Welcome to Canadian Punjabi Post
Follow us on

26

May 2019
ਬ੍ਰੈਕਿੰਗ ਖ਼ਬਰਾਂ :
ਮੋਦੀ ਨੇ ਅੱਜ ਬਹੁਮਤ ਹਾਸਿਲ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਲੋਂ ਚੌਕੀਦਾਰ ਸ਼ਬਦ ਹਟਾ ਦਿੱਤਾ ਹੈ। ਇਸ ਬਾਰੇ ਉਨ੍ਹਾਂ ਨੇ ਟਵੀਟ ਕੀਤਾ ਹੈ। ਇਕ ਵਾਰ ਫਿਰ ਆਈ ਮੋਦੀ ਸਰਕਾਰ ਮੋਦੀ ਦੀ ਜਿੱਤ ਉੱਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕੀਤਾ ਟਵੀਟਪਟਿਆਲਾ ਹਲਕੇ ਤੋਂ ਪਰਨੀਤ ਕੌਰ ਦੀ ਜਿੱਤ, ਰੱਖੜਾ ਦੀ ਹੋਈ ਹਾਰ ਜਲੰਧਰ ਹਲਕੇ ਤੋਂ ਸੰਤੋਖ ਚੌਧਰੀ ਦੀ ਜਿੱਤ, ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੀ ਹੋਈ ਹਾਰ ਫਿਰੋਜ਼ਪੁਰ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਦੀ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ, ਘੁਬਾਇਆ ਦੀ ਹੋਈ ਹਾਰ ਬਠਿੰਡਾ ਹਲਕੇ 'ਚੋਂ ਹਰਸਿਮਰਤ ਕੌਰ ਬਾਦਲ ਦੀ ਜਿੱਤ, ਰਾਜਾ ਵੜਿੰਗ ਦੀ ਹਾਰ ਖਡੂਰ ਸਾਹਿਬ ਹਲਕੇ ਤੋਂ ਜਸਬੀਰ ਸਿੰਘ ਡਿੰਪਾ ਦੀ 5365 ਵੋਟਾਂ ਨਾਲ ਜਿੱਤ, ਬੀਬੀ ਜਗੀਰ ਕੌਰ ਦੀ ਹਾਰ
ਨਜਰਰੀਆ

ਕਹਾਣੀ ਦੀ ਖਾਨਬਦੋਸ਼ੀ

February 20, 2019 08:20 AM

-ਈਸ਼ਵਰ ਦਿਆਲ ਗੌੜ
ਹੀਰ ਰਾਂਝੇ ਦਾ ਕਿੱਸਾ ਸਮੇਂ-ਸਮੇਂ ਸਿਰ ਕਲਮਬੰਦ ਹੁੰਦਾ ਰਿਹਾ ਹੈ। ਅਜੇ ਵੀ ਹੋ ਰਿਹਾ ਹੈ। ਪਹਿਲਾ ਕਿੱਸਾ ਹੀਰ ਦਮੋਦਰ ਦੇ ਨਾਂ ਨਾਲ ਮਕਬੂਲ ਹੋਇਆ। ਅਜੇ ਵੀ ਹੈ। ਇਸ ਨੂੰ ਮੁਗਲ ਬਾਦਸ਼ਾਹ ਅਕਬਰ ਦੇ ਵਕਤਾਂ 'ਚ ਦਮੋਦਰ ਗੁਲਾਟੀ ਨਾਂ ਦੇ ਸ਼ਾਇਰ ਨੇ ਲਿਖਿਆ ਸੀ। 16ਵੀਂ ਸਦੀ ਦੇ ਇਸ ਦੌਰ ਵਿੱਚ ਅਕਬਲ ਦਾ ਦੀਨੇ ਇਲਾਹੀ ਅਤੇ ਸੁਲ੍ਹਾ ਕੂਲ ਦੀ ਨੀਤੀ ਪੰਜਾਬ ਦੀ ਫਿਜ਼ਾ 'ਚ ਗੂੰਜ ਰਹੀ ਸੀ। ਪੰਜਵੇਂ ਗੁਰੂ ਅਰਜਨ ਗੁਰੂ ਗ੍ਰੰਥ ਸਾਹਿਬ ਦਾ ਸੰਕਲਨ ਕਰ ਰਹੇ ਸਨ। ਸ਼ਾਹ ਹੁਸੈਨ ਹੀਰ ਰਾਂਝੇ ਨੂੰ ਆਪਣੀਆਂ ਰੂਹਾਨੀ ਕਾਫੀਆਂ 'ਚ ਸੱਜਰਾ ਸਥਾਨ ਦੇ ਰਿਹਾ ਸੀ। ਹੀਰ ਰਾਂਝੇ ਦਾ ਅੱਲਾਹੀਕਰਨ ਕਰ ਰਿਹਾ ਸੀ। ਉਨ੍ਹਾਂ ਦੇ ਰੂਹਾਨੀ ਬਿੰਬ ਤਰਾਸ਼ ਰਿਹਾ ਸੀ। ਹੀਰ ਦੀ ਕਹਾਣੀ ਲੋਕ ਗਰਭ 'ਚੋਂ ਪੈਦਾ ਹੋ ਚੁੱਕੀ ਸੀ। ਦੁਨਿਆਵੀ ਤੇ ਰੂਹਾਨੀ ਫਿਜ਼ਾ 'ਚ ਰੁਮਕਨ ਲੱਗੀ ਸੀ। ਲੋਕ ਗਰਭ 'ਚੋਂ ਪੈਦਾ ਹੋਈਆਂ ਕਹਾਣੀਆਂ ਦੀ ਉਮਰ ਲੰਮੀ ਹੁੰਦੀ ਹੈ। ਇਹ ਕਦੇ ਬੁੱਢੀਆਂ ਨਹੀਂ ਹੁੰਦੀਆਂ, ਮਰਦੀਆਂ ਨਹੀਂ। ਲੋਕਾਈ ਵੀ ਕਦੇ ਬੁੱਢੀ ਨਹੀਂ ਹੁੰਦੀ ਅਤੇ ਨਾ ਮਰਦੀ ਹੈ। ਹਾਂ, ਲੋਕ ਕਹਾਣੀਆਂ ਖਾਨਾਬਦੋਸ਼ ਹੁੰਦੀਆਂ ਹਨ। ਪੁਸ਼ਤ-ਦਰ-ਪੁਸ਼ਤ ਸਫਰ ਕਰਦੀਆਂ ਹਨ, ਵੰਨ ਸੁਵੰਨੀਆਂ ਥਾਵਾਂ 'ਤੇ ਜਾਂਦੀਆਂ ਹਨ ਅਤੇ ਇਨ੍ਹਾਂ ਦੇ ਭਾਂਤ-ਭਾਂਤ ਦੇ ਠੌਰਾਂ ਠਿਕਾਣੇ ਹੁੰਦੇ ਹਨ। ਤਰ੍ਹਾਂ-ਤਰ੍ਹਾਂ ਦੀ ਲੋਕਾਈ ਤੇ ਉਨ੍ਹਾਂ ਦੀ ਬੋਲੀ ਨਾਲ ਇਹ ਕਹਾਣੀਆਂ ਮੇਲ ਜੋਲ ਕਰਦੀਆਂ ਹਨ, ਮੇਲ ਜੋਲ ਦੌਰਾਨ ਕਈ ਕਿਸਮ ਦਾ ਵੱਟਾ ਸੱਟਾ ਵੀ ਹੁੰਦਾ ਰਹਿੰਦੈ।
ਐਪਰ ਲੋਕ ਕਹਾਣੀਆਂ ਦਾ ਮੂਲ ਨਹੀਂ ਬਦਲਦਾ:
ਹੋਰ ਸਭ ਗੱਲਾਂ ਮਨਜ਼ੂਰ ਹੋਈਆਂ,
ਇਕ ਚਾਕ ਥੋਂ ਰਿਹਾ ਨਾ ਜਾ ਮੀਆਂ।
ਹੀਰ ਰਾਂਝੇ ਦੀ ਕਹਾਣੀ ਚੜ੍ਹਦੇ ਲਹਿੰਦੇ ਪੰਜਾਬ, ਬਲੋਚਿਸਤਾਨ, ਅਫਗਾਨਿਸਤਾਨ, ਹਰਿਆਣਾ, ਉਤਰ ਪ੍ਰਦੇਸ਼, ਰਾਜਸਥਾਨ, ਜੰਮੂ ਕਸ਼ਮੀਰ ਖਿੱਤਿਆਂ 'ਚ ਆਪਣਾ ਠੌਰ ਠਿਕਾਣਾ ਬਣਾਈ ਬੈਠੀ ਹੈ। ਇਨ੍ਹਾਂ ਖਿੱਤਿਆਂ ਦੇ ਕੰਧਾਂ ਕੌਲਿਆਂ, ਤਖਤਪੋਸ਼ਾਂ ਅਤੇ ਕਸ਼ੀਦਿਆਂ 'ਤੇ ਇਸ ਕਹਾਣੀ ਦੀ ਤਸਵੀਰਕਸ਼ੀ ਤੇ ਇਨ੍ਹਾਂ ਖਿੱਤਿਆਂ ਦੀ ਬੋਲੀ 'ਚ ਇਸ ਦੀ ਸੰਭਾਲ ਇਸ ਕਹਾਣੀ ਦੇ ਖਾਨਾਬਦੋਸ਼ ਸੁਭਾ ਦੇ ਪਾਕਿ ਕਿਰਦਾਰ ਦੇ ਸਬੂਤ ਹਨ। ਭਾਈ ਗੁਰਦਾਸ ਦੀਆਂ ਵਾਰਾਂ 'ਚ ਵੀ ਹੀਰ ਰਾਂਝੇ ਦਾ ਜ਼ਿਕਰ ਹੈ। ਦਸਮ ਗ੍ਰੰਥ 'ਚ ਇਨ੍ਹਾਂ ਆਸ਼ਕਾਂ ਦੀ ਕਹਾਣੀ ਪੁਰਾਣਿਕ ਕਥਾ ਦੇ ਰੂਪ 'ਚ ਹੈ। ਹੀਰ ਰਾਂਝੇ ਦੀ ਕਹਾਣੀ ਆਪਣੇ ਮੂਲ ਤੋਂ ਥਿੜਕੀ ਨਹੀਂ। ਇਸ ਦੇ ਮਰਕਜ਼ 'ਚ ਇਸ਼ਕ ਜਿਉਂ ਦਾ ਤਿਉਂ ਸਥਾਪਤ ਹੈ। ਇਸ਼ਕ ਮਜ਼੍ਹਬਾਂ, ਜਾਤਾਂ, ਫਿਰਕਿਆਂ ਤੇ ਖਿੱਤਿਆਂ ਤੋਂ ਅਗਾਂਹ ਦਾ ਵਰਤਾਰਾ ਹੁੰਦੈ। ਇਸ ਦਾ ਆਪਣਾ ਰੰਗ ਰੂਪ ਮਜ਼੍ਹਬ, ਜਾਤ, ਫਿਰਕਾ ਤੇ ਖਿੱਤਾ ਹੰੁਦੈ:
ਬੁੱਲ੍ਹਿਆ ਧਰਮਸ਼ਾਲਾ ਧੜਵਾਈ ਰਹਿੰਦੇ ਠਾਕਰ ਦੁਆਰੇ ਠੱਗ
ਵਿਚ ਮਸੀਤਾਂ ਰਹਿਣ ਕੋਸੱਤੀਏ, ਆਸ਼ਕ ਰਹਿਣ ਅਲੱਗ।
ਆਸ਼ਕਾਂ ਸਿਰ ਅਨੇਕਾਂ ਤਹੂਮਤਾਂ ਲੱਗਦੀਆਂ ਹਨ:
ਬੁੱਲ੍ਹਿਆ ਆਸ਼ਕ ਹੋਇਉਂ ਰੱਬ ਦਾ, ਮੁਲਾਕਾਤ ਹੋਈ ਲਾਖ
ਲੋਕ ਕਾਫਰ-ਕਾਫਰ ਆਖਦੇ, ਤੂੰ ਆਰੋ-ਆਰੋ ਆਖ।
ਲੋਕ ਕਹਾਣੀ ਵੀ ਤੱਥਾਂ ਤਰੀਖਾਂ ਵਾਲੇ ਮਿਸਲਖਾਨਿਆਂ ਦੀ ਤੁਹਮਤਾਂ ਦਾ ਸ਼ਿਕਾਰ ਹੁੰਦੀ ਹੈ। ਇਨ੍ਹਾਂ ਗਾਲਬ ਮਿਸਲਖਾਨਿਆਂ ਮੁਤਾਬਕ ‘ਤੱਥ ਤਰੀਖਾਂ' ਤੇ ‘ਸੱਚ' ਹਮ-ਮਾਅਣੇ ਹਨ, ਤੁੱਲਅਰਥੀ ਸ਼ਬਦ ਹਨ। ਸਿਆਣਿਆਂ ਦੀ ਦਲੀਲ ਹੈ ਕਿ ਤੱਥਾਂ ਤਰੀਖਾਂ ਵਾਲੇ ਮਿਸਲਖਾਨਿਆਂ ਦੀ ਬੁਨਿਆਦ 'ਤੇ ਸਿਰਜੇ ਇਤਿਹਾਸ ਦੇ ਮੁਕਾਬਲੇ 'ਤੇ ਲੋਕ ਕਹਾਣੀਆਂ ਦਾ ਸਿਰਜਿਆ ਇਤਿਹਾਸ ਹੁੰਦਾ ਹੈ। ਜਿਸ ਦੀ ਸਾਜਣਾ, ਤੱਥਾਂ ਤਰੀਖਾਂ 'ਚ ਨਹੀਂ, ਬਲਕਿ ਪ੍ਰਤੀਕਾਂ/ ਸੈਨਤਾਂ 'ਚ ਹੋਈ ਹੁੰਦੀ ਹੈ।
‘ਮੂਲ' ਦੀ ਸੁਰੱਖਿਆ ਅਤੇ ਇਸ ਦੀ ਵੰਨ ਸੁਵੰਨੀ ਸ਼ਕਲਾਂ 'ਚ ਪੇਸ਼ਕਾਰੀ ਲੋਕ ਕਹਾਣੀ ਦਾ ਖਾਸਾ ਹੁੰਦੀ ਹੈ। ਹੀਰ ਰਾਂਝੇ ਨੂੰ ਪੰਜ ਪੀਰਾਂ ਦੀ ਨਸੀਹਤ ਯਾਦ ਹੈ ਕਿ ਇਸ਼ਕ ਨੂੰ ਮਿਹਣਾ ਨਹੀਂ ਲਵਾਉਣਾ ਅਤੇ ਇਸ਼ਕ ਤੋਂ ਕਦੇ ਡੋਲਣਾ ਨਹੀਂ। ਲੋਕਾਈ ਦੇ ਸਾਹਿਤਕਾਰ/ ਕਲਾਕਾਰ ਕਹਾਣੀ ਦੇ ਮੂਲ ਤੋਂ ਮੁਤਾਸਰ ਹੁੰਦੇ ਹਨ। ਅਕਲ ਲਤੀਫ ਤਾਂ ਮੂਲ ਦੀਆਂ ਵੰਨ ਸੁਵੰਨੀ ਮੂਰਤਾਂ ਨੂੰ ਵਖਰੇਵਾਂ ਗਰਦਾਨ ਕੇ ਕਹਾਣੀ ਦੇ ਮੂਲ ਨੂੰ ਮੈਲਾ ਮਲੂਟਾ ਕਰ ਦਿੰਦੇ ਹਨ। ਇਸ ਵਿੱਚ ਵਿਗਾੜ ਪਾ ਦਿੰਦੇ ਨੇ। ਉਨ੍ਹਾਂ ਨੂੰ ਕਾਲੇ ਲੇਖ ਲਿਖਣ ਦੀ ਬਾਣ ਹੁੰਦੀ ਐ। ਬਾਬ ਫਰੀਦ ਅਜਿਹੇ ਅਕਲ ਲਤੀਫਾਂ ਨੂੰ ਫਿਟਕਾਰਦਾ ਹੈ ਜਿਨ੍ਹਾਂ ਦੇ ਦਿਲ ‘ਅੰਧਿਆਰੀ ਰਾਤ' ਨਾਲ ਕੱਜੇ ਹੁੰਦੇ ਹਨ ਤੇ ਉਹ ਚਾਨਣ ਮੁਨਾਰੇ ਹੋਣ ਦਾ ਪਾਖੰਡ ਕਰਦੇ ਹਨ। ਆਪਣੇ ਗਿਰੈਬਾਨ 'ਚ ਝਾਤੀ ਨਹੀਂ ਮਾਰਦੈ। ‘ਅੰਧਿਆਰੀ ਰਾਤਿ' ਮਸਾਣ ਮਾਨਿੰਦ ਹੁੰਦੀ ਹੈ, ਬਿਰਹਾ ਦੇ ਸੁਲਤਾਨ, ਭਾਵ ਇਸ਼ਕ ਤੋਂ ਵਿਰਵੇ ਹੁੰਦੀ ਹੈ। ਅਜਿਹੇ ਨਕਲੀ ਤੇ ਨੀਰਸ ਸਿਆਣਿਆਂ ਨੂੰ ਇਸ਼ਕ ਦੇ ਇਸਲਾਮ ਜਿਹਾ, ਕਦੇ ਗੁਰਮਤਿ ਜਿਹਾ ਅਤੇ ਕਦੇ ਹਿੰਦੂ ਰੰਗ 'ਚ ਰੰਗਿਆ ਨਜ਼ਰ ਆਉਂਦਾ ਹੈ। ਉਹ ਇਸ਼ਕ ਦਾ ਬਾਣਾ ਹੀ ਵੇਖਦੇ ਹਨ, ਇਸ਼ਕ ਦੀ ਬਾਣੀ ਨੂੰ ਨਾ ਪੜ੍ਹਦੇ ਹਨ, ਨਾ ਵਿਚਾਰਦੇ ਹਨ। ਉਨ੍ਹਾਂ ਨੂੰ ਇਸ਼ਕ ਦੇ ਮੂਲ ਦੀ ਸਮਝ ਨਹੀਂ। ਵੈਸੇ ਇਸ਼ਕ ਨਾ ਪੜ੍ਹਨ ਵਾਲਾ ਅਤੇ ਨਾ ਹੀ ਵਿਚਾਰਨ ਵਾਲਾ ਵਰਤਾਰਾ ਹੈ। ਇਸ ਵਿੱਚ ਤਾਂ ਵਿਚਰਿਆ ਹੀ ਜਾ ਸਕਦੈ। ਬਾਬਾ ਨਾਨਕ ਦਾ ਇਕ ਪਾਕ ਬੋਲ ਯਾਦ ਆ ਰਿਹਾ ਹੈ:
ਜਿਨ ਕੇ ਚੋਲੇ ਰਤੜੇ ਪਿਆਰੇ ਕੰਤੁ ਤਿਨਾ ਕੇ ਪਾਸਿ॥
ਧੂੜਿ ਤਿਨਾ ਕੀ ਜੇ ਮਿਲੈ ਜੀ ਕਹੁ ਨਾਨਕ ਕੀ ਅਰਦਾਸਿ॥
ਬਾਬਾ ਫਰੀਦ ਨੇ ਵੀ ਇੰਜ ਹੀ ਫਰਮਾਇਆ ਸੀ:
ਰਤੇ ਇਸਕ ਖੁਦਾਇ ਰੰਗਿ ਦੀਦਾਰ ਕੇ॥
ਰਾਂਝੇ ਨੂੰ ‘ਰਤੜੇ' ਤੇ ‘ਰੰਗਿ' ਦੇ ਸੰਕੇਤਣ ਦੀ ਸੋਝੀ ਹੈ:
ਰਾਜ਼ੀ ਹੋਇ ਪੰਜ ਪੀਰਾਂ ਹੁਕਮ ਕੀਤਾ,
ਬੱਚਾ ਮੰਗ ਲੈ ਦੁਆ ਜੋ ਮੰਗਣੀ ਹੈ
ਅਜੀ ਹੀਰ ਜੱਟੀ ਮੈਨੂੰ ਬਖਸ ਦੇਵੋ,
ਰੰਗਣ ਸ਼ੌਕ ਦੇ ਨਾਲ ਉਹ ਰੰਗਣੀ ਹੈ
ਮੈਨੂੰ ਕਰੋ ਮਲੰਗ ਬਿਭੂਤ ਲਾਉ,
ਬੱਚਾ ਉਹ ਵੀ ਤੇਰੀ ਮਲੰਗਣੀ ਹੈ
ਜੇਹੇ ਨਾਲ ਰਹੀਏ, ਤੇਰੇ ਹੋਇ ਜਾਇਏ,
ਨੰਗਾਂ ਨਾਲ ਰਹੇ, ਉਹ ਵੀ ਨੰਗਣੀ ਹੈ

Have something to say? Post your comment