Welcome to Canadian Punjabi Post
Follow us on

20

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਭਾਰਤ

ਹੁਸ਼ਿਆਰਪੁਰ ਵਾਲੇ ਪੁਲਸ ਅਫਸਰ ਨੇ ਯੋਗੀ ਆਦਿਤਿਅਨਾਥ ਉੱਤੇ ਐੱਨ ਐੱਸ ਏ ਲਾਇਆ ਸੀ

February 21, 2019 07:58 AM

* ਵੈਬਸਾਈਟ ਨੂੰ ਇੰਟਰਵਿਊ ਕਾਰਨ ਸਸਪੈਂਡ

ਲਖਨਊ, 20 ਫਰਵਰੀ (ਪੋਸਟ ਬਿਊਰੋ)- ਇੱਕ ਵੈਬਸਾਈਟ ਨੂੰ ਇੰਟਰਵਿਊ ਦੇਣ ਦੇ ਬਾਅਦ ਉੱਤਰ ਪ੍ਰਦੇਸ਼ ਸਰਕਾਰ ਨੇ ਏ ਡੀ ਜੀ ਰੂਲਜ਼ ਐਂਡ ਮੈਨੂਅਲਸ ਜਸਬੀਰ ਸਿੰਘ ਨੂੰ ਲਾਪਰਵਾਹੀ ਦੇ ਦੋਸ਼ ਵਿੱਚ ਸਸਪੈਂਡ ਕਰ ਦਿੱਤਾ ਹੈ। ਮੂਲ ਰੂਪ ਤੋਂ ਪੰਜਾਬ ਵਿੱਚ ਹੁਸ਼ਿਆਰਪੁਰ ਜਿ਼ਲੇ ਦੇ ਵਾਸੀ 1992 ਬੈਚ ਦੇ ਆਈ ਪੀ ਐੱਸ ਅਧਿਕਾਰੀ ਜਸਬੀਰ ਸਿੰਘ ਕਾਫੀ ਸਖਤ ਸੁਭਾਅ ਦੇ ਮੰਨੇ ਜਾਂਦੇ ਹਨ। ਉਨ੍ਹਾਂ ਨੇ 2002 ਵਿੱਚ ਗੋਰਖਪੁਰ ਦੇ ਓਦੋਂ ਦੇ ਪਾਰਲੀਮੈਂਟ ਮੈਂਬਰ ਅਤੇ ਮੌਜੂਦਾ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਖਿਲਾਫ ਕੌਮੀ ਸੁਰੱਖਿਆ ਕਾਨੂੰਨ (ਐੱਨ ਐੱਸ ਏ) ਹੇਠ ਕਾਰਵਾਈ ਕੀਤੀ ਸੀ, ਓਦੋਂ ਕੇਂਦਰ ਵਿੱਚ ਵਾਜਪਾਈ ਸਰਕਾਰ ਸੀ। ਉਸ ਦੇ ਅਗਲੇ ਦਿਨ ਉਨ੍ਹਾਂ ਦਾ ਖੁਰਾਕ ਵਿਭਾਗ ਵਿੱਚ ਤਬਦਾਲਾ ਕਰ ਦਿੱਤਾ ਗਿਆ ਸੀ। ਇਹੀ ਨਹੀਂ ਉਨ੍ਹਾਂ ਨੇ ਆਜ਼ਾਦ ਵਿਧਾਇਕ ਰਘੂਰਾਜ ਪ੍ਰਤਾਪ ਸਿੰਘ ਉਰਫ ਰਾਜਾ ਭਈਆ ਸਮੇਤ ਕਈ ਹੋਰ ਨੇਤਾਵਾਂ 'ਤੇ ਵੀ ਪਹਿਲਾਂ ਕਾਰਵਾਈ ਕੀਤੀ ਸੀ।

ਗੈਂਗਵਾਰ ਲਈ ਖਤਰਨਾਕ ਬੁਲੰਦਸ਼ਹਿਰ ਵਿੱਚ ਜਸਬੀਰ ਸਿੰਘ ਨੂੰ 2007 ਵਿੱਚ ਐੱਸ ਪੀ ਬਣਾਇਆ ਗਿਆ ਸੀ। ਉਨ੍ਹਾਂ ਨੇ ਕਿਹਾ ਸੀ ਕਿ ਉਥੇ ਤਦੇ ਜਾਵਾਂਗਾ ਜੇ ਘੱਟ ਤੋਂ ਘੱਟ ਤਿੰਨ ਸਾਲ ਦੀ ਪੋਸਟਿੰਗ ਮਿਲੇ ਤੇ 38 ਦਿਨ ਵਿੱਚ ਉਨ੍ਹਾਂ ਨੇ ਚਾਲੀ ਕੇਸ ਖੋਲ੍ਹ ਕੇ ਦੋਸ਼ੀ ਜੇਲ੍ਹ ਭੇਜ ਦਿੱਤੇ ਸਨ। ਇੱਕ ਦਿਨ ਕਾਨੂੰਨ ਵਿਵਸਥਾ ਲਈ ਸਿਰਦਰਦ ਬਣ ਰਹੇ ਬਸਪਾ ਜਿਲ੍ਹਾ ਪ੍ਰਧਾਨ ਨੂੰ ਗ੍ਰਿਫਤਾਰ ਕੀਤਾ ਤਾਂ ਸਰਕਾਰ ਨੇ ਹਟਾਉਣ ਵਿੱਚ ਦੇਰ ਨਹੀਂ ਕੀਤੀ। ਓਦੋਂ ਮਾਇਆਵਤੀ ਮੁੱਖ ਮੰਤਰੀ ਸਨ।

ਜਸਬੀਰ ਸਿੰਘ ਨੇ ਪਿਛਲੇ ਮਹੀਨੇ ਹਫਿੰਗਟਨ ਪੋਸਟ ਨਾਂਅ ਦੀ ਵੈਬਸਾਈਟ ਨੂੰ ਇੱਕ ਇੰਟਰਵਿਊ ਦਿੱਤੀ ਤਾਂ ਇਸ ਨੂੰ ਲੈ ਕੇ ਹੰਗਾਮਾ ਹੋ ਗਿਆ ਸੀ। ਵੈੱਬਸਾਈਟ ਨੇ ਹੈਡਲਾਈਨ ਦਿੱਤੀ ਕਿ ਜਿਸ ਅਫਸਰ ਨੇ ਯੋਗੀ ਆਦਿੱਤਿਆਨਾਥ ਉੱਤੇ ਐਨ ਐਸ ਏ ਲਾਈ ਸੀ, ਉਹ 20 ਸਾਲ ਤੋਂ ਬੀਆਬਾਨ ਵਿੱਚ ਹੈ। ਇਸ ਵਿੱਚ ਜਸਬੀਰ ਸਿੰਘ ਦੀ ਕਹਾਣੀ ਦੱਸਦੇ ਹੋਏ ਕਿਹਾ ਗਿਆ ਸੀ ਕਿ ਜਿਸ ਸੂਬੇ ਵਿੱਚ ਕਾਨੂੰਨ ਵਿਵਸਥਾ ਇੰਨੀ ਲਚਰ ਹੋਵੇ, ਉਥੇ ਸਰਕਾਰ ਕਿਸੇ ਦੀ ਹੋਵੇ, ਸਖਤ ਪੁਲਸ ਅਫਸਰਾਂ ਨੂੰ ਲਗਾਤਾਰ ਖੂੰਜੇ ਲਾਇਆ ਜਾਂਦਾ ਰਿਹਾ ਹੈ। ਜਸਬੀਰ ਸਿੰਘ ਨੇ ਇਸ ਇੰਟਰਵਿਊ ਵਿੱਚ ਕਿਹਾ ਸੀ ਕਿ ਉਹ ਸਵੇਰੇ ਸਾਢੇ ਨੌਂ ਵਜੇ ਤੋਂ ਸ਼ਾਮ ਛੇ ਵਜੇ ਤੱਕ ਲਗਾਤਾਰ ਦਫਤਰ ਰਹਿੰਦੇ ਹਨ, ਪਰ ਉਨ੍ਹਾਂ ਕੋਲ ਕੋਈ ਕੰਮ ਨਹੀਂ ਹੈ। ਇਸ ਅਹੁਦੇ 'ਤੇ ਤੈਨਾਤੀ ਤੋਂ ਪਹਿਲਾਂ ਉਨ੍ਹਾਂ ਨੇ ਆਪਣੇ ਸੀਨੀਅਰ ਨੂੰ ਕਿਹਾ ਸੀ ਕਿ ਇਥੇ ਕੋਈ ਕੰਮ ਨਹੀਂ ਹੁੰਦਾ ਹੈ ਤਾਂ ਉਨ੍ਹਾਂ ਨੂੰ ਸਲਾਹ ਦਿੱਤੀ ਗਈ ਸੀ ਕਿ ਤੁਸੀਂ ਕੋਈ ਰਿਸਰਚ ਪੇਪਰ ਲਿਖ ਦਿਓ। ਉਨ੍ਹਾਂ ਨੇ ਏ ਡੀ ਜੀ ਰੂਲਜ਼ ਐਂਡ ਮੈਨੂਅਲਸ ਅਹੁਦੇ ਦੀ ਵਰਤੋਂ ਅਤੇ ਇਸ ਤੋਂ ਪੁਲਸ ਦੀ ਕਾਰਜ ਪ੍ਰਣਾਲੀ 'ਤੇ ਅਸਰ 'ਤੇ ਰਿਸਰਚ ਕਰਨ ਦੀ ਪੇਸ਼ਕਸ਼ ਕੀਤੀ ਤਾਂ ਇਸ ਨੂੰ ਵੀ ਠੁਕਰਾ ਦਿੱਤਾ ਗਿਆ। 

ਹੁਸ਼ਿਆਰਪੁਰ ਦੇ ਵਾਸੀ ਜਸਬੀਰ ਸਿੰਘ ਕੁਆਰੇ ਹਨ। ਉਨ੍ਹਾਂ ਦੇ ਪਿਤਾ ਫੌਜੀ ਸਨ। ਖੁਦ ਉਹ ਸਿਵਲ ਇੰਜੀਨੀਅਰ ਤੇ ਲਾਅ ਗ੍ਰੈਜੂਏਟ ਹਨ। ਉਨ੍ਹਾਂ ਨੇ ਵਿਭਾਗ ਦੇ ਕੇਸਾਂ ਦੀ ਪੈਰਵੀ ਖੁਦ ਕਰਨ ਦੀ ਪੇਸ਼ਕਸ਼ ਕੀਤੀ, ਪਰ ਇਸ ਨੂੰ ਵੀ ਠੁਕਰਾ ਦਿੱਤਾ ਗਿਆ ਸੀ। ਉਨ੍ਹਾਂ ਦੇ ਖਿਲਾਫ ਸਮੇਂ-ਸਮੇਂ 'ਤੇ ਵਿਭਾਗੀ ਜਾਂਚਾਂ ਵੀ ਬੈਠੀਆਂ, ਪਰ ਜਸਬੀਰ ਸਿੰਘ ਨੇ ਇੰਟਰਵਿਊ ਵਿੱਚ ਕਿਹਾ ਸੀ ਕਿ ਉਨ੍ਹਾਂ ਦੇ ਪਿਤਾ ਬਜਪਨ ਤੋਂ ਹੀ ਉਨ੍ਹਾਂ ਨੂੰ ਤੜਕੇ ਤਿੰਨ ਵਜੇ ਉਠਾ ਕੇ ਖੇਤਾਂ ਵਿੱਚ ਕੰਮ ਕਰਦੇ ਸਨ। ਉਸ ਦੇ ਮੁਕਾਬਲੇ ਇਹ ਵਿਭਾਗੀ ਜਾਂਚਾਂ ਕੁਝ ਵੀ ਨਹੀਂ ਔਖੀਆਂ ਨਹੀਂ ਹਨ। ਉਨ੍ਹਾਂ 'ਤੇ ਕਦੇ ਕੋਈ ਦੋਸ਼ ਸਾਬਿਤ ਵੀ ਨਹੀਂ ਹੋਇਆ। ਉਹ ਕੁਆਰੇ ਹਨ ਅਤੇ ਲਖਨਊ ਵਿੱਚ ਆਪਣੀ ਮਾਂ ਨਾਲ ਰਹਿੰਦੇ ਹਨ। ਉਨ੍ਹਾਂ ਨੂੰ 14 ਫਰਵਰੀ ਨੂੰ ਸੇਵਾ ਨਿਯਮਾਂ ਦੀ ਉਲੰਘਣਾ ਦੇ ਮਾਮਲੇ ਵਿੱਚ ਸਸਪੈਂਡ ਕੀਤਾ ਗਿਆ ਹੈ। ਉਨ੍ਹਾਂ ਨੇ 30 ਜਨਵਰੀ ਨੂੰ ਆਪਣੀ ਇੰਟਰਵਿਊ ਵਿੱਚ ਕਿਹਾ ਸੀ ਕਿ ਮੈਂ ਆਈ ਪੀ ਐੱਸ ਅਫਸਰ ਹਾਂ ਤੇ ਆਪਣੀ ਵਿਚਾਰਧਾਰਾ ਨਾਲ ਕਦੇ ਸਮਝੌਤਾ ਨਹੀਂ ਕਰਾਂਗਾ। ਇਸ ਵਿੱਚ ਉਨ੍ਹਾਂ ਨੇ ਉੱਤਰ ਪ੍ਰਦੇਸ਼ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ਅਤੇ ਪੁਲਸ ਐਨਕਾਊਂਟਰ 'ਤੇ ਵੀ ਟਿੱਪਣੀ ਕੀਤੀ ਸੀ। ਜਸਬੀਰ ਸਿੰਘ ਨੇ 2017 ਵਿੱਚ ਭਿ੍ਰਸ਼ਟਾਚਾਰ ਦੇ ਖਿਲਾਫ ਅਲਖ ਜਗਾਉਣ ਦੇ ਲਈ ਇੱਕ ਮਿਊਜ਼ਿਕ ਐਲਬਮ ਵੀ ਕੱਢੀ ਸੀ, ਜੋ ਖੂਬ ਵਾਇਰਲ ਹੋਈ। ਗੀਤ ਦੇ ਬੋਲ ਖੁਦ ਉਨ੍ਹਾਂ ਦੇ ਸਨ, ‘‘ਜਦੋਂ ਲੁਟਿਆ ਦੇਸ਼ ਫਿਰੰਗੀਆਂ ਨੇ। ਜਦੋਂ ਵਤਨ ਨੇ ਸ਼ਹਾਦਤਾਂ ਮੰਗੀਆਂ ਨੇ, ਉਠ ਦੇਸ਼ ਦੇ ਜਵਾਨਾ, ਉਠ ਦੇਸ਼ ਦੇ ਕਿਸਾਨਾਂ, ਓ ਦੇਸ਼ ਸਾਡਾ ਜਾਵੇ ਲੁਟਦਾ।”

  

huiÈafrpur vfly puls aPsr ny XogI afidiqanfQ AuWqy aYWn aYWs ey lfieaf sI

* vYbsfeIt nUM ieMtrivAU kfrn sspYNz

lKnAU, 20 PrvrI (post ibAUro)- iewk vYbsfeIt ƒ ieµtrivAU dyx dy bfad AuWqr pRdyÈ srkfr ny ey zI jI rUlË aYNz mYnUals jsbIr isµG ƒ lfprvfhI dy doÈ ivwc sspYNz kr idwqf hY.

mUl rUp qoN pµjfb ivwc huiÈafrpur ijLly dy vfsI 1992 bYc dy afeI pI aYWs aiDkfrI jsbIr isµG kfPI sKq suBfa dy mµny jFdy hn. AunHF ny 2002 ivwc gorKpur dy EdoN dy pfrlImYNt mYNbr aqy mOjUdf muwK mµqrI XogI afidwiqafnfQ dy iKlfP kOmI surwiKaf kfƒn (aYWn aYWs ey) hyT kfrvfeI kIqI sI, EdoN kyNdr ivwc vfjpfeI srkfr sI. Aus dy agly idn AunHF df Kurfk ivBfg ivwc qbdflf kr idwqf igaf sI. iehI nhIN AunHF ny afËfd ivDfiek rGUrfj pRqfp isµG AurP rfjf BeIaf smyq keI hor nyqfvF 'qy vI pihlF kfrvfeI kIqI sI.

gYNgvfr leI Kqrnfk bulµdÈihr ivwc jsbIr isMG ƒ 2007 ivwc aYWs pI bxfieaf igaf sI. AunHF ny ikhf sI ik AuQy qdy jfvFgf jy Gwt qoN Gwt iqµn sfl dI positµg imly qy 38 idn ivwc AunHF ny cflI kys KolH ky doÈI jylH Byj idwqy sn. iewk idn kfƒn ivvsQf leI isrdrd bx rhy bspf ijlHf pRDfn ƒ igRPqfr kIqf qF srkfr ny htfAux ivwc dyr nhIN kIqI. EdoN mfieafvqI muwK mµqrI sn.

jsbIr isµG ny ipCly mhIny hiPµgtn post nFa dI vYbsfeIt ƒ iewk ieµtrivAU idwqI qF ies ƒ lY ky hµgfmf ho igaf sI. vYWbsfeIt ny hYzlfeIn idwqI ik ijs aPsr ny XogI afidwiqafnfQ AuWqy aYn aYs ey lfeI sI, Auh 20 sfl qoN bIafbfn ivwc hY. ies ivwc jsbIr isµG dI khfxI dwsdy hoey ikhf igaf sI ik ijs sUby ivwc kfƒn ivvsQf ieµnI lcr hovy, AuQy srkfr iksy dI hovy, sKq puls aPsrF ƒ lgfqfr KUMjy lfieaf jFdf irhf hY. jsbIr isµG ny ies ieµtrivAU ivwc ikhf sI ik Auh svyry sfZy nON vjy qoN Èfm Cy vjy qwk lgfqfr dPqr rihµdy hn, pr AunHF kol koeI kµm nhIN hY. ies ahudy 'qy qYnfqI qoN pihlF AunHF ny afpxy sInIar ƒ ikhf sI ik ieQy koeI kµm nhIN huµdf hY qF AunHF ƒ slfh idwqI geI sI ik qusIN koeI irsrc pypr ilK idE. AunHF ny ey zI jI rUlË aYNz mYnUals ahudy dI vrqoN aqy ies qoN puls dI kfrj pRxflI 'qy asr 'qy irsrc krn dI pyÈkÈ kIqI qF ies ƒ vI Tukrf idwqf igaf.

huiÈafrpur dy vfsI jsbIr isµG kuafry hn. AunHF dy ipqf POjI sn. Kud Auh isvl ieµjInIar qy lfa gRYjUeyt hn. AunHF ny ivBfg dy kysF dI pYrvI Kud krn dI pyÈkÈ kIqI, pr ies ƒ vI Tukrf idwqf igaf sI. AunHF dy iKlfP smyN-smyN 'qy ivBfgI jFcF vI bYTIaF, pr jsbIr isµG ny ieµtrivAU ivwc ikhf sI ik AunHF dy ipqf bjpn qoN hI AunHF ƒ qVky iqµn vjy AuTf ky KyqF ivwc kµm krdy sn. Aus dy mukfbly ieh ivBfgI jFcF kuJ vI nhIN aOKIaF nhIN hn. AunHF 'qy kdy koeI doÈ sfibq vI nhIN hoieaf. Auh kuafry hn aqy lKnAU ivwc afpxI mF nfl rihµdy hn. AunHF ƒ 14 PrvrI ƒ syvf inXmF dI AulµGxf dy mfmly ivwc sspYNz kIqf igaf hY. AunHF ny 30 jnvrI ƒ afpxI ieµtrivAU ivwc ikhf sI ik mYN afeI pI aYWs aPsr hF qy afpxI ivcfrDfrf nfl kdy smJOqf nhIN krFgf. ies ivwc AunHF ny AuWqr pRdyÈ ivwc kfƒn ivvsQf dI siQqI aqy puls aYnkfAUNtr 'qy vI itwpxI kIqI sI. jsbIr isµG ny 2017 ivwc iB®Ètfcfr dy iKlfP alK jgfAux dy leI iewk imAUiËk aYlbm vI kwZI sI, jo KUb vfierl hoeI. gIq dy bol Kud AunHF dy sn, ‘‘jdoN luitaf dyÈ iPrµgIaF ny. jdoN vqn ny ÈhfdqF mµgIaF ny, AuT dyÈ dy jvfnf, AuT dyÈ dy iksfnF, E dyÈ sfzf jfvy lutdf.”

 

 
Have something to say? Post your comment
ਹੋਰ ਭਾਰਤ ਖ਼ਬਰਾਂ
ਚੋਣ ਨਿਸ਼ਾਨ ਮਿਿਲਆ ਚੱਪਲ, ਗਲੇ 'ਚ ਚੱਪਲਾਂ ਦੀ ਮਾਲਾ ਪਾ ਕੇ ਵੋਟ ਮੰਗ ਰਿਹਾ ਲੋਕ ਸਭਾ ਉਮੀਦਵਾਰ ਈਡੀ ਨੇ ਦਿੱਲੀ ਅੰਤਰਰਾਸ਼ਟਰੀ ਏਅਰਪੋਰਟ ਤੋਂ 5 ਹਜ਼ਾਰ ਕਰੋੜ ਦੀ ਧੋਖਾਧੜੀ ਦਾ ਮੁਲਜ਼ਮ ਕੀਤਾ ਗ੍ਰਿਫਤਾਰ ਅੱਠ ਦਿਨਾਂ ਤੋਂ ਲਾਪਤਾ ਵਿਿਦਆਰਥਣ ਦਾ ਗਲਾ ਘੁੱਟ ਕੇ ਕਤਲ, ਮੁਲਜ਼ਮਾਂ ਵਿੱਚ ਕਾਲਜ ਦਾ ਦੋਸਤ ਵੀ ਸ਼ਾਮਲ ਅਵਾਰਾ ਕੁੱਤਿਆਂ ਨੇ ਦਰਗਾਹ ਕੋਲ ਬੈਠੀ ਲੜਕੀ ਨੂੰ ਬਣਾਇਆ ਸ਼ਿਕਾਰ, ਇਲਾਜ ਦੌਰਾਨ ਮੌਤ ਜਬਲਪੁਰ ਵਿੱਚ ਪੀਐਮ ਮੋਦੀ ਦੇ ਰੋਡ ਸ਼ੋਅ ਦੌਰਾਨ ਡਿੱਗੀ ਸਟੇਜ, ਔਰਤਾਂ ਤੇ ਬੱਚਿਆਂ ਸਣੇ 10 ਤੋਂ ਵੱਧ ਜ਼ਖ਼ਮੀ ਕੇਜਰੀਵਾਲ ਨੂੰ ਮੁੱਖ ਮੰਤਰੀ ਅਹੁਦੇ ਤੋਂ ਹਟਾਉਣ ਦੀ ਪਟੀਸ਼ਨ ਖਾਰਜ, ਸੰਕਟ ਦੀ ਸਥਿਤੀ ਵਿਚ ਰਾਸ਼ਟਰਪਤੀ ਲੈਣ ਫੈਸਲਾ ਭਾਰਤੀ ਫੌਜ ਨੇ ਜੰਮੂ ਦੇ ਉੜੀ ਸੈਕਟਰ 'ਚ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ, ਇਕ ਅੱਤਵਾਦੀ ਮਾਰਿਆ ਹਿਮਾਚਲ ਪ੍ਰਦੇਸ਼ ਦੇ ਛੇ ਜ਼ਿਿਲ੍ਹਆਂ ਵਿੱਚ ਲੱਗੇ ਭੂਚਾਲ ਦੇ ਝਟਕੇ, 5.3 ਰਹੀ ਤੀਬਰਤਾ ਇੰਦੌਰ 'ਚ ਪ੍ਰੇਮੀ ਨੇ ਲੜਕੀ ਤੇ ਉਸ ਦੇ ਭਰਾ ਨੂੰ ਮਾਰੀ ਗੋਲੀ, ਖੁਦ ਨੂੰ ਵੀ ਉਡਾ ਲਿਆ ਰਿਸ਼ਵਤ ਲੈਣ ਦੇ ਦੋਸ਼ 'ਚ ਸਰਕਾਰੀ ਸਹਾਇਕ ਡਰੱਗ ਕੰਟਰੋਲਰ ਸਮੇਤ ਤਿੰਨ ਕਾਬੂ, ਵੱਡੀ ਨਕਦੀ ਬਰਾਮਦ