Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਮਨੋਰੰਜਨ

ਕੰਮ ਲਈ ਨਾਂਹ ਨਹੀਂ : ਸੁਸ਼ਾਂਤ ਸਿੰਘ ਰਾਜਪੂਤ

February 20, 2019 08:23 AM

ਸੁਸ਼ਾਂਤ ਸਿੰਘ ਰਾਜਪੂਤ ਦੀ ਫਿਲਮ ‘ਸੋਨ ਚਿਰੱਈਆ’ ਰਿਲੀਜ਼ ਲਈ ਤਿਆਰ ਹੈ ਤੇ ਉਹ ਇਸ ਦੀ ਪ੍ਰਮੋਸ਼ਨ ਵਿੱਚ ਲੱਗਾ ਹੋਇਆ ਹੈ। ਇਸ ਦੌਰਾਨ ਉਹ ਮੀਡੀਆ ਦੇ ਸਵਾਲਾਂ ਦੇ ਜਵਾਬਾਂ ਦੇ ਨਾਲ-ਨਾਲ ਉਨ੍ਹਾਂ ਨੂੰ ਆਪਣੀਆਂ ਫੋਟੋਆਂ ਵੀ ਦੇ ਰਿਹਾ ਹੈ। ਉਹ ਲੰਬੇ ਸਮੇਂ ਤੋਂ ਨਿਰਦੇਸ਼ਕ ਅਭਿਸ਼ੇਕ ਚੌਬੇ ਨਾਲ ਕੰਮ ਕਰਨਾ ਚਾਹੁੰਦਾ ਸੀ। ਉਸ ਦਾ ਇਹ ਸੁਫਨਾ ਫਿਲਮ ‘ਸੋਨ ਚਿਰੱਈਆ’ ਨਾਲ ਪੂਰਾ ਹੋ ਚੁੱਕਾ ਹੈ। ਪੇਸ਼ ਹਨ ਉਸ ਨਾਲ ਇੱਕ ਗੱਲਬਾਤ ਦੇ ਕੁਝ ਅੰਸ਼ :
* ਫਿਲਮ ‘ਸੋਨ ਚਿਰੱਈਆ’ 'ਚ ਮੰਝੇ ਹੋਏ ਕਲਾਕਾਰਾਂ ਨਾਲ ਕੰਮ ਕਰਨ ਦਾ ਤਜਰਬਾ ਕਿਹੋ ਜਿਹਾ ਰਿਹਾ?
- ਇਸ ਫਿਲਮ ਵਿੱਚ ਬਹੁਤ ਵਧੀਆ ਐਕਟਰਸ ਹਨ। ਫਿਲਮ ਵਿੱਚ ਮੇਰਾ ਕਿਰਦਾਰ ਕਾਫੀ ਚੈਲੇਂਜਿੰਗ ਹੈ। ਇਸ ਫਿਲਮ ਵਿੱਚ ਮੇਰੀ ਪ੍ਰਫਾਰਮੈਂਸ ਅੱਜ ਤੱਕ ਦੀ ਮੇਰੀ ਬਿਹਤਰੀਨ ਪ੍ਰਫਾਰਮੈਂਸ ਹੈ। ਚੰਬਲ 'ਚ ਜਿਊਣਾ ਇੰਨਾ ਸੌਖਾ ਨਹੀਂ, ਪਰ ਜਦੋਂ ਤੁਹਾਨੂੰ ਸ਼ੂਟਿੰਗ ਲਈ ਵਧੀਆ ਲੋਕੇਸ਼ਨ ਮਿਲ ਜਾਂਦੀ ਹੈ ਤਾਂ ਤੁਹਾਡਾ ਅੱਧਾ ਕੰਮ ਖਤਮ ਹੋ ਜਾਂਦਾ ਹੈ। ਮੈਂ ਇਸ ਫਿਲਮ ਲਈ ਆਪਣਾ 100 ਫੀਸਦੀ ਦਿੱਤਾ ਹੈ। ਮੈਂ ਕਹਿ ਸਕਦਾ ਹਾਂ ਕਿ ਇਹ ਮੇਰੀ ਜ਼ਿੰਦਗੀ ਦੀ ਸਭ ਤੋਂ ਵਧੀਆ ਪ੍ਰਫਾਰਮੈਂਸ ਹੈ ਕਿਉਂਕਿ ਮੈਂ ਆਪਣੇ ਕਿਰਦਾਰ ਨੂੰ ਆਪਣੇ ਦਿਮਾਗ ਵਿੱਚ ਹਮੇਸ਼ਾ ਵਸਾ ਲੈਂਦਾ ਹਾਂ। ਇਥੋਂ ਤੱਕ ਕਿ ਮੈਂ ਆਪਣੇ ਦੋਸਤਾਂ ਤੋਂ ਵੀ ਦੂਰ ਹੋ ਜਾਂਦਾ ਹਾਂ। ਅਜਿਹੀ ਸਥਿਤੀ ਵਿੱਚ ਹੀ ਚੰਗਾ ਕੰਮ ਸੰਭਵ ਹੋ ਸਕਦਾ ਹੈ।
* ਇਸ ਫਿਲਮ ਵਿੱਚ ਕੰਮ ਕਰਨ ਦੌਰਾਨ ਮਨੋਜ ਵਾਜਪਾਈ ਨਾਲ ਤੁਸੀਂ ਉਨ੍ਹਾਂ ਦੀਆਂ ਡਾਕੂ ਵਾਲੀਆਂ ਫਿਲਮਾਂ ਜ਼ਿਕਰ ਤਾਂ ਕੀਤਾ ਹੋਵੇਗਾ?
- ਡਾਕੂ ਵਾਲੀਆਂ ਫਿਲਮਾਂ ਕਈ ਬਣੀਆਂ ਹਨ ਜਿਵੇਂ ‘ਬੈਂਡਿਟ ਕੁਈਨ’ ਆਦਿ, ਪਰ ਸੈਟ ਉਤੇ ਮੈਂ ਅਜਿਹੀਆਂ ਫਿਲਮਾਂ ਬਾਰੇ ਸੋਚਦਾ ਤਾਂ ਹਟ ਕੇ ਪ੍ਰਫਾਰਮੈਂਸ ਨਾ ਦੇ ਸਕਦਾ। ਇਸ ਲਈ ਸੈੱਟ 'ਤੇ ਮੈਂ ਮਨੋਜ ਸਰ ਨਾਲ ਉਨ੍ਹਾਂ ਫਿਲਮਾਂ ਬਾਰੇ ਗੱਲ ਨਹੀ ਕੀਤੀ। ਸ਼ੂਟਿੰਗ ਤੋਂ ਬਾਅਦ ਜਦੋਂ ਅਸੀਂ ਸੈੱਟ 'ਤੇ ਨਹੀਂ ਹੁੰਦੇ ਸੀ ਉਦੋਂ ਉਨ੍ਹਾਂ ਤੋਂ ਅਜਿਹੀਆਂ ਫਿਲਮਾਂ ਬਾਰੇ ਬਹੁਤ ਕੁਝ ਪੁੱਛਿਆ। ਉਨ੍ਹਾਂ ਨੇ ਮੈਨੂੰ ਬਹੁਤ ਚੰਗੀਆਂ ਗੱਲਾਂ ਦੱਸੀਆਂ।
* ਤੁਸੀਂ ਇਹ ਕਹਾਣੀ ਕਿਉਂ ਚੁਣੀ ਅਤੇ ਅਭਿਸ਼ੇਕ ਚੌਬੇ ਨਾਲ ਕੰਮ ਕਰਨ ਦਾ ਕੀ ਕਾਰਨ ਰਿਹਾ ਸੀ?
- ਮੇਰੇ ਲਈ ਕਹਾਣੀ ਦਾ ਮਹੱਤਵ ਬਹੁਤ ਜ਼ਿਆਦਾ ਹੈ। ਕਹਾਣੀ ਨਾ ਸਿਰਫ ਲੋਕਾਂ ਨੂੰ ਐਂਟਰਟੇਨ ਕਰੇਗੀ ਸਗੋਂ ਵੱਖਰੀ ਵੀ ਲੱਗੇਗੀ। ਸਕ੍ਰਿਪਟ ਪੜ੍ਹਨ ਤੋਂ ਬਾਅਦ ਮੈਨੂੰ ਫਿਲਮ ਦੀ ਕਹਾਣੀ ਅਤੇ ਆਪਣਾ ਕਿਰਦਾਰ ਦੋਵੇਂ ਚੰਗੇ ਲੱਗੇ। ਇਸ ਲਈ ਮੈਂ ਫਿਲਮ ਕਰਨ ਲਈ ਹਾਂ ਕਹਿ ਦਿੱਤੀ ਸੀ। ਜਦੋਂ ਉਨ੍ਹਾਂ ਨੇ ਮੈਨੂੰ ਫੋਨ ਕੀਤਾ ਤਾਂ ਮੇਰਾ ਮਨ ਖੁਸ਼ ਹੋ ਗਿਆ। ਜਿਵੇਂ ਹੀ ਉਨ੍ਹਾਂ ਨੇ ਕਹਾਣੀ ਦਾ ਪਹਿਲਾ ਪੰਨਾ ਮੈਨੂੰ ਸੁਣਾਇਆ ਤਾਂ ਮੈਂ ਝਟ ਹਾਂ ਕਹਿ ਦਿੱਤੀ।
* ਤੁਸੀਂ ਪਿੱਛੇ ਜਿਹੇ ਕਈ ਵਾਰ ਗਾਲ੍ਹਾਂ ਕੱਢਦਿਆਂ ਵੀ ਨਜ਼ਰ ਆਏ ਹੋ। ਕੀ ਕਹੋਗੇ?
- ਉਸ ਸਮੇਂ ਸ਼ਾਇਦ ਮੈਂ ਐਕਟਿੰਗ ਕਰ ਰਿਹਾ ਸੀ (ਹੱਸਦਿਆਂ)। ਅਸਲ 'ਚ ਹੁੰਦਾ ਕੀ ਹੈ ਕਿ ਤੁਸੀਂ ਆਪਣੇ ਬਾਰੇ ਬਹੁਤ ਕੁਝ ਪੜ੍ਹਦੇ ਤੇ ਦੇਖਦੇ ਹੋ, ਇਸ ਲਈ ਤੁਹਾਡਾ ਦਿਮਾਗ ਉਨ੍ਹਾਂ ਚੀਜ਼ਾਂ ਨਾਲ ਭਰਿਆ ਰਹਿੰਦਾ ਹੈ। ਇਹੀ ਕਾਰਨ ਹੈ ਕਿ ਜਦੋਂ ਕੋਈ ਉਲਟਾ-ਪੁਲਟਾ ਸਵਾਲ ਪੁੱਛਦਾ ਹੈ ਤਾਂ ਜਿਵੇਂ ਬੰਬ ਫੱਟ ਜਾਂਦਾ ਹੈ। ਅੱਜਕੱਲ੍ਹ ਮੈਂ ਬਹੁਤ ਆਮ ਤਰ੍ਹਾਂ ਦੇ ਸਵਾਲਾਂ ਦਾ ਜਵਾਬ ਦਿੰਦਾ ਹਾਂ, ਇਸ ਲਈ ਲੋਕ ਵੀ ਮੇਰੇ ਨਾਲ ਆਮ ਜਿਹੇ ਸਵਾਲ ਹੀ ਕਰਦੇ ਹਨ। ਉਂਝ ਕਈ ਵਾਰ ਸਿਚੁਏਸ਼ਨ ਵੀ ਅਜਿਹੀ ਹੋ ਜਾਂਦੀ ਹੈ ਕਿ ਤੁਸੀਂ ਕੁਝ ਵੀ ਬੋਲ ਦਿੰਦੇ ਹੋ।
* ਫਿਲਮ ‘ਕੇਦਾਰਨਾਥ’ 'ਚ ਸਾਰਾ ਅਲੀ ਖਾਨ ਦੀ ਬਹੁਤ ਤਾਰੀਫ ਹੋਈ ਸੀ। ਕੀ ਕਹਿਣਾ ਚਾਹੋਗੇ?
- ਚੰਗੀ ਗੱਲ ਹੈ। ‘ਕੇਦਾਰਨਾਥ' ਉਸ ਦੀ ਪਹਿਲੀ ਫਿਲਮ ਸੀ। ਮੈਨੂੰ ਇੰਡਸਟਰੀ 'ਚ 12 ਸਾਲਾਂ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ। ਅਜਿਹੇ ਵਿੱਚ ਸਾਰਾ ਦੀ ਤਾਰੀਫ ਤਾਂ ਬਣਦੀ ਹੈ। ਮੇਰੇ ਬਾਰੇ ਜ਼ਿਆਦਾ ਬੋਲਣਾ ਗਲਤ ਹੋਵੇਗਾ। ਮੈਂ ਖੁਸ਼ ਹਾਂ ਕਿ ਪਹਿਲੀ ਹੀ ਫਿਲਮ ਲਈ ਸਾਰਾ ਦੀ ਤਾਰੀਫ ਹੋਈ।
* ਪਿੱਛੇ ਜਿਹੇ ਜਦੋਂ ਅਸੀਂ ਅੰਕਿਤਾ ਲੋਖੰਡੇ ਨਾਲ ਮਿਲੇ ਸੀ ਤਾਂ ਉਨ੍ਹਾਂ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਤੁਹਾਡੇ ਨਾਲ ਕੰਮ ਕਰਨ ਵਿੱਚ ਕੋਈ ਇਤਰਾਜ਼ ਨਹੀਂ ਹੈ।
- ਉਸ ਦੀ ਫਿਲਮ ‘ਮਣੀਕਰਣਿਕਾ’ ਵਿੱਚ ਉਸ ਦੇ ਕੰਮ ਦੀ ਤਾਰੀਫ ਤਾਂ ਮੈਂ ਚੈਨਲ 'ਤੇ ਹੀ ਕਰ ਦਿੱਤੀ ਸੀ। ਜਿੱਥੋਂ ਤੱਕ ਇਕੱਠੇ ਕੰਮ ਕਰਨ ਦੀ ਗੱਲ ਹੈ, ਕੰਮ ਲਈ ਮੈਂ ਕਦੇ ਨਾਂਹ ਨਹੀਂ ਕਹਿ ਸਕਦਾ। ਮੈਂ ਕਿਸੇ ਨਾਲ ਵੀ ਕੰਮ ਕਰਨ ਲਈ ਤਿਆਰ ਹਾਂ। ਆਖਿਰ ਅਸੀਂ ਇਥੇ ਕੰਮ ਕਰਨ ਲਈ ਹੀ ਤਾਂ ਆਏ ਹਾਂ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ