Welcome to Canadian Punjabi Post
Follow us on

29

March 2024
ਬ੍ਰੈਕਿੰਗ ਖ਼ਬਰਾਂ :
ਕਿਸਾਨ ਮਜ਼ਦੂਰ ਜੱਥੇਬੰਦੀ ਵੱਲੋਂ 26 ਮਾਰਕੀਟ ਕਮੇਟੀਆਂ ਦਾ ਪ੍ਰਬੰਧ 9 ਨਿੱਜੀ ਸਾਇਲੋ ਗੁਦਾਮਾਂ ਨੂੰ ਦੇਣ ਦੀ ਸਖ਼ਤ ਨਿਖੇਦੀਕੇਜਰੀਵਾਲ ਮਾਮਲੇ 'ਚ ਸੰਯੁਕਤ ਰਾਸ਼ਟਰ ਦਾ ਬਿਆਨ: ਕਿਹਾ- ਸਾਰਿਆਂ ਦੇ ਅਧਿਕਾਰਾਂ ਦੀ ਰਾਖੀ ਹੋਣੀ ਚਾਹੀਦੀ ਹੈਰਿਸ਼ੀ ਸੁਨਕ ਦੀ ਸਰਕਾਰ ਨੇ ਬਰਤਾਨੀਆਂ `ਚ ਮੰਦਰਾਂ ਦੀ ਸੁਰੱਖਿਆ ਲਈ 50 ਕਰੋੜ ਰੁਪਏ ਦਾ ਬਜਟ ਅਲਾਟ ਕਰਨ ਦਾ ਕੀਤਾ ਫੈਸਲਾਪ੍ਰਨੀਤ ਕੌਰ ਤੇ ਸੁਨੀਲ ਜਾਖੜ ਦੀ ਮੌਜੂਦਗੀ 'ਚ ਪਟਿਆਲਾ ਤੋਂ ਕਈ ਪ੍ਰਮੁੱਖ ਆਗੂ ਭਾਜਪਾ 'ਚ ਸ਼ਾਮਿਲਪੀ.ਐਸ.ਪੀ.ਸੀ.ਐਲ. ਦਾ ਸਹਾਇਕ ਲਾਈਨ ਮੈਨ 15 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਗੋਵਿੰਦਾ ਵੀ ਸਿਆਸਤ 'ਚ ਉਤਰੇ, ਸਿ਼ਵ ਸੈਨਾ ਸਿ਼ੰਦੇ 'ਚ ਹੋਏ ਸ਼ਾਮਿਲਜੇ ਲੋੜ ਪਈ ਤਾਂ ਅਗਨੀਵੀਰ ਯੋਜਨਾ 'ਚ ਬਦਲਾਅ ਕਰਾਂਗੇ : ਰਾਜਨਾਥ ਸਿੰਘਦੇਸ਼ ਦੀਆਂ ਅਮੀਰ ਔਰਤਾਂ ਵਿਚੋਂ ਸਭ ਤੋਂ ਅਮੀਰ ਔਰਤ ਸਾਵਿਤਰੀ ਜਿੰਦਲ ਭਾਜਪਾ `ਚ ਹੋਏ ਸ਼ਾਮਲ
 
ਸੰਪਾਦਕੀ

ਅਨੋਖੀ ਬਣ ਜਾਂਦੀ ਹੈ ਕਈ ਇੰਮੀਗਰੇਸ਼ਨ ਕਿੱਸਿਆਂ ਦੀ ਕਹਾਣੀ

February 22, 2019 07:49 AM

 ਨੈਸ਼ਨਲ ਪੋਸਟ ਮੁਤਾਬਕ ਹਰਜੀਤ ਸਿੰਘ 12-13 ਸਾਲ ਦੇ ਅਰਸੇ ਤੋਂ ਬਾਅਦ ਦੁਬਾਰਾ ਕੈਨੇਡਾ ਆ ਗਿਆ ਹੈ ਪਰ ਇਸ ਵਾਰ ਉਸਦੇ ਆਗਮਨ ਦਾ ਕਿੱਸਾ ਲਿਬਰਲ ਐਮ ਪੀ ਰਾਜ ਗਰੇਵਾਲ ਨਾਲ ਜੁੜ ਗਿਆ ਹੈ।

ਹਰਜੀਤ ਸਿੰਘ ਦੀ ਕੈਨੇਡਾ ਵਿੱਚ ਰਿਫਿਊਜੀ ਕਲੇਮੈਂਟ ਵਜੋਂ ਰਿਹਾਇਸ਼ ਕਾਫੀ ਉਤਰਾਵਾਂ ਚੜਾਵਾਂ ਵਾਲੀ ਰਹੀ। ਭਾਰਤ ਤੋਂ ਇੱਕ ਬੱਚੇ ਨੂੰ ਅਗਵਾ ਕਰਨ ਦੇ ਦੋਸ਼ਾਂ ਤੋਂ ਲੈ ਕੇ ਆਪਣੇ ਪੁੱਤਰਾਂ ਨਾਲ ਮਿਲ ਕੇ 1 ਮਿਲੀਅਨ ਡਾਲਰ ਤੱਕ ਦਾ ਕਰੈਡਿਟ ਕਾਰਡ ਫਰਾਡ ਕਰਨ ਦੇ ਦੋਸ਼ ਉੱਤੇ ਲੱਗੇ। ਕਰੈਡਿਟ ਕਾਰਡ ਫਰਾਡ ਲਈ ਉਸਦੇ ਪੁੱਤਰਾਂ ਨੇ ਆਪਣਾ ਦੋਸ਼ ਕਬੂਲ ਵੀ ਕੀਤਾ ਸੀ। ਖੈਰ, ਨੈਸਲਨਲ ਪੋਸਟ ਮੁਤਾਬਕ ਹਰਜੀਤ ਸਿੰਘ ਨੂੰ 2002 ਵਿੱਚ ਕੈਨੇਡਾ ਤੋਂ ਡੀਪੋਰਟ ਕਰਨ ਦੇ ਹੁਕਮ ਹੋਏ ਸਨ ਅਤੇ ਉਸਦੀ ਪਤਨੀ ਦੇ ਬਿਮਾਰ ਹੋਣ ਕਾਰਣ ਡੀਪੋਰਟੇਸ਼ਨ ਲਾਗੂ ਨਾ ਕੀਤੀ ਜਾ ਸਕੀ। ਇਸ ਦਰਮਿਆਨ ਹਰਜੀਤ ਸਿੰਘ ਨੇ ‘ਪੀਜ਼ਾ ਮਾਰਕੀਟ’ਨਾਮਕ ਪੀਜ਼ਾ ਸਟੋਰ ਖਰੀਦ ਲਿਆ। ਇਹ ਪੀਜਾ ਸਟੋਰ ਤਤਕਾਲੀ ਲਿਬਰਲ ਇੰਮੀਗਰੇਸ਼ਨ ਮੰਤਰੀ ਜੁਡੀ ਸਗਰੋ ਦੇ ਅਸਤੀਫਾ ਦੇਣ ਦਾ ਕਾਰਣ ਬਣਿਆ। ਹਰਜੀਤ ਸਿੰਘ ਨੇ ਆਪਣੇ ਕੇਸ ਲੜਨ ਵੇਲੇ ਅਦਾਲਤ ਵਿੱਚ ਇਹ ਦੋਸ਼ ਲਾਏ ਸਨ ਕਿ ਜੂਡੀ ਸਗਰੋ ਚੋਣ ਪ੍ਰਚਾਰ ਵਾਸਤੇ ਉਸਦੇ ਸਟੋਰ ਤੋਂ ਮੁਫ਼ਤ ਪੀਜ਼ਾ ਲੈਂਦੀ ਰਹੀ ਹੈ। ਹਰਜੀਤ ਸਿੰਘ ਮੁਤਾਬਕ ਮੰਤਰੀ ਸਗਰੋ ਵੱਲੋਂ ਉਸਨੂੰ ਭਰੋਸਾ ਦਿੱਤਾ ਗਿਆ ਸੀ ਕਿ ਪੀਜੇ ਬਦਲੇ ਉਸਦੇ ਰਿਫਿਊਜੀ ਕਲੇਮ ਨੂੰ ਸਹੀ ਕਰ ਦਿੱਤਾ ਜਾਵੇਗਾ। ਬੇਸ਼ੱਕ ਬਾਅਦ ਵਿੱਚ ਹਰਜੀਤ ਸਿੰਘ ਆਪਣੇ ਦੋਸ਼ਾਂ ਤੋਂ ਅਜਿਹਾ ਮੁੱਕਰਿਆ ਕਿ ਉਸਨੇ ਅਦਾਲਤ ਵਿੱਚ ਇਸ ਬਾਬਤ ਹਲਫੀਆ ਬਿਆਨ ਵੀ ਦਾਖਲ ਨਹੀਂ ਸੀ ਕੀਤਾ। ਪਰ ਇਹਨਾਂ ਦੋਸ਼ਾਂ ਦੀ ਉੱਡੀ ਇਲਜ਼ਾਮਾਂ ਭਰੀ ਧੂੜ ਵਿੱਚ ਜੂਡੀ ਸਗਰੋ ਦਾ ਸਿਆਸੀ ਕੈਰੀਅਰ ਢੰਹਿੰਦੀ ਕਲਾ ਵੱਲ ਰੁੜ ਗਿਆ। ਉਸਨੂੰ ਮੁੜ ਕੇ ਕਿਸੇ ਲਿਬਰਲ ਸਰਕਾਰ ਵਿੱਚ ਮੰਤਰੀ ਬਣਨਾ ਨਸੀਬ ਨਹੀਂ ਹੋਇਆ ਹੈ।

 ਫੇਰ 13 ਸਾਲ ਬਾਅਦ ਇਸ ਕਿੱਸੇ ਦੀਆਂ ਤਾਰਾਂ ਦੁਬਾਰਾ ਲਿਬਰਲ ਐਮ ਪੀ ਰਾਜ ਗਰੇਵਾਲ ਦੀ ਉਸ ਚਿੱਠੀ ਨਾਲ ਜੁੜ ਗਈਆਂ ਜੋ ਉਹਨਾਂ ਨੇ ਹਰਜੀਤ ਸਿੰਘ ਦੇ ਵਿਜ਼ਟਰ ਵਜੋਂ ਆਉਣ ਲਈ ਲਿਖ ਕੇ ਦਿੱਤੀ। ਇਸ ਗੱਲ ਨੂੰ ਕਬੂਲਣਾ ਹੋਵੇਗਾ ਕਿ ਰਾਜ ਗਰੇਵਾਲ ਨੇ ਹਰਜੀਤ ਸਿੰਘ ਲਈ ਇੱਕ ਆਮ ਸਿਫਾਰਸ਼ੀ ਪੱਤਰ ਹੀ ਲਿਖਿਆ ਸੀ ਜੋ ਐਥਨਿਕ ਕਮਿਉਨਿਟੀ ਦੇ ‘ਐਮ ਪੀ’ ਥੋਕ ਵਿੱਚ ਲਿਖਣ ਲਈ ਮਸ਼ਹੂਰ ਹਨ। ਪਰ ਕਿਉਂਕਿ ਰਾਜ ਗਰੇਵਾਲ ਅਤੇ ਹਰਜੀਤ ਸਿੰਘ ਦੋਵੇਂ ਆਪੋ ਆਪਣੇ ਕਾਰਣਾਂ ਕਰਕੇ ਮੇਨ-ਸਟਰੀਮ ਮੀਡੀਆ ਦੇ ਧਿਆਨ ਦਾ ਕੇਂਦਰ ਬਣਦੇ ਰਹੇ ਹਨ, ਸੋ ਉਹਨਾਂ ਦੀਆਂ ਜੁੜੀਆਂ ਤਾਰਾਂ ਦਾ ਖੁਰਾ ਖੋਜ ਕੱਢ ਲਿਆ ਗਿਆ ਹੈ।

 ਇੰਮੀਗਰੇਸ਼ਨ ਐਕਟ ਵਿੱਚ ਸੁਰੱਖਿਆ, ਮਨੁੱਖੀ ਜਾਂ ਅੰਤਰਰਾਸ਼ਟਰੀ ਅਧਿਕਾਰਾਂ ਦੀ ਉਲੰਘਣਾ, ਸੰਗੀਨ ਜੁਰਮ ਅਤੇ ਮੁਜਰਮ ਗ੍ਰੋਹਾਂ ਦੀ ਮੈਂਬਰਸਿ਼ੱਪ ਵਰਗੀਆਂ ਕਈ ਮੱਦਾਂ ਹਨ ਜਿਹਨਾਂ ਦੇ ਅਧੀਨ ਕੈਨੇਡਾ ਦਾਖ਼ਲ ਹੋਣ ਉੱਤੇ ਪਾਬੰਦੀ ਲੱਗਣ ਦੇ ਬਾਵਜੂਦ ਦਾਖ਼ਲਾ ਸੰਭਵ ਹੋ ਸਕਦਾ ਹੈ। ਇਵੇਂ ਹੀ ਕਿਸੇ ਡੀਪੋਰਟ ਹੋਏ ਵਿਅਕਤੀ ਦੇ ਦੁਬਾਰਾ ਦਾਖਲ ਹੋਣ ਦੀਆਂ ਸੰਭਾਵਨਾਵਾਂ ਵੀ 100% ਬੰਦ ਨਹੀਂ ਹੋ ਜਾਂਦੀਆਂ। ਚੇਤੇ ਰਹੇ ਕਿ ਹਰਜੀਤ ਸਿੰਘ ਦੇ ਤਿੰਨ ਬੱਚਿਆਂ ਨੂੰ ਕੈਨੇਡਾ ਵਿੱਚ ਸ਼ਰਣ ਮਿਲੀ ਸੀ ਜਿਹਨਾਂ ਕੋਲ ਮਿਲਣ ਆਉਣ ਦਾ ਉਸ ਕੋਲ ਕਨੂੰਨਨ ਅਧਿਕਾਰ ਹੋ ਸਕਦਾ ਹੈ ਬਸ਼ਰਤੇ ਉਹ ਖੁਦ ਉੱਤੇ ਲੱਗੀਆਂ inadmissibility ਦੀਆਂ ਮੱਦਾਂ ਨੂੰ ਹਟਾ ਕੇ ਕੈਨੇਡਾ ਦਾਖਲ ਹੋਇਆ ਹੋਵੇ।

 ਉਪਰੋਕਤ ਕਹਾਣੀ ਨੂੰ ਵੇਖਦੇ ਹੋਏ ਦੋ ਤਿੰਨ ਮੁੱਦੇ ਵਿਚਾਰਨਯੋਗ ਬਣਦੇ ਹਨ। ਪਹਿਲਾ ਕਿ ਕੀ ਇੱਕ ਵਾਰ ਦੋਸ਼ੀ ਕਰਾਰ ਦਿੱਤਾ ਵਿਅਕਤੀ ਸਦਾ ਲਈ ਸ਼ੱਕ ਦੀ ਨਜ਼ਰ ਨਾਲ ਵੇਖਿਆ ਜਾਣਾ ਚਾਹੀਦਾ ਹੈ ਜਿਵੇਂ ਕਿ ਹਰਜੀਤ ਸਿੰਘ ਦੇ ਕੇਸ ਵਿੱਚ ਨੈਸ਼ਨਲ ਪੋਸਟ ਵੱਲੋਂ ਪ੍ਰਭਾਵ ਦਿੱਤਾ ਜਾ ਰਿਹਾ ਹੈ? ਦੂਜਾ, ਕੀ ਇਸ ਮੁੱਦੇ ਦਾ ਰਾਜ ਗਰੇਵਾਲ ਦੇ ਨਾਮ ਨਾਲ ਜੁੜਨਾ ਉਸਦੇ ਸਿਆਸੀ ਕੈਰੀਅਰ ਉੱਤੇ ਪ੍ਰਭਾਵ ਪਾਵੇਗਾ, ਹਾਲਾਂਕਿ ਰਾਜ ਨੇ ਕੋਈ ਅਜਿਹਾ ਅਲੋਕਾਰਾ ਕੰਮ ਨਹੀਂ ਕੀਤਾ ਜੋ ਹੋਰ ਐਮ ਪੀ ਨਾ ਕਰਦੇ ਹੋਣ? ਕੀ ਆ ਰਹੀਆਂ ਚੋਣਾਂ ਵਿੱਚ ਇਹ ਮੁੱਦਾ ਲਿਬਰਲਾਂ ਲਈ ਮੁਸ਼ਕਲ ਖੜੀ ਕਰੇਗਾ ਕਿਉਂਕਿ ਅਜਿਹੇ ਮੌਕਿਆਂ ਉੱਤੇ ਗੱਲ ਸਹੀ ਜਾਂ ਗਲਤ ਹੋਣ ਦੀ ਨਹੀਂ ਸਗੋਂ ਸਿਆਸੀ ਰੰਗਤ ਦੀ ਵਧੇਰੇ ਬਣ ਜਾਂਦੀ ਹੈ।

 
Have something to say? Post your comment
ਹੋਰ ਸੰਪਾਦਕੀ ਖ਼ਬਰਾਂ
ਮੁੱਖ ਮੰਤਰੀਆਂ ਦੀ ਮੀਟਿੰਗ ਵਿੱਚ ਪਾਣੀਆਂ ਬਾਰੇ ਪੰਜਾਬ ਦਾ ਪੱਖ ਹੋਰ ਵੀ ਮਜ਼ਬੂਤ ਹੋ ਗਿਐ ਭਾਰਤ ਵਿੱਚ ਅਧੋਗਤੀ ਵਰਤਾਰੇ ਲਈ ਧਰਮ ਨਿਰਪੱਖ ਧਿਰਾਂ ਵੀ ਘੱਟ ਜਿ਼ਮੇਵਾਰ ਨਹੀਂ ਭਾਰਤ ਲਈ ਹਨੇਰਾ ਸਮਾਂ ਹੈ, ਜਿੱਥੇ ਰਾਹ ਦਿਖਾਉਣ ਵਾਲਾ ਜੁਗਨੂੰ ਵੀ ਕੋਈ ਨਹੀਂ ਲੱਭਦਾ ਲੀਡਰਾਂ ਨੇ ਪੈਦਾ ਕੀਤੀ ਹੈ ‘ਕੋਈ ਲੀਡਰ ਭਰੋਸੇ ਦੇ ਯੋਗ ਨਹੀਂ’ ਵਾਲੀਆਮ ਲੋਕਾਂ ਦੀ ਮਾਨਸਿਕਤਾ ਆਉ ਇਸ ਦੀਵਾਲੀ ਤੇ ਇੰਨਸਾਨੀਅਤ ਦੇ ਨਾਤੇ ਪੂਰੇ ਸੰਸਾਰ ਲਈ ਅਮਨ – ਅਮਾਨ , ਸ਼ਾਤੀ ਲਈ ਅਰਦਾਸ ਕਰੀਏ ਵੱਖੋ-ਵੱਖੋ ਰਾਜਾਂ ਵਿੱਚ ਗਵਰਨਰਾਂ ਦੀ ਮੌਕੇ ਮੁਤਾਬਕ ਮਰਜ਼ੀ ਸੰਵਿਧਾਨ ਦੇ ਮੁਤਾਬਕ ਨਹੀਂ ਮੰਨੀ ਜਾ ਸਕਦੀ ਇਜ਼ਰਾਈਲ ਅਤੇ ਹਮਾਸ ਵਿਚਕਾਰ ਸੰਘਰਸ਼ ਨੂੰ ਸ਼ਾਂਤੀਪੂਰਵਕ ਹੱਲ ਕੀਤਾ ਜਾਣਾ ਚਾਹੀਦਾ ਹੈ ਬੇਅਸੂਲੇ ਸਮਝੌਤਿਆਂ ਅਤੇ ਪੈਂਤੜਿਆਂ ਪਿੱਛੋਂ ਦਰਿਆਵਾਂ ਦੇ ਪਾਣੀ ਵਿੱਚ ਮਧਾਣੀ ਘੁੰਮਾਉਣ ਦੀ ਰਾਜਨੀਤੀ ਟਰੂਡੋ ਵਲੋਂ ਭਾਰਤ ਤੇ ਲਾਏ ਹਰਦੀਪ ਸਿੰਘ ਨਿੱਜਰ ਕਤਲ ਦੇ ਦੋਸ਼ ਕਿੰਨੇ ਕੁ ਸਹੀ ? ਟਰੂਡੋ ਤੇ ਟਰੰਪ ਸੁਰਖ਼ੀਆਂ ‘ਚ ਰਹਿਣ ਵਾਲੇ ਲੀਡਰ