Welcome to Canadian Punjabi Post
Follow us on

28

March 2024
ਬ੍ਰੈਕਿੰਗ ਖ਼ਬਰਾਂ :
ਬੱਸ ਵਿੱਚ ਮਹਿਲਾ ਉੱਤੇ ਇੱਕ ਵਿਅਕਤੀ ਨੇ ਕੀਤਾ ਹਮਲਾ, ਮਹਿਲਾ ਜ਼ਖ਼ਮੀਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆਫੋਰਡ ਸਰਕਾਰ ਨੇ ਪੇਸ਼ ਕੀਤਾ 214. 5 ਬਿਲੀਅਨ ਦੇ ਖਰਚੇ ਵਾਲਾ ਬਜਟਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ
 
ਮਨੋਰੰਜਨ

ਬੈਲੇਂਸ ਸਭ ਤੋਂ ਵੱਧ ਜ਼ਰੂਰੀ : ਜਾਨ ਅਬਰਾਹਮ

February 20, 2019 08:21 AM

ਮਾਡਲ ਤੋਂ ਅਭਿਨੇਤਾ ਬਣਿਆ ਜਾਨ ਅਬਰਾਹਮ ਸਫਲ ਫਿਲਮਕਾਰ ਬਣ ਗਿਆ ਹੈ। ਰੋਮਾਂਸ ਹੋਵੇ ਜਾਂ ਐਕਸ਼ਨ ਜਾਂ ਕਾਮੇਡੀ, ਹਰ ਤਰ੍ਹਾਂ ਦੇ ਕਿਰਦਾਰਾਂ 'ਚ ਖੁਦ ਨੂੰ ਆਸਾਨੀ ਨਾਲ ਫਿੱਟ ਕਰ ਲੈਣ ਵਾਲੇ ਜਾਨ ਦੀ ਖਾਸੀਅਤ ਹੈ ਕਿ ਉਹ ਨਾ ਸਿਰਫ ਲੀਕ ਤੋਂ ਹਟ ਕੇ ਫਿਲਮਾਂ ਕਰ ਰਿਹਾ ਹੈ, ਸਗੋਂ ਆਪਣੇ ਪ੍ਰੋਡਕਸ਼ਨ ਹਾਊਸ ਰਾਹੀਂ ਇੰਡਸਟਰੀ ਨੂੰ ਲੀਕ ਤੋਂ ਹਟ ਕੇ ਤੇ ਮੈਸੇਜਫੁੱਲ ਫਿਲਮਾਂ ਵੀ ਦੇ ਰਿਹਾ ਹੈ। ਜਾਨ ਇਥੇ ਕਈ ਅਹਿਮ ਫਿਲਮਾਂ ਦਾ ਹਿੱਸਾ ਹੈ, ਉਥੇ ਆਪਣੇ ਪ੍ਰੋਡਕਸ਼ਨ ਹਾਊਸ ਅਧੀਨ ਕਈ ਫਿਲਮਾਂ ਦਾ ਨਿਰਮਾਣ ਵੀ ਕਰ ਰਿਹਾ ਹੈ। ਉਸ ਦੀ ਇੱਛਾ ਡਾਇਰੈਕਸ਼ਨ 'ਚ ਆਉਣ ਦੀ ਹੈ। ਪੇਸ਼ ਹਨ ਉਸ ਨਾਲ ਹੋਈ ਗੱਲਬਾਤ ਦੇ ਕੁਝ ਅੰਸ਼ :
* ਤੁਹਾਡੇ ਪ੍ਰੋਡਕਸ਼ਨ ਹਾਊਸ ਦੀ ਫਿਲਮ ‘ਪਰਮਾਣੂ’ ਨੂੰ ਲੋਕਾਂ ਨੇ ਪਸੰਦ ਕੀਤਾ। ਸੱਚੀ ਘਟਨਾ 'ਤੇ ਆਧਾਰਤ ਫਿਲਮ ਬਣਾਉਂਦੇ ਸਮੇਂ ਕਿਨ੍ਹਾਂ-ਕਿਨ੍ਹਾਂ ਗੱਲਾਂ ਦਾ ਖਾਸ ਧਿਆਨ ਰੱਖਣਾ ਪੈਂਦਾ ਹੈ?
- ਸੱਚੀ ਘਟਨਾ 'ਤੇ ਆਧਾਰਤ ਫਿਲਮ ਬਣਾਉਣ ਲਈ ਸਭ ਤੋਂ ਪਹਿਲੀ ਤੇ ਅਹਿਮ ਚੀਜ਼ ਹੁੰਦੀ ਹੈ ਰਿਸਰਚ, ਕਿਉਂਕਿ ਤੁਸੀਂ ਫਿਲਮ ਦੇ ਪਲਾਟ ਨਾਲ ਖੇਡ ਨਹੀਂ ਸਕਦੇ। ਕਾਲਪਨਿਕਤਾ ਦਾ ਸਹਾਰਾ ਵੀ ਲਿਆ ਜਾਂਦਾ ਹੈ, ਪਰ ਉਸ ਦਾ ਹਿੱਸਾ ਬਹੁਤ ਘੱਟ ਹੁੰਦਾ ਹੈ। ਕਈ ਜਗ੍ਹਾ ਤੁਸੀਂ ਤੁਸੀਂ ਅਸਲ ਨਾਂਅ ਦਾ ਇਸਤੇਮਾਲ ਨਹੀਂ ਕਰ ਸਕਦੇ, ਤਾਂ ਕੁਝ ਨਾਂਅ ਅਤੇ ਕੁਝ ਕਿਰਦਾਰ ਵੱਖਰੇ ਤੌਰ 'ਤੇ ਜੋੜੇ ਜਾਂਦੇ ਹਨ। ਪਲਾਟ ਨੂੰ ਸਿੰਪਲ ਰੱਖਣਾ ਹੁੰਦਾ ਹੈ, ਤਾਂ ਕਿ ਉਹ ਬੱਚੇ ਤੋਂ ਲੈ ਕੇ ਬੁੱਢੇ, ਐਮ ਐਨ ਸੀ 'ਚ ਕੰਮ ਕਰਨ ਵਾਲੇ ਤੋਂ ਲੈ ਕੇ ਚਾਹ ਵੇਚਣ ਵਾਲੇ ਤੱਕ ਨੂੰ ਪਤਾ ਲੱਗੇ।
* ਤੁਸੀਂ ਬਤੌਰ ਨਿਰਮਾਤਾ ਵੱਖਰੀ ਤਰ੍ਹਾਂ ਦੀਆਂ ਫਿਲਮਾਂ ਨੂੰ ਚੁਣਦੇ ਹੋ ਅਤੇ ਬਤੌਰ ਐਕਟਰ ਵੱਖਰੀ ਤਰ੍ਹਾਂ ਦੀਆਂ ਫਿਲਮਾਂ। ਅਜਿਹਾ ਕਿਉਂ?
- ਅਸਲ 'ਚ ਬਤੌਰ ਪ੍ਰੋਡਿਊਸਰ ਮੈਂ ਵੱਖਰੇ ਢੰਗ ਨਾਲ ਸੋਚਦਾ ਹਾਂ ਅਤੇ ਇੱਕ ਐਕਟਰ ਵਜੋਂ ਦਰਸ਼ਕਾਂ ਨੂੰ ਮੇਰੇ ਤੋਂ ਕੁਝ ਵੱਖਰੀ ਤਰ੍ਹਾਂ ਦੀਆਂ ਆਸਾਂ ਹਨ। ਸੱਚ ਕਹਾਂ ਤਾਂ ਮੈਨੂੰ ਸਭ ਤੋਂ ਵੱਧ ਮਜ਼ਾ ਕਾਮੇਡੀ ਫਿਲਮਾਂ ਕਰਨ ਵਿੱਚ ਆਉਂਦਾ ਹੈ। ਮੈਨੂੰ ‘ਵੈਲਕਮ ਬੈਕ’ ਵਰਗੀਆਂ ਫਿਲਮਾਂ ਪਸੰਦ ਹਨ। ਮੈਂ ਕਾਮੇਡੀ ਫਿਲਮ ਪ੍ਰੋਡਿਊਸ ਵੀ ਕਰਨਾ ਚਾਹਾਂਗਾ, ਐਡਲਟ ਕਾਮੇਡੀ ਨੂੰ ਛੱਡ ਕੇ, ਪਰ ਦਰਸ਼ਕ ਮੈਨੂੰ ‘ਮਦਰਾਸ ਕੈਫੇ’ ਵਰਗੀ ਫਿਲਮ 'ਚ ਦੇਖਣਾ ਜ਼ਿਆਦਾ ਪਸੰਦ ਕਰਦੇ ਹਨ। ਅਜਿਹੀ ਹਾਲਤ ਵਿੱਚ ਬੈਲੇਂਸ ਬਣਾ ਕੇ ਚੱਲਣ ਦੀ ਕੋਸ਼ਿਸ਼ ਕਰਦਾ ਹਾਂ। ਇਹ ਸਭ ਤੋਂ ਵੱਧ ਜ਼ਰੂਰੀ ਹੈ।
* ਖਬਰ ਹੈ ਕਿ ਤੁਹਾਡੀ ਆਉਣ ਵਾਲੀ ਫਿਲਮ ‘ਰਾਅ’ ਦੀ ਸਕ੍ਰਿਪਟ ਕਾਫੀ ਹੱਦ ਤੱਕ ‘ਰਾਜੀ' ਨਾਲ ਮਿਲਦੀ ਸੀ। ਖੈਰ, ਹੁਣ ਉਸ ਦੀ ਸਕ੍ਰਿਪਟ 'ਚ ਕਾਫੀ ਤਬਦੀਲੀਆਂ ਕੀਤੀਆਂ ਜਾ ਰਹੀਆਂ ਹਨ?
- ਨਹੀਂ, ਫਿਲਮ ਦੀ ਸਕ੍ਰਿਪਟ ਉਹੀ ਹੈ, ਜੋ ਮੈਨੂੰ ਲਗਭਗ ਚਾਰ ਜਾਂ ਪੰਜ ਮਹੀਨੇ ਪਹਿਲਾਂ ਸੁਣਾਈ ਗਈ ਸੀ। ਮੈਂ ਹਾਲੇ ‘ਰਾਜੀ' ਦੇਖ ਨਹੀਂ ਸਕਿਆ, ਪਰ ਸੁਣਿਆ ਹੈ ਕਿ ਉਹ ਬਿਹਤਰੀਨ ਫਿਲਮ ਹੈ। ਜੇ ਮੈਂ ਫਿਲਮ ਦੇਖੀ ਨਹੀਂ ਤਾਂ ਦੱਸ ਨਹੀਂ ਸਕਦਾ ਕਿ ਸਕ੍ਰਿਪਟ ਉਹੋ ਜਿਹੀ ਹੈ ਜਾਂ ਨਹੀਂ। ਫਿਲਹਾਲ ਤਾਂ ਫਿਲਮ ਦੀ ਸਕ੍ਰਿਪਟ ਉਹੀ ਹੈ, ਜੋ ਮੈਨੂੰ ਸੁਣਾਈ ਗਈ ਸੀ।
* ਕੀ ਇਹ ਸੱਚ ਹੈ ਕਿ ਤੁਸੀਂ ਆਮਿਰ ਖਾਨ ਦੇ ਅਭਿਨੈ ਵਾਲੀ ਫਿਲਮ ‘ਸਰਫਰੋਸ਼' ਦੇ ਸੀਕਵਲ 'ਚ ਕੰਮ ਕਰ ਰਹੇ ਹੋ?
- ਹਾਂ ਅਤੇ ਇਸ ਫਿਲਮ ਬਾਰੇ ਉਤਸ਼ਾਹਤ ਵੀ ਹਾਂ। ਇਸ ਐਕਸ਼ਨ-ਡਰਾਮਾ ਫਿਲਮ ਲਈ ਪੂਰੀ ਤਰ੍ਹਾਂ ਤਿਆਰ ਹਾਂ। ਦੱਸ ਦਿਆਂ ਕਿ ਜਾਨ ਮੈਥਿਊ ਮਥਾਨ ਦੇ ਨਿਰਦੇਸ਼ਨ 'ਚ ਬਣੀ ‘ਸਰਫਰੋਸ਼’ 1999 ਵਿੱਚ ਰਿਲੀਜ਼ ਹੋਈ ਸੀ ਅਤੇ ਉਸ ਵਿੱਚ ਆਮਿਰ ਖਾਨ, ਨਸੀਰੂਦੀਨ ਸ਼ਾਹ ਤੇ ਸੋਨਾਲੀ ਬੇਂਦਰੇ ਮੁੱਖ ਭੂਮਿਕਾਵਾਂ 'ਚ ਸਨ। ਇਸ ਵਾਰ ਜਾਨ ਮੈਥਿਊ ਮਥਾਨ ਅਤੇ ਮੈਂ ਮਿਲ ਕੇ ਫਿਲਮ ਦਾ ਨਿਰਮਾਣ ਕਰ ਰਹੇ ਹਾਂ। ਅਸੀਂ ਅਜੇ ਸਕ੍ਰਿਪਟ 'ਤੇ ਕੰਮ ਕਰ ਰਹੇ ਹਾਂ, ਪਰ ਮੈਂ ਇਸ ਵਿੱਚ ਐਕਟਿੰਗ ਵੀ ਕਰ ਰਿਹਾ ਹਾਂ। ਛੇਤੀ ਸ਼ੂਟਿੰਗ ਸ਼ੁਰੂ ਕਰਨ ਦੀ ਯੋਜਨਾ ਹੈ।
* ਮੂਲ ਫਿਲਮ 'ਚ ਆਮਿਰ ਸੀ, ਤਾਂ ਇਸ ਸੀਕਵਲ ਨੂੰ ਲੈ ਕੇ ਤੁਹਾਡੇ 'ਚ ਕੋਈ ਘਬਰਾਹਟ ਵੀ ਹੈ?
- ਅਸਲ 'ਚ ਮੈਂ ਫਿਲਮ ਨੂੰ ਲੈ ਕੇ ਕਾਫੀ ਉਤਸ਼ਾਹਤ ਹਾਂ। ਮੈਂ ਆਮਿਰ ਖਾਨ ਦਾ ਬਹੁਤ ਵੱਡਾ ਪ੍ਰਸ਼ੰਸਕ ਹਾਂ। ਇਹ ਇੱਕ ਚੁਣੌਤੀ ਹੈ, ਪਰ ਇਹ ਇੱਕ ਵੱਖਰਾ ਕਿਰਦਾਰ ਹੈ, ਵੱਖਰੀ ਕਹਾਣੀ ਹੈ ਹਾਲਾਂਕਿ ਸੁਭਾਅ ਵੱਖਰਾ ਹੈ। ਇਸ ਵਿੱਚ ਕਾਫੀ ਮਜ਼ਾ ਆਉਣ ਵਾਲਾ ਹੈ।
* ਕਿਸ ਤਰ੍ਹਾਂ ਦੇ ਰੋਲ ਨੂੰ ਪਹਿਲ ਦਿੰਦੇ ਹੋ?
- ਅਸਲ ਵਿੱਚ ਮੈਂ ਹਰ ਤਰ੍ਹਾਂ ਦੇ ਰੋਲ ਕਰਨਾ ਚਾਹੁੰਦਾ ਹਾਂ। ਕਰੀਅਰ ਦੇ ਇਸ ਮੋੜ 'ਤੇ ਮੈਂ ਅਜਿਹੇ ਰੋਲ ਕਰਨ ਲਈ ਜ਼ਿਆਦਾ ਐਕਸਾਈਟਿਡ ਹਾਂ, ਜੋ ਮੈਂ ਹਾਲੇ ਤੱਕ ਨਹੀਂ ਕੀਤੇ। ਮੈਂ ਐਕਸ਼ਨ, ਇਮੋਸ਼ਨਲ, ਕਾਮੇਡੀ, ਥ੍ਰਿਲਰ ਫਿਲਮਾਂ ਕਰਨਾ ਚਾਹੁੰਦਾ ਹਾਂ। ਉਂਝ, ਇਸ ਨੂੰ ਇੱਕ ਸਬੱਬ ਹੀ ਕਹਾਂਗਾ ਕਿ ਪਿੱਛੇ ਜਿਹੇ ਮੈਂ ਕਈ ਫਿਲਮਾਂ ਸਾਈਨ ਕੀਤੀਆਂ ਹਨ। ਜਿਨ੍ਹਾਂ ਵਿੱਚ ਕੁਝ ਐਕਸ਼ਨ ਫਿਲਮਾਂ ਕਰ ਰਿਹਾ ਹਾਂ ਤੇ ਨਾਲ ਕਾਮੇਡੀ ਫਿਲਮਾਂ ਦੀ ਲੰਬੀ ਲਿਸਟ ਹੈ। ਮੈਂ ਖੁਦ ਨੂੰ ਉਨ੍ਹਾਂ ਐਕਟਰਸ 'ਚ ਸ਼ੁਮਾਰ ਕਰਾਉਣਾ ਚਾਹੰੁਦਾ ਹਾਂ, ਜੋ ਕੁਆਲਿਟੀ ਵਰਕ 'ਚ ਯਕੀਨ ਰੱਖਦੇ ਹਨ। ਇਹੀ ਕਾਰਨ ਹੈ ਕਿ ਮੈਂ ਉਦੋਂ ਫਿਲਮ ਸਾਈਨ ਕਰਦਾ ਹਾਂ, ਜਦੋਂ ਮੈਨੂੰ ਆਪਣਾ ਰੋਲ ਪਸੰਦ ਆਉਂਦਾ ਹੈ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ