Welcome to Canadian Punjabi Post
Follow us on

24

April 2024
ਬ੍ਰੈਕਿੰਗ ਖ਼ਬਰਾਂ :
ਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰ
 
ਪੰਜਾਬ

ਆਈ ਜੀ ਉਮਰਾਨੰਗਲ ਦੀ ਗ੍ਰਿਫਤਾਰੀ ਪਿੱਛੋਂ ਵਿਸ਼ੇਸ਼ ਜਾਂਚ ਟੀਮ ਵੱਲੋਂ ਵੱਡੇ ਖੁਲਾਸੇ

February 21, 2019 08:08 AM

* ਜਾਂਚ ਦੀ ਸੂਈ ਸਾਬਕਾ ਡੀ ਜੀ ਪੀ ਸੈਣੀ ਤੇ ਸੁਖਬੀਰ ਬਾਦਲ ਵੱਲ ਵਧੀ

ਫਰੀਦਕੋਟ, 20 ਫਰਵਰੀ, (ਪੋਸਟ ਬਿਊਰੋ)- ਅਕਾਲੀ-ਭਾਜਪਾ ਸਰਕਾਰ ਦੇ ਵਕਤ ਫਰੀਦਕੋਟ ਜਿ਼ਲੇ ਦੇ ਬਹਿਬਲ ਕਲਾਂ ਅਤੇ ਕੋਟਕਪੂਰਾ ਵਿੱਚ ਹੋਏ ਗੋਲੀ ਕਾਂਡ ਬਾਰੇ ਸਪੈਸ਼ਲ ਜਾਂਚ ਟੀਮ (ਐੱਸ ਆਈ ਟੀ) ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਸੰਗਤ ਨੇ ਪੁਲਸ ਨੂੰ ਕਿਸੇ ਤਰ੍ਹਾਂ ਵੀ ਨਹੀਂ ਉਕਸਾਇਆ ਸੀ। ਪੁਲਸ ਅਫਸਰ ਹਾਲੇ ਤੱਕ ਇਹ ਦਾਅਵਾ ਕਰਦੇ ਆ ਰਹੇ ਸਨ ਕਿ ਸੰਗਤ ਨੇ ਪੁਲਸ ਉੱਤੇ ਹਮਲਾ ਕੀਤਾ ਤਾਂ ਉਨ੍ਹਾਂ ਨੂੰ ਫਾਇਰਿੰਗ ਕਰਨੀ ਪਈ ਸੀ, ਜਿਸ ਦੌਰਾਨ ਦੋ ਨੌਜਵਾਨਾਂ ਦੀ ਮੌਤ ਹੋ ਗਈ ਸੀ। ਇਸ ਜਾਂਚ ਵਿੱਚ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਪਤਾ ਲੱਗੀ ਹੈ ਕਿ ਆਈ ਜੀ ਪਰਮਰਾਜ ਸਿੰਘ ਉਮਰਾਨੰਗਲ ਨੇ ਲੁਧਿਆਣਾ ਸ਼ਹਿਰ ਤੋਂ ਨਾ ਕੋਈ ਰਵਾਨਾਗੀ ਦਾ ਸਮਾਂ ਪਾਇਆ ਸੀ ਤੇ ਨਾ ਆਪਣੀ ਵਾਪਸੀ ਆਮਦ ਦਰਜ ਕਰਵਾਈ। ਐੱਸ ਆਈ ਟੀ ਨੇ ਲੁਧਿਆਣਾ ਸਿਟੀ ਦੇ 182 ਮੁਲਾਜ਼ਮਾਂ ਨੂੰ ਜਾਂਚ ਦੌਰਾਨ ਪੁੱਛਗਿੱਛ ਵਿਚ ਸ਼ਾਮਲ ਕੀਤਾ ਤਾਂ ਉਨ੍ਹਾਂ ਸਾਰਿਆਂ ਨੇ ਇਕੋ ਗੱਲ ਕਹੀ ਕਿ ‘ਉਮਰਾਨੰਗਲ ਸਰ ਦੇ ਹੁਕਮ ਸਨ’।
ਇਸ ਵੱਡੇ ਕਾਂਡ ਦੀ ਜਾਂਚ ਵਿਚ ਇਹ ਵੀ ਭੇਦ ਖੁੱਲ੍ਹਾ ਹੈ ਕਿ ਕੋਟਕਪੂਰਾ ਵਿੱਚ ਉਸ ਦਿਨ ਸਵੇਰੇ ਛੇ ਵਜੇ ਪੁਲਸ ਨੇ ਫਾਇਰਿੰਗ ਕੀਤੀ ਸੀ, ਪਰ ਲੁਧਿਆਣਾ ਸਿਟੀ ਤੋਂ ਆਈ ਪੁਲਸ ਚਾਰ ਵਜੇ ਤੜਕੇ ਹੀ ਕੋਟਕਪੂਰਾ ਪਹੁੰਚ ਗਈ ਸੀ। ਐੱਸ ਆਈ ਟੀ ਦੀ ਜਾਂਚ ਤੋਂ ਇਹ ਵੀ ਭੇਦ ਖੁੱਲ੍ਹਾ ਹੈ ਕਿ ਲੁਧਿਆਣਾ ਵਿਚ ਪੁਲਸ ਨੂੰ ਦਿਨ ਵੇਲੇ ਹੀ ਹੁਕਮ ਮਿਲ ਗਏ ਸਨ ਕਿ ਤੜਕੇ ਚਾਰ ਵਜੇ ਕੋਟਕਪੂਰਾ ਪਹੁੰਚਣਾ ਹੈ, ਇਸ ਦਾ ਅਰਥ ਹੈ ਕਿ ਫਾਇਰਿੰਗ ਕਰਨੀ ਪਹਿਲਾਂ ਹੀ ਤੈਅ ਸੀ। ਹਾਲੇ ਤਕ ਸਭ ਤੋਂ ਵੱਡੀ ਜਿਹੜੀ ਗੱਲ ਪਤਾ ਲੱਗੀ, ਉਹ ਇਹ ਹੈ ਕਿ ਬਹਿਬਲ ਕਲਾਂ ਅਤੇ ਕੋਟਕਪੂਰਾ ਫਾਇਰਿੰਗ ਵਿਚ ਸੰਗਤ ਨੇ ਪੁਲਸ ਨੂੰ ਨਹੀਂ ਸੀ ਭੜਕਾਇਆ, ਬਿਨਾਂ ਭੜਕਾਹਟ ਤੋਂ ਹੀ ਫਾਇਰਿੰਗ ਕੀਤੀ ਗਈ ਸੀ।
ਵਿਸ਼ੇਸ਼ ਜਾਂਚ ਟੀਮ (ਐੱਸ ਆਈ ਟੀ) ਦੇ ਉੱਪ ਮੁਖੀ ਆਈ ਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਕਿਹਾ ਹੈ ਕਿ ਜਾਂਚ ਵਿਚ ਇਹ ਗੱਲ ਸਾਹਮਣੇ ਨਹੀਂ ਆਈ ਕਿ ਸੰਗਤ ਨੇ ਪੁਲਸ ਉੱਤੇ ਹਮਲਾ ਕੀਤਾ ਹੋਵੇ, ਜਿਸ ਕਾਰਨ ਪੁਲਸ ਨੂੰ ਗੋਲੀ ਚਲਾਉਣੀ ਪਈ ਹੋਵੇ, ਇਹ ਬਿਨਾਂ ਭੜਕਾਹਟ ਤੋਂ ਕੀਤੀ ਗਈ ਜਾਪਦੀ ਹੈ।
ਨਾਜ਼ਕ ਪੜਾਅ ਉੱਤੇ ਪੁੱਜੀ ਇਸ ਜਾਂਚ ਵਿਚ ਸਾਬਕਾ ਡੀ ਜੀ ਪੀ ਸੁਮੇਧ ਸਿੰਘ ਸੈਣੀ ਦੇ ਨੇੜੇ ਮੰਨੇ ਜਾਂਦੇ ਸਾਬਕਾ ਐੱਸ ਐੱਸ ਪੀ ਚਰਨਜੀਤ ਸ਼ਰਮਾ ਅਤੇ ਆਈ ਡੀ ਪਰਮਰਾਜ ਸਿੰਘ ਉਮਰਾਨੰਗਲ ਦੀ ਗ੍ਰਿਫਤਾਰੀ ਪਿੱਛੋਂ ਸਾਬਕਾ ਡੀ ਜੀ ਪੀ ਸੁਮੇਧ ਸਿੰਘ ਸੈਣੀ ਦੁਆਲੇ ਵੀ ਘੇਰਾ ਕੱਸਣ ਲੱਗਾ ਹੈ ਤੇ ਚਰਚਾ ਹੈ ਕਿ ਸਾਬਕਾ ਡੀ ਜੀ ਪੀ ਸੁਮੇਧ ਸੈਣੀ ਅਤੇ ਉਸ ਦੇ ਪਿੱਛੋਂ ਐਡੀਸ਼ਨਲ ਡੀ ਜੀ ਪੀ ਜਤਿੰਦਰ ਜੈਨ ਤੱਕ ਗੱਲ ਸੀਮਤ ਨਹੀਂ ਰਹਿਣੀ, ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਉੱਤੇ ਵੀ ਸ਼ਿਕੰਜਾ ਕੱਸਿਆ ਜਾ ਸਕਦਾ ਹੈ ਤੇ ਇਨ੍ਹਾਂ ਤਿੰਨਾਂ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਜਾ ਸਕਦਾ ਹੈ। ਸੁਮੇਧ ਸਿੰਘ ਸੈਣੀ ਆਪਣੀ ਗ੍ਰਿਫਤਾਰੀ ਦੇ ਸ਼ੱਕ ਕਾਰਨ ਪਹਿਲਾਂ ਹੀ ਅਦਾਲਤ ਨੂੰ ਪਹੁੰਚ ਕਰ ਚੁੱਕੇ ਹਨ। ਐੱਸ ਆਈ ਟੀ ਇਨ੍ਹਾਂ ਤਿੰਨਾਂ ਵਿੱਚੋਂ ਕਿਸੇ ਨੂੰ ਕਿਸੇ ਵੇਲੇ ਵੀ ਗ੍ਰਿਫਤਾਰ ਕਰ ਸਕਦੀ ਹੈ।
ਜਾਣਕਾਰ ਉੱਚ ਪੱਧਰੀ ਸੂਤਰਾਂ ਅਨੁਸਾਰ ਪੜਤਾਲ ਕਰ ਰਹੀ ਵਿਸ਼ੇਸ਼ ਜਾਂਚ ਟੀਮ ਇਹ ਪਤਾ ਲਾਉਣ ਜੁਟੀ ਹੋਈ ਹੈ ਕਿ ਸੰਗਤ ਉੱਤੇ ਫਾਇਰਿੰਗ ਦੌਰਾਨ ਉਮਰਾਨੰਗਲ ਮੋਬਾਈਲ ਫੋਨ ਉੱਤੇ ਕਿਸ ਨਾਲ ਗੱਲਬਾਤ ਕਰ ਰਿਹਾ ਸੀ, ਉਸ ਨੂੰ ਕੌਣ ਤੇ ਕਿਉਂ ਨਿਰਦੇਸ਼ ਦੇ ਰਿਹਾ ਸੀ। ਮੰਗਲਵਾਰ ਨੂੰ ਪੁਲਿਸ ਰਿਮਾਂਡ ਦੀ ਅਰਜ਼ੀ `ਤੇ ਬਹਿਸ ਦੌਰਾਨ ਵਿਸ਼ੇਸ਼ ਜਾਂਚ ਟੀਮ ਅਤੇ ਸਰਕਾਰੀ ਧਿਰ ਦੇ ਵਕੀਲਾਂ ਨੇ ਦਾਅਵਾ ਕੀਤਾ ਸੀ ਕਿ ਉਮਰਾਨੰਗਲ ਨੇ ਮੁੱਢਲੀ ਜਾਂਚ ਵਿੱਚ ਮੰਨ ਲਿਆ ਹੈ ਕਿ ਗੋਲੀ ਚਲਾਉਣ ਦੇ ਹੁਕਮ ਉਸ ਵਕਤ ਡੀ ਜੀ ਪੀ ਸੁਮੇਧ ਸਿੰਘ ਸੈਣੀ ਨੇ ਦਿੱਤੇ ਸਨ। ਪੁਲਿਸ ਅਫਸਰਾਂ ਨੇ ਓਦੋਂ ਅਦਾਲਤ ਨੂੰ ਦੱਸਿਆ ਸੀ ਕਿ ਉਹ ਇਸ ਤੱਥ ਦੀ ਜਾਂਚ ਕਰ ਰਹੇ ਹਨ ਕਿ ਡੀ ਜੀ ਪੀ ਸੈਣੀ ਨੇ ਕਿਨ੍ਹਾਂ ਹਾਲਾਤ ਵਿੱਚ ਆਈ ਜੀ ਨੂੰ ਗੋਲੀ ਚਲਾਉਣ ਦੇ ਨਿਰਦੇਸ਼ ਦਿੱਤੇ ਸਨ, ਜਦੋਂ ਕਿ ਕੋਟਕਪੂਰਾ ਵਿੱਚ ਮਾਹੌਲ ਸ਼ਾਂਤੀ ਪੂਰਨ ਸੀ। ਪੁਲਿਸ ਸੂਤਰ ਦੱਸਦੇ ਹਨ ਕਿ ਕੋਟਕਪੂਰਾ ਗੋਲੀ ਕਾਂਡ ਵਿੱਚ ਸਾਬਕਾ ਡੀ ਜੀ ਪੀ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ, ਪਰ ਐੱਸ ਆਈ ਟੀ ਦੇ ਮੈਂਬਰ ਇਸ ਬਾਰੇ ਕੁਝ ਕਹਿਣ ਨੂੰ ਤਿਆਰ ਨਹੀਂ। ਐੱਸ ਆਈ ਟੀ ਇਕੋ ਸਵਾਲ ਪਹਿਲ ਦੇ ਆਧਾਰ ਉੱਤੇ ਕਰ ਰਹੀ ਹੈ ਕਿ ਲੁਧਿਆਣਾ ਸਿਟੀ ਪੁਲਸ ਦੇ ਕਮਿਸ਼ਨਰ ਪਰਮਰਾਜ ਸਿੰਘ ਉਮਰਾਨੰਗਲ ਨੂੰ ਕਿਸ ਨੇ ਕੋਟਕਪੂਰਾ ਭੇਜਿਆ ਸੀ। ਉਹ ਇਲਾਕਾ ਉਸ ਦੇ ਹੇਠ ਨਹੀਂ ਸੀ। ਫਿਰ ਉਹ ਕਿਸ ਵੱਡੀ ਸ਼ਖਸੀਅਤ ਦੇ ਹੁਕਮਾਂ ਉੱਤੇ ਲੁਧਿਆਣਾ ਤੋਂ ਏਨੀ ਜਿ਼ਆਦਾ ਪੁਲਸ ਲੈ ਕੇ ਕੋਟਕਪੂਰਾ ਉੱਡਦਾ ਗਿਆ ਸੀ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਵੱਲੋਂ ਡਿਜ਼ੀਟਲ ਅਖਬਾਰ ‘ਵੰਨ ਸੁਵੰਨੀ ਖੇਤੀ’ ਦਾ ਪਹਿਲਾ ਐਡੀਸ਼ਨ ਕਿਸਾਨਾਂ ਲਈ ਜਾਰੀ ਮਾਰਕਫੈੱਡ ਪੰਜਾਬ ਦੇ ਮੈਨੇਜਿੰਗ ਡਾਇਰੈਕਟਰ ਗਿਰੀਸ਼ ਦਿਆਲਨ ਵੱਲੋਂ ਦਾਣਾ ਮੰਡੀ ਮੋਗਾ ਵਿੱਚ ਖ੍ਰੀਦ ਪ੍ਰਬੰਧਾਂ ਦੀ ਸਮੀਖਿਆ ਬੌਬ ਢਿੱਲੋਂ ਨੂੰ ਪੰਜਾਬੀ ਵਰਲਡ 'ਤੇ ਮਾਣ : ਆਰੀਅਨਜ਼ ਪ੍ਰਸ਼ਾਸ਼ਨ ਵੱਲੋਂ ਪੋਲ ਫ਼ੀਸਦੀ ਵਧਾਉਣ ਲਈ “ਸੀਨੀਅਰ ਸਿਟੀਜ਼ਨ ਮਿਲਣੀ” ਪ੍ਰੋਗਰਾਮ ਆਯੋਜਿਤ ਆਲਮੀ ਤਪਸ਼ ਨੂੰ ਘਟਾਉਣ ਲਈ ਧਰਤ ਦਿਵਸ `ਤੇ ਸਰਕਾਰੀ ਪੌਲੀਟੈਕਨਿਕ ਕਾਲਜ ਮੋਹਾਲੀ ਵਿਖੇ ਬੂਟੇ ਲਗਾਏ ਲੋਕ ਸਭਾ ਚੋਣਾਂ-2024: 100 ਸਾਲ ਤੋਂ ਉੱਤੇ ਉਮਰ ਦੇ 173 ਵੋਟਰ ਪਾਉਣਗੇ ਐਤਕੀ ਵੋਟਾਂ - ਜ਼ਿਲ੍ਹਾ ਚੋਣ ਅਫ਼ਸਰ ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂ ਪ੍ਰਸਿੱਧ ਕਵੀ ਅਮਰੀਕ ਪਲਾਹੀ ਨਾਲ ਰੂ-ਬ-ਰੂ ਅਤੇ ਮਹੀਨਾਵਾਰ ਕਵੀ ਦਰਬਾਰ ਜਿ਼ਲ੍ਹਾ ਬਾਲ ਸੁਰੱਖਿਆ ਯੂਨਿਟ ਨੇ 7 ਸਕੂਲੀ ਵਾਹਨਾਂ ਦੇ ਕੱਟੇ ਚਲਾਨ