Welcome to Canadian Punjabi Post
Follow us on

26

May 2019
ਬ੍ਰੈਕਿੰਗ ਖ਼ਬਰਾਂ :
ਮੋਦੀ ਨੇ ਅੱਜ ਬਹੁਮਤ ਹਾਸਿਲ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਲੋਂ ਚੌਕੀਦਾਰ ਸ਼ਬਦ ਹਟਾ ਦਿੱਤਾ ਹੈ। ਇਸ ਬਾਰੇ ਉਨ੍ਹਾਂ ਨੇ ਟਵੀਟ ਕੀਤਾ ਹੈ। ਇਕ ਵਾਰ ਫਿਰ ਆਈ ਮੋਦੀ ਸਰਕਾਰ ਮੋਦੀ ਦੀ ਜਿੱਤ ਉੱਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕੀਤਾ ਟਵੀਟਪਟਿਆਲਾ ਹਲਕੇ ਤੋਂ ਪਰਨੀਤ ਕੌਰ ਦੀ ਜਿੱਤ, ਰੱਖੜਾ ਦੀ ਹੋਈ ਹਾਰ ਜਲੰਧਰ ਹਲਕੇ ਤੋਂ ਸੰਤੋਖ ਚੌਧਰੀ ਦੀ ਜਿੱਤ, ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੀ ਹੋਈ ਹਾਰ ਫਿਰੋਜ਼ਪੁਰ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਦੀ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ, ਘੁਬਾਇਆ ਦੀ ਹੋਈ ਹਾਰ ਬਠਿੰਡਾ ਹਲਕੇ 'ਚੋਂ ਹਰਸਿਮਰਤ ਕੌਰ ਬਾਦਲ ਦੀ ਜਿੱਤ, ਰਾਜਾ ਵੜਿੰਗ ਦੀ ਹਾਰ ਖਡੂਰ ਸਾਹਿਬ ਹਲਕੇ ਤੋਂ ਜਸਬੀਰ ਸਿੰਘ ਡਿੰਪਾ ਦੀ 5365 ਵੋਟਾਂ ਨਾਲ ਜਿੱਤ, ਬੀਬੀ ਜਗੀਰ ਕੌਰ ਦੀ ਹਾਰ
ਨਜਰਰੀਆ

ਫੋਟੋਆਂ ਜੋਗੇ ਲੋਕ..

February 22, 2019 07:30 AM

-ਤੇਜਿੰਦਰਪਾਲ ਕੌਰ ਮਾਨ
ਅੱਜ ਸਵੇਰ ਦਾ ਮੀਂਹ ਬਹੁਤ ਪੈ ਰਿਹਾ ਸੀ। ਸਾਰਾ ਦਿਨ ਪੈਂਦਾ ਰਿਹਾ। ਕਦੇ ਘੱਟ ਜਾਂਦਾ ਤੇ ਕਦੇ ਵਧ ਜਾਂਦਾ। ਘਰ ਦੇ ਬਾਹਰ ਦੋ ਤਿੰਨ ਔਰਤਾਂ ਆਪਸ ਵਿੱਚ ਗੱਲੀਂ ਲੱਗੀਆਂ ਹੋਈਆਂ। ਇਸ ਗੱਲ ਉਤੇ ਥੋੜ੍ਹਾ ਹਾਸਾ ਵੀ ਆਇਆ- ਬੀਬੀਆਂ ਭੈਣਾਂ ਨੂੰ ਤਾਂ ਬੱਸ ਗੱਲਾਂ ਦਾ ਮੌਕਾ ਚਾਹੀਦੈ, ਇੰਨੇ ਮੀਂਹ ਵਿੱਚ ਵੀ ਥੋੜ੍ਹੀ ਜਿਹੀ ਥਾਂ ਵਿੱਚ ਖੜੀਆਂ ਗੱਲਾਂ ਮਾਰ ਰਹੀਆਂ ਸਨ, ਲਗਾਤਾਰ। ਫਿਰ ਅਚਾਨਕ ਮੇਰੇ ਘਰ ਦਾ ਦਰਵਾਜ਼ਾ ਕਿਸੇ ਨੇ ਆਣ ਖੜਕਾਇਆ। ਸੂਰਜ ਲਹਿਣ ਤੋਂ ਬਾਅਦ ਤਿ੍ਰਕਾਲਾਂ ਪੈ ਚੁੱਕੀਆਂ ਸਨ। ‘ਥੋਨੂੰ ਪਤਾ ਲੱਗਾ, ਆਪਣੇ ਗੁਆਂਢੀ ਰਾਜੇਸ਼ ਦੇ ਨੂੰਹ ਪੁੱਤ ਦਾ ਐਕਸੀਡੈਂਟ ਹੋ ਗਿਆ। ਨਾਲ ਚਹੁੰ ਸਾਲਾਂ ਦਾ ਪੋਤਾ ਵੀ ਸੀ।' ਗੁਆਂਢਣ ਨੇ ਆ ਕੇ ਦੱਸਿਆ ਸੀ। ਸਾਰਿਆਂ ਨੂੰ ਜਾਣੀ ਭਾਜੜਾਂ ਪੈ ਗਈਆਂ।
ਉਹ ਤਿੰਨੇ ਜਣੇ ਮੋਟਰ ਸਾਈਕਲ ਉਤੇ ਆ ਰਹੇ ਸਨ। ਮੀਂਹ ਪੈ ਰਿਹਾ ਸੀ। ਉਹ ਰਾਹ ਵਿੱਚ ਕਿਤੇ ਰੁਕਣ ਨਾਲੋਂ ਹੌਲੀ-ਹੌਲੀ ਸ਼ਹਿਰ ਵੱਲ ਆ ਰਹੇ ਸਨ। ਅੱਗੋਂ ਤੇਜ਼ ਰਫਤਾਰ ਆ ਰਿਹਾ ਟਰੈਕਟਰ ਸਿੱਧਾ ਪੂਰੇ ਜ਼ੋਰ ਨਾਲ ਮੋਟਰ ਸਾਈਕਲ ਵਿੱਚ ਵੱਜਾ। ਟੱਕਰ ਤੋਂ ਬਾਅਦ ਟਰੈਕਟਰ ਵਾਲਾ ਟਰੈਕਟਰ ਭਜਾ ਕੇ ਲੈ ਲਿਆ। ਤਿੰਨੇ ਜਣੇ ਸੜਕ ਉਤੇ ਲਹੂ ਲੁਹਾਣ ਹੋਏ ਸਨ। ਮੁੰਡੇ ਦੇ ਸੱਟ ਬਹੁਤ ਗਹਿਰੀ ਲੱਗੀ ਜਾਪਦੀ ਸੀ। ਲਹੂ ਮੀਂਹ ਦੇ ਪਾਣੀ ਵਿੱਚ ਰਲ ਕੇ ਇੰਜ ਲੱਗਦਾ ਸੀ, ਜਿਵੇਂ ਖੂਨ ਦਾ ਛੱਪੜ ਲੱਗ ਗਿਆ ਹੋਵੇ। ਲੋਕ ਆਪੋ ਆਪਣੇ ਮਹਿੰਗੇ ਆਈ ਫੋਨਾਂ ਨਾਲ ਫੋਟੋਆਂ ਖਿੱਚ ਰਹੇ ਸਨ। ਕੋਈ ਹੋਰ ਬੋਲ-ਬੋਲ ਕੇ ਵੀਡੀਓ ਬਣਾ ਰਿਹਾ ਸੀ, ‘ਬਾਈ ਜੀ, ਆਹ ਤਿੰਨ ਜਣਿਆਂ ਦਾ ਐਕਸੀਡੈਂਟ ਹੋ ਗਿਆ, ਫਲਾਣੀ ਸੜਕ ਉਤੇ। ਆਹ ਵਿਚਾਰੇ ਇੰਜ ਤੜਫ ਰਹੇ ਨੇ, ਮਾਸੂਮ ਬੱਚਾ ਨਾਲ ਹੈ..।' ਵਗੈਰਾ-ਵਗੈਰਾ..। ਅੰਤ ਉਤੇ ‘ਵੀਡੀਓ ਸ਼ੇਅਰ ਕਰੋ' ਦਾ ਸੱਦਾ ਹੈ। ਉਹ ਤਿੰਨੇ ਦਰਦ ਨਾਲ ਕੁਰਲਾਰਹੇ ਸਨ।
ਪਤਨੀ ਸਾਰਿਆਂ ਅੱਗੇ ਹੱਥ ਜੋੜ ਰਹੀ ਸੀ, ਤਰਲੇ ਪਾ ਰਹੀ ਸੀ, ‘ਵੀਰ ਬਣ ਕੇ ਸਾਨੂੰ ਹਸਪਤਾਲ ਲੈ ਜੋ, ਮੇਰੇ ਪਤੀ ਦੀ ਹਾਲਤ ਬੜੀ ਖਰਾਬ ਹੋ ਰਹੀ ਆ। ਬੜਾ ਖੂਨ ਵਗ ਰਿਹਾ। ਹਾਏ ਸਾਨੂੰ ਲੈ ਜੋ ਬਾਈ ਬਣ ਕੇ, ਅਸੀਂ ਬਚ ਜਾਵਾਂਗੇ। ਮਿੰਨਤ ਆ ਵੀਰ, ਮੇਰੇ ਪਤੀ ਤੇ ਨਿਆਣੇ ਨੂੰ ਲੈ ਜੋ ਹਸਪਤਾਲ।' ਉਹ ਸੜਕ ਉਤੇ ਰਿੜ੍ਹ-ਰਿੜ੍ਹ ਕੇ ਲੋਕਾਂ ਅੱਗੇ ਹਾੜੇ ਕੱਢ ਰਹੀ ਸੀ, ਪਰ ਕਿਸੇ ਨੂੰ ਕੋਈ ਫਰਕ ਹੀ ਨਾ ਪਿਆ।
ਇੰਨੇ ਨੂੰ ਕੋਈ ਕਾਰ ਆ ਕੇ ਰੁਕੀ। ਉਸ ਕਾਰ ਵਿੱਚੋਂ ਦੋ ਬੰਦੇ ਬਾਹਰ ਆਏ ਤਾਂ ਉਸ ਔਰਤ ਨੇ ਉਨ੍ਹਾਂ ਦੇ ਪੈਰ ਫੜ ਲਏ, ‘ਵੀਰ ਬਣ ਕੇ ਮੇਰੇ ਪਤੀ ਅਤੇ ਬੱਚੇ ਨੂੰ ਹਸਪਤਾਲ ਲੈ ਜੋ।' ਉਹ ਭਲੇ ਲੋਕ ਉਨ੍ਹਾਂ ਤਿੰਨਾਂ ਨੂੰ ਹਸਪਤਾਲ ਲੈ ਗਏ। ਡਾਕਟਰਾਂ ਕੋਲ ਪੁੱਜ ਕੇ ਔਰਤ ਦਾ ਕੁਝ ਧੀਰਜ ਬੱਝਿਆ, ਪਰ ਉਸ ਦੇ ਪਤੀ ਦੀ ਮੌਤ ਹੋ ਚੁੱਕੀ ਸੀ ਤੇ ਉਹ ਮਾਂ ਪੁੱਤ ਬਚ ਗਏ ਸਨ। ਉਹਨੂੰ ਆਪਣੇ ਪਤੀ ਦੀ ਮੌਤ ਦਾ ਪਤਾ ਲੱਗਾ ਤਾਂ ਉਸ ਦਾ ਵਿਰਲਾਪ ਕੰਧਾਂ ਰੁਆਉਣ ਵਾਲਾ ਸੀ। ਉਹ ਰੋਂਦੀ ਝੱਲੀ ਨਹੀਂ ਸੀ ਜਾਂਦੀ: ‘ਹਾਇ ਮੈਂ ਪੱਟੀ ਗਈ ਵੇ ਲੋਕੋ, ਮੇਰਾ ਘਰ ਉਜੜ ਗਿਆ ਵੇ ਤੁਸੀਂ ਫੋਟੋਆਂ ਜੋਗੇ ਰਹਿ ਗਏ ਵੇਅਅ ਲੋਕਾ, ਨੀ ਮਾਂ ਮੈਂ ਸੁਹਾਗਣ ਰਹਿ ਜਾਂਦੀ, ਕੋਈ ਵੇਲੇ ਨਾਲ ਚੱਕ ਲੈਂਦੇ ਨੀ ਅੰਮੜੀਏ..।'

Have something to say? Post your comment