Welcome to Canadian Punjabi Post
Follow us on

20

May 2019
ਲਾਈਫ ਸਟਾਈਲ

ਬਲੈਕਹੈਡਸ ਤੋਂ ਮਿਲੇਗੀ ਨਿਜਾਤ

February 20, 2019 08:30 AM

ਬਲੈਕਹੈਡਸ ਖੁੱਲ੍ਹੇ ਰੋਮਛਿੰਦਰਾ ਵਿੱਚ ਧੂੜ-ਮਿੱਟੀ ਦੇ ਜੰਮਣ ਨਾਲ ਬਣ ਜਾਂਦੇ ਹਨ ਅਤੇ ਇਨ੍ਹਾਂ ਨੂੰ ਰੋਜ਼ਾਨਾ ਸਾਫ ਨਾ ਕੀਤਾ ਜਾਏ ਤਾਂ ਇਨ੍ਹਾਂ ਨਾਲ ਸਕਿਨ ਪ੍ਰਭਾਵਤ ਹੁੰਦੀ ਹੈ। ਇਨ੍ਹਾਂ ਬਲੈਕਹੈਡਸ ਤੋਂ ਛੁਟਕਾਰਾ ਪਾਉਣ ਲਈ ਪੇਸ਼ ਹਨ ਕੁਝ ਘਰੇਲੂ ਨੁਸਖੇ :
* ਇੱਕ ਪੈਨ ਵਿੱਚ ਤਿੰਨ ਚਮਚ ਚੀਨੀ, ਦੋ ਚਮਚ ਸ਼ਹਿਦ ਤੇ ਇੱਕ ਨਿੰਬਾ ਦੂ ਰਸ ਪਾ ਕੇ ਹਲਕੇ ਸੇਕ 'ਤੇ ਪਿਘਲਾ ਲਓ। ਮਿਸ਼ਰਣ ਗਾੜ੍ਹਾ ਹੋਣ 'ਤੇ ਇੱਕ ਬਾਉਲ ਵਿੱਚ ਕੱਢ ਲਓ। ਇਸ ਵਿੱਚ ਦੋ-ਤਿੰਨ ਬੂੰਦਾਂ ਗਲਿਸਰੀਨ ਦੀਆਂ ਪਾ ਕੇ ਮਿਕਸ ਕਰੋ। ਕੋਸ-ਕੋਸੇ ਪੇਸਟ ਨੂੰ ਬਲੈਕਹੈਡਸ 'ਤੇ ਲਗਾਓ। ਇਸ ਨੂੰ 15 ਤੋਂ 20 ਮਿੰਟ ਲਗਾਈ ਰੱਖਣ ਦੇ ਬਾਅਦ ਹਲਕੇ ਹੱਥ ਨਾਲ ਰਗੜ ਕੇ ਹਟਾ ਦਿਓ।
* ਇੱਕ ਚਮਚ ਦੁੱਧ ਵਿੱਚ ਇੱਕ ਚਮਚ ਜਿਲੇਟਿਨ ਪਾਊਡਰ ਪਾ ਕੇ ਦੋ-ਚਾਰ ਮਿੰਟ ਮਾਈਕ੍ਰੋਵੇਵ ਵਿੱਚ ਗਰਮ ਕਰੋ। ਮਿਸ਼ਰਣ ਦੇ ਹਲਕਾ ਠੰਢਾ ਹੋਣ 'ਤੇ ਬਲੈਕਹੈਡਸ 'ਤੇ ਇਸ ਦੀਆਂ ਦੋ-ਤਿੰਨ ਪਰਤਾਂ ਲਗਾਓ। ਪੇਸਟ ਨੂੰ 20-30 ਮਿੰਟ ਤੱਕ ਰੱਖਣ ਦੇ ਬਾਅਦ ਸਾਫ ਕਰ ਦਿਓ।
* ਇੱਕ ਚਮਚ ਦਹੀਂ ਵਿੱਚ ਇੱਕ ਚਮਚ ਨਿੰਬੂ ਦਾ ਰਸ ਅਤੇ ਕਰੀਬ ਅੱਧਾ ਚਮਚ ਨਮਕ ਮਿਲਾ ਕੇ ਪੇਸਟ ਬਣਾਓ। ਇਸ ਪੇਸਟ ਨਾਲ ਕੁਝ ਦੇਰ ਮਸਾਜ ਕਰੋ ਤੇ 10-15 ਮਿੰਟ ਲਾਈ ਰੱਖਣ ਦੇ ਬਾਅਦ ਕੋਸੇ ਪਾਣੀ ਨਾਲ ਚਿਹਰਾ ਧੋ ਲਓ।
* ਦੋ ਚਮਚ ਦਾਲਚੀਨੀ ਪਾਊਡਰ ਵਿੱਚ ਦੋ ਚਮਚ ਨਿੰਬੂਦਾ ਰਸ ਮਿਲਾ ਕੇ ਪੇਸਟ ਬਣਾ ਲਓ। ਇਸ ਪੇਸਟ ਨੂੰ ਬਲੈਕਹੈਡਸ 'ਤੇ ਲਾਓ ਅਤੇ 15-20 ਮਿੰਟ ਤੱਕ ਲੱਗਾ ਰਹਿਣ ਦਿਓ। ਸੁੱਕਣ 'ਤੇ ਪਾਣੀ ਨਾਲ ਧੋ ਲਓ। ਹਫਤੇ ਵਿੱਚ ਤਿੰਨ-ਚਾਰ ਇਸ ਪੇਸਟ ਨੂੰ ਲਗਾ ਸਕਦੇ ਹੋ।
* ਦੋ-ਤਿੰਨ ਚਮਚ ਪੁਦੀਨੇ ਦੇ ਰਸ ਵਿੱਚ ਇੱਕ ਚਮਚ ਹਲਦੀ ਪਾਊਡਰ ਮਿਲਾ ਕੇ ਪੇਸਟ ਬਣਾਓ। ਇਸ ਪੇਸਟ ਨੂੰ ਬਲੈਕਹੈਡਸ 'ਤੇ ਲਾਓ। ਸੁੱਕਣ 'ਤੇ ਕੋਸੇ ਪਾਣੀ ਨਾਲ ਧੋ ਲਓ। ਹਫਤੇ ਵਿੱਚ ਇੱਕ ਵਾਰ ਇਸ ਨੂੰ ਲਾਇਆ ਜਾ ਸਕਦਾ ਹੈ।
* ਤੌਲੀਏ ਨਾਲ ਸਿਰ ਢੱਕ ਕੇ ਚਿਹਰੇ 'ਤੇ ਗਰਮ ਪਾਣੀ ਦੀ ਭਾਫ ਲਓ। ਇਸ ਨਾਲ ਚਮੜੀ ਦੇ ਰੋਮ ਖੁੱਲ੍ਹ ਜਾਗੇ। ਇਸ ਦੇ ਬਾਅਦ ਬਰਾਊਨ ਸ਼ੂਗਰ ਵਿੱਚ ਜੋਜੋਬਾ ਆਇਲ ਦੀਆਂ ਕੁਝ ਬੂੰਦਾਂ ਮਿਲਾ ਕੇ ਪੇਸਟ ਤਿਆਰ ਕਰ ਕੇ ਹਲਕੇ ਹੱਥਾਂ ਨਾਲ ਸਕ੍ਰਬ ਕਰੋ।
* ਇੱਕ ਛੋਟਾ ਚਮਚ ਬੇਕਿੰਗ ਸੋਡੇ ਵਿੱਚ ਪਾਣੀ ਮਿਲਾਓ ਤੇ ਗਾੜ੍ਹਾ ਪੇਸਟ ਤਿਆਰ ਕਰੋ। ਇਸ ਨੂੰ ਬਲੈਕਹੈਡਸ 'ਤੇ ਲਗਾਓ। ਕਰੀਬ ਦੋ-ਤਿੰਨ ਮਿੰਟ ਬਾਅਦ ਇਸ ਨੂੰ ਕੋਸੇ ਪਾਣੀ ਨਾਲ ਸਾਫ ਕਰ ਲਓ। ਫਿਰ ਕੁਝ ਸੈਕਿੰਡ ਬਾਅਦ ਉਸ ਹਿੱਸੇ 'ਤੇ ਬਰਫ ਰਗੜੋ, ਤਾਂ ਖੁੱਲ੍ਹੇ ਰੋਮ ਬੰਦ ਹੋ ਸਕਣ। ਬੇਕਿੰਗ ਸੋਡਾ ਨਾ ਕੇਵਲ ਬਲੈਕਹੈਡਸ ਦੂਰ ਕਰਦਾ ਹੈ, ਬਲਕਿ ਦੋਬਾਰਾ ਇਨ੍ਹਾਂ ਦੇ ਆਉਣ ਦਾ ਡਰ ਵੀ ਘੱਟ ਕਰਦਾ ਹੈ।

Have something to say? Post your comment