤਰਾ ਟਰਿਪ, ਸੰਪਨ
ਬਰੈਂਪਟਨ ਸਾਊਥ ਤੋਂ ਨੌਮੀਨੇਸ਼ਨ 6 ਅਪਰੈਲ ਨੂੰ, ਹਰਦੀਪ ਗਰੇਵਾਲ ਵੱਲੋਂ ਤਿਆਰੀਆਂ ਜੋਰਾਂ ਉੱਤੇ
ਪੰਜਾਬੀ ਪੋਸਟ ਮਾਰਕੀਟਿੰਗ ਟੀਮ ਦੇ ਰੂਹ-ਏ-ਰਵਾਂ ਸਰਦਾਰ ਹਰਬੇਲ ਸਿੰਘ ਨਾਗਪਾਲ ਦਾ ਅਚਾਨਕ ਦਿਹਾਂਤ
ਨਵੇਂ ਟੀ ਵੀ ਸ਼ੋਅ ‘ਸਾਊਥ ਏਸ਼ੀਅਨ ਟਰੱਕਿੰਗ’ਦਾ ਆਗਾਜ਼
ਬਰੈਂਪਟਨ ਸਾਊਥ ਕੰਜ਼ਰਵੇਟਿਵ ਨੌਮੀਨੇਸ਼ਨ: ਭਾਈਚਾਰੇ ਦੇ ਹਿੱਤ ਨੂੰ ਮੁੱਖ ਰੱਖਦਿਆਂ ਮਨਮੋਹਨ ਖਰੌੜ ਨੇ ਲਿਆ ਨਾਮ ਵਾਪਸ
ਟਾਈਗਰ ਜੀਤ ਸਿੰਘ ਫਾਊਂਡੇਸ਼ਨ ਨੇ ਹਾਲਟਨ ਦੇ ਸਕੂਲਾਂ ਨੂੰ ਦਾਨ ਕੀਤੇ 28,000 ਡਾਲਰ
ਸੋ਼ਕ ਸਮਾਚਾਰ: ਸ. ਬਲਵਿੰਦਰ ਸਿੰਘ ਪਨੈਚ ਸਵਰਗਵਾਸ
ਸੱਤਵੀਂ ਇੰਸਪੀਰੇਸ਼ਨਲ ਸਟੈੱਪਸ-2019: ਗੁਰੂ ਗੋਬਿੰਦ ਸਿੰਘ ਚਿਲਡਰਨ ਫ਼ਾਊਂਡੇਸ਼ਨ ਨੇ ਕਈ ਅਦਾਰਿਆਂ ਨਾਲ ਕੀਤੀ ਮੀਟਿੰਗ
ਓ. ਕੇ. ਡੀ ਫੀਲਡ ਹਾਕੀ ਕਲੱਬ ਨੇ ਬਿੱਘ ਐਪਲ ਟੂਰਨਾਂਮੈਂਟ `ਚ ਜਿੱਤਿਆ ਗੋਲਡ ਮੈਡਲ