Welcome to Canadian Punjabi Post
Follow us on

20

May 2019
ਲਾਈਫ ਸਟਾਈਲ

ਗਰਮਾ ਗਰਮ ਮੈਗੀ ਸਮੋਸਾ

February 20, 2019 08:28 AM

ਸਮੱਗਰੀ-ਮੈਗੀ ਨੂਡਲਜ਼ ਡੇਢ ਕੱਪ, ਮੈਦਾ ਦੋ ਕੱਪ, ਅਜਵਾਇਣ ਇੱਕ ਚਮਚ, ਰਿਫਾਈਂਡ ਤੇਲ ਇੱਕ ਕੱਪ, ਪਾਣੀ ਲੋੜ ਅਨੁਸਾਰ, ਲੂਣ ਇੱਕ ਚਮਚ।
ਵਿਧੀ-ਸਭ ਤੋਂ ਪਹਿਲਾਂ ਇੱਕ ਵੱਡੇ ਭਾਂਡੇ ਵਿੱਚ ਮੈਦਾ, ਲਣ ਤੇ ਅਜਵਾਇਣ ਨੂੰ ਰਲਾ ਲਓ ਅਤੇ ਉਤੇ ਥੋੜ੍ਹਾ ਜਿਹਾ ਪਾਣੀ ਛਿੜਕ ਕੇ ਆਟਾ ਗੁੰਨ੍ਹ ਲਓ। ਤਿਆਰ ਆਟੇ ਨੂੰ ਕੁਝ ਦੇਰ ਲਈ ਢਕ ਕੇ ਵੱਖ ਰੱਖ ਦਿਓ। ਹੁਣ ਇੱਕ ਵੱਖਰੇ ਭਾਂਡੇ ਵਿੱਚ ਮੈਗੀ ਨੂਲਡਜ਼ ਨੂੰ ਪਕਾ ਲਓ। ਜਦੋਂ ਮੈਗੀ ਪਕ ਜਾਵੇ ਤਾਂ ਉਸ ਨੂੰ ਇੱਕ ਬਾਉਲ ਵਿੱਚ ਕੱਢ ਕੇ ਠੰਢਾ ਹੋਣ ਲਈ ਰੱਖ ਦਿਓ। ਹੁਣ ਇੱਕ ਵੱਡੀ ਕੜਾਹੀ ਲਓ ਤੇ ਉਸ ਵਿੱਚ ਤੇਲ ਪਾ ਕੇ ਹਲਕੀ ਗੈਸ ਉਤੇ ਤੇਲ ਨੂੰ ਗਰਮ ਹੋਣ ਦਿਓ। ਗੁੰਨ੍ਹੇ ਹੋਏ ਆਟੇ ਨੂੰ ਛੋਟੇ-ਛੋਟੇ ਗੋਲੇ ਬਣਾ ਕੇ ਪੂੜੀ ਵਾਂਗ ਪਤਲਾ ਗੋਲ ਵੇਲ ਲਓ।
ਇਸ ਵਿੱਚੋਂ ਕੱਟ ਦਿਓ ਅਤੇ ਕੋਣ ਬਣਾ ਕੇ ਪਾਣੀ ਦੀਆਂ ਕੁਝ ਬੂੰਦਾਂ ਦਾ ਇਸਤੇਮਾਲ ਕਰ ਕੇ ਕਿਨਾਰਿਆਂ ਨੂੰ ਬੰਦ ਕਰ ਦਿਓ। ਇਸ ਕੋਣ ਵਿੱਚ ਤਿਆਰ ਮੈਗੀ ਨੂਲਡਜ਼ ਨੂੰ ਭਰੋ ਅਤੇ ਇਸ ਦਾ ਮੂੰਹ ਬੰਦ ਕਰ ਕੇ ਸਮੋਸੇ ਦਾ ਆਕਾਰ ਦਿਓ। ਬਾਕੀ ਦੇ ਆਟੇ ਨਾਲ ਵੀ ਇਸੇ ਤਰ੍ਹਾਂ ਸਮੋਸੇ ਬਣਾ ਲਓ। ਜਦੋਂ ਸਮੋਸੇ ਭਰ ਕੇ ਤਿਆਰ ਹੋ ਜਾਣ ਤਾਂ ਇਸ ਨੂੰ ਕੜਾਹੀ ਵਿੱਚ ਪਾਓ ਅਤੇ ਫਰਾਈ ਕਰੋ। ਜਦੋਂ ਸਮੋਸੇ ਸੁਨਹਿਰੇ ਭੂਰੇ ਰੰਗ ਦੇ ਹੋ ਜਾਣ ਤਾਂ ਇਨ੍ਹਾਂ ਨੂੰ ਤੇਲ ਵਿੱਚੋਂ ਬਾਹਰ ਟਿਸ਼ੂ ਪੇਪਰ 'ਤੇ ਕੱਢੋ ਤਾਂ ਕਿ ਬਾਕੀ ਤੇਲ ਨਿਕਲ ਜਾਵੇ। ਤਿਆਰ ਸਮੋਸੇ ਨੰ ਚਟਣੀ ਨਾਲ ਗਰਮਾ ਗਰਮਾ ਪਰੋਸੋ।

Have something to say? Post your comment