Welcome to Canadian Punjabi Post
Follow us on

20

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਨਜਰਰੀਆ

ਪੁਲਵਾਮਾ ਹਮਲਾ : ਭਾਰਤ ਨੇ ਪਾਕਿ ਦੇ ਪਿਛਲੀਆਂ ਕਾਰਿਆਂ ਤੋਂ ਸਬਕ ਨਹੀਂ ਸਿਖਿਆ

February 20, 2019 08:17 AM

-ਪੂਨਮ ਆਈ ਕੌਸ਼ਿਸ਼
14 ਫਰਵਰੀ ਨੂੰ ਪਿਆਰ ਦਾ ਦਿਨ, ਭਾਵ ‘ਵੈਲੇਨਟਾਈਨ ਡੇ' ਸੀ, ਪਰ ਕਸ਼ਮੀਰ 'ਚ ਇਹ ਇੱਕ ਖੂਨੀ ਦਿਨ ਦੇ ਰੂਪ 'ਚ ਦੇਖਣ ਨੂੰ ਮਿਲਿਆ।
‘ਜੇ ਮੈਂ ਜੰਗ 'ਚ ਮਾਰਿਆ ਜਾਵਾਂ ਤਾਂ ਮੇਰੀ ਲਾਸ਼ ਕੱਫਣ 'ਚ ਲਪੇਟ ਕੇ ਮੇਰੇ ਘਰ ਭੇਜ ਦੇਣਾ,
ਮੇਰੇ ਤਮਗਿਆਂ ਨੂੰ ਮੇਰੇ ਸੀਨੇ 'ਤੇ ਰੱਖ ਕੇ ਮੇਰੀ ਮਾਂ ਨੂੰ ਕਹਿਣਾ ਕਿ ਮੈਂ ਹਰ ਸੰਭਵ ਕੋਸ਼ਿਸ਼ ਕੀਤੀ,
ਮੇਰੇ ਰਾਸ਼ਟਰ ਨੂੰ ਕਹਿਣਾ ਕਿ ਹੰਝੂ ਨਾ ਵਹਾਏ ਕਿਉਂਕਿ ਮੈਂ ਇੱਕ ਸਿਪਾਹੀ ਹਾਂ ਅਤੇ ਮੇਰਾ ਜਨਮ ਹੀ ਮਰਨ ਲਈ ਹੋਇਆ ਹੈ,
ਜਦੋਂ ਤੁਸੀਂ ਘਰ ਜਾਓ ਤਾਂ ਉਨ੍ਹਾਂ ਨੂੰ ਸਾਡੇ ਬਾਰੇ ਦੱਸਣਾ ਅਤੇ ਕਹਿਣਾ ਕਿ ਅਸੀਂ ਤੁਹਾਡੇ ਕੱਲ੍ਹ ਲਈ ਆਪਣਾ ਅੱਜ ਨਿਛਾਵਰ ਕਰ ਦਿੱਤਾ।’
ਉਕਤ ਸਤਰਾਂ ਪੁਲਵਾਮਾ ਅੱਤਵਾਦੀ ਹਮਲੇ ਦੇ ਸਾਰ ਨੂੰ ਦਿਖਾਉਂਦੀਆਂ ਹਨ, ਜਿਸ ਵਿੱਚ 40 ਤੋਂ ਵੱਧ ਜਵਾਨ ਸ਼ਹੀਦ ਹੋ ਗਏ, ਜੋ ਬਸ 'ਚ ਡਿਊਟੀ 'ਤੇ ਜਾ ਰਹੇ ਸਨ। ਇਹ ਬਸ 78 ਗੱਡੀਆਂ ਦੇ ਉਸ ਕਾਫਿਲੇ ਦਾ ਹਿੱਸਾ ਸੀ, ਜਿਸ 'ਚ ਸੀ ਆਰ ਪੀ ਐੱਫ ਦੇ 2500 ਤੋਂ ਵੱਧ ਜਵਾਨਾਂ ਨੂੰ ਜੰਮੂ ਤੋਂ ਸ੍ਰੀਨਗਰ ਲਿਜਾਇਆ ਜਾ ਰਿਹਾ ਸੀ। ਇਹ ਸੁਰੱਖਿਆ ਬਲਾਂ 'ਤੇ ਅੱਜ ਤੱਕ ਦਾ ਸਭ ਤੋਂ ਘਾਤਕ ਹਮਲਾ ਸੀ। ਜੈਸ਼-ਏ-ਮੁਹੰਮਦ ਵੱਲੋਂ ਕੀਤੇ ਇਸ ਫਿਦਾਈਨ ਹਮਲੇ ਤੋਂ ਸਾਰਾ ਰਾਸ਼ਟਰ ਹੱਕਾ-ਬੱਕਾ ਰਹਿ ਗਿਆ। ਇਸ ਹਮਲੇ ਬਾਰੇ ਗੁੱਸੇ ਵਿੱਚ ਆਏ ਭਾਰਤ ਦੇ ਲੋਕਾਂ ਨੇ ਕਿਹਾ ਹੈ, ‘‘ਅਸੀਂ ਇਸ ਨੂੰ ਨਾ ਭੁੱਲਾਂਗੇ ਅਤੇ ਨਾ ਮੁਆਫ ਕਰਾਂਗੇ।'' ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਸਖਤ ਗੱਲਾਂ ਕੀਤੀਆਂ ਤੇ ਸੁਰੱਖਿਆ ਬਲਾਂ ਨੂੰ ਖੁੱਲ੍ਹੀ ਛੋਟ ਦਿੱਤੀ ਕਿ ਉਹ ਜੋ ਠੀਕ ਸਮਝਣ ਕਾਰਵਾਈ ਕਰਨ। ਮੋਦੀ ਨੇ ਕਿਹਾ, ‘‘ਲੋਕਾਂ ਦਾ ਖੂਨ ਖੌਲ ਰਿਹਾ ਹੈ, ਇਹ ਮੈਂ ਸਮਝ ਰਿਹਾ ਹਾਂ।”
ਹਾਲਾਂਕਿ ਕਸ਼ਮੀਰ 'ਚ ਪਹਿਲਾਂ ਵੀ ਫਿਦਾਈਨ ਹਮਲੇ ਹੁੰਦੇ ਰਹੇ ਹਨ, ਪਰ ਇਨ੍ਹਾਂ ਨਵੇਂ ਕਸ਼ਮੀਰੀ ਅੱਤਵਾਦੀਆਂ ਨੂੰ ਪੁਰਾਣੇ ਕਸ਼ਮੀਰੀ ਅੱਤਵਾਦੀਆਂ ਵਰਗੇ ਨਹੀਂ ਕਿਹਾ ਜਾ ਸਕਦਾ। ਪਹਿਲਾਂ ਸਥਾਨਕ ਨੌਜਵਾਨ ਅੱਤਵਾਦੀਆਂ ਦੀ ਸਹਾਇਤਾ ਕਰਦੇ ਸਨ, ਜਿਨ੍ਹਾਂ ਨੂੰ ਪਾਕਿਸਤਾਨ ਵਿੱਚ ਸਥਿਤ ਅੱਤਵਾਦੀ ਅੱਡਿਆਂ ਤੋਂ ਭਾਰਤ 'ਚ ਭੇਜਿਆ ਜਾਂਦਾ ਸੀ। ਜ਼ਿਕਰ ਯੋਗ ਹੈ ਕਿ 2017 ਦੀਆਂ ਗਰਮੀਆਂ ਵਿੱਚ ਫੌਜ ਵੱਲੋਂ ਸ਼ੁਰੂ ਕੀਤੇ ‘ਆਪਰੇਸ਼ਨ ਆਲ ਆਊਟ’ ਤੋਂ ਬਾਅਦ ਅੱਤਵਾਦੀ ਵਾਰਦਾਤਾਂ ਵਧੀਆਂ ਹਨ। ਇਹ ਆਪਰੇਸ਼ਨ ਅੱਤਵਾਦੀਆਂ ਦੇ ਸਫਾਏ ਲਈ ਚਲਾਇਆ ਗਿਆ ਸੀ। ਪੁਲਵਾਮਾ ਵਾਲੇ ਅੱਤਵਾਦੀ ਹਮਲੇ ਤੋਂ ਸਮਝਣਾ ਪਵੇਗਾ ਕਿ ਕਸ਼ਮੀਰੀ ਨੌਜਵਾਨਾਂ 'ਚ ਕੱਟੜਤਾ ਭਰੀ ਜਾ ਰਹੀ ਹੈ, ਜਿਸ ਕਾਰਨ ਅੱਜ ਸਿਖਲਾਈ ਲੈਣ ਲਈ ਕਸ਼ਮੀਰੀ ਨੌਜਵਾਨਾਂ ਨੂੰ ਮਕਬੂਜ਼ਾ ਕਸ਼ਮੀਰ ਨਹੀਂ ਲਿਜਾਇਆ ਜਾ ਰਿਹਾ, ਸਿਖਲਾਈ ਦੇਣ ਵਾਲੇ ਜੈਸ਼-ਏ-ਮੁਹੰਮਦ ਦੇ ਅੱਤਵਾਦੀ ਕਸ਼ਮੀਰ ਭੇਜੇ ਜਾਂਦੇ ਹਨ। ਫੌਜ ਮੁਤਾਬਕ ਪਿਛਲੇ ਸਾਲ 191 ਤੋਂ ਵੱਧ ਸਥਾਨਕ ਨੌਜਵਾਨ ਅੱਤਵਾਦੀ ਧੜਿਆਂ ਵਿੱਚ ਸ਼ਾਮਲ ਹੋਏ ਅਤੇ 2017 ਵਿੱਚ ਉਨ੍ਹਾਂ ਦੀ ਗਿਣਤੀ 65 ਸੀ।
2018 ਵਿੱਚ 257 ਅੱਤਵਾਦੀ ਮਾਰੇ ਗਏ ਸਨ, ਪਰ ਅੱਤਵਾਦੀਆਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਤੇ ਸੂਤਰਾਂ ਮੁਤਾਬਕ ਢਾਈ ਸੌ ਤੋਂ ਵੱਧ ਅੱਤਵਾਦੀ ਸਰਗਰਮ ਹਨ, ਜਿਨ੍ਹਾਂ 'ਚੋਂ 50 ਤੋਂ ਜ਼ਿਆਦਾ ਇਕੱਲੇ ਪੁਲਵਾਮਾ 'ਚ ਹਨ। ਪੁਲਵਾਮਾ 'ਚ ਪਾਕਿਸਤਾਨ ਦੇ ਜੈਸ਼-ਏ-ਮੁਹੰਮਦ ਦੇ 15 ਅੱਤਵਾਦੀ ਸਰਗਰਮ ਹਨ, ਜਿਨ੍ਹਾਂ 'ਚੋਂ 3 ਆਈ ਈ ਡੀ ਮਾਹਿਰ ਦੱਸੇ ਜਾਂਦੇ ਹਨ। ਨਵੀਂ ਪੀੜ੍ਹੀ ਦੇ ਇਨ੍ਹਾਂ ਸਥਾਨਕ ਅੱਤਵਾਦੀਆਂ ਲਈ ਹਿਜ਼ਬੁਲ ਮੁਜਾਹਦੀਨ ਦਾ ਬੁਰਹਾਨ ਵਾਨੀ ਇੱਕ ਆਦਰਸ਼ ਸੀ। ਕਸ਼ਮੀਰੀ ਨੌਜਵਾਨ ਲਗਾਤਾਰ ਸੰਘਰਸ਼ ਤੇ ਹਿੰਸਾ ਦੌਰਾਨ ਪਲੇ-ਵਧੇ ਹਨ, ਇਸ ਲਈ ਉਨ੍ਹਾਂ ਦੇ ਮਨ 'ਚੋਂ ਡਰ ਖਤਮ ਹੋ ਗਿਆ ਹੈ। ਇਹ ਕੱਟੜਵਾਦੀਆਂ ਦੀ ‘ਸੈਲਫ ਰੂਲ’ ਦੀ ਮੰਗ ਪ੍ਰਤੀ ਚੌਕਸ ਰਹਿੰਦੇ ਹਨ ਤੇ ਫਿਦਾਈਨ ਹਮਲੇ ਕਰਨ ਵਾਲੇ ਅੱਤਵਾਦੀਆਂ ਦਾ ਗੁਣਗਾਨ ਕਰਦੇ ਹਨ। ਕੌਮੀ ਜਾਂ ਖੇਤਰੀ ਨੇਤਾਵਾਂ ਦਾ ਉਹ ਸਨਮਾਨ ਨਹੀਂ ਕਰਦੇ।
ਪੁਲਵਾਮਾ ਦੀ ਘਟਨਾ ਦੱਸਦੀ ਹੈ ਕਿ ਪਾਕਿਸਤਾਨ ਭਾਰਤ ਵਿਰੋਧੀ ਅੱਤਵਾਦ 'ਤੇ ਰੋਕ ਲਾਉਣ ਬਾਰੇ ਕਿੰਨਾ ਗੰਭੀਰ ਹੈ। ਭਾਰਤ ਯਕੀਨੀ ਤੌਰ 'ਤੇ ਜੈਸ਼-ਏ-ਮੁਹੰਮਦ ਦੇ ਆਕਾ ਮਸੂਦ ਅਜ਼ਹਰ ਅਤੇ ਲਸ਼ਕਰ-ਏ-ਤੋਇਬਾ ਦੇ ਮੁਖੀ ਹਾਫਿਜ਼ ਸਈਦ ਵਿਰੁੱਧ ਸਖਤ ਕਾਰਵਾਈ ਦੀ ਮੰਗ ਕਰੇਗਾ, ਪਰ ਇਹ ਅੱਤਵਾਦੀ ਅਜੇ ਵੀ ਖੁੱਲ੍ਹੇਆਮ ਘੰੁਮ ਰਹੇ ਹਨ। ਪੁਲਵਾਮਾ ਹਮਲਾ ਪਾਕਿਸਤਾਨ ਦੀ ਸਰਕਾਰ, ਫੌਜ ਅਤੇ ਆਈ ਐਸ ਈ ਦੀ ਗੁੰਡਤੁੱਪ ਨੂੰ ਦਰਸਾਉਂਦਾ ਹੈ। ਭਾਰਤ ਭੁੱਲ ਜਾਂਦਾ ਹੈ ਕਿ ਸਾਡੇ ਗੁਆਂਢੀ ਦੇਸ਼ ਦੀ ਮਨੋਬਿਰਤੀ ਫੌਜੀ ਹੈ, ਜਿਸ ਕਾਰਨ ਉਹ ਭਾਰਤ ਨੂੰ ਇੱਕ ‘ਵਿਚਾਰਕ ਸਮੱਸਿਆ’ ਵਜੋਂ ਦੇਖਦਾ ਹੈ, ਨਾ ਕਿ ਫੌਜੀ ਸਮੱਸਿਆ ਵਜੋਂ। 1947 ਤੋਂ ਪਾਕਿਸਤਾਨ ਭਾਰਤ ਵਿਰੋਧੀ ਭਾਵਨਾ ਰੱਖਦਾ ਆ ਰਿਹਾ ਹੈ। ਪਾਕਿਸਤਾਨ ਦੀ ਇਹ ਸੱਤਾਧਾਰੀ ਤਿਕੜੀ ਹਥਿਆਰਾਂ ਦੀ ਰਵਾਇਤ ਵਿੱਚ ਡੁੱਬ ਚੁੱਕੀ ਹੈ ਤੇ ਜੇਹਾਦੀ ਅਨਸਰ ਇਸ ਤਿਕੜੀ ਨੂੰ ਸਮਰਥਨ ਦਿੰਦੇ ਹਨ। ਉਨ੍ਹਾਂ ਲਈ ਕਸ਼ਮੀਰ ਦਾ ਮੂਲ ਮੁੱਦਾ ਇੱਕ ਆਸਥਾ ਦਾ ਵਿਸ਼ਾ ਬਣ ਗਿਆ ਹੈ, ਇਸੇ ਲਈ ਸਵਰਗੀ ਜ਼ੁਲਫਿਕਾਰ ਅਲੀ ਭੁੱਟੋ ਨੇ ਕਿਹਾ ਸੀ ਕਿ ਉਹ ਭਾਰਤ ਨੂੰ ਹਜ਼ਾਰਾਂ ਜ਼ਖਮ ਦੇਵੇਗਾ। ਇਸ ਸਥਿਤੀ ਵਿੱਚ ਭਾਰਤੀ ਹਮੇਸ਼ਾ ਹੀ ਅੱਤਵਾਦੀ ਸੰਗਠਨਾਂ ਦੇ ਰਹਿਮ 'ਤੇ ਨਿਰਭਰ ਕਰੇਗਾ ਕਿਉਂਕਿ ਇਨ੍ਹਾਂ ਅੱਤਵਾਦੀਆਂ ਨੂੰ ਆਪਣੇ ਅਗਲੇ ਹਮਲੇ ਲਈ ਸਮਾਂ ਅਤੇ ਥਾਂ ਚੁਣਨ ਦੀ ਆਜ਼ਾਦੀ ਹੋਵੇਗੀ।
ਸਾਡੇ ਨੇਤਾਵਾਂ ਨੂੰ ਇਸ ਭਰਮ ਵਿੱਚ ਨਹੀਂ ਰਹਿਣਾ ਚਾਹੀਦਾ ਕਿ ਕੁਝ ਫਿਦਾਈਨਾਂ ਦੀ ਮੌਤ ਹੋਣ 'ਤੇ ਪਾਕਿਸਤਾਨ ਤੋਂ ਕੰਮ ਕਰ ਰਹੇ ਜੇਹਾਦੀ ਜਾਂ ਉਨ੍ਹਾਂ ਦੇ ਆਕੇ ਇਸ ਸਿਲਸਿਲੇ ਨੂੰ ਰੋਕ ਦੇਣਗੇ। ਅਸਲ ਵਿੱਚ ਪਾਕਿਸਤਾਨ ਦੇ ਕੂਟਨੀਤਕ ਨਜ਼ਰੀਏ ਤੋਂ ਅਲੱਗ-ਥਲੱਗ ਹੋ ਜਾਣ ਦੇ ਬਾਵਜੂਦ ਉਹ ਹਿੰਸਾ ਦੀ ਖੇਡ ਜਾਰੀ ਰੱਖਣਗੇ। ਦੂਜੇ ਪਾਸੇ ਖੁਫੀਆ ਤੰਤਰ ਦੀ ਨਾਕਾਮੀ ਬਾਰੇ ਭਾਰਤ ਸਰਕਾਰ ਨੂੰ ਸਪੱਸ਼ਟੀਕਰਨ ਦੇਣਾ ਪਵੇਗਾ ਕਿ ਇਸ ਅੱਤਵਾਦ ਪ੍ਰਭਾਵਤ ਇਲਾਕੇ ਵਿੱਚ ਇੰਨੇ ਵੱਡੇ ਪੱਧਰ 'ਤੇ ਜਵਾਨਾਂ ਦਾ ਇਕੱਠਾ ਕਾਫਿਲਾ ਕਿਵੇਂ ਜਾ ਰਿਹਾ ਸੀ? ਕੀ ਦੱਖਣੀ ਕਸ਼ਮੀਰ ਵਿੱਚ ਤਿੰਨ ਕੁਇੰਟਲ ਵਿਸਫੋਟਕ ਇਕੱਠਾ ਕਰਨਾ ਇੰਨਾ ਸੌਖਾ ਹੈ? ਫਿਰ ਵਿਸਫੋਟਕ ਨਾਲ ਭਰੀ ਗੱਡੀ ਇਸ ਕਾਫਿਲੇ ਦਰਮਿਆਨ ਕਿਵੇਂ ਆ ਗਈ? ਕੀ ਸੀ ਆਰ ਪੀ ਐਫ ਨੇ ਆਪਣੀ ਸਟੈਂਡਰਡ ਸੰਚਾਲਨ ਪ੍ਰਕਿਰਿਆ ਦੀ ਪਾਲਣਾ ਨਹੀਂ ਕੀਤੀ? ਕਿਸ ਦੀ ਲਾਪਰਵਾਹੀ ਸੀ?
ਕੀ ਵਾਦੀ 'ਚ ਅੱਤਵਾਦ ਨੂੰ ਸਥਾਨਕ ਲੋਕਾਂ ਦਾ ਸਮਰਥਨ ਵਧ ਰਿਹਾ ਹੈ? ਲੱਗਦਾ ਹੈ ਕਿ ਖੁਫੀਆ ਏਜੰਸੀਆਂ ਤਾਲਮੇਲ ਨਾਲ ਕੰਮ ਨਹੀਂ ਕਰਦੀਆਂ, ਜੋ ਭਾਰਤ ਦੀ ਸੁਰੱਖਿਆ ਲਈ ਜ਼ਰੂਰੀ ਹੈ। ਲੱਗਦਾ ਹੈ ਕਿ ਭਾਰਤ ਨੇ ਪਾਕਿਸਤਾਨ ਦੀਆਂ ਪਿਛਲੀਆਂ ਕਰਤੂਤਾਂ ਤੋਂ ਸਬਕ ਨਹੀਂ ਸਿਖਿਆ। ਭਾਰਤ ਸਰਕਾਰ ਨੂੰ ਆਪਣੇ ਫੌਜੀ ਖੁਫੀਆ ਤੰਤਰ ਨੂੰ ਮਜ਼ਬੂਤ ਬਣਾਉਣਾ ਪਵੇਗਾ। ਇੱਕ ਉਪਾਅ ਇਹ ਹੋ ਸਕਦਾ ਹੈ ਕਿ ਇਸਰਾਈਲ ਦੀਆਂ ਰੱਖਿਆ ਫੌਜਾਂ ਦੀ ਰਣਨੀਤੀ ਵਰਤੀ ਜਾਵੇ, ਜਿਸ ਵਿੱਚ ਦੁਸ਼ਮਣ ਨੂੰ ਭਾਰੀ ਨੁਕਸਾਨ ਪਹੁੰਚਾਇਆ ਜਾਂਦਾ ਹੈ। ਸਜ਼ਾਯੋਗ ਕਾਰਵਾਈ ਦੇ ਡਰੋਂ ਅਗਲੇ ਹਮਲੇ ਵਿੱਚ ਸਮਾਂ ਲੱਗੇਗਾ ਅਤੇ ਦੁਸ਼ਮਣ ਦੀਆਂ ਇੱਛਾਵਾਂ 'ਤੇ ਰੋਕ ਵੀ ਲੱਗੇਗੀ।
ਕਿਸੇ ਵੀ ਰਣਨੀਤੀ ਵਿੱਚ, ਚਾਹੇ ਉਹ ਸੀਮਿਤ ਜੰਗ ਹੋਵੇ ਜਾਂ ਸੰਘਰਸ਼, ਕੌਮੀ ਇੱਛਾ ਸ਼ਕਤੀ, ਫੌਰੀ ਕਾਰਵਾਈ ਕਰਨ ਤੇ ਚੌਕਸ ਰਹਿਣ ਦੀ ਲੋੜ ਹੁੰਦੀ ਹੈ। ਹਰੇਕ ਰਾਸ਼ਟਰ ਜੰਗ ਦੇ ਬਦਲ ਲਈ ਤਿਆਰ ਰਹਿੰਦਾ ਹੈ, ਪਰ ਇਸ ਵਿੱਚ ਖਤਰਾ ਹੁੰਦਾ ਹੈ, ਜਿਸ ਨਾਲ ਨਜਿੱਠਣ ਲਈ ਅਹਿਮ ਗੱਲ ਹੈ ਕਿ ਤੁਹਾਡੀਆਂ ਤਿਆਰੀਆਂ ਕੀ ਹਨ? ਇਸ ਲਈ ਅੱਤਵਾਦੀ ਰੋਕੂ ਕਾਰਵਾਈ ਦੀ ਸਫਲਤਾ ਜੈਸ਼-ਏ-ਮੁਹੰਮਦ ਤੇ ਲਸ਼ਕਰ-ਏ-ਤੋਇਬਾ ਦੀਆਂ ਸਮਰੱਥਾਵਾਂ ਨੂੰ ਖਤਮ ਕਰਨ ਵਿੱਚ ਲੁਕੀ ਹੈ, ਭਾਵ ਉਨ੍ਹਾਂ ਨੂੰ ਆਪਣੇ ਇਰਾਦੇ ਬਦਲਣ ਲਈ ਮਜਬੂਰ ਕੀਤਾ ਜਾਣਾ ਚਾਹੀਦਾ ਹੈ ਤਾਂ ਕਿ ਉਨ੍ਹਾਂ ਨੂੰ ਅਗਲਾ ਹਮਲਾ ਕਰਨ ਦਾ ਮੌਕਾ ਨਾ ਮਿਲੇ। ਇਸ ਤੋਂ ਇਲਾਵਾ ਭਾਰਤ ਸਰਕਾਰ ਨੂੰ ਦੇਸ਼ ਵਿੱਚ ਉਨ੍ਹਾਂ ਦੇ ਤੇਜ਼ੀ ਨਾਲ ਵਧ ਰਹੇ ਅੱਡਿਆਂ ਨੂੰ ਵੀ ਖਤਮ ਕਰਨਾ ਪਵੇਗਾ ਅਤੇ ਉਨ੍ਹਾਂ ਨੂੰ ਮਿਲ ਰਹੇ ਹਥਿਆਰਾਂ, ਮਨੁੱਖੀ ਸੋਮਿਆਂ ਦੇ ਨਾਲ ਨਾਲ ਹਥਿਆਰਾਂ ਦੀ ਸੌਦਾਗਰਾਂ, ਡਰੱਗਜ਼ ਸਮੱਗਲਰਾਂ, ਹਵਾਲਾ ਕਾਰੋਬਾਰੀਆਂ 'ਤੇ ਵੀ ਰੋਕ ਲਾਉਣੀ ਪਵੇਗੀ।
ਅੱਤਵਾਦ ਵਿਰੋਧੀ ਕਿਸੇ ਕਾਰਵਾਈ ਦੀ ਸਫਲਤਾ ਲਈ ਜ਼ਰੂਰੀ ਹੈ ਕਿ ਬੁਨਿਆਦੀ ਤੱਤਾਂ 'ਤੇ ਧਿਆਨ ਦਿੱਤਾ ਜਾਵੇ ਅਤੇ ਸਾਰੇ ਬਦਲਾਂ 'ਤੇ ਵਿਚਾਰ ਕੀਤਾ ਜਾਵੇ। ਇਸ ਖੇਡ 'ਚ ਸ਼ਕਤੀ ਪ੍ਰਦਰਸ਼ਨ ਤੇ ਜੰਗ ਦੀਆਂ ਗੱਲਾਂ ਉਦੋਂ ਤੱਕ ਚੱਲਦੀਆਂ ਰਹਿਣਗੀਆਂ, ਜਦੋਂ ਤੱਕ ਕਸ਼ਮੀਰ ਦੇ ਮੂਲ ਮੁੱਦੇ ਨੂੰ ਹੱਲ ਨਹੀਂ ਕੀਤਾ ਜਾਂਦਾ। ਕੁੱਲ ਮਿਲਾ ਕੇ ਭਾਰਤ ਪਾਕਿਸਤਾਨ ਨੂੰ ਵੀ ਅਣਡਿੱਠ ਨਹੀਂ ਕਰ ਸਕਦਾ ਤੇ ਨਾ ਹੀ ਪਾਕਿਸਤਾਨ ਭਾਰਤ ਨੂੰ ਇੱਕ ਖਾਮੋਸ਼ ਦਰਸ਼ਕ ਬਣਾ ਸਕਦਾ ਹੈ। ਭਾਰਤ ਨੂੰ ਇਹ ਸਪੱਸ਼ਟ ਕਰਨਾ ਪਵੇਗਾ ਕਿ ਪਾਕਿਸਤਾਨ ਵੱਲੋਂ ਅੱਤਵਾਦੀਆਂ ਨੂੰ ਸ਼ਹਿ ਦੇਣ ਨੂੰ ਪ੍ਰਵਾਨ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਨੂੰ ਬਾਹਰ ਕੱਢ ਕੇ ਮਾਰਨਾ ਪਵੇਗਾ, ਜਿਵੇਂ ਅਮਰੀਕਾ ਨੇ ਐਬਟਾਬਾਦ 'ਚ ਲਾਦੇਨ ਤੇ ਭਾਰਤ ਨੇ ਮਿਆਂਮਾਰ 'ਚ ਐਨ ਐਸ ਸੀ ਐਨ ਦੇ ਅੱਤਵਾਦੀਆਂ ਨੂੰ ਮਾਰਿਆ ਸੀ। ਸਾਡੇ ਨੇਤਾਵਾਂ ਨੂੰ ਖਤਰੇ ਦੀ ਪ੍ਰਕਿਰਤੀ ਨੂੰ ਸਮਝਣਾ ਪਵੇਗਾ ਤੇ ਸਥਿਤੀ ਮੁਤਾਬਕ ਰਣਨੀਤੀ ਅਪਣਾਉਣੀ ਪਵੇਗੀ। ਵਿਦੇਸ਼ ਨੀਤੀ, ਫੌਜੀ ਨੀਤੀ ਤੇ ਰਣਨੀਤੀ ਦੀਆਂ ਯੋਜਨਾਵਾਂ ਅਚਾਨਕ ਨਹੀਂ ਬਣਦੀਆਂ। ਇਸ ਦੇ ਲਈ ਚਿਰਸਥਾਈ ਯੋਜਨਾ ਅਤੇ ਕੂਟਨੀਤੀ ਆਦਿ ਦੀ ਲੋੜ ਹੁੰਦੀ ਹੈ।
ਫੌਜੀ ਟਕਰਾਅ ਉਦੋਂ ਤੱਕ ਨਹੀਂ ਟਲੇਗਾ, ਜਦੋਂ ਤੱਕ ਅੱਤਵਾਦ ਖਤਮ ਨਹੀਂ ਹੋਵੇਗਾ। ਮੋਦੀ ਚੰਗੀ ਤਰ੍ਹਾਂ ਜਾਣਦੇ ਹਨ ਕਿ ਇਸ ਖੇਡ ਵਿੱਚ ਅੱਗੇ ਰਹਿਣਾ ਹੀ ਪਵੇਗਾ। ਸਿਰਫ ਉਸੇ ਦੇਸ਼ ਦੀ ਹੋਂਦ ਬਚਦੀ ਹੈ, ਜੋ ਸਥਿਤੀ ਦਾ ਮੁਕਾਬਲਾ ਕਰਦਾ ਹੈ, ਖਤਰੇ ਨੂੰ ਤਾੜ ਲੈਂਦਾ ਹੈ ਤੇ ਸਮਾਂ ਰਹਿੰਦਿਆਂ ਉਸ ਖਤਰੇ ਨੂੰ ਦੁਸ਼ਮਣ ਵੱਲ ਮੋੜ ਦਿੰਦਾ ਹੈ।

 

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...”