Welcome to Canadian Punjabi Post
Follow us on

29

March 2024
 
ਭਾਰਤ

ਫ੍ਰੈਂਚ ਖੋਜੀ ਦਾ ਦਾਅਵਾ: ‘ਇੰਡੇਨ` ਨੇ 67 ਲੱਖ ਖ਼ਪਤਕਾਰਾਂ ਦਾ ਆਧਾਰ ਡਾਟਾ ਲੀਕ ਕੀਤਾ

February 20, 2019 08:04 AM

ਨਵੀਂ ਦਿੱਲੀ, 19 ਫਰਵਰੀ (ਪੋਸਟ ਬਿਊਰੋ)- ਇੱਕ ਫਰਾਂਸੀਸੀ ਖੋਜੀ ਬੈਪਤਿਸਤੇ ਰਾਬਰਟ ਨੇ ਇਹ ਦਾਅਵਾ ਕੀਤਾ ਹੈ ਕਿ ਇੰਡੀਅਨ ਆਇਲ ਕਾਰਪੋਰੇਸ਼ਨ ਦੀ ਮਾਲਕੀ ਵਾਲੇ ਐੱਲ ਪੀ ਜੀ (ਰਸੋਈ ਗੈਸ) ਬ੍ਰਾਂਡ ‘ਇੰਡੇਨ` ਨਾਲ ਜੁੜੇ 67 ਲੱਖ ਗਾਹਕਾਂ ਦੇ ਆਧਾਰ ਡਾਟਾ ਲੀਕ ਹੋਏ ਹਨ, ਪਰ ਇੰਡੀਅਨ ਆਇਲ ਨੇ ਇਸ ਦਾਅਵੇ ਨੂੰ ਰੱਦ ਕੀਤਾ ਹੈ।
ਆਨਲਾਈਨ ਹੈਂਡਿਲ ਇਲੀਅਟ ਐਲਡਰਸਨ ਨਾਂ ਨਾਲ ਚਰਚਿਤ ਰਾਬਰਟ ਇਸ ਤੋਂ ਪਹਿਲਾਂ ਵੀ ਆਧਾਰ ਲੀਕੇਜ ਨੂੰ ਪੇਸ਼ ਕਰ ਚੁੱਕੇ ਹਨ। ਸੋਮਵਾਰ ਦੇਰ ਰਾਤ ਲਿਖੇ ਬਲਾਗ ਵਿੱਚ ਉਨ੍ਹਾਂ ਇਹ ਨਵਾਂ ਦਾਅਵਾ ਕੀਤਾ। ਰਾਬਰਟ ਨੇ ਲਿਖਿਆ ਕਿ ਇਹ ਉਹ ਡਾਟਾ ਹੈ, ਜਿਸ ਨੂੰ ਸਿਰਫ਼ ਜਾਇਜ਼ ਯੂਜ਼ਰਨੇਮ ਤੇ ਪਾਸਵਰਡ ਨਾਲ ਅਕਸੈਸ ਕੀਤਾ ਜਾ ਸਕਦਾ ਹੈ। ਲੋਕਲ ਡੀਲਰਾਂ ਦੇ ਪੋਰਟਲ ਉੱਤੇ ਸਰਟੀਫਿਕੇਸ਼ਨ ਦੀ ਕਮੀ ਵਿੱਚ ‘ਇੰਡੇਨ` ਆਪਣੇ ਗਾਹਕਾਂ ਦੇ ਨਾਂ, ਪਤੇ ਅਤੇ ਆਧਾਰ ਕਾਰਡ ਨੰਬਰ ਲੀਕ ਕਰ ਰਿਹਾ ਹੈ। ‘ਇੰਡੇਨ` ਵੱਲੋਂ ਐਲਡਰਸਨ ਦੀ ਆਈ ਪੀ ਬਲਾਕ ਕੀਤੇ ਜਾਣ ਤੋਂ ਪਹਿਲਾਂ ਉਨ੍ਹਾਂ ਨੂੰ ਕਰੀਬ 11 ਹਜ਼ਾਰ ਡੀਲਰਾਂ ਨਾਲ ਜੁੜੇ ਗਾਹਕਾਂ ਦੇ ਅੰਕੜੇ ਹਾਸਲ ਹੋ ਗਏ। ਉਨ੍ਹਾਂ ਲਿਖਿਆ, ‘ਮੈਂ ਪਾਈਥਾਨ ਸਕ੍ਰਿਪਟ ਲਿਖੀ। ਇਸ ਨੂੰ ਰੰਨ ਕਰਨ ਉਤੇ ਇਸ ਨੇ ਮੈਨੂੰ 11,062 ਜਾਇਜ਼ ਡੀਲਰਾਂ ਦੀ ਆਈ ਡੀ ਦੇ ਦਿੱਤੀ। ਇਕ ਦਿਨ ਤੋਂ ਵੱਧ ਸਮਾਂ ਪਿੱਛੋਂ ਮੇਰੀ ਸਕ੍ਰਿਪਟ ਨੇ 9490 ਡੀਲਰਾਂ ਨੂੰ ਟੈਸਟ ਕਰ ਲਿਆ ਤੇ ਪਾਇਆ ਕਿ ਇਸ ਲੀਕ ਤੋਂ ਇੰਡੇਨ ਦੇ ਕੁੱਲ 58,26,116 ਗਾਹਕ ਪ੍ਰਭਾਵਤ ਹੋਏ ਹਨ। ਬਦਕਿਸਮਤੀ ਨਾਲ ਇੰਡੇਨ ਨੇ ਸ਼ਾਇਦ ਮੇਰੀ ਆਈ ਪੀ ਬਲਾਕ ਕਰ ਦਿੱਤੀ, ਇਸ ਲਈ ਮੈਂ ਬਾਕੀ 1572 ਡੀਲਰਾਂ ਨੂੰ ਟੈਸਟ ਨਹੀਂ ਕਰ ਸਕਿਆ। ਕੁਝ ਬੁਨਿਆਦੀ ਗਿਣਤੀ ਪਿੱਛੋਂ ਅਸੀਂ ਲੇਖਾ ਜੋੜਿਆ ਕਿ ਪ੍ਰਭਾਵਤ ਗਾਹਕਾਂ ਦੀ ਕੁੱਲ ਗਿਣਤੀ ਕਰੀਬ 67,91,200 ਬਣਦੀ ਹੈ।`
ਇੰਡੀਅਨ ਆਇਲ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਕੰਪਨੀ ਆਪਣੇ ਸਾਫਟਵੇਅਰ ਨਾਲ ਸਿਰਫ਼ ਆਧਾਰ ਨੰਬਰ ਕੈਪਚਰ ਕਰਦੀ ਹੈ, ਜਿਹੜਾ ਐੱਲ ਪੀ ਜੀ ਸਬਸਿਡੀ ਟਰਾਂਸਫਰ ਲਈ ਜ਼ਰੂਰੀ ਹੈ। ਕੋਈ ਦੂਜੇ ਤਰ੍ਹਾਂ ਦੀ ਆਧਾਰ ਨਾਲ ਜੁੜੀ ਜਾਣਕਾਰੀ ਇੰਡੀਅਨ ਆਇਲ ਨਹੀਂ ਲੈਂਦੀ, ਇਸ ਲਈ ਆਧਾਰ ਡਾਟਾ ਲੀਕੇਜ ਸੰਭਵ ਹੀ ਨਹੀਂ।

 
Have something to say? Post your comment
ਹੋਰ ਭਾਰਤ ਖ਼ਬਰਾਂ
ਮਹਾਕਾਲ ਮੰਦਰ 'ਚ ਲੱਗੀ ਅੱਗ ਦਾ ਮਾਮਲਾ: ਸ਼ੁਰੂਆਤੀ ਜਾਂਚ 'ਚ 5 ਲੋਕ ਪਾਏ ਗਏ ਹਨ ਦੋਸ਼ੀ,ਹੋਰ ਅਧਿਕਾਰੀਆਂ ਉਤੇ ਵੀ ਡਿੱਗ ਸਕਦੀ ਹੈ ਗਾਜ ਘਰ ਦੇ ਬਾਹਰੋਂ 3 ਸਾਲ ਦੀ ਬੱਚੀ ਨੂੰ ਟਾਫੀ ਦਾ ਲਾਲਚ ਦੇ ਕੇ ਲੈ ਗਿਆ ਕਿਰਾਏਦਾਰ, ਕੀਤਾ ਦੁਸ਼ਕਰਮ ਗੋਵਿੰਦਾ ਵੀ ਸਿਆਸਤ 'ਚ ਉਤਰੇ, ਸਿ਼ਵ ਸੈਨਾ ਸਿ਼ੰਦੇ 'ਚ ਹੋਏ ਸ਼ਾਮਿਲ ਜੇ ਲੋੜ ਪਈ ਤਾਂ ਅਗਨੀਵੀਰ ਯੋਜਨਾ 'ਚ ਬਦਲਾਅ ਕਰਾਂਗੇ : ਰਾਜਨਾਥ ਸਿੰਘ ਦੇਸ਼ ਦੀਆਂ ਅਮੀਰ ਔਰਤਾਂ ਵਿਚੋਂ ਸਭ ਤੋਂ ਅਮੀਰ ਔਰਤ ਸਾਵਿਤਰੀ ਜਿੰਦਲ ਭਾਜਪਾ `ਚ ਹੋਏ ਸ਼ਾਮਲ ਨਹੀਂ ਦਿਖਾਵਾਂਗੇ ਗੁੰਮਰਾਹਕੁੰਨ ਇਸ਼ਤਿਹਾਰ, ਪਤੰਜਲੀ ਨੇ ਸੁਪਰੀਮ ਕੋਰਟ ਤੋਂ ਮੰਗੀ ਮੁਆਫੀ ਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ ਨੌਜਵਾਨ ਵਿਗਿਆਨਕਾਂ ਲਈ ਕੁਰੂਕਸ਼ੇਤਰ ਯੂਨੀਵਰਸਿਟੀ ਨੇ ਰਾਜੀਬ ਗੋਇਲ ਪੁਰਸਕਾਰ ਦਾ ਕੀਤਾ ਐਲਾਨ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਦੀ ਭਾਬੀ ਸੀਤਾ ਸੋਰੇਨ ਭਾਜਪਾ `ਚ ਸ਼ਾਮਲ