Welcome to Canadian Punjabi Post
Follow us on

18

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਮਨੋਰੰਜਨ

ਭੀੜ ਵਿੱਚ ਨਰਵਸ ਹੋ ਜਾਂਦੀ ਹਾਂ : ਦਿਸ਼ਾ ਪਟਾਨੀ

February 20, 2019 08:26 AM

ਦਿਸ਼ਾ ਪਟਾਨੀ, ਸਲਮਨ ਖਾਨ ਸਟਾਰਰ, ਅਲੀ ਅੱਬਾਸ ਜ਼ਫਰ ਨਿਰਦੇਸ਼ਤ ‘ਭਾਰਤ’ ਵਿੱਚ ਸਰਕਸ ਦੀਆਂ ਕਲਾਬਾਜ਼ੀਆਂ ਦਿਖਾਉਂਦੀ ਲੜਕੀ ਦਾ ਮਹੱਤਵਪੂਰਨ ਕਿਰਦਾਰ ਨਿਭਾ ਰਹੀ ਹੈ ਜਿਸ ਵਿੱਚ ਉਹ ‘ਬਾਗੀ 2’ ਦੀ ਤਰ੍ਹਾਂ ਇੱਕ ਵਾਰ ਫਿਰ ਜਬਰਦਸਤ ਐਕਸ਼ਨ ਕਰਦੀ ਨਜ਼ਰ ਆਏਗੀ। ‘ਭਾਰਤ’ ਵਿੱਚ ਕੈਟਰੀਨਾ ਕੈਫ, ਸਲਮਾਨ ਦੇ ਆਪੋਜ਼ਿਟ ਮੇਨ ਲੀਡ ਵਿੱਚ ਹਨ। ਪਹਿਲਾਂ ‘ਭਾਰਤ’ ਵਿੱਚ ਦਿਸ਼ਾ ਨੂੰ ਸਲਮਾਨ ਦੀ ਭੈਣ ਦੇ ਕਿਰਦਾਰ ਵਿੱਚ ਲਿਆ ਚੁਣਿਆ ਗਿਆ ਸੀ, ਪਰ ਸਲਮਾਨ ਅਤੇ ਅਲੀ ਅੱਬਾਸ ਜ਼ਫਰ ਦਿਸ਼ਾ ਦੇ ਗਲੈਮਰ ਤੋਂ ਇੰਨੇ ਜ਼ਿਆਦਾ ਪ੍ਰਭਾਵਤ ਹੋਏ ਕਿ ਉਨ੍ਹਾਂ ਨੂੰ ਲੱਗਾ ਕਿ ਭੈਣ ਦੇ ਕਿਰਦਾਰ ਵਿੱਚ ਉਸ ਨੂੰ ਲੈਣਾ ਉਸ ਦੀ ਦੁਰਵਰਤੋਂ ਕਰਨ ਵਾਂਗ ਹੋਵੇਗਾ। ਅਜਿਹੇ ਵਿੱਚ ਸਲਮਾਨ ਦੀ ਭੈਣ ਦੇ ਕਿਰਦਾਰ ਲਈ ਤੱਬੂ ਨੂੰ ਲਿਆ ਗਿਆ ਅਤੇ ਦਿਸ਼ਾ ਦੇ ਲਈ ਇੱਕ ਅਲੱਗ ਕਿਰਦਾਰ ਰਚਿਆ ਗਿਆ। ‘ਭਾਰਤ’ ਵਿੱਚ ਦਿਸ਼ਾ ਅਤੇ ਸਲਮਾਨ ਦੇ ਵਿੱਚ ਇੱਕ ਰੋਮਾਂਟਿਕ ਐਂਗਲ ਵੀ ਹੋਵੇਗਾ। ਪੇਸ਼ ਦਿਸ਼ਾ ਪਟਾਨੀ ਨਾਲ ਹੋਈ ਇੱਕ ਗੱਲਬਾਤ ਦੇ ਕੁਝ ਅੰਸ਼ :
* ਤੁਹਾਡੀ ਦਿਲਚਸਪੀ ਕਿਸ ਤਰ੍ਹਾਂ ਦੀਆਂ ਫਿਲਮਾਂ ਵਿੱਚ ਜ਼ਿਆਦਾ ਹੈ?
- ਮੈਂ ਸਿਰਫ ਚੰਗੀ ਕਹਾਣੀ ਤੇ ਮਜ਼ਬੂਤ ਕਿਰਦਾਰ ਵਾਲੀਆਂ ਉਨ੍ਹਾਂ ਹੀ ਫਿਲਮਾਂ ਦੇ ਨਾਲ ਜੁੜਨਾ ਚਾਹੁੰਦੀ ਹਾਂ ਜਿਨ੍ਹਾਂ ਵਿੱਚ ਮੈਨੂੰ ਆਪਣੀ ਛਾਪ ਛੱਡਣ ਦਾ ਮੌਕਾ ਮਿਲੇ। ਮੇਰੇ ਲਈ ਫਿਲਮ ਦੀ ਕਹਾਣੀ ਸਭ ਤੋਂ ਵੱਧ ਮਾਇਨੇ ਰੱਖਦੀ ਹੈ। ਮੈਂ ਸਿਰਫ ਦਰਸ਼ਕਾਂ ਨੂੰ ਸਿਰਫ ਥੋੜ੍ਹੀ ਦੇਰ ਦਿਸਣ ਦੇ ਲਈ ਕੋਈ ਫਿਲਮ ਕਦੇ ਸਾਈਨ ਨਹੀਂ ਕਰਾਂਗੀ।
* ਤੁਸੀਂ ਅਕਸਰ ਭੀੜ ਦੇ ਸਾਹਮਣੇ ਕਾਫੀ ਨਰਵਸ ਹੋ ਜਾਂਦੇ ਹੋ। ਤੁਹਾਡਾ ਇਹ ਸੁਭਾਅ ਤੁਹਾਡੇ ਕੰਮ ਨੂੰ ਕਿੰਨਾ ਪ੍ਰਭਾਵਤ ਕਰਦਾ ਹੈ?
- ਮੈਂ ਆਪਣੀ ਸਿਲਵਰ ਸਕਰੀਨ ਇਮੇਜ਼ ਤੋਂ ਬਿਲਕੁਲ ਅਲੱਗ ਨਿੱਜੀ ਜ਼ਿੰਦਗੀ ਵਿੱਚ ਬੇਹੱਦ ਅੰਤਰਮੁਖੀ ਅਤੇ ਸ਼ਰਮੀਲੀ ਕਿਸਮ ਦੀ ਲੜਕੀ ਹਾਂ। ਚਾਹੇ ‘ਫੈਸ਼ਨ ਸ਼ੋਜ਼' ਵਿੱਚ, ਕਾਫੀ ਭੀੜ ਅੱਗੇ, ਰੈਂਪ 'ਤੇ ਵਾਕ ਕਰਨਾ ਹੋਵੇ ਜਾਂ ਲੋਕਾਂ ਦੇ ਕਰਾਊਡ ਦੇ ਅੱਗੇ ਸੀਨ ਸ਼ੂਟ ਕਰਨਾ, ਮੈਂ ਭੀੜ ਵਿੱਚ ਹਮੇਸ਼ਾ ਨਰਵਸ ਹੋ ਜਾਂਦੀ ਹਾਂ, ਪਰ ਇਹ ਸਥਿਤੀ ਵਿੱਚ ਆਉਣ 'ਤੇ ਸਿਰਫ ਆਪਣੇ ਕੰਮ 'ਤੇ ਫੋਕਸ ਦਿੰਦੀ ਹਾਂ ਅਤੇ ਆਪਣਾ ਸੌ ਫੀਸਦੀ ਦੇਣ ਦੀ ਕੋਸ਼ਿਸ਼ ਕਰਦੀ ਹਾਂ।
* ਕਿਹਾ ਜਾ ਰਿਹਾ ਹੈ ਕਿ ‘ਭਾਰਤ’ ਵਿੱਚ ਪਹਿਲਾਂ ਤੁਸੀਂ ਸਲਮਾਨ ਖਾਨ ਦੀ ਭੈਣ ਦਾ ਕਿਰਦਾਰ ਨਿਭਾਉਣ ਵਾਲੇ ਸੀ, ਪਰ ਬਾਅਦ ਵਿੱਚ ਤੁਹਾਡਾ ਕਿਰਦਾਰ ਪੂਰੀ ਤਰ੍ਹਾਂ ਬਦਲ ਦਿੱਤਾ ਗਿਆ?
- ਫਿਲਮ ਸਾਈਨ ਕਰਨ ਦੇ ਬਾਅਦ ਮੈਨੂੰ, ਪਹਿਲੇ ਦਿਨ ਜੋ ਰੋਲ ਦੱਸਿਆ ਗਿਆ, ਮੈਂ ਫਿਲਮ ਵਿੱਚ ਉਹੀ ਨਿਭਾ ਰਹੀ ਹਾਂ। ਮੈਂ ਇਸ ਫਿਲਮ ਬਾਰੇ ਇਸ ਲਈ ਉਤਸ਼ਾਹਤ ਹਾਂ ਕਿ ਇਸ ਵਿੱਚ ਮੇਰਾ ਰੋਲ ਇੱਕ ਅਜਿਹੀ ਕਲਾਕਾਰ ਦਾ ਹੈ, ਜੋ ਝੂਲੇ 'ਤੇ ਕਰਤਬ ਦਿਖਾਉਂਦੀ ਹੈ। ਇਸ ਕਿਰਦਾਰ ਲਈ ਮੈਂ ਜਿਮਨਾਸਟਿਕਸ ਸਿੱਖੀ ਹੈ। ਇਹ ਮੇਰੇ ਲਈ ਕਾਫੀ ਚੁਣੌਤੀ ਪੂਰਨ ਹੈ। ਇਸ ਕਿਰਦਾਰ ਨਾਲ ਮੈਂ ਨਵੀਂ ਸਕਿੱਲ ਨੂੰ ਦਰਸ਼ਕਾਂ ਸਾਹਮਣੇ ਲਿਆਉਣ ਲਈ ਬੇਸਬਰੀ ਨਾਲ ਇੰਤਜ਼ਾਰ ਕਰ ਰਹੀ ਹਾਂ।
* ‘ਬਾਗੀ 2’ ਦੇ ਪਹਿਲੇ ਤੱਕ, ਤੁਹਾਨੂੰ, ਆਪਣੇ ਲਈ ਕੰਮ ਤਲਾਸ਼ਣ ਵਿੱਚ ਕਾਫੀ ਪ੍ਰੇਸ਼ਾਨੀ ਆ ਰਹੀ ਸੀ?
-ਉਸ ਪ੍ਰੇਸ਼ਾਨੀ ਨੂੰ ਮੈਂ ਅੱਜ ਵੀ ਮਹਿਸੂਸ ਕਰਦੀ ਹਾਂ ਅਤੇ ਮੈਨੂੰ ਲੱਗਦਾ ਹੈ ਕਿ ਮੈਂ ਆਪਣੀਆਂ ਪ੍ਰੇਸ਼ਾਨੀਆਂ ਨੂੰ ਖੁਦ ਪੈਦਾ ਕੀਤਾ ਹੈ, ਪਰ ਮੇਰੀ ਪ੍ਰੇਸ਼ਾਨੀ ਸਿਰਫ ਚੋਣ ਲਈ ਮੇਰੇ ਮਾਪਦੰਡ ਨੂੰ ਲੈ ਕੇ ਹੈ। ਮੈਂ ਚਾਹੁੰਦੀ ਹਾਂ ਕਿ ਲੋਕਾਂ ਨੂੰ ਮੇਰੇ ਨਿਭਾਏ ਕਿਰਦਾਰ ਪਸੰਦ ਆਉਂਦੇ ਰਹਿਣ। ਬੱਸ ਇਸੇ ਵਜ੍ਹਾ ਨਾਲ ਥੋੜ੍ਹੀ-ਬਹੁਤ ਕਠਿਨਾਈ ਆ ਰਹੀ ਹੈ। ਕਿਸ ਆਫਰ ਦੇ ਲਈ ਹਾਂ ਅਤੇ ਕਿਸ ਦੇ ਲਈ ਨਾਂਹ ਕਹਾਂ, ਇਸ ਨੂੰ ਲੈ ਕੇ ਅਕਸਰ ਭੰਬਲਭੂਸਾ ਬਣਿਆ ਰਹਿੰਦਾ ਹੈ।
* ਕਰੀਅਰ ਦੇ ਸ਼ੁਰੂ ਵਿੱਚ ਤੁਹਾਨੂੰ ਆਰ ਬਾਲਕੀ ਵਰਗੇ ਨਿਰਦੇਸ਼ਕ ਨਾਲ ‘ਮੰਗਲਯਾਨ’ ਵਿੱਚ ਅਕਸ਼ੈ ਕੁਮਾਰ ਦੇ ਆਪੋਜ਼ਿਟ ਮੇਨ ਲੀਡ ਵਿੱਚ ਕੰਮ ਕਰਨ ਦਾ ਮੌਕਾ ਮਿਲ ਰਿਹਾ ਸੀ, ਪਰ ਤੁਸੀਂ ਉਸ ਆਫਰ ਨੂੰ ਰਿਜੈਕਟ ਕਰ ਦਿੱਤਾ। ਤੁਸੀਂ ਅਜਿਹਾ ਕਿਉਂ ਕੀਤਾ?
- ਮੈਨੂੰ ਲੱਗਦਾ ਹੈ ਕਿ ਮੇਰੀ ਖੁਸ਼ਕਿਸਮਤੀ ਅਤੇ ਬਦਕਿਸਮਤੀ ਸ਼ੁਰੂ ਤੋਂ ਮੇਰੇ ਨਾਲ ਚਲਦੀ ਰਹੀ ਹੈ। ਮੈਂ ਏਅਰਫੋਰਸ ਜੁਆਇਨ ਕਰਦੇ ਹੋਏ ਦੇਸ਼ ਸੇਵਾ ਕਰਨਾ ਚਾਹੁੰਦੀ ਸੀ, ਪਰ ਨਹੀਂ ਕਰ ਸਕੀ। ਉਹ ਮੇਰੇ ਲਈ ਦੁੱਖ ਦੀ ਗੱਲ ਸੀ, ਫਿਰ ਨਾ ਚਾਹੁੰਦੇ ਹੋਏ ਅਭਿਨੇਤਰੀ ਬਣ ਗਈ। ਇਸ ਗੱਲ ਤੋਂ ਮਨ ਵਿੱਚ ਖੁਸ਼ੀ ਹੋਈ। ਇਸੇ ਤਰ੍ਹਾਂ ਅਕਸ਼ੈ ਕੁਮਾਰ ਅਤੇ ਵਿਦਿਆ ਬਾਲਨ ਦੇ ਆਪੋਜ਼ਿਟ ‘ਮੰਗਲਯਾਨ’ ਦਾ ਆਫਰ ਪਾ ਕੇ ਮੈਂ ਖੁਸ਼ੀ ਨਾਲ ਫੁੱਲੀ ਨਹੀਂ ਸਮਾ ਰਹੀ ਸੀ, ਪਰੰਤੂ ਮੇਕਰਸ ਇਸ ਦੇ ਲਈ ਜੋ ਤਰੀਕਾਂ ਮੇਰੇ ਤੋਂ ਚਾਹੁੰਦੇ ਸਨ, ਉਨ੍ਹਾਂ ਨੂੰ ਮੈਨੇਜ ਕਰਨਾ ਮੇਰੇ ਵਸ ਵਿੱਚ ਨਹੀਂ ਸੀ। ਇਸ ਤਰ੍ਹਾਂ ਇਹ ਫਿਲਮ ਮੇਰੇ ਹੱਥੋਂ ਨਿਕਲ ਗਈ। ਇਸ ਦਾ ਮੈਨੂੰ ਹਮੇਸ਼ਾ ਅਫਸੋਸ ਰਹੇਗਾ।
* ਤੇਲਗੂ ਫਿਲਮ ‘ਸੰਘਮਿੱਤਰ’ ਵਿੱਚ ਤੁਸੀਂ ਐਕਸ਼ਨ ਰੋਲ ਕਰਨ ਜਾ ਰਹੇ ਹੋ, ਜਦ ਕਿ ਫਿਲਮਾਂ ਦੇ ਜਾਣਕਾਰਾਂ ਨੂੰ ਲੱਗਦਾ ਹੈ ਕਿ ਤੁਸੀਂ ਰੋਮਾਂਟਿਕ ਫਿਲਮਾਂ ਵਿੱਚ ਕਾਲਜ ਜਾਣ ਵਾਲੀ ਲੜਕੀ ਦੇ ਕਿਰਦਾਰ ਲਈ ਜ਼ਿਆਦਾ ਫਿੱਟ ਹੋ?
- ਮੈਂ ਅਸਲ ਜ਼ਿੰਦਗੀ ਵਿੱਚ ਬਹੁਤ ਬੋਰਿੰਗ ਹਾਂ ਕਿਉਂਕਿ ਮੈਂ ਜ਼ਿਆਦਾ ਲੋਕਾਂ ਨਾਲ ਗੱਲ ਨਹੀਂ ਕਰ ਸਕਦੀ। ਜ਼ਿਆਦਾ ਭੀੜ ਮੈਨੂੰ ਡਰਾਉਂਦੀ ਹੈ। ਸ਼ਾਇਦ ਇਸ ਕਾਰਨ ਮੈਂ ਪਾਰਟੀਆਂ ਵਿੱਚ ਵੀ ਨਹੀਂ ਜਾਂਦੀ, ਪਰੰਤੂ ਇਕਾਂਤ ਵਿੱਚ ਹਮੇਸ਼ਾ ਐਡਵੈਂਚਰ ਲੱਭਦੀ ਰਹਿੰਦੀ ਹਾਂ। ਮੈਨੂੰ ਹਾਈਵੋਲਟੇਜ਼ ਐਕਸ਼ਨ ਫਿਲਮਾਂ ਬਹੁਤ ਜ਼ਿਆਦਾ ਪਸੰਦ ਹਨ। ਜਦ ਕਦੇ ਕੋਈ ਐਕਸ਼ਨ ਫਿਲਮ ਰਿਲੀਜ਼ ਹੁੰਦੀ ਹੈ, ਮੈਂ ਉਸ ਨੂੰ ਕਿਸੇ ਵੀ ਸੂਰਤ ਵਿੱਚ ਮਿਸ ਨਹੀਂ ਕਰਦੀ। ਜਿਸ ਤਰ੍ਹਾਂ ਦੀਆਂ ਫਿਲਮਾਂ ਦੇਖਦੀ ਅਤੇ ਉਨ੍ਹਾਂ ਨੂੰ ਪਸੰਦ ਕਰਦੀ ਰਹੀ ਹਾਂ, ਉਨ੍ਹਾਂ ਨੂੰ ਕਰਨਾ ਵੀ ਕਾਫੀ ਮਜ਼ੇਦਾਰ ਹੁੰਦਾ ਹੈ, ਇਸ ਗੱਲ ਨੂੰ ਮੈਂ ‘ਬਾਗੀ 2’ ਵਿੱਚ ਮਹਿਸੂਸ ਕਰ ਚੁੱਕੀ ਹਾਂ। ‘ਸੰਘਮਿੱਤਰ’ ਵਿੱਚ ਮੇਰਾ ਕਿਰਦਾਰ ਇੱਕ ਲੜਾਕੂ, ਯੋਧਾ ਦਾ ਹੈ। ਇਸ ਦੇ ਲਈ ਮੈਂ ਤਲਵਾਰਬਾਜ਼ੀ ਅਤੇ ਘੋੜਸਵਾਰੀ ਸਿੱਖ ਰਹੀ ਹਾਂ। ਮੇਰੀ ਕੋਸ਼ਿਸ਼ ਹੈ ਕਿ ਮੈਂ ਆਪਣਾ ਕੰਮ ਪੂਰੀ ਮਿਹਨਤ ਅਤੇ ਕੋਸ਼ਿਸ਼ਾਂ ਦੇ ਨਾਲ ਕਰਾਂ ਅਤੇ ਯਕੀਨ ਦਿਵਾਉਦੀ ਹਾਂ ਕਿ ਕਿਸੇ ਨੂੰ ਮੇਰੇ ਕੰਮ ਤੋਂ ਕਿਸੇ ਤਰ੍ਹਾਂ ਦੀ ਸ਼ਿਕਾਇਤ ਨਹੀਂ ਰਹੇਗੀ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ