Welcome to Canadian Punjabi Post
Follow us on

20

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਮਨੋਰੰਜਨ

ਭੈਣ ਦੇ ਡੈਬਿਊ ਉੱਤੇ ਬੋਲੀ ਕ੍ਰਿਤੀ

February 21, 2019 08:19 AM

ਹਿੰਦੀ ਸਿਨੇਮਾ ਵਿੱਚ ਕਈ ਭਰਾ-ਭੈਣ ਐਕਟਿੰਗ ਵਿੱਚ ਸਰਗਰਮ ਹਨ। ਮਸਲਨ ਕਰੀਨਾ ਕਪੂਰ-ਰਣਬੀਰ ਕਪੂਰ, ਸਾਕਿਬ ਸਲੀਮ-ਹੁਮਾ ਕੁਰੈਸ਼ੀ, ਸ਼ਰਧਾ ਕਪੂਰ-ਸਿਧਾਂਤ ਕਪੂਰ। ਸੁਨੀਲ ਸ਼ੈਟੀ ਦੀ ਬੇਟੀ ਅਥੀਆ ਸ਼ੈਟੀ ਨੇ ‘ਹੀਰੋ’ ਨਾਲ ਹਿੰਦੀ ਸਿਨੇਮਾ ਵਿੱਚ ਕਦਮ ਰੱਖਿਆ ਸੀ। ਉਸ ਦਾ ਭਰਾ ਆਹਾਨ ਸ਼ੈਟੀ ਵੀ ਆਪਣੀ ਡੈਬਿਊ ਫਿਲਮ ਦੀ ਤਿਆਰੀ ਵਿੱਚ ਜ਼ੋਰ-ਸ਼ੋਰ ਨਾਲ ਲੱਗਾ ਹੋਇਆ ਹੈ। ਇਸ ਲੜੀ ਵਿੱਚ ਅਗਲਾ ਨਾਂਅ ਕ੍ਰਿਤੀ ਸਨਨ ਦੀ ਭੈਣ ਨੁਪੂਰ ਦਾ ਜੁੜਨ ਵਾਲਾ ਹੈ। ਦੋਵੇਂ ਭੈਣਾਂ ਇੱਕ ਇਸ਼ਤਿਹਾਰ ਵਿੱਚ ਇਕੱਠੇ ਨਜ਼ਰ ਆ ਚੁੱਕੀਆਂ ਹਨ।
ਨੁਪੂਰ ਦੇ ਐਕਟਿੰਗ ਸਫਰ ਦੇ ਸੰਬੰਧ ਵਿੱਚ ਪੁੱਛੇ ਜਾਣ ਉੱਤੇ ਕ੍ਰਿਤੀ ਨੇ ਕਿਹਾ, ‘ਅਜੇ ਅਜਿਹਾ ਕੁਝ ਪੱਕਾ ਨਹੀਂ ਹੈ, ਜਿਸ ਦੇ ਬਾਰੇ ਮੈਂ ਬੋਲ ਸਕਾਂ, ਪਰ ਉਸ ਨੂੰ ਐਕਟਿੰਗ ਪਸੰਦ ਹੈ। ਉਸ ਨੂੰ ਕੈਮਰੇ ਸਾਹਮਣੇ ਰਹਿਣਾ ਚੰਗਾ ਲੱਗਦਾ ਹੈ। ਮੈਨੂੰ ਵੀ ਖੁਦ ਮਹਿਸੂਸ ਹੋਇਆ ਸੀ ਕਿ ਕੈਮਰੇ ਦੇ ਸਾਹਮਣੇ ਹੋਣਾ ਪਸੰਦ ਹੈ। ਮੈਂ ਇੰਜੀਨੀਅਰਿੰਗ ਦੀ ਪੜ੍ਹਾਈ ਕਰ ਕੇ ਆਈ ਸੀ। ਹਰ ਕਿਸੇ ਦੀ ਆਪਣੀ ਜਰਨੀ ਹੁੰਦੀ ਹੈ। ਉਹ ਬਹੁਤ ਜਲਦੀ ਵਿੱਚ ਨਹੀਂ। ਚੰਗੀ ਫਿਲਮ ਦੇ ਇੰਤਜ਼ਾਰ ਵਿੱਚ ਹੈ। ਜਦ ਉਸ ਨੂੰ ਆਪਣੇ ਡੈਬਿਊ ਦੇ ਲਾਇਕ ਸਕ੍ਰਿਪਟ ਮਿਲੀ ਤਾਂ ਸਹੀ ਕਦਮ ਚੁੱਕੇਗੀ। ਪਹਿਲੀ ਫਿਲਮ ਬਹੁਤ ਅਹਿਮ ਹੁੰਦੀ ਹੈ। ਤੁਹਾਡਾ ਕਰੀਅਰ ਗ੍ਰਾਫ ਉਸ 'ਤੇ ਕਾਫੀ ਹੱਦ ਤੱਕ ਨਿਰਭਰ ਕਰਦਾ ਹੈ। ਇਸ ਲਈ ਉਹ ਆਪਣੀਆਂ ਰਾਹਾਂ ਲੱਭ ਰਹੀ ਹੈ। ਮੈਂ ਉਸ ਨੂੰ ਸਲਾਹ ਦੇਣ ਦੇ ਲਈ ਹਰਦਮ ਮੌਜੂਦ ਹਾਂ। ਉਹ ਆਤਮ ਨਿਰਭਰ ਹੈ, ਆਪਣੀ ਰਾਹਾਂ ਖੁਦ ਹੀ ਚੁਣੇਗੀ।’

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ