Welcome to Canadian Punjabi Post
Follow us on

21

May 2019
ਟੋਰਾਂਟੋ/ਜੀਟੀਏ

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਫ਼ਰਵਰੀ ਸਮਾਗ਼ਮ 'ਅੰਤਰ-ਰਾਸ਼ਟਰੀ ਭਾਸ਼ਾ-ਦਿਵਸ' ਨੂੰ ਸਮਰਪਿਤ ਰਿਹਾ

February 21, 2019 09:37 AM

ਬਰੈਂਪਟਨ, (ਪਰਮਜੀਤ ਢਿੱਲੋਂ/ਡਾ.ਝੰਡ) -ਬੀਤੇ ਐਤਵਾਰ 17 ਫਰਵਰੀ ਨੂੰ ਕਨੈਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੀ ਮਾਸਿਕ ਇਕੱਤਰਤਾ ਐੱਫ਼.ਬੀ.ਆਈ. ਸਕੂਲ ਵਿਚ ਹੋਈ। ਇਸ ਮੌਕੇ ਹੋਏ ਸਮਾਗਮ ਨੂੰ 'ਅੰਤਰਰਾਸ਼ਟਰੀ ਭਾਸ਼ਾ-ਦਿਵਸ' ਵਜੋਂ ਮਨਾਉਂਦੇ ਹੋਏ ਪੰਜਾਬੀ ਭਾਸ਼ਾ ਨੂੰ ਸਮਰਪਿਤ ਕੀਤਾ ਗਿਆ। ਸਭ ਤੋਂ ਪਹਿਲਾਂ ਕਨੈਡੀਅਨ ਪੰਜਾਬੀ ਸਾਹਿਤ ਸਭਾ ਦੇ ਸੀਨੀਅਰ ਮੈਂਬਰ ਮਲੂਕ ਸਿੰਘ ਕਾਹਲੋਂਂ ਵੱਲੋਂ ਸਾਰਿਆਂ ਨੂੰ 'ਜੀ ਆਇਆਂ'ਕਿਹਾ ਗਿਆ। ਇਸ ਸਮਾਗਮ ਵਿਚ ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਾਹਿਤਕਾਰਾਂ ਅਤੇ ਬੁਧੀਜੀਵੀਆਂ ਨੇ ਵੱਡੀ ਗਿਣਤੀ ਵਿਚ ਸ਼ਿਰਕਤ ਕੀਤੀ।
ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਸਤਿਕਾਰਯੋਗ ਪ੍ਰੋਫੈਸਰ ਰਾਮ ਸਿੰਘ ਨੇ ਪੰਜਾਬੀ ਭਾਸ਼ਾ ਦੀਆਂ ਬਾਰੀਕੀਆਂ ਨੂੰ ਬਹੁਤ ਹੀ ਨਿਵੇਕਲੇ ਢੰਗ ਨਾਲ ਸਮਝਾਇਆ। ਉਦਾਹਰਣ ਵਜੋਂ, ਉਨ੍ਹਾਂ ਦੱਸਿਆ ਕਿ "ਹੂੰ" ਲਫ਼ਜ਼ ਨੂੰ ਅਲੱਗ-ਅਲੱਗ ਲਹਿਜੇ ਨਾਲ ਬੋਲਣ ਨਾਲ ਉਸ ਦੇ ਅਰਥ ਕਿਵੇਂ ਬਦਲਦੇ ਹਨ। ਆਪਣੀ ਗੱਲ ਨੂੰ ਹੋਰ ਸਪੱਸ਼ਟ ਕਰਨ ਲਈ ਉਨ੍ਹਾਂ ਕਈ ਹੋਰ ਮਹੱਤਵਪੂਰਨ ਉਦਾਹਰਣਾਂ ਦਿੱਤੀਆਂ। ਇਸ ਤਰ੍ਹਾਂ ਸਮਾਗਮ ਦੀ ਸ਼ੁਰੂਆਤ ਇਸ ਦਾ ਸ਼ਿੰਗਾਰ ਹੋ ਨਿੱਬੜੀ। ਕੈਨੇਡੀਅਨ ਪੰਜਾਬੀ ਸਾਹਿਤ ਸਭਾ ਪ੍ਰੋਫੈਸਰ ਰਾਮ ਸਿੰਘ ਹੋਰਾਂ ਦੀ ਤਹਿ ਦਿਲੋਂ ਧੰਨਵਾਦੀ ਹੈ।
ਤਲਵਿੰਦਰ ਮੰਡ ਨੇ ਇਸ ਸਮਾਗਮ ਨੂੰ ਅਗਾਂਹ ਤੋਰਦੇ ਹੋਏ ਸਰੋਤਿਆਂ ਨੂੰ ਸਵਾਲ ਕਰਨ ਦਾ ਮੌਕਾ ਪ੍ਰਦਾਨ ਕੀਤਾ ਜਿਸ ਵਿਚ ਕੁਲਜੀਤ ਮਾਨ, ਪ੍ਰੋ. ਜਗੀਰ ਸਿੰਘ ਕਾਹਲੋਂ ਨੇ ਪੰਜਾਬੀ ਭਾਸ਼ਾ ਦੇ ਭਵਿੱਖ ਬਾਰੇ ਚਿੰਤਾ ਪ੍ਰਗਟ ਕੀਤੀ। ਕੁਝ ਹੋਰ ਸਰੋਤਿਆ ਨੇ ਭਾਸ਼ਾ ਸਬੰਧੀ ਸਵਾਲ ਕਰਨ ਦੀ ਬਜਾਏ ਆਪਣੀਆਂ ਕਵਿਤਾਵਾਂ ਰਾਹੀਂ ਹਾਜ਼ਰੀ ਲਗਵਾਈ। ਸਤਿਕਾਰਿਤ ਸ਼ਖ਼ਸੀਅਤ ਬਲਰਾਜ ਚੀਮਾ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਭਾਸ਼ਾ ਦੇ ਸੰਖੇਪ ਗੁਣਾਂ ਭਰਪੂਰ ਜਾਣਕਾਰੀ ਸਰੋਤਿਆਂ ਨਾਲ ਸਾਂਝੀ ਕੀਤੀ।
ਉਪਰੰਤ, ਪ੍ਰੋਗਰਾਮ ਦੇ ਦੁਸਰੇ ਭਾਗ ਵਿਚ ਕਵੀ ਦਰਬਾਰ ਕਰਵਾਇਆ ਗਿਆ ਜਿਸ ਵਿਚ ਕੁਲਜੀਤ ਮਾਨ, ਗਿਆਨ ਸਿੰਘ ਦਰਦੀ, ਡਾਲਵੀ ਸਾਹਿਬ, ਹਰਜਸਪ੍ਰੀਤ ਕੋਰ ਗਿੱਲ, ਪਰਮਜੀਤ ਗਿੱਲ, ਇਕਬਾਲ ਬਰਾੜ, ਸੰਨੀ ਸ਼ਿਵਰਾਜ, ਸੁੰਦਰ ਪਾਲ ਰਾਜਾਸਾਂਸੀ, ਸੁਰਜੀਤ ਕੌਰ, ਰਮਿੰਦਰ ਵਾਲੀਆ, ਅਮਰਜੀਤ ਕੌਰ ਪੰਛੀ, ਡਾਕਟਰ ਕ੍ਰਿਸ਼ਨ ਜੀ ਅਤੇ ਤਲਵਿੰਦਰ ਮੰਡ ਨੇ ਆਪਣੀਆਂ ਰਚਨਾਵਾਂ ਰਾਹੀਂ ਸਮਾਂ ਬੰਨ੍ਹਿਆ। ਸਟੇਜ ਤੋਂ ਸਮਾਗਮ ਦੇ ਦੂਸਰੇ ਭਾਗ ਦੀ ਕਾਰਵਾਈ ਪਰਮਜੀਤ ਢਿੱਲੋਂ ਨੇ ਨਿਭਾਈ। ਕੁਝ ਨਵੇਂ ਮਹਿਮਾਨਾਂ ਵੱਲੋਂ ਵੀਂ ਇਸ ਸਮਾਗ਼ਮ ਵਿਚ ਸ਼ਿਰਕਤ ਕੀਤੀ ਗਈ ਜਿਸ ਲਈ ਮੰਚ ਵੱਲੋਂ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ। ਅਖ਼ੀਰ ਵਿੱਚ ਬਲਰਾਜ ਚੀਮਾ ਹੋਰਾਂ ਦੇ ਧੰਨਵਾਦੀ ਸ਼ਬਦਾਂ ਨਾਲ ਇਹ ਯਾਦਗਾਰੀ ਸਮਾਗ਼ਮ ਸੰਪੰਨ ਹੋਇਆ।

Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਪੀਲ ਡਫਰਿਨ ਕੈਨੇਡੀਅਨ ਮੈਂਟਲ ਹੈਲਥ ਐਸੋਸਿਏਸ਼ਨ ਨੂੰ ਮਿਲੇਗਾ 2.37 ਮਿਲੀਅਨ ਡਾਲਰ ਦਾ ਵਾਧੂ ਫੰਡ : ਪ੍ਰਭਮੀਤ ਸਰਕਾਰੀਆ
ਲਿਬਰਲ ਸਰਕਾਰ 2015 `ਚ ਬਣਨ ਤੋਂ ਬਾਅਦ ਕੈਨੇਡਾ ਵਿਚ ਇਕ ਮਿਲੀਅਨ ਤੋਂ ਵਧੇਰੇ ਨੌਕਰੀਆਂ ਪੈਦਾ ਹੋਈਆਂ : ਸੋਨੀਆ ਸਿੱਧੂ
‘ਇੰਸਪੀਰੇਸ਼ਨਲ ਸਟੈੱਪਸ’ ਵਿਚ ਮੈਰਾਥਨ ਦੌੜਾਕ ਸੰਜੂ ਗੁਪਤਾ ਟੀ.ਪੀ.ਏ.ਆਰ. ਕਲੱਬ ਵੱਲੋਂ ਫ਼ੁੱਲ-ਮੈਰਾਥਨ `ਚ ਲਵੇਗਾ ਹਿੱਸਾ
‘ਨੈਵਰ ਅਗੇਨ’ ਟੋਰਾਂਟੋ ਦੇ ‘ਇਫ਼ਸਾ’ ਤੇ ਹੋਰ ਅੰਤਰ-ਰਾਸ਼ਟਰੀ ਫਿ਼ਲਮੀ ਮੇਲਿਆਂ `ਚ ਵਿਖਾਈ ਜਾਏਗੀ
ਲਿੰਕਨ ਐੱਮ. ਅਲੈਗਜ਼ੈਂਡਰ ਸਕੂਲ `ਚ ਪੰਜਾਬੀ ਭਾਸ਼ਣ ਮੁਕਾਬਲੇ ਸਫ਼ਲਤਾ ਪੂਰਵਕ ਸੰਪੰਨ
ਰੂਬੀ ਸਹੋਤਾ ਨੇ ਸਥਾਨਕ ਔਰਤਾਂ ਦੁਆਰਾ ਚਲਾਏ ਜਾ ਰਹੇ ਕਾਰੋਬਾਰਾਂ ਵਿਚ ਫ਼ੈੱਡਰਲ ਪੂੰਜੀ ਨਿਵੇਸ਼ ਦਾ ਕੀਤਾ ਐਲਾਨ
ਏਸ਼ੀਅਨ ਫੂਡ ਸੈਂਟਰ ਦੇ ਜਗਦੀਸ਼ ਦਿਓ ਨੂੰ ਸਦਮਾ: ਮਾਤਾ ਜੀ ਰਤਨ ਕੌਰ ਦਿਓ ਸਵਰਗਵਾਸ
ਖਾਲਸਾ ਏਡ ਦੀ ਹਮਾਇਤ ਵਿੱਚ ਸਫ਼ਲ ਫੰਡ ਰੇਜਿ਼ੰਗ ਡਿਨਰ
ਸੋਕ ਸਮਾਚਾਰ: ਸ੍ਰੀ ਅਮਰ ਸਿੰਘ ਫਰਵਾਹਾ ਨਹੀਂ ਰਹੇ
ਚਾਈਲਡ ਕੇਅਰ ਫੰਡਾਂ ਵਿੱਚ ਕੀਤੀਆਂ ਕਟੌਤੀਆਂ ਦੇ ਪ੍ਰਭਾਵ ਤੋਂ ਟੋਰੀ ਨੇ ਪੀਸੀ ਐਮਪੀਪੀਜ਼ ਨੂੰ ਕੀਤਾ ਆਗਾਹ