Welcome to Canadian Punjabi Post
Follow us on

20

May 2019
ਨਜਰਰੀਆ

ਅਣਖ ਲਈ ਹੱਤਿਆ: ਪ੍ਰੇਮੀਆਂ ਲਈ ਕਤਲਗਾਹ ਬਣਿਆ ਬਿਹਾਰ

February 22, 2019 07:32 AM

-ਐੱਮ ਚੌਰਸੀਆ
ਬਿਹਾਰ ਅਸਲ 'ਚ ਨੌਜਵਾਨ ਪ੍ਰੇਮੀਆਂ ਲਈ ‘ਕਤਲਗਾਹ' ਬਣ ਗਿਆ ਹੈ, ਜਿਨ੍ਹਾਂ ਦੀ ਬੇਰਹਿਮੀ ਨਾਲ ਹੱਤਿਆ ਸਿਰਫ ਪਿਆਰ ਦੇ ਚੱਕਰ 'ਚ ਪੈਣ ਲਈ ਉਨ੍ਹਾਂ ਦੇ ਆਪਣਿਆਂ ਵੱਲੋਂ ‘ਅਣਖ’ ਦੀ ਖਾਤਿਰ ਕੀਤੀ ਜਾਂਦੀ ਹੈ। ਪਿਛਲੇ ਡੇਢ ਮਹੀਨੇ ਦੌਰਾਨ ਹੱਤਿਆ ਦੀਆਂ ਅਜਿਹੀਆਂ ਤਿੰਨ ਘਟਨਾਵਾਂ ਪੁਲਸ ਵੱਲੋਂ ਦਰਜ ਕੀਤੀਆਂ ਗਈਆਂ ਹਨ।
ਬੜੀ ਹੈਰਾਨੀ ਵਾਲੀ ਗੱਲ ਹੈ ਕਿ ਸਮਾਜਕ ਸੁਹਿਰਦਤਾ ਬਣਾਈ ਰੱਖਣ ਲਈ ਸਰਕਾਰ ਵੱਲੋਂ ਅੰਤਰਜਾਤੀ ਵਿਆਹਾਂ ਨੂੰ ਉਤਸ਼ਾਹਤ ਕੀਤੇ ਜਾਣ ਦੇ ਬਾਵਜੂਦ ਕਤਲਾਂ ਦੇ ਅਜਿਹੇ ਮਾਮਲੇ ਥੋੜ੍ਹੇ-ਥੋੜ੍ਹੇ ਸਮੇਂ ਬਾਅਦ ਸਾਹਮਣੇ ਆ ਰਹੇ ਹਨ ਅਤੇ ਸਰਕਾਰ ਸਮਾਜਕ ਬੰਧਨ ਤੋੜਨ ਵਾਲੇ ਨੌਜਵਾਨਾਂ ਨੂੰ ਇੱਕ ਲੱਖ ਰੁਪਏ ਤੱਕ ਦੀ ਦਿਲਖਿਚਵੀਂ ਉਤਸ਼ਾਹ-ਵਧਾਊ ਰਕਮ ਵੀ ਦੇ ਰਹੇ ਹਨ, ਪਰ ਜ਼ਮੀਨੀ ਪੱਧਰ 'ਤੇ ਸਥਿਤੀ ਕਾਫੀ ਚਿੰਤਾ ਜਨਕ ਬਣੀ ਹੋਈ ਹੈ।
ਇੱਕ ਤਾਜ਼ਾ ਘਟਨਾ ਵਿੱਚ ਬੀਤੇ ਦਿਨੀਂ ਗਯਾ ਜ਼ਿਲ੍ਹੇ ਵਿੱਚ ਦੋ ਨੌਜਵਾਨ ਪ੍ਰੇਮੀਆਂ ਦੀ ਹੱਤਿਆ ਕਰ ਦਿੱਤੀ ਗਈ ਤੇ ਉਨ੍ਹਾਂ ਦੀਆਂ ਲਾਸ਼ਾਂ ਦੇ ਟੋਟੇ ਕਰ ਕੇ ਇੱਕੋ ਚਿਤਾ ਵਿੱਚ ਸਾੜ ਦਿੱਤੇ ਗਏ। 17 ਸਾਲਾ ਸਨੇਹਾ ਕੁਮਾਰੀ ਨੂੰ ਵਿਕਾਸ ਪਾਸਵਾਨ ਨਾਲ ਪਿਆਰ ਹੋ ਗਿਆ ਸੀ, ਜੋ ਉਸ ਇਲਾਕੇ 'ਚ ਇੱਕ ਕੋਚਿੰਗ ਸੈਂਟਰ ਚਲਾਉਂਦਾ ਸੀ। ਸਨੇਹਾ ਤਾਕਤਵਰ ਯਾਦਵ ਜਾਤ ਨਾਲ ਸੰਬੰਧਤ ਸੀ, ਜਿਹੜੀ ਓ ਬੀ ਸੀ ਸ਼੍ਰੇਣੀ ਵਿੱਚ ਆਉਂਦੀ ਹੈ, ਜਦ ਕਿ ਲੜਕਾ ਦਲਿਤ ਭਾਈਚਾਰੇ ਦਾ ਸੀ। ਪਿਛਲੇ ਸਾਲ ਸਤੰਬਰ 'ਚ ਇਸ ਪ੍ਰੇਮੀ ਜੋੜੇ ਨੇ ਘਰੋਂ ਭੱਜ ਕੇ ਇੱਕ ਸਥਾਨਕ ਮੰਦਰ ਵਿੱਚ ਵਿਆਹ ਕਰਵਾ ਲਿਆ ਸੀ, ਜਦ ਕਿ ਲੜਕੀ ਦੇ ਪਰਵਾਰ ਵਾਲੇ ਇਸ ਦੇ ਵਿਰੁੱਧ ਸਨ। ਉਨ੍ਹਾਂ ਨੇ ਬਾਅਦ 'ਚ ਲੜਕੇ ਵਿਰੁੱਧ ਉਨ੍ਹਾਂ ਦੀ ਲੜਕੀ ਨੂੰ ਅਗਵਾ ਕਰਨ ਦਾ ਮਾਮਲਾ ਦਰਜ ਕਰਵਾ ਦਿੱਤਾ। ਪੁਲਸ ਨੇ ਦਬਾਅ ਕਾਰਨ ਜੋੜੇ ਨੇ ਆਤਮ ਸਮਰਪਣ ਕਰ ਦਿੱਤਾ ਤੇ ਫਿਰ ਲੜਕੇ ਨੂੰ ਜੇਲ੍ਹ ਭੇਜ ਕੇ ਲੜਕੀ ਨੂੰ ਉਸ ਦੇ ਮਾਪਿਆਂ ਹਵਾਲੇ ਕਰ ਦਿੱਤਾ ਸੀ। ਲੜਕਾ ਸਿਰਫ 15 ਦਿਨ ਪਹਿਲਾਂ ਜੇਲ੍ਹ 'ਚੋਂ ਰਿਹਾਅ ਕੀਤਾ ਗਿਆ। ਬਾਅਦ 'ਚ ਲੜਕੇ ਨੂੰ ਲੜਕੀ ਦੇ ਮਾਪਿਆਂ ਨੇ ਅਗਵਾ ਕਰ ਲਿਆ ਤੇ ਉਸ ਨੂੰ ਇੱਕ ਸਥਾਨਕ ਨਦੀ ਦੇ ਕੰਢੇ ਲੈ ਗਏ। ਫਿਰ ਲੜਕੀ ਨੂੰ ਵੀ ਉਸੇ ਜਗ੍ਹਾ 'ਤੇ ਲਿਆਂਦਾ ਗਿਆ ਤੇ ਦੋਵਾਂ ਦੀ ਹੱਤਿਆ ਕਰ ਦਿੱਤੀ ਗਈ। ਰਿਪੋਰਟ ਮੁਤਾਬਕ ਅਪਰਾਧ ਕਰਨ ਤੋਂ ਬਾਅਦ ਲੜਕੀ ਦੇ ਪਰਵਾਰ ਵਾਲਿਆਂ ਨੇ ਦੋਵਾਂ ਦੀਆਂ ਲਾਸ਼ਾਂ ਦੇ ਟੋਟੇ ਕਰ ਦਿੱਤੇ ਅਤੇ ਉਨ੍ਹਾਂ ਨੂੰ ਇੱਕ ਹੀ ਚਿਤਾ 'ਚ ਸਾੜ ਦਿੱਤਾ।
ਇਹ ਖੌਫਨਾਕ ਘਟਨਾ ਉਦੋਂ ਸਾਹਮਣੇ ਆਈ ਜਦੋਂ ਲੜਕੇ ਦੇ ਪਿਤਾ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ 'ਤੇ ਆਧਾਰ 'ਤੇ ਕਾਰਵਾਈ ਕਰਦਿਆਂ ਪੁਲਸ ਨੇ ਲੜਕੀ ਦੇ ਪਰਵਾਰਕ ਮੈਂਬਰਾਂ ਨੂੰ ਹਿਰਾਸਤ ਵਿੱਚ ਲੈ ਕੇ ਉਨ੍ਹਾਂ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ। ਉਨ੍ਹਾਂ ਨੇ ਮੰਨਿਆ ਕਿ ਸਬੂਤ ਮਿਟਾਉਣ ਲਈ ਉਨ੍ਹਾਂ ਨੇ ਦੋਵਾਂ ਦੀ ਹੱਤਿਆ ਕਰਨ ਤੋਂ ਬਾਅਦ ਉਨ੍ਹਾਂ ਦੀਆਂ ਲਾਸ਼ਾਂ ਸਾੜ ਦਿੱਤੀਆਂ ਸਨ। ਸਥਾਨਕ ਡੀ ਐੱਸ ਪੀ ਅਭਿਜੀਤ ਕੁਮਾਰ ਨੇ ਦੱਸਿਆ ਕਿ ਗ੍ਰਿਫਤਾਰ ਵਿਅਕਤੀਆਂ ਨੇ ਮੰਨਿਆ ਹੈ ਕਿ ਉਨ੍ਹਾਂ ਨੇ ‘ਅਣਖ’ ਦੀ ਖਾਤਰ ਦੋਵਾਂ ਦੀ ਹੱਤਿਆ ਕੀਤੀ। ਪੁਲਸ ਨੇ ਦੋਵਾਂ ਦੇ ਸੜੇ ਹੋਏ ਅਵਸ਼ੇਸ਼ (ਰਹਿੰਦ-ਖੂੰਹਦ) ਇਕੱਠੇ ਕਰ ਕੇ ਉਨ੍ਹਾਂ ਨੂੰ ਫੋਰੈਂਸਿਕ ਜਾਂਚ ਲਈ ਭੇਜ ਦਿੱਤਾ ਹੈ।
ਇਸੇ ਤਰ੍ਹਾਂ ਇੱਕ ਹੋਰ ਖਤਰਨਕ ਘਟਨਾ ਪਟਨਾ ਦੀ ਹੈ, ਜਿੱਥੇ ਪਿਛਲੇ ਹਫਤੇ ਇੱਕ ਨੌਜਵਾਨ ਦੀ ਉਸ ਦੀ ਪ੍ਰੇਮਿਕਾ ਸਮੇਤ ਹੱਤਿਆ ਕਰਨ ਤੋਂ ਪਹਿਲਾਂ ਤੇਜ਼ਧਾਰ ਹਥਿਆਰ ਨਾਲ ਨੌਜਵਾਨ ਦੇ ਗੁਪਤ ਅੰਗ ਵੱਢ ਦਿੱਤੇ ਗਏ। ਇਥੇ ਵੀ ਲੜਕੇ ਦੀ ਪਛਾਣ ਪ੍ਰਿੰਸ ਕੁਮਾਰ ਵਜੋਂ ਕੀਤੀ ਗਈ, ਜੋ ਪੱਛੜੀ ਜਾਤੀ ਨਾਲ ਸੰਬੰਧਤ ਸੀ ਤੇ ਉਸ ਨੇ ਇੱਕ ਅਜਿਹੀ ਲੜਕੀ ਨਾਲ ਪਿਆਰ ਕਰਨ ਦੀ ਹਿੰਮਤ ਕੀਤੀ ਸੀ, ਜੋ ਰਾਜਪੂਤ ਜਾਤ ਦੀ ਸੀ। ਜਦੋਂ ਲੜਕੀ ਦੇ ਪਰਵਾਰ ਨੂੰ ਉਸ ਦੇ ਪ੍ਰੇਮ ਪ੍ਰਸੰਗ ਬਾਰੇ ਪਤਾ ਲੱਗਾ ਤਾਂ ਉਸ ਨੂੰ ਕੋਚਿੰਗ ਸੈਂਟਰ ਤੋਂ ਹਟਾ ਲਿਆ ਗਿਆ, ਜਿੱਥੇ ਉਹ ਲੜਕੇ ਨੂੰ ਮਿਲੀ ਸੀ। ਬਾਅਦ 'ਚ ਉਸ ਲੜਕੇ ਨੇ ਆਪਣੀ ਪ੍ਰੇਮਿਕਾ ਦੇ ਪਿੰਡ ਦੇ ਗੇੜੇ ਲਾਉਣੇ ਸ਼ੁਰੂ ਕਰ ਦਿੱਤੇ, ਜਿਸ 'ਤੇ ਲੜਕੀ ਦੇ ਮਾਪੇ ਗੁੱਸੇ ਵਿੱਚ ਆ ਗਏ।
ਉਸ ਮੰਦਭਾਗੀ ਰਾਤ ਨੂੰ ਵੀ ਲੜਕਾ ਆਪਣੀ ਪ੍ਰੇਮਿਕਾ ਦੇ ਕਮਰੇ 'ਚ ਝਾਤੀਆਂ ਮਾਰਦਾ ਫੜਿਆ ਗਿਆ। ਬਾਅਦ 'ਚ ਲੜਕੀ ਦੇ ਪਰਵਾਰ ਵਾਲਿਆਂ ਨੇ ਉਸ ਨੂੰ ਖੂਬ ਕੁੱਟਿਆ ਤੇ ਕੁੱਟ-ਕੁੱਟ ਕੇ ਮਾਰ ਦੇਣ ਤੋਂ ਪਹਿਲਾਂ ਉਸ ਦੇ ਗੁਪਤ ਅੰਗ ਕੱਟ ਲਏ ਅਤੇ ਬਾਅਦ 'ਚ ਲੜਕੀ ਤੇ ਲੜਕੇ ਦੋਵਾਂ ਦੀਆਂ ਲਾਸ਼ਾਂ ਨੂੰ ਦੋ ਵੱਖ-ਵੱਖ ਥਾਵਾਂ 'ਤੇ ਸੁੱਟ ਦਿੱਤਾ।
ਪਿਛਲੇ ਮਹੀਨੇ ਵੀ ਇੱਕ ਨੌਜਵਾਨ ਲੜਕੀ ਦੀ ਉਸ ਦੇ ਮਾਪਿਆਂ ਵੱਲੋਂ ਵੱਢ ਕੇ ਹੱਤਿਆ ਕਰ ਦਿੱਤੀ ਗਈ, ਜਦੋਂ ਕਿ ਇੱਕ ਸਥਾਨਕ ਲੜਕੇ ਨਾਲ ਉਸ ਦੇ ਪ੍ਰੇਮ ਪ੍ਰਸੰਗ ਦੀ ਗੱਲ ਜਨਤਕ ਹੋ ਗਈ। ਗਯਾ 'ਚ ਭੜਕੀ ਭੀੜ ਨੇ ਲੜਕੀ ਨੂੰ ਇਨਸਾਫ ਦਿਵਾਉਣ ਲਈ ‘ਕੈਂਡਲ ਮਾਰਚ' ਕੱਢਿਆ, ਜਿਸ ਦੀ ਸਿਰ-ਕੱਟੀ ਲਾਸ਼ ਰਹੱਸਮਈ ਹਾਲਤਾਂ 'ਚ ਉਸ ਦੇ ਘਰੋਂ ਗਾਇਬ ਹੋਣ ਤੋਂ ਕੁਝ ਹਫਤਿਆਂ ਬਾਅਦ ਮਿਲੀ ਸੀ। ਪੁਲਸ ਦੀ ਜਾਂਚ ਦੌਰਾਨ ਪਤਾ ਲੱਗਾ ਕਿ ਉਸ ਦੇ ਪਰਵਾਰ ਵਾਲਿਆਂ ਨੇ ਹੀ ਮੀਟ ਵੱਢਣ ਵਾਲੇ ਚਾਕੂ ਨਾਲ ਉਸ ਦੀ ਹੱਤਿਆ ਕੀਤੀ ਸੀ।

Have something to say? Post your comment