Welcome to Canadian Punjabi Post
Follow us on

26

May 2019
ਬ੍ਰੈਕਿੰਗ ਖ਼ਬਰਾਂ :
ਮੋਦੀ ਨੇ ਅੱਜ ਬਹੁਮਤ ਹਾਸਿਲ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਲੋਂ ਚੌਕੀਦਾਰ ਸ਼ਬਦ ਹਟਾ ਦਿੱਤਾ ਹੈ। ਇਸ ਬਾਰੇ ਉਨ੍ਹਾਂ ਨੇ ਟਵੀਟ ਕੀਤਾ ਹੈ। ਇਕ ਵਾਰ ਫਿਰ ਆਈ ਮੋਦੀ ਸਰਕਾਰ ਮੋਦੀ ਦੀ ਜਿੱਤ ਉੱਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕੀਤਾ ਟਵੀਟਪਟਿਆਲਾ ਹਲਕੇ ਤੋਂ ਪਰਨੀਤ ਕੌਰ ਦੀ ਜਿੱਤ, ਰੱਖੜਾ ਦੀ ਹੋਈ ਹਾਰ ਜਲੰਧਰ ਹਲਕੇ ਤੋਂ ਸੰਤੋਖ ਚੌਧਰੀ ਦੀ ਜਿੱਤ, ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੀ ਹੋਈ ਹਾਰ ਫਿਰੋਜ਼ਪੁਰ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਦੀ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ, ਘੁਬਾਇਆ ਦੀ ਹੋਈ ਹਾਰ ਬਠਿੰਡਾ ਹਲਕੇ 'ਚੋਂ ਹਰਸਿਮਰਤ ਕੌਰ ਬਾਦਲ ਦੀ ਜਿੱਤ, ਰਾਜਾ ਵੜਿੰਗ ਦੀ ਹਾਰ ਖਡੂਰ ਸਾਹਿਬ ਹਲਕੇ ਤੋਂ ਜਸਬੀਰ ਸਿੰਘ ਡਿੰਪਾ ਦੀ 5365 ਵੋਟਾਂ ਨਾਲ ਜਿੱਤ, ਬੀਬੀ ਜਗੀਰ ਕੌਰ ਦੀ ਹਾਰ
ਸੰਪਾਦਕੀ

ਗਲਤ ਨਿਸ਼ਾਨੇ ਨਾ ਚੜ ਜਾਵੇ ਓਟਾਵਾ ਆਏ ਟੱਰਕਾਂ ਦਾ ਪ੍ਰਦਰਸ਼ਨ

February 21, 2019 09:46 AM

ਪੰਜਾਬੀ ਪੋਸਟ ਸੰਪਾਦਕੀ

United We Roll ਕਾਫਲੇ (ਇੱਕਤਰ ਹੋ ਕੇ ਅਸੀਂ ਅੱਗੇ ਵੱਧਦੇ ਹਾਂ) ਦੇ ਦੋ ਤੋਂ ਢਾਈ ਸੌ ਟਰੱਕਾਂ ਨੇ ਕੱਲ ਓਟਾਵਾ ਵਿਖੇ ਪਾਰਲੀਮੈਂਟ ਦੇ ਸਾਹਮਣੇ ਧਰਨਾ ਦਿੱਤਾ। ਸੈਮੀ ਟਰੇਲਰਾਂ, ਪਿੱਕਅੱਪ ਟਰੱਕਾਂ, ਕਾਰਾਂ ਅਤੇ ਬੱਸਾਂ ਦਾ ਰਲਿਆ ਮਿਲਿਆ ਇਹ ਕਾਫਲ਼ਾ ਅਲਬਰਟਾ ਵਿੱਚ ਰੈਡ ਡੀਅਰ ਕਸਬੇ ਤੋਂ ਆਰੰਭ ਹੋ ਕੇ ਲਿਬਰਲ ਸਰਕਾਰ ਦੇ ਗਰੀਨ ਏਜੰਡੇ ਵਿਸ਼ੇਸ਼ ਕਰਕੇ ਬਿੱਲ ਸੀ 48 ਦਾ ਵਿਰੋਧ ਕਰਨ ਓਟਾਵਾ ਪੁੱਜਿਆ ਹੋਇਆ ਸੀ। ਬਿੱਲ ਸੀ 48, ਜਿਸਨੂੰ ਆਇਲ ਟੈਂਕਰ ਮੋਰਾਟੋਰੀਅਮ ਐਕਟ ਕਿਹਾ ਜਾਂਦਾ ਹੈ, ਬ੍ਰਿਟਿਸ਼ ਕੋਲੰਬੀਆ ਦੀ ਨੌਰਥ ਕੋਸਟ ਦੇ ਨਾਲ ਪੈਂਦੀਆਂ ਬੰਦਰਗਾਹਾਂ ਤੋਂ 12, 500 ਟੱਨ ਤੋਂ ਵੱਧ ਲੈ ਜਾਣ ਵਾਲੇ ਟੈਂਕਰਾਂ ਦੇ ਚੱਲਣ ਉੱਤੇ ਪਾਬੰਦੀ ਲਾਉਂਦਾ ਹੈ। ਅਜਿਹੀ ਪਾਬੰਦੀ ਕੈਨੇਡਾ ਦੀ ਕਿਸੇ ਹੋਰ ਬੰਦਰਗਾਹ ਉੱਤੇ ਲਾਗੂ ਨਹੀਂ ਹੈ। ਅਲਬਰਟਾ ਤੋਂ ਆਉਣ ਵਾਲੇ ਇਹਨਾਂ ਪ੍ਰਦਰਸ਼ਨਕਾਰੀਆਂ ਨੂੰ ਡਰ ਹੈ ਕਿ ਲਿਬਰਲ ਸਰਕਾਰ ਦਾ ਗੈਸ ਪਾਈਪ ਲਾਈਨਾਂ ਨੂੰ ਲੈ ਕੇ ਚੁੱਕਿਆ ਏਜੰਡਾ (ਮਿਸਾਲ ਵਜੋਂ ਕਾਰਬਨ ਟੈਕਸ) ਆਮ ਕੈਨੇਡੀਅਨ ਖਾਸ ਕਰਕੇ ਪੱਛਮੀ ਕੈਨੇਡਾ ਵਿੱਚ ਰੁਜ਼ਗਾਰ ਨੂੰ ਢਾਹ ਲਾਉਣ ਵਾਲਾ ਹੈ।

 

ਇਸ ਕਾਫ਼ਲੇ ਨਾਲ ਇੱਕ ਦਿੱਕਤ ਇਹ ਹੈ ਕਿ ਇਸ ਕੋਲ ਕੋਈ ਜੱਥੇਬੰਦਕ ਢਾਂਚਾ ਨਹੀਂ ਹੈ ਜਿਸ ਕਾਰਣ ਮੌਕੇ ਦਾ ਲਾਭ ਲੈਣ ਲਈ ਇਸ ਵਿੱਚ ਕਈ ਗਲਤ ਕਿਸਮ ਦੇ ਅਨਸਰ ਦਾਖਲ ਹੋ ਚੁੱਕੇ ਦੱਸੇ ਜਾਂਦੇ ਹਨ। ਜਿਵੇਂ ਵਿਦਰੋਹੀ ਕਿਸਮ ਦੀ ਕਿਸੇ ਵੀ ਮੁਹਿੰਮ ਨਾਲ ਹੁੰਦਾ ਹੈ ਕਿ ਉਸ ਵਿੱਚ ਜਾਣੇ ਅਨਜਾਣੇ ਅਜਿਹੇ ਲੋਕ ਸ਼ਾਮਲ ਹੋ ਹੀ ਜਾਇਆ ਕਰਦੇ ਹਨ। ਅਜਿਹੇ ਅਨਸਰਾਂ ਦੀ ਮੌਜੂਦਗੀ ਨਾਲ ਸਬੰਧਿਤ ਮੁਹਿੰਮ ਦਾ ਕੇਂਦਰੀ ਮੁੱਦਾ ਅਕਸਰ ਗਾਇਬ ਹੋ ਜਾਇਆ ਕਰਦਾ ਹੈ। ਸਿੱਟਾ ਇਹ ਨਿਕਲਦਾ ਹੈ ਕਿ ਅਸਲ ਮੁੱਦੇ ਦੀ ਥਾਂ ਵਿਵਾਦ ਕੇਂਦਰੀ ਸਥਾਨ ਗ੍ਰਹਿਣ ਕਰ ਲੈਂਦੇ ਹਨ। ਇਸ ਕਾਫਲੇ ਨਾਲ ਵੀ ਅਜਿਹਾ ਹੁੰਦਾ ਜਾ ਰਿਹਾ ਹੈ। ਮੀਡੀਆ ਵਿੱਚ ਆਈਆਂ ਰਿਪੋਰਟਾਂ ਮੁਤਾਬਕ ਕਾਫਲੇ ਵਿੱਚ ਕਈ ਇੰਮੀਗਰਾਂਟ ਵਿਰੋਧੀ, ਨਸਲਵਾਦੀ ਫਿਤਰਤ ਵਾਲੇ ਲੋਕ ਸ਼ਾਮਲ ਹੋ ਕੇ ਆਪਣਾ ਏਜੰਡਾ ਪ੍ਰਚਾਰਨ ਲੱਗੇ ਹੋਏ ਹਨ। ਇਹਨਾਂ ਅਨਸਰਾਂ ਦੀ ਮੌਜੂਦਗੀ ਕਈ ਗਲਤ ਅਫਵਾਹਾਂ ਨੂੰ ਵੀ ਜਨਮ ਦੇ ਰਹੀ ਹੈ।

 ਮਿਸਾਲ ਵਜੋਂ ਕੁਦਰਤੀ ਸ੍ਰੋਤਾਂ ਬਾਰੇ ਫੈਡਰਲ ਮੰਤਰੀ ਅਮਰਜੀਤ ਸਿੰਘ ਸੋਹੀ ਨੇ ਇਸ ਕਾਫਲੇ ਦੀ ਸੰਦਰਭ ਵਿੱਚ ਗੱਲ ਕਰਦੇ ਹੋਏ ਮੰਨਿਆ ਹੈ ਕਿ ਉਹ ਆਮ ਅਲਬਰਟਾ ਵਾਸੀ ਦੇ ਰੋਸ ਨੂੰ ਸਮਝਦੇ ਹਨ। ਮਜ਼ੇਦਾਰ ਗੱਲ ਇਹ ਕਿ ਉਹਨਾਂ ਨੇ ਮੰਤਰੀ ਵਜੋਂ ਕਾਰਬਨ ਗੈਸ ਜਾਂ ਗੈਸ ਪਾਈਪਲਾਈਨਾਂ ਬਾਰੇ ਖਦਸ਼ੇ ਦੂਰ ਕਰਨ ਦੀ ਥਾਂ ਮੁੱਦੇ ਦਾ ਤੋੜਾ ਐਂਡਰੀਊ ਸ਼ੀਅਰ ਉੱਤੇ ਝਾੜ ਦਿੱਤਾ ਕਿ ਉਹ ਗਲਤ ਅਨਸਰਾਂ ਨੂੰ ਸ਼ਹਿ ਕੇ ਲੋਕਾਂ ਨੂੰ ਵਰਗਲਾ ਰਿਹਾ ਹੈ। ਕਾਰਣ ਕਿ ਐਂਡਰੀਊ ਸ਼ੀਅਰ ਨੇ ਇਸ ਕਾਫਲੇ ਦੇ ਮੈਂਬਰਾਂ ਨੂੰ ਸੰਬੋਧਨ ਕੀਤਾ ਸੀ ਅਤੇ ਆਪਣੀ ਪਾਰਟੀ ਦੇ ਏਜੰਡੇ ਮੁਤਾਬਕ ਲਿਬਰਲ ਸਰਕਾਰ ਦੀ ਕਾਰਬਨ ਟੈਕਸ ਦੀ ਨਿਖੇਧੀ ਕੀਤੀ ਸੀ।

 United We Roll ਕਾਫਲੇ ਵਿੱਚ ਯੈਲੋ ਵੈਸਟ (Yellow Vests movement)  ਦੇ ਮੈਂਬਰ ਵੀ ਹਿੱਸਾ ਬਣ ਚੁੱਕੇ ਹਨ ਜਿਹੜੇ ਇੱਕ ਅੰਤਰਰਾਸ਼ਟਰੀ ਬਾਗੀ ਸੁਰ ਵਾਲੀ ਮੁਹਿੰਮ ਦਾ ਹਿੱਸਾ ਹਨ। ਯੈਲੋ ਵੈਸਟ ਉਹ ਮੁਹਿੰਮ ਹੈ ਜੋ ਨਵੰਬਰ 2018 ਵਿੱਚ ਫਰਾਂਸ ਵਿੱਚ ਇੱਕ ਆਨਲਾਈਨ ਪਟੀਸ਼ਨ ਦੇ ਮਾਧਿਅਮ ਨਾਲ ਆਰੰਭ ਹੋਈ ਸੀ। ਇਹ ਮੁਹਿੰਮ ਵੱਧ ਰਹੇ ਗੈਸਾਂ ਦੇ ਭਾਅ, ਗਰੀਬੀ ਅਤੇ ਟੈਕਸਾਂ ਦੇ ਗਰੀਬਾਂ ਉੱਤੇ ਪੈਂਦੇ ਉਲਟੇ ਅਸਰ ਵਰਗੇ ਮੁੱਦਿਆਂ ਨੂੰ ਲੈ ਕੇ ਚੱਲੀ ਸੀ ਜਿਸਨੂੰ ਦਿਨਾਂ ਵਿੱਚ ਹੀ ਲੱਖਾਂ ਲੋਕਾਂ ਦਾ ਸਮਰੱਥਨ ਮਿਲਿਆ। ਇਸ ਮੁਹਿੰਮ ਨੂੰ ਦਿਹਾਤੀ ਅਤੇ ਅਰਧ ਸ਼ਹਿਰੀ ਇਲਾਕਿਆਂ ਵਿੱਚ ਵਧੇਰੇ ਕਬੂਲ ਕੀਤਾ ਗਿਆ ਜਿੱਥੇ ਅਜਿਹੇ ਲੋਕਾਂ ਦੀ ਨਫਰੀ ਅਕਸਰ ਮਿਲ ਜਾਂਦੀ ਹੈ ਜੋ ਸਥਾਪਿਤ ਤੰਤਰ ਨੂੰ ਚੁਣੌਤੀ ਦੇਣ ਵਿੱਚ ਯਕੀਨ ਰੱਖਦੇ ਹਨ। ਜਨਵਰੀ 2019 ਵਿੱਚ ਇਸ ਮੁਹਿੰਮ ਨੇ ਥੋੜੇ ਬਹੁਤੇ ਪੈਰ ਕੈਨੇਡਾ ਵਿੱਚ ਵੀ ਪੱਕੇ ਕਰ ਲਏ। ਇਸਦੇ ਮੁੱਦੇ ਹੀ ਆਮ ਕਰਕੇ United We Roll  ਕਾਫਲੇ ਵਾਲਿਆਂ ਨੇ ਅਪਣਾਏ ਹੋਏ ਹਨ।

United We Roll  ਮੁਹਿੰਮ ਦੇ ਕਰਤਾਧਰਤਾਵਾਂ ਨੇ ਜੇ ਕੇਂਦਰੀ ਮੁੱਦੇ ਉੱਤੇ ਕਾਇਮ ਰਹਿਣਾ ਹੈ ਤਾਂ ਇਸਦੇ ਆਗੂਆਂ ਨੂੰ ਸੁਚੇਤ ਹੋ ਕੇ ਗਲਤ ਅਨਸਰਾਂ ਤੋਂ ਦੂਰ ਰਹਿਣਾ ਹੋਵੇਗਾ। ਇਸਦੇ ਉਲਟ ਜੇ ਉਹ ਆਪਣੇ ਪਲੇਟਫਾਰਮ ਨੂੰ ਰੀਬੈਲ ਮੀਡੀਆ ਦੀ ‘ਗੋਲਡੀ ਫੇਥ’ (Goldy Faith) ਦੇ ਧੱਕੇ ਚੜਾ ਦੇਣਗੇ ਤਾਂ ਜਲਦੀ ਹੀ ਆਪਣਾ ਮੂਲ ਉਦੇਸ਼ ਨੂੰ ਖੋ ਬੈਠਣਗੇ ਅਤੇ ਆਮ ਕੈਨੇਡੀਅਨਾਂ ਨੂੰ ਦੂਰ ਕਰ ਬੈਠਣਗੇ। ਅਜਿਹਾ ਕਰਕੇ ਉਹ ਖੁਦ ਦਾ ਨੁਕਸਾਨ ਤਾਂ ਕਰਨਗੇ ਹੀ ਨਹੀਂ ਸਮਾਜ ਨੂੰ ਦੁਫਾੜ ਕਰਨ ਵਾਲੇ ਪਾਸੇ ਲੈ ਜਾਣ ਵਿੱਚ ਰੋਲ ਅਦਾ ਕਰਨਗੇ।

Have something to say? Post your comment
ਹੋਰ ਸੰਪਾਦਕੀ ਖ਼ਬਰਾਂ
ਪੀਲ ਰੀਜਨ ਦਾ ਭੱਵਿਖ ਕਿਸਦੇ ਹੱਥ?
ਫੰਡਾਂ ਵਿੱਚ ਕਟੌਤੀਆਂ ਅਤੇ ਆਪਾ ਵਿਰੋਧੀ ਸੁਨੇਹਿਆਂ ਦਾ ਝਮੇਲਾ
ਲਿਬਰਲ ਸਰਕਾਰ ਵੱਲੋਂ ਘੱਟ ਗਿਣਤੀ ਕਮਿਉਨਿਟੀਆਂ ਦੀਆਂ ਘੱਟ ਨਿਯੁਕਤੀਆਂ
ਪੰਜਾਬੀ ਪੋਸਟ ਵਿਸ਼ੇਸ਼ ਆਰਟੀਕਲ -ਭਾਗ 3 - ਪੀਲ ਖੇਤਰ ਵਿੱਚ ਕੰਜ਼ਰਵੇਟਿਵ ਨੌਮੀਨੇਸ਼ਨਾਂ ਦਾ ਵਿਵਾਦ?
ਪੰਜਾਬੀ ਪੋਸਟ ਵਿਸ਼ੇਸ਼ ਆਰਟੀਕਲ -ਭਾਗ 2 -ਪੀਲ ਖੇਤਰ ਵਿੱਚ ਕੰਜ਼ਰਵੇਟਿਵ ਨੌਮੀਨੇਸ਼ਨਾਂ ਦਾ ਵਿਵਾਦ?
ਪੰਜਾਬੀ ਪੋਸਟ ਵਿਸ਼ੇਸ਼: ਸੱਚ ਕੀ ਹੈ ਪੀਲ ਖੇਤਰ ਵਿੱਚ ਕੰਜ਼ਰਵੇਟਿਵ ਨੌਮੀਨੇਸ਼ਨਾਂ ਬਾਰੇ ਲੱਗਦੇ ਦੋਸ਼ਾਂ ਦਾ?
ਅੰਤਰਰਾਸ਼ਟਰੀ ਵਿੱਦਿਆਰਥੀ ਜੋਬਨਦੀਪ ਸਿੰਘ ਦੀ ਵਿਥਿਆ ਤੋਂ ਮਿਲਦੇ ਸਬਕ
ਪੰਜਾਬੀ ਪੋਸਟ ਵਿਸ਼ੇਸ਼: ਸਿੱਖਾਂ ਦਾ ਸਿਆਸੀ ਪ੍ਰਭਾਵ- ਕੀ ਨਿਵਾਣ ਵੱਲ- ਭਾਗ 1
ਪੰਜਾਬੀ ਪੋਸਟ ਵਿਸ਼ੇਸ਼: ਸਿੱਖਾਂ ਦਾ ਸਿਆਸੀ ਪ੍ਰਭਾਵ- ਕੀ ਨਿਵਾਣ ਵੱਲ- ਭਾਗ 1
ਪੰਜਾਬੀ ਪੋਸਟ ਵਿਸ਼ੇਸ਼: ਸਿੱਖਾਂ ਦਾ ਸਿਆਸੀ ਪ੍ਰਭਾਵ- ਕੀ ਨਿਵਾਣ ਵੱਲ- ਭਾਗ 1