Welcome to Canadian Punjabi Post
Follow us on

29

March 2024
 
ਪੰਜਾਬ

ਡੇਰਾ ਸੱਚਾ ਸੌਦਾ ਦੇ ਮੁਖੀ ਦੀ ਮੁਆਫੀ 'ਤੇ ਸੁਖਬੀਰ ਨਾਲ ਰੋਸੇ ਦਾ ਆਡੀਓ ਵਾਇਰਲ

February 22, 2019 05:11 AM

* ਆਡੀਓ 'ਚ ਡੇਰਾ ਮੁਖੀ ਨੂੰ ਮੁਆਫੀ ਦੀ ਗੱਲ ਸੁਖਬੀਰ ਵੀ ਮੰਨੇ

ਬਠਿੰਡਾ, 21 ਫਰਵਰੀ (ਪੋਸਟ ਬਿਊਰੋ)- ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਅਕਾਲ ਤਖਤ ਸਾਹਿਬ ਤੋਂ ਮੁਆਫੀ ਦਿੱਤੇ ਜਾਣ ਦਾ ਲੰਮੇ ਸਮੇਂ ਤੋਂ ਠੰਢਾ ਪਿਆ ਮੁੱਦਾ ਫਿਰ ਸਿਆਸੀ ਗਲਿਆਰਿਆਂ ਵਿੱਚ ਚਰਚਾ ਫੜ ਗਿਆ ਹੈ। ਸੋਸ਼ਲ ਮੀਡੀਆ ਉੱਤੇ ਇੱਕ ਆਡੀਓ ਵਾਇਰਲ ਹੋਇਆ ਹੈ, ਜਿਸ ਬਾਰੇ ਦਾਅਵਾ ਕੀਤਾ ਗਿਆ ਹੈ ਕਿ ਇਸ ਆਡੀਓ ਵਿੱਚ ਸੁਖਬੀਰ ਸਿੰਘ ਬਾਦਲ ਡੇਰਾ ਮੁਖੀ ਨੂੰ ਮੁਆਫੀ ਦੇਣ ਦੀ ਗਲਤੀ ਮੰਨ ਰਹੇ ਸਨ। ਇਹ ਪਤਾ ਨਹੀਂ ਲੱਗ ਸਕਿਆ ਕਿ ਇਹ ਆਡੀਓ ਕਿੰਨੀ ਪੁਰਾਣੀ ਹੈ ਅਤੇ ਕਿਸ ਨੇ ਕਿੱਥੇ ਬਣਾਈ ਸੀ।
ਇਹ ਆਡੀਓ ਜਾਰੀ ਹੋਣ ਉੱਤੇ ਅਕਾਲੀ ਦਲ ਨੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ। ਇਹ ਪਤਾ ਨਹੀਂ ਲੱਗਾ ਕਿ ਇਹ ਆਡੀਓ ਕਿਸ ਇਲਾਕੇ ਵਿੱਚ ਕਿਸ ਨੇ ਰਿਕਾਰਡ ਕੀਤੀ ਸੀ। ਆਡੀਓ ਸੁਣਨ ਉਤੇ ਇਕ ਥਾਂ ਇੰਝ ਲੱਗਦਾ ਹੈ ਜਿਵੇਂ ਸੁਖਬੀਰ ਸਿੰਘ ਬਾਦਲ ਮਲੋਟ ਦਾ ਨਾਂ ਲੈ ਰਹੇ ਹੋਣ। ਦਾਅਵਾ ਕੀਤਾ ਗਿਆ ਹੈ ਕਿ ਇਹ ਆਡੀਓ ਪੰਚਾਇਤੀ ਚੋਣਾਂ ਮਗਰੋਂ ਅਕਾਲੀ ਵਰਕਰਾਂ ਦੇ ਨਾਲ ਸੁਖਬੀਰ ਸਿੰਘ ਬਾਦਲ ਦੀ ਕਿਸੇ ਮੀਟਿੰਗ ਵੇਲੇ ਦੀ ਹੈ। ਆਡੀਓ ਵਿੱਚ ਇਕ ਵਰਕਰ ਸੁਖਬੀਰ ਸਿੰਘ ਕੋਲ ਕਹਿੰਦਾ ਹੈ, ‘ਜਿਵੇਂ ਆਪਾਂ ਸਿਰਸੇ ਵਾਲੇ ਨੂੰ ਮੁਆਫੀ ਦਿੱਤੀ ਹੈ, ਓਹ ਗੱਲ ਗਲਤ ਹੋ ਗਈ ਹੈ। ਇਹ ਮੁਆਫੀ ਅਕਾਲੀ ਦਲ ਨੂੰ ਲੈ ਬੈਠੀ ਹੈ। ਡੇਰਾ ਮੁਖੀ ਨੂੰ ਮੁਆਫ ਕਰਨਾ ਗਲਤ ਸੀ। ਉਸ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਵਾ ਦਿੱਤੀ, ਸਾਰੀ ਗੱਲ ਅਕਾਲੀ ਦਲ ਉੱਤੇ ਆ ਪਈ। ਡੇਰਾ ਮੁਖੀ ਨੂੰ ਮੁਆਫੀ ਦਾ ਫੈਸਲਾ ਤੁਸੀਂ ਜਲਦਬਾਜ਼ੀ ਵਿੱਚ ਕਰ ਦਿੱਤਾ।' ਹੋਰ ਵਰਕਰ ਵੀ ਉਸ ਦੀ ਹਮਾਇਤ ਵਿੱਚ ਹਾਂ ਆਖਦੇ ਹਨ। ਫੇਰ ਸੁਖਬੀਰ ਸਿੰਘ ਬਾਦਲ ਕਹਿੰਦੇ ਨੇ, ‘ਯਾਰ, ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ (ਤੇ ਪੁਰਾਣੀ ਗੱਲ ਵੀ ਦੱਸਦੇ ਹਨ) ਜਦੋਂ ਲੋਕ ਸਭਾ ਚੋਣਾਂ ਲੜੇ ਸੀ ਤਾਂ ਇਸ ਹਲਕੇ ਦੇ ਕਾਂਗਰਸੀ ਪੰਚਾਂ, ਸਰਪੰਚਾਂ, ਸਕੱਤਰਾਂ, ਜਨਰਲ ਸਕੱਤਰਾਂ, ਜ਼ਿਲਾ ਪ੍ਰੀਸ਼ਦ ਦੇ ਮੈਂਬਰਾਂ ਨੂੰ ਨਾਲ ਲਿਆ ਸੀ ਤੇ ਕਿਸੇ ਨੂੰ ਨਹੀਂ ਛੱਡਿਆ ਸੀ। ਇਸ ਦੇ ਬਾਵਜੂਦ ਅਸੀਂ ਅੱਠ ਹਜ਼ਾਰ ਵੋਟਾਂ ਨਾਲ ਹਾਰ ਗਏ ਸੀ।'

 
Have something to say? Post your comment
ਹੋਰ ਪੰਜਾਬ ਖ਼ਬਰਾਂ
ਪ੍ਰਨੀਤ ਕੌਰ ਤੇ ਸੁਨੀਲ ਜਾਖੜ ਦੀ ਮੌਜੂਦਗੀ 'ਚ ਪਟਿਆਲਾ ਤੋਂ ਕਈ ਪ੍ਰਮੁੱਖ ਆਗੂ ਭਾਜਪਾ 'ਚ ਸ਼ਾਮਿਲ ਪੀ.ਐਸ.ਪੀ.ਸੀ.ਐਲ. ਦਾ ਸਹਾਇਕ ਲਾਈਨ ਮੈਨ 15 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਪ੍ਰਸ਼ਾਸਨ, ਕਿਸਾਨਾਂ ਦੀ ਸਹੂਲਤ ਵਜੋਂ ਕਣਕ ਦੀ ਨਿਰਵਿਘਨ ਖਰੀਦ ਨੂੰ ਯਕੀਨੀ ਬਣਾਉਣ ਲਈ ਵਚਨਬੱਧ : ਡਿਪਟੀ ਕਮਿਸ਼ਨਰ ਸਾਹਨੀ ਵਰਧਮਾਨ ਸਪੈਸ਼ਲ ਸਟੀਲਜ਼, ਅੰਤਰਰਾਸ਼ਟਰੀ ਪੈਰਾ-ਕਰਾਟੇ ਚੈਂਪੀਅਨ ਦੀ ਮਦਦ ਲਈ ਆਈ ਅੱਗੇ ਪੰਜਾਬ ਦੇ ਰਾਜਪਾਲ ਵੱਲੋਂ ਵੱਖ-ਵੱਖ ਖੇਤਰਾਂ ਵਿੱਚ ਵਡਮੁੱਲਾ ਯੋਗਦਾਨ ਪਾਉਣ ਵਾਲੀਆਂ 17 ਮਹਿਲਾਵਾਂ ਸਨਮਾਨਿਤ ਅੰਮ੍ਰਿਤਸਰ ਦਾ ਸਰਵਪੱਖੀ ਵਿਕਾਸ ਹੀ ਮੇਰੀ ਪਹਿਲ : ਤਰਨਜੀਤ ਸਿੰਘ ਸੰਧੂ ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ ਦੇ ਭਾਜਪਾ 'ਚ ਸ਼ਾਮਲ ਹੋਣ ’ਤੇ ਭਾਜਪਾ ਪ੍ਰਧਾਨ ਜੇਪੀ ਨੱਡਾ, ਵਿਦੇਸ਼ ਮੰਤਰੀ ਡਾ. ਜੈਸ਼ੰਕਰ ਨੂੰ ਮਿਲੇ ਜ਼ਿਲ੍ਹਾ ਮੋਹਾਲੀ ਵਿੱਚ ਖੁਬਸੂਰਤ ਚਿੱਤਰਕਾਰੀ ਰਾਹੀ ਦਿੱਤਾ ਜਾ ਰਿਹਾ ਹੈ ਵੋਟਰ ਜਾਗਰੂਕਤਾ ਦਾ ਸੁਨੇਹਾ ਐਕਟਿੰਗ ਚੀਫ਼ ਜਸਟਿਸ ਗੁਰਮੀਤ ਸਿੰਘ ਸੰਧਵਾਲੀਆ ਨੇ ਵੀਡੀਓ ਕਾਨਫਰੰਸ ਰਾਹੀਂ ਕੀਤਾ ਨਵੇਂ ਕੋਰਟ ਕੰਪਲੈਕਸ ਦਾ ਉਦਘਾਟਨ 3 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ