Welcome to Canadian Punjabi Post
Follow us on

28

March 2024
 
ਕੈਨੇਡਾ

ਆਪਣਾ ਸੱਚ ਦੱਸਣ ਲਈ ਮੌਕੇ ਦੀ ਉਡੀਕ ਕਰ ਰਹੀ ਹਾਂ : ਰੇਅਬੋਲਡ

February 21, 2019 07:59 AM

ਓਟਵਾ, 20 ਫਰਵਰੀ (ਪੋਸਟ ਬਿਊਰੋ) : ਐਸਐਨਸੀ-ਲਾਵਾਲਿਨ ਮਾਮਲੇ ਵਿੱਚ ਬੁੱਧਵਾਰ ਨੂੰ ਲਿਬਰਲ ਐਮਪੀ ਜੋਡੀ ਵਿਲਸਨ ਰੇਅਬੋਲਡ ਨੇ ਹਾਊਸ ਆਫ ਕਾਮਨਜ਼ ਵਿੱਚ ਆਖਿਆ ਕਿ ਉਸ ਨੂੰ ਪੂਰੀ ਆਸ ਹੈ ਕਿ ਉਸ ਨੂੰ ਆਪਣਾ ਸੱਚ ਬੋਲਣ ਦਾ ਮੌਕਾ ਦਿੱਤਾ ਜਾਵੇਗਾ।
ਇਸ ਘਪਲੇ ਦੇ ਬਾਹਰ ਆਉਣ ਉਪਰੰਤ ਪਹਿਲੀ ਵਾਰੀ ਕਾਮਨਜ਼ ਵਿੱਚ ਟਿੱਪਣੀ ਕਰਦਿਆਂ ਰੇਅਬੋਲਡ ਨੇ ਉਕਤ ਗੱਲ ਆਖੀ। ਐਨਡੀਪੀ ਵੱਲੋਂ ਇਸ ਮਾਮਲੇ ਦੀ ਨਵੇਂ ਸਿਰੇ ਤੋਂ ਜਾਂਚ ਕਰਵਾਏ ਜਾਣ ਦੀ ਮੰਗ ਉੱਤੇ ਕਰਵਾਈ ਜਾਣ ਵਾਲੀ ਵੋਟਿੰਗ ਦੌਰਾਨ ਰੇਅਬੋਲਡ ਨੇ ਆਖਿਆ ਕਿ ਉਹ ਇਸ ਵੋਟਿੰਗ ਵਿੱਚ ਹਿੱਸਾ ਨਹੀਂ ਲਵੇਗੀ ਕਿਉਂਕਿ ਮਾਮਲੇ ਵਿੱਚ ਉਸ ਦਾ ਨਾਂ ਵੀ ਬੋਲਦਾ ਹੈ। ਇਸ ਮਤੇ ਨੂੰ 134 ਦੇ ਮੁਕਾਬਲੇ 160 ਵੋਟਾਂ ਨਾਲ ਲਿਬਰਲਾਂ ਨੇ ਸਿ਼ਕਸਤ ਦੇ ਦਿੱਤੀ।
ਰੇਅਬੋਲਡ ਨੇ ਆਖਿਆ ਕਿ ਉਹ ਪਹਿਲਾਂ ਵੀ ਇਹ ਆਖ ਚੁੱਕੀ ਹੈ ਕਿ ਇਸ ਮਾਮਲੇ ਵਿੱਚ ਉਹ ਕੀ ਕਹਿ ਸਕਦੀ ਹੈ ਜਾਂ ਨਹੀਂ ਇਸ ਬਾਰੇ ਉਸ ਨੂੰ ਸਲਾਹ ਦੀ ਲੋੜ ਹੈ। ਉਨ੍ਹਾਂ ਆਖਿਆ ਕਿ ਉਹ ਇਹ ਵੀ ਸਮਝਦੀ ਹੈ ਕਿ ਕੈਨੇਡੀਅਨ ਸੱਚ ਜਾਨਣਾ ਚਾਹੁੰਦੇ ਹਨ ਤੇ ਪਾਰਦਰਸ਼ਤਾ ਵੀ ਚਾਹੁੰਦੇ ਹਨ। ਇਸ ਲਈ ਉਨ੍ਹਾਂ ਆਸ ਪ੍ਰਗਟਾਈ ਕਿ ਉਨ੍ਹਾਂ ਨੂੰ ਵੀ ਆਪਣਾ ਸੱਚ ਦੱਸਣ ਦਾ ਮੌਕਾ ਦਿੱਤਾ ਜਾਵੇਗਾ।
ਇਸ ਤੋਂ ਪਹਿਲਾਂ ਟਰੂਡੋ ਨੇ ਆਖਿਆ ਕਿ ਐਸਐਨਸੀ-ਲਾਵਾਲਿਨ ਮਾਮਲੇ ਵਿੱਚ ਤੱਥਾਂ ਦਾ ਸਾਹਮਣੇ ਆਉਣਾ ਬਹੁਤ ਜ਼ਰੂਰੀ ਹੈ ਤੇ ਇਸ ਲਈ ਮੌਜੂਦਾ ਕਮੇਟੀ ਤੇ ਐਥਿਕਸ ਕਮਿਸ਼ਨਰ ਜਾਂਚ ਬਿਲਕੁਲ ਸਹੀ ਫੈਸਲਾ ਹਨ। ਟਰੂਡੋ ਨੇ ਇਹ ਵੀ ਆਖਿਆ ਕਿ ਇਸ ਦੌਰਾਨ ਹਾਊਸ ਦੀ ਜਸਟਿਸ ਕਮੇਟੀ ਸਾਹਮਣੇ ਰੇਅਬੋਲਡ ਵੱਲੋਂ ਦਿੱਤੀ ਜਾਣ ਵਾਲੀ ਗਵਾਹੀ ਦਾ ਉਹ ਸਵਾਗਤ ਕਰਦੇ ਹਨ।

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆ ਲਿਬਰਲ ਸਰਕਾਰ ਖਿਲਾਫ ਬੇਭਰੋਸਗੀ ਮਤਾ ਲਿਆਉਣ ਦੀ ਤਿਆਰੀ ਕਰ ਰਹੇ ਹਨ ਕੰਜ਼ਰਵੇਟਿਵ ਕੰਜ਼ਰਵੇਟਿਵ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਹਨ ਹਾਊਸਫਾਦਰ! ਫਰਵਰੀ ਵਿੱਚ ਮਹਿੰਗਾਈ ਦਰ ਦੀ ਰਫਤਾਰ 2·8 ਫੀ ਸਦੀ ਨਾਲ ਘਟੀ ਫਲਸਤੀਨ ਨੂੰ ਆਜ਼ਾਦ ਦੇਸ਼ ਦਾ ਦਰਜਾ ਦੇਣ ਲਈ ਐਨਡੀਪੀ ਵੱਲੋਂ ਲਿਆਂਦਾ ਮਤਾ ਪਾਰਲੀਆਮੈਂਟ ਵਿੱਚ ਪਾਸ ਹਾਇਤੀ ਦੇ ਅਹੁਦਾ ਛੱਡ ਰਹੇ ਪ੍ਰਧਾਨ ਮੰਤਰੀ ਨਾਲ ਟਰੂਡੋ ਨੇ ਕੀਤੀ ਗੱਲਬਾਤ ਟੈਕਸਾਂ ਵਿੱਚ ਵਾਧਾ ਕੀਤੇ ਬਿਨਾਂ ਖਰਚੇ ਵਧਾਉਣ ਦਾ ਸਰਕਾਰ ਕੋਲ ਕੋਈ ਚਾਰਾ ਨਹੀਂ : ਗਿਰੌਕਸ ਅਗਲੇ ਦੋ ਸਾਲਾਂ ਵਿੱਚ ਐਲਕੋਹਲ ਐਕਸਾਈਜ਼ ਟੈਕਸ ਵਿੱਚ ਨਹੀਂ ਕੀਤਾ ਜਾਵੇਗਾ ਵਾਧਾ : ਫਰੀਲੈਂਡ ਲਿਬਰਲਾਂ ਨੂੰ ਵੋਟ ਪਾਉਣ ਬਾਰੇ ਸੋਚ ਵੀ ਨਹੀਂ ਰਹੇ ਬਹੁਗਿਣਤੀ ਕੈਨੇਡੀਅਨਜ਼ : ਨੈਨੋਜ਼ ਓਟਵਾ ਵਿੱਚ ਕਤਲ ਕੀਤੇ ਗਏ 6 ਵਿਅਕਤੀਆਂ ਦੀ ਪੁਲਿਸ ਨੇ ਕੀਤੀ ਸ਼ਨਾਖ਼ਤ, 19 ਸਾਲਾ ਲੜਕੇ ਨੂੰ ਕੀਤਾ ਗਿਆ ਚਾਰਜ