Welcome to Canadian Punjabi Post
Follow us on

19

March 2019
ਟੋਰਾਂਟੋ/ਜੀਟੀਏ

ਰੂਬੀ ਸਹੋਤਾ ਨੇ ਕੀਤੀ ਰਾਇਰਸਨ ਯੂਨੀਵਰਸਿਟੀ ਦੇ ਪ੍ਰੈਜ਼ੀਡੈਂਟ ਨਾਲ ਮੁਲਾਕਾਤ

February 21, 2019 09:34 AM

ਬਰੈਂਪਟਨ, -ਬਰੈਂਪਟਨ ਨੌਰਥ ਦੀ ਪਾਰਲੀਮੈਂਟ ਮੈਂਬਰ ਰੂਬੀ ਸਹੋਤਾ ਬੀਤੇ ਹਫ਼ਤੇ ਟੋਰਾਂਟੋ ਡਾਊਨ ਟਾਊਨ ਸਥਿਤ ਰਾਇਰਸਨ
ਯੂਨੀਵਰਸਿਟੀ ਗਏ ਜਿੱੱਥੇ ਉਨ੍ਹਾਂ ਨੇ ਯੂਨੀਵਰਸਿਟੀ ਦੇ ਪ੍ਰੈਜ਼ੀਡੈਂਟ ਲਾਕੈਮੀ ਨਾਲ ਇਸ ਯੂਨੀਵਰਸਿਟੀ ਦੇ ਬਰੈਂਪਟਨ ਵਿਚ ਭਵਿੱਖ-ਮਈ ਪ੍ਰੋਗਰਾਮਾਂ ਅਤੇ ਇਸ ਦੇ ਸਾਈਬਰ ਸਕਿਓਰ ਕੈਟਾਲਿਸਟ ਉਪਰਾਲੇ ਬਾਰੇ ਵਿਸਥਾਰ-ਪੁਰਵਕ ਗੱਲਬਾਤ ਕੀਤੀ।
ਇਸ ਦੇ ਬਾਰੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਹੋਇਆਂ ਰੂਬੀ ਸਹੋਤਾ ਨੇ ਦੱਸਿਆ ਕਿ ਉਨ੍ਹਾਂ ਦੀ ਸਰਕਾਰ ਤੇਜ਼-ਰਫ਼ਤਾਰ ਡਿਜੀਟਲ ਸੰਸਾਰ ਵਿਚ ਸਾਈਬਰ ਸਕਿਉਰਿਟੀ ਦੀ ਮਹੱਤਤਾ ਨੂੰ ਭਲੀ-ਪ੍ਰਕਾਰ ਸਮਝਦੀ ਹੈ। ਨੈਸ਼ਨਲ ਸਕਿਉਰਿਟੀ ਐਂਡ ਐਮਰਜੈਂਸੀ ਪ੍ਰੀਪੇਅਰਡਨੈੱਸ ਮੰਤਰੀ ਮਾਣਯੋਗ ਰੈਲਫ਼ ਗੁਡੇਲ ਨੇ ਇਸ ਸਬੰਧੀ ਕਿਹਾ ਹੈ,"ਸਾਡੇ ਸਮਾਜ ਅਤੇ ਦੇਸ਼ ਦੇ ਅਰਥਚਾਰੇ ਨੂੰ ਆਮ ਵਾਂਗ ਚਲਾਉਣ ਲਈ ਕਮੱਰਸ਼ਲ ਚੇਨ ਸਪਲਾਈ ਤੋਂ ਲੈ ਕੇ ਕਰਿਟੀਕਲ ਇਨਫ਼ਰਾਸਟਰੱਕਚਰ ਤੱਕ ਸਾਈਬਲ ਵੱਰਲਡ ਵਿਚ ਖ਼ਤਰਿਆਂ ਦੀਆਂ ਸੰਭਾਵਨਾਵਾਂ ਬੜੀ ਤੇਜ਼ੀ ਨਾਲ ਵਧੀਆਂ ਹਨ ਅਤੇ ਇਹ ਅੱਗੋਂ ਹੋਰ ਵੀ ਵਧੇਰੇ ਸੰਗੀਨ ਹੋ ਰਹੀਆਂ ਹਨ।" ਏਸੇ ਲਈ ਸਾਡੀ ਸਰਕਾਰ ਨੇ ਪਿਛਲੇ ਪੰਜ ਸਾਲਾਂ ਵਿਚ ਨਵੀਂ ਨੈਸ਼ਨਲ ਸਕਿਉਰਿਟੀ ਸਟਰੈਟਿਜੀ
ਅਧੀਨ 500 ਮਿਲੀਅਨ ਡਾਲਰ ਦਾ ਪੂੰਜੀ ਨਿਵੇਸ਼ ਕੀਤਾ ਹੈ।
ਐੱਮ.ਪੀ. ਰੂਬੀ ਸਹੋਤਾ ਨੇ ਰਾਇਰਸਨ ਯੂਨੀਵਰਸਿਟੀ ਦੇ ਪ੍ਰੈਜ਼ੀਡੈਂਟ ਲਾਕੈਮੀ ਨਾਲ ਯੂਨੀਵਰਸਿਟੀ ਦੇ ਧੰਢ ਦਾ ਦੌਰਾ ਕੀਤਾ ਅਤੇ ਉਨ੍ਹਾਂ ਕੋਲੋਂ ਇਸ ਦੇ 'ਸਾਈਬਰ ਸਕਿਓਰ ਇਨੀਸ਼ੀਏਟਿਵ' ਬਾਰੇ ਤਾਜ਼ਾ ਜਾਣਕਾਰੀ ਹਾਸਲ ਕੀਤੀ। ਇਹ ਰਾਇਰਸਨ ਯੂਨੀਵਰਸਿਟੀ ਦੀ ਨਾਨ-ਪ੍ਰਾਫਿ਼ਟ ਕਾਰਪੋਰੇਸ਼ਨ ਹੈ ਜਿਸ ਦੇ ‘ਕੀ-ਐਲੀਮੈਂਟਸ’ਬਰੈਂਪਟਨ ਵਿਚ ਸਥਿਤ ਹਨ। ਇਸ ਨੂੰ ਪਬਲਿਕ ਤੇ ਪ੍ਰਾਈਵੇਟ ਦੋਹਾਂ ਸੈੱਕਟਰਾਂ ਦਾ ਸਮੱਰਥਨ ਹਾਸਲ ਹੈ ਅਤੇ ਇਹ ਕੈਨੇਡਾ ਦੀ ਸਾਈਬਰਸਕਿਉਰਿਟੀ ਖੋਜ ਲਈ ਈਕੋਸਿਸਟਮ ਵਿਕਸਿਤ ਕਰਨ ਲਈ ਵਚਨਬੱਧ ਹੈ।
ਰੂਬੀ ਸਹੋਤਾ ਨੇ ਕਿਹਾ,”ਬਰੈਂਪਟਨ ਦੇ ਮੇਰੇ ਸਾਥੀ ਪਾਰਲੀਮੈਂਟ ਮੈਂਬਰ ਤੇ ਮੈਂ ਮਿਲ ਕੇ ਰਾਇਰਸਨ ਯੂਨੀਵਰਸਿਟੀ ਦੇ ਸਾਈਬਰਸਕਿਓਰ ਕੈਟਾਲਿਸਟ ਉਪਰਾਲੇ ਅਤੇ ਇਸ ਨਾਲ ਬਰੈਂਪਟਨ ਨੂੰ ਹੋਣ ਵਾਲੇ ਫ਼ਾਇਦੇ ਲਈ ਲਗਾਤਾਰ ਅਣਥੱਕ ਕੋਸਿ਼ਸ਼ਾਂ ਕਰ ਰਹੇ ਹਾਂ। ਬਰੈਂਪਟਨ ਨੂੰ ਸ਼ਹਿਰੀ ਵਿਕਾਸ ਖ਼ੇਤਰ ਦਾ ਦਰਜਾ ਮਿਲ ਚੁੱਕਾ ਹੈ ਅਤੇ ਇਹ ਕੈਨੇਡਾ ਦਾਤੇਜ਼ੀ ਨਾਲ ਵਿਕਾਸ ਕਰ ਰਿਹਾ ਦੂਸਰਾ ਸ਼ਹਿਰ ਹੈ ਜਿੱਥੇ ਪੜ੍ਹੀ-ਲਿਖੀ ਅਤੇ ਉੱਤਮ ਦਰਜੇ ਦੀ ਸਕਿੱਲਡ ਆਬਾਦੀ ਹੈ। ਇਹ ਸ਼ਹਿਰ ਕਿਚਨਰ-ਵਾਟਰਲੂ ਨੂੰ ਟੋਰਾਂਟੋ ਨਾਲ ਜੋੜਨ ਵਾਲੀ ਭਵਿੱਖ-ਮਈ ਖੋਜ ਸੰਭਾਵਨਾਵਾਂ ਵਾਲੀ ਕਾਰੀਡੋਰ ਉੱਪਰ ਸਥਿਤ ਹੈ ਅਤੇ ਕੈਨੇਡਾ ਦੇ ਸੱਭ ਤੋਂ ਵੱਡੇ ਹਵਾਈ-ਅੱਡੇ ਦੇ ਬਿਲਕੁਲ ਗੁਆਂਢ ਵਿਚ ਸਥਿਤ ਹੈ। ਇਹ ਸਾਰੇਵਧੀਆ ਪੁਆਇੰਟ ਮਿਲ ਕੇ ਬਰੈਂਪਟਨ ਨੂੰ ਰਾਇਰਸਨ ਯੂਨੀਵਰਸਿਟੀ ਦੇ ਸਾਈਬਰਸਕਿਓਰ ਕੈਟਾਲਿਸਟ ਲਈ ਸੱਭ ਤੋਂ ਉੱਤਮ ਤੇ ਉਪਯੋਗੀ ਜਗ੍ਹਾ ਬਣਾਉਂਦੇ ਹਨ। ਇਸ ਸਬੰਧੀ ਮੀਡੀਆ ਇਨਕੁਆਇਰੀ ਲਈ ਕੈਰਨ ਗਿੱਲ ਨੂੰ ੍ਰੁਬੇ।ਸਅਹੋਟਅ@ਪਅਰਲ।ਗਚ।ਚਅ ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਗੁਰਮੀਤ ਕੌਰ ਸਰਪਾਲ ਨੂੰ ਮਿਲਿਆ 2019 ਦਾ ਲਾਈਫ ਟਾਈਮ ਅਚੀਵਮੈਂਟ ਅਵਾਰਡ
ਸੇਵਾ ਦਲ ਵੱਲੋਂ 11 ਰੋਜ਼ਾ, ਚੀਨ ਯਾਤਰਾ ਟਰਿਪ, ਸੰਪਨ
ਬਰੈਂਪਟਨ ਸਾਊਥ ਤੋਂ ਨੌਮੀਨੇਸ਼ਨ 6 ਅਪਰੈਲ ਨੂੰ, ਹਰਦੀਪ ਗਰੇਵਾਲ ਵੱਲੋਂ ਤਿਆਰੀਆਂ ਜੋਰਾਂ ਉੱਤੇ
ਪੰਜਾਬੀ ਪੋਸਟ ਮਾਰਕੀਟਿੰਗ ਟੀਮ ਦੇ ਰੂਹ-ਏ-ਰਵਾਂ ਸਰਦਾਰ ਹਰਬੇਲ ਸਿੰਘ ਨਾਗਪਾਲ ਦਾ ਅਚਾਨਕ ਦਿਹਾਂਤ
ਨਵੇਂ ਟੀ ਵੀ ਸ਼ੋਅ ‘ਸਾਊਥ ਏਸ਼ੀਅਨ ਟਰੱਕਿੰਗ’ਦਾ ਆਗਾਜ਼
ਬਰੈਂਪਟਨ ਸਾਊਥ ਕੰਜ਼ਰਵੇਟਿਵ ਨੌਮੀਨੇਸ਼ਨ: ਭਾਈਚਾਰੇ ਦੇ ਹਿੱਤ ਨੂੰ ਮੁੱਖ ਰੱਖਦਿਆਂ ਮਨਮੋਹਨ ਖਰੌੜ ਨੇ ਲਿਆ ਨਾਮ ਵਾਪਸ
ਟਾਈਗਰ ਜੀਤ ਸਿੰਘ ਫਾਊਂਡੇਸ਼ਨ ਨੇ ਹਾਲਟਨ ਦੇ ਸਕੂਲਾਂ ਨੂੰ ਦਾਨ ਕੀਤੇ 28,000 ਡਾਲਰ
ਸੋ਼ਕ ਸਮਾਚਾਰ: ਸ. ਬਲਵਿੰਦਰ ਸਿੰਘ ਪਨੈਚ ਸਵਰਗਵਾਸ
ਸੱਤਵੀਂ ਇੰਸਪੀਰੇਸ਼ਨਲ ਸਟੈੱਪਸ-2019: ਗੁਰੂ ਗੋਬਿੰਦ ਸਿੰਘ ਚਿਲਡਰਨ ਫ਼ਾਊਂਡੇਸ਼ਨ ਨੇ ਕਈ ਅਦਾਰਿਆਂ ਨਾਲ ਕੀਤੀ ਮੀਟਿੰਗ
ਓ. ਕੇ. ਡੀ ਫੀਲਡ ਹਾਕੀ ਕਲੱਬ ਨੇ ਬਿੱਘ ਐਪਲ ਟੂਰਨਾਂਮੈਂਟ `ਚ ਜਿੱਤਿਆ ਗੋਲਡ ਮੈਡਲ