Welcome to Canadian Punjabi Post
Follow us on

29

March 2024
 
ਨਜਰਰੀਆ

ਕਸ਼ਮੀਰ ਸਮੱਸਿਆ ਅੰਦਰੂਨੀ ਤੌਰ ਉੱਤੇ ਵੀ ਹੱਲਾ ਕਰਨ ਦੀ ਲੋੜ

February 21, 2019 08:18 AM

-ਕਲਿਆਣੀ ਸ਼ੰਕਰ
ਜਿੱਥੇ ਕਸਮੀਰ ਵਿੱਚ ਅੱਤਵਾਦੀ ਹਮਲੇ ਕਰਨ ਲਈ ਗੁਆਂਢੀ ਦੇਸ਼ ਪਾਕਿਸਤਾਨ ਨੂੰ ਸਬਕ ਸਿਖਾਉਣ ਦੀ ਲੋੜ ਹੈ, ਉਥੇ ਅੰਦਰੂਨੀ ਤੌਰ 'ਤੇ ਕਸ਼ਮੀਰ ਸਮੱਸਿਆਦਾ ਹੱਲ ਕਰਨ ਦੀ ਵੀ ਲੋੜ ਹੈ। ਕੋਈ ਸ਼ੱਕ ਨਹੀਂ ਕਿ ਸੂਬੇ ਵਿੱਚ ਨੌਜਵਾਨਾਂ ਨੂੰ ਕੱਟੜ ਬਣਾਉਣ ਸਮੇਤ ਕਈ ਚੀਜ਼ਾਂ ਅਜਿਹੀਆਂ ਹਨ, ਜਿਨ੍ਹਾਂ ਵੱਲ ਧਿਆਨ ਦੇਣ ਦੀ ਲੋੜ ਹੈ। ਇਹ ਸੁਣ ਕੇ ਅਫਸੋਸ ਹੋਇਆ ਕਿ ਆਤਮਘਾਤੀ ਹਮਲਾਵਰ ਇੱਕ ਸਥਾਨਕ ਨੌਜਵਾਨ ਸੀ, ਜਿਸ ਨੇ ਪੁਲਵਾਮਾ ਵਿੱਚ ਜਵਾਨਾਂ 'ਤੇ ਹਮਲਾ ਕੀਤਾ। ਇਸ ਗੱਲ ਦੀ ਹੋਰ ਵੀ ਜਾਂਚ ਕਰਨ ਦੀ ਲੋੜ ਹੈ ਕਿ ਭਟਕੇ ਹੋਏ ਨੌਜਵਾਨ ਅੱਤਵਾਦ ਦਾ ਰਾਹ ਕਿਉਂ ਫੜ ਰਹੇ ਹਨ।
ਕੁਝ ਸਮੇਂ ਤੋਂ ਇਸ ਬਾਰੇ ਤਿੱਖੀ ਬਹਿਸ ਚੱਲ ਰਹੀ ਹੈ ਕਿ ਕਿਉਂ ਵੱਡੀ ਗਿਣਤੀ 'ਚ ਪੜ੍ਹੇ ਲਿਖੇ ਨੌਜਵਾਨ ਉਤਰੀ ਤੇ ਦੱਖਣੀ ਕਸ਼ਮੀਰ ਦੇ ਕੁਝ ਹਿੱਸਿਆਂ ਵਿੱਚ ਅੱਤਵਾਦੀਆਂ ਵਿੱਚ ਸ਼ਾਮਲ ਹੋ ਰਹੇ ਹਨ। ਸਾਬਕਾ ਕੇਂਦਰੀ ਮੰਤਰੀ ਯਸ਼ਵੰਤ ਸਿਨਹਾ ਦਾ ਕਹਿਣਾ ਹੈ ਕਿ ਕੱਟੜਵਾਦ ਦੀ ਕੋਈ ਇੱਕ ਵਜ੍ਹਾ ਨਹੀਂ, ਸਗੋਂ ਇਹ ਕਈ ਚੀਜ਼ਾਂ ਦਾ ਮਿਸ਼ਰਣ ਹੈ। ਇਸ ਵਿੱਚ ਪਾਕਿਸਤਾਨ ਦੀ ਭੂਮਿਕਾ, ਵਹਾਬੀਕਰਨ ਤੇ ਇਸਲਾਮਿਕ ਕੱਟੜਵਾਦ ਸ਼ਾਮਲ ਹੈ।
ਅਲੱਗ ਥਲੱਗ ਹੋਣ ਦੇ ਨਾਲ ਪਾਕਿਸਤਾਨ ਵੱਲੋਂ ਚਲਾਈ ਜਾਂਦੀ ਅਸਿੱਧੀ ਜੰਗ ਵੀ ਇੱਕ ਵਜ੍ਹਾ ਹੈ, ਜਿਸ ਨਾਲ ਜੈਸ਼ ਏ ਮੁਹੰਮਦ ਵਰਗੇ ਅੱਤਵਾਦੀ ਸੰਗਠਨ ਨੌਜਵਾਨਾਂ ਨੂੰ ਭਰਤੀ ਕਰਦੇ ਹਨ। ਪਾਕਿਸਤਾਨ ਦੀ ਆਈ ਐੱਸ ਆਈ ਵੱਲੋਂ ਕੀਤੇ ਜਾਂਦੇ ਕੂੜ ਪ੍ਰਚਾਰ ਅਤੇ ਅਸਹਿਣਸ਼ੀਲਤਾ ਧਾਰਮਿਕ, ਵਿਚਾਰਕ, ਕਿੱਸੇ ‘ਕਸ਼ਮੀਰੀਅਤ’ ਦੇ ਆਦਰਸ਼ਾਂ ਨੂੰ ਕੁਰੇਦਣ ਅਤੇ ਫਿਰ ਹੌਲੀ ਹੌਲੀ ਨੌਜਵਾਨਾਂ ਨੂੰ ਜੇਹਾਦੀ ਸਭਿਆਚਾਰ ਵੱਲ ਲਿਜਾਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ।
ਫੌਜ ਦੇ ਸਾਬਕਾ ਮੁਖੀ ਵਿਕਰਮ ਸਿੰਘ ਨੇ ਆਪਣੇ ਇੱਕ ਤਾਜ਼ਾ ਲੇਖ ਵਿੱਚ ਦੱਸਿਆ ਸੀ ਕਿ ਸਾਲ 2017 ਵਿੱਚ 131 ਨੌਜਵਾਨ ਵੱਖ ਵੱਖ ਅੱਤਵਾਦੀ ਸੰਗਠਨਾਂ ਵਿੱਚ ਸ਼ਾਮਲ ਹੋਏ ਸਨ, ਜਦ ਕਿ 2018 ਵਿੱਚ ਇਹ ਗਿਣਤੀ ਵਧ ਕੇ 200 ਤੋਂ ਉੱਤੇ ਹੋ ਗਈ। ਪਿਛਲੇ ਕੁਝ ਸਾਲਾਂ ਵਿੱਚ ਇਸਲਾਮਿਕ (ਆਈ ਐੱਸ) ਤੇ ਅਲ ਕਾਇਦਾ ਦੀਆਂ ਵਿਚਾਰਧਾਰਾਵਾਂ ਨਾਲ ਸੰਬੰਧਤ ਆਈ ਐੱਸ ਆਈ ਐੱਸ ਕਸ਼ਮੀਰ ਅਤੇ ਅੰਸਾਰ ਗਜਵਤ ਉਲ ਹਿੰਦ ਵਰਗੇ ਕੁਝ ਨਵੇਂ ਅੱਤਵਾਦੀ ਸੰਗਠਨ ਵੀ ਪੈਦਾ ਹੋਏ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਇਹ ਸੰਘਰਸ਼ ਇਸ ਇਲਾਕੇ ਤੋਂ ਆਉਂਦੇ ਬੱਚੇ ਕਰ ਰਹੇ ਹਨ, ਜਿਨ੍ਹਾਂ ਨੇ ਬਚਪਨ ਤੋਂ ਲੈ ਕੇ ਵੱਡੇ ਹੋਣ ਤੱਕ ਗਲੀਆਂ ਸੜਕਾਂ 'ਚ ਬੰਦੂਕਾਂ ਅਤੇ ਰਾਈਫਲਾਂ ਹੀ ਦੇਖੀਆਂ ਹਨ। ਉਨ੍ਹਾਂ ਨੇ ਸਿਰਫ ਹਿੰਸਾ ਤੇ ਸੰਘਰਸ਼ ਹੁੰਦੇ ਦੇਖੇ ਹਨ, ਜਿਨ੍ਹਾਂ ਨੇ ਉਨ੍ਹਾਂ ਤੋਂ ਉਨ੍ਹਾਂ ਦਾ ਬਚਪਨ ਖੋਹ ਲਿਆ।
ਦੂਜੀ ਚੀਜ਼ ਹੈ ਵਿਦਿਅਕ ਮੌਕਿਆਂ ਦੀ ਘਾਟ ਅਤੇ ਤੀਜੀ ਬੇਰੋਜ਼ਗਾਰੀ। ਰਾਅ (ਰਿਸਰਚ ਐਂਡ ਐਨਲਸਿਸ ਵਿੰਗ) ਦੇ ਸਾਬਕਾ ਮੁਖੀ ਏ ਐੱਸ ਦੁਲੱਟ ਮਹਿਸੂਸ ਕਰਦੇ ਹਨ ਕਿ ਉਹ ਇਸ ਲਈ ਕੱਟੜਵਾਦ ਵੱਲ ਮੁੜ ਰਹੇ ਹਨ, ਕਿਉਂਕਿ ਉਹ ਮਹਿਸੂਸ ਕਰਦੇ ਹਨ ਉਨ੍ਹਾਂ ਨੂੰ ਕੋਈ ਆਸ ਨਹੀਂ। ਜਮਾਤ ਏ ਇਸਲਾਮੀ ਸਭ ਕੁਝ ਮਿਥੇ ਢੰਗ ਨਾਲ ਕਰਨਾ ਚਾਹੁੰਦੀ ਹੈ। ਉਸ ਨੂੰ ਪੀ ਡੀ ਪੀ ਦਾ ਸਮਰਥਨ ਵੀ ਹੈ, ਜਿਸ ਨੇ ਜਮਾਤ ਦੇ ਸਮਰਥਨ ਨਾਲ ਚੋਣਾਂ ਜਿੱਤੀਆਂ ਹਨ। ਇਸ ਵੇਲੇ ਪੀ ਡੀ ਪੀ ਦੇ ਵੱਲੋਂ ਜਮਾਤ ਵਿੱਚ ਨਿਰਾਸ਼ਾ ਹੈ। ਸੋਸ਼ਲ ਮੀਡੀਆ ਅੱਤਵਾਦੀਆਂ ਦੇ ਮੁੱਖ ਔਜ਼ਾਰਾਂ ਵਿੱਚੋਂ ਇੱਕ ਹੈ, ਜਿਸ ਦੀ ਵਰਤੋਂ ਉਹ ਆਪਣੀ ਵਿਚਾਰਧਾਰਾ ਦਾ ਪ੍ਰਚਾਰ ਕਰਨ ਅਤੇ ਵਾਦੀ ਵਿੱਚ ਨੌਜਵਾਨਾਂ ਦੇ ਮਨਾਂ ਨੂੰ ਭਟਕਾਉਣ ਲਈ ਕਰਦੇ ਹਨ। ਇਸ ਰੁਝਾਨ ਨੂੰ ਪਲਟਣ ਦਾ ਇੱਕੋ ਇੱਕ ਰਾਹ ਉਨ੍ਹਾਂ ਨੂੰ ਆਪਣੇ ਨੇੜੇ ਲਿਆਉਣਾ ਹੈ।
ਲੋੜ ਆਪਣੇ ਅੰਦਰ ਝਾਕਣ ਤੇ ਚੀਜ਼ਾਂ ਨੂੰ ਦਰੁੱਸਤ ਕਰਨ ਦੀ ਹੈ ਕਿਉਂਕਿ ਅਜੇ ਬਹੁਤੀ ਦੇਰ ਨਹੀਂ ਹੋਈ ਹੈ। ਇੱਕ ਕਸ਼ਮੀਰੀ ਨੌਜਵਾਨ ਨੇ ਆਤਮਘਾਤੀ ਹਮਲਾਵਰ ਬਣਨ ਦਾ ਫੈਸਲਾ ਲਿਆ। ਇਹ ਨੌਜਵਾਨ ਉਨ੍ਹਾਂ 'ਚੋਂ ਇੱਕ ਸੀ, ਜੋ ਇਹ ਮਹਿਸੂਸ ਕਰਦੇ ਹਨ ਕਿ ਕਸ਼ਮੀਰ 'ਚ ਕੋਈ ਆਸ ਨਹੀਂ ਬਚੀ। ਉਸ ਦਾ ਪਿਤਾ ਇੱਕ ਕਿਸਾਨ ਹੈ ਤੇ ਕੁਝ ਸਮਾਂ ਪਹਿਲਾਂ ਉਸ ਦੇ ਬੇਟੇ ਦੀ ਲੱਤ 'ਚ ਗੋਲੀ ਲੱਗੀ ਸੀ, ਸ਼ਾਇਦ ਸੜਕਾਂ 'ਤੇ ਪੱਥਰਬਾਜ਼ੀ ਕਰਦੇ ਸਨ। ਇਸ ਲਈ ਉਸ ਨੇ ਖੁਦ ਨੂੰ ਉਡਾਉਣ ਦਾ ਫੈਸਲਾ ਲਿਆ। ਇਹ ਹਮਲਾ ਨੌਜਵਾਨਾਂ ਦੇ ਅਲੱਗ ਥਲੱਗ ਹੋਣ ਨੂੰ ਦਰਸਾਉਂਦਾ ਹੈ।
ਸਰਕਾਰ ਦੇ ਨਾਲ ਸਿਆਸੀ ਪਾਰਟੀਆਂ ਨੂੰ ਵੀ ਪਹਿਲ ਦੇ ਆਧਾਰ 'ਤੇ ਸਮੱਸਿਆ ਦਾ ਹੱਲ ਕਰਨਾ ਚਾਹੀਦਾ ਹੈ। ਜੰਮੂ ਕਸ਼ਮੀਰ ਦੇ ਗਵਰਨਰ ਸਤਿਆਪਾਲ ਮਲਿਕ ਨੇ ਮੈਨੂੰ ਦੱਸਿਆ ਕਿ ਸ਼ਾਮ ਨੂੰ ਛੇ ਵਜੇ ਤੋਂ ਬਾਅਦ ਇਥੇ ਪਿੰਡਾਂ ਵਿੱਚ ਕੋਈ ਹਲਚਲ ਨਹੀਂ ਹੁੰਦੀ। ਇਸ ਦੇ ਹੱਲ ਲਈ ਉਨ੍ਹਾਂ ਨੇ ਸਿਨੇਮਾ, ਰੇਡੀਓ ਸ਼ੋਅਜ਼ ਅਤੇ ਕੁਝ ਖੇਡ ਸਰਗਰਮੀਆਂ ਦੀ ਸ਼ੁਰੂਆਤ ਕੀਤੀ ਹੈ ਤਾਂ ਕਿ ਨੌਜਵਾਨਾਂ ਨੂੰ ਰੁਝੇਵਿਆਂ ਵਿੱਚ ਰਖਿਆ ਜਾ ਸਕੇ। ਇਹ ਸਵਾਗਤ ਯੋਗ ਕਦਮ ਹੈ ਕਿ ਗਵਰਨਰ ਨੇ ਪਹਿਲਾਂ ਹੀ ਜੁਆਬੀ ਸਕ੍ਰਿਪਟ ਲਈ ਕੁਝ ਗਰੁੱਪਾਂ ਦਾ ਗਠਨ ਕਰ ਦਿੱਤਾ ਹੈ ਤੇ ਕੱਟੜਵਾਦ ਨਾਲ ਨਜਿੱਠਣ ਲਈ ਉਹ ਮੌਲਵੀਆਂ ਨਾਲ ਗੱਲਬਾਤ ਕਰ ਰਹੇ ਹਨ ਤਾਂ ਕਿ ਉਨ੍ਹਾਂ ਨੂੰ ਆਪਣੇ ਨਾਲ ਜੋੜਿਆ ਜਾ ਸਕੇ। ਮਲਿਕ ਮਹਿਸੂਸ ਕਰਦੇ ਹਨ ਕਿ ਮੁੱਖ ਧਾਰਾ ਵਾਲੇ ਸਿਆਸਤਦਾਨ ਜ਼ਿੰਮੇਵਾਰੀ ਨਹੀਂ ਲੈ ਰਹੇ। ਬੇਹੱਦ ਕੱਟੜ ਲੋਕ ਬਹੁਤੇ ਨਹੀਂ ਤੇ ਉਨ੍ਹਾਂ ਨੇ ਸੁਰੱਖਿਆ ਬਲਾਂ ਨੂੰ ਘਰੇਲੂ ਕੱਟੜਵਾਦ ਦੀ ਸਮੱਸਿਆ ਵੱਲ ਧਿਆਨ ਦੇਣ ਲਈ ਕਿਹਾ ਹੈ। ਉਨ੍ਹਾਂ ਨੂੰ ਚਿੰਤਾ ਹੈ ਕਿ ਨੌਜਵਾਨ ‘ਜੰਨਤ 'ਚ ਜਾਣਾ ਹੈ' ਵਾਲੀ ਭਾਸ਼ਾ ਵਰਤ ਰਹੇ ਹਨ।
ਸਾਨੂੰ ਸਭ ਤੋਂ ਪਹਿਲਾਂ ਆਪਣਾ ਘਰ ਦਰੁੱਸਤ ਕਰਨਾ ਪਵੇਗਾ। ਬੰਦੂਕ ਤੋਂ ਇਲਾਵਾ ਕੁਝ ਹੋਰ ਯਤਨ ਕਰਨ ਦੀ ਵੀ ਲੋੜ ਹੈ। ਦੁਲੱਟ ਵਰਗੇ ਕਸ਼ਮੀਰ ਦੇ ਮਾਹਰ ਲੋਕ ਮਹਿਸੂਸ ਕਰਦੇ ਹਨ ਕਿ ਜੇ ਸਹੀ ਕਦਮ ਚੁੱਕੇ ਜਾਣ ਤਾਂ ਕੱਟੜਵਾਦ ਦੇ ਰੁਝਾਨ ਨੂੰ ਪਲਟਿਆ ਜਾ ਸਕਦਾ ਹੈ। ਪਹਿਲੇ ਕਦਮ ਵਜੋਂ ਕੇਂਦਰ ਸਰਕਾਰ ਡਾਕਟਰ ਫਾਰੂਕ ਅਬਦੁੱਲਾ, ਉਮਰ ਅਬਦੁੱਲਾ, ਮਹਿਬੂਬਾ ਮੁਫਤੀ ਤੇ ਹੁਰੀਅਤ ਵਰਗੇ ਸੂਬਾਈ ਆਗੂਆਂ ਨਾਲ ਗੱਲ ਕਰ ਸਕਦੀ ਹੈ ਕਿਉਂਕਿ ਆਤਮਘਾਤੀ ਹਮਲਾਵਰਾਂ ਨਾਲ ਤਾਂ ਗੱਲ ਕਰ ਨਹੀਂ ਸਕਦੇ।
ਅਗਲੀ ਚੀਜ਼ ਇਹ ਕਿ ਇੱਕ ਚੁਣੀ ਹੋਈ ਸਰਕਾਰ ਹੋਣੀ ਚਾਹੀਦੀ ਹੈ ਕਿਉਂਕਿ ਇੱਕ ਲੋਕਤੰਤਰਿਕ ਸਰਕਾਰ ਹੀ ਸੂਬੇ ਵਿੱਚ ਚੀਜ਼ਾਂ ਤੈਅ ਕਰ ਸਕਦੀ ਹੈ, ਗਵਰਨਰ ਨਹੀਂ। ਸਭ ਤੋਂ ਵੱਡੀ ਗੱਲ ਲੋਕਾਂ ਦੀਆਂ ਭਾਵਨਾਵਾਂ ਨੂੰ ਸ਼ਾਂਤ ਕਰਨ ਦੀ ਹੈ ਤੇ ਨਾਲ ਸੂਬੇ ਵਿੱਚ ਆਮ ਵਰਗਾ ਮਾਹੌਲ ਕਾਇਮ ਕਰਨ ਦੀ। ਕੁੱਲ ਮਿਲਾ ਕੇ ਸੰਖੇਪ 'ਚ ਇੱਕ ਟਿਕਾਊ ਤੇ ਚਿਰਸਥਾਈ ਕਸ਼ਮੀਰੀ ਨੀਤੀ ਦੀ ਲੋੜ ਹੈ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...” ਸਪੌਟਲਾਈਟ ਆਨ ਵਿਜ਼ਨਰੀਜ਼ ਪਾਥ: ਗੁਰਨੂਰ ਸੰਧੂ ਨਾਲ ਪਰਿਵਰਤਨ ਪੈਦਾ ਕਰਨਾ ਲੁਧਿਆਣਾ ਵਿਚ ਬਿਨ੍ਹਾਂ ਛੱਤ ਤੋਂ ਭੁੰਜੇ ਸੌਂਦੇ ਬਿਮਾਰ ਬਜ਼ੁਰਗ ਨੂੰ ਮਿਲਿਆ ਸਵਰਗ ਰੂਪੀ ਰਹਿਣ ਬਸੇਰਾ