Welcome to Canadian Punjabi Post
Follow us on

29

March 2024
 
ਅੰਤਰਰਾਸ਼ਟਰੀ

ਪਾਕਿ ਮੰਤਰੀ ਦੀ ਭੜਕਾਹਟ: ਜੰਗ ਹੋਈ ਤਾਂ ਮੰਦਰਾਂ ਵਿੱਚ ਘੰਟੀਆਂ ਨਹੀਂ ਵੱਜਣਗੀਆਂ

February 20, 2019 07:44 AM

ਇਸਲਾਮਾਬਾਦ, 19 ਫਰਵਰੀ, (ਪੋਸਟ ਬਿਊਰੋ)- ਪੁਲਵਾਮਾ ਵਿੱਚ ਅੱਤਵਾਦੀ ਹਮਲੇ ਪਿੱਛੋਂ ਭਾਰਤ ਤੇ ਪਾਕਿਸਤਾਨ ਵਿੱਚ ਤਣਾਅ ਦਾ ਮਾਹੌਲ ਬਣਿਆ ਹੋਣ ਕਾਰਨ ਦੋਵੀਂ ਪਾਸੀਂ ਬਿਆਨਬਾਜੀ ਜਾਰੀ ਹੈ। ਇਸ ਦੌਰਾਨ ਅੱਜ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਪ੍ਰੈਸ ਕਾਨਫਰੰਸ ਕਰ ਭਾਰਤ ਨੂੰ ਧਮਕੀ ਦਿੱਤੀ ਤਾਂ ਪਾਕਿਸਤਾਨ ਦੇ ਇਕ ਮੰਤਰੀ ਨੇ ਭੜਕਾਊ ਬਿਆਨ ਵੀ ਦਿੱਤਾ ਹੈ ਕਿ ਜੇ ਭਾਰਤ ਜੰਗ ਦੀ ਗੱਲ ਕਰੇਗਾ ਤਾਂ ਸਿੱਟੇ ਕੀ ਨਿਕਲਣਗੇ।
ਪਾਕਿਸਤਾਨ ਦੇ ਰੇਲ ਮੰਤਰੀ ਸ਼ੇਖ ਰਸ਼ੀਦ ਅਹਿਮਦ ਨੇ ਕਿਹਾ ਹੈ ਕਿ ਇਮਰਾਨ ਖਾਨ ਨੇ 20 ਕਰੋੜ ਪਾਕਿਸਤਾਨੀ ਲੋਕਾਂ ਵੱਲੋਂ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇ ਭਾਰਤ ਅਮਨ ਦੀ ਗੱਲ ਕਰੇ ਤਾਂ ਅਮਨ ਦੀ ਗੱਲ ਹੋਵੇਗੀ, ਪਰ ਜੇ ਜੰਗ ਦੀ ਗੱਲ ਕਰੇ ਤਾਂ ਜੰਗ ਦੀ ਗੱਲ ਹੋਵੇਗੀ। ਉਨ੍ਹਾਂ ਕਿਹਾ ਕਿ ਕਸ਼ਮੀਰ ਮੁੱਦੇ ਤੋਂ ਤਣਾਅ ਬਣਿਆ ਹੈ। ਰੇਲ ਮੰਤਰੀ ਨੇ ਕਿਹਾ ਕਿ ਇਮਰਾਨ ਖਾਨ ਨੇ ਸਾਫ ਸੰਦੇਸ਼ ਦਿੱਤਾ ਹੈ ਕਿ ਅਸੀਂ ਚੂੜੀਆਂ ਨਹੀਂ ਪਾ ਰੱਖੀਆਂ, ਸਾਡੇ ਲਈ ਪਾਕਿਸਤਾਨ ਜ਼ਿੰਦਗੀ ਤੇ ਪਾਕਿਸਤਾਨ ਹੀ ਮੌਤ ਹੈ, ਜੇ ਕਿਸੇ ਨੇ ਪਾਕਿਸਤਾਨ ਵੱਲ ਨਜ਼ਰ ਚੁੱਕੀ ਤਾਂ ਉਸ ਦੀਆਂ ਅੱਖਾਂ ਕੱਢ ਲਵਾਂਗੇ। ਉਨ੍ਹਾਂ ਧਮਕੀ ਦੇ ਕੇ ਕਿਹਾ ਕਿ ਫਿਰ ਨਾ ਘਾਹ ਉੱਗੇਗੀ, ਨਾ ਚਿੜੀਆਂ ਬੋਲਣਗੀਆਂ ਤੇ ਨਾ ਮੰਦਰਾਂ ਵਿੱਚ ਘੰਟੀਆਂ ਵੱਜਣਗੀਆਂ। ਰੇਲ ਮੰਤਰੀ ਇਥੇ ਵੀ ਨਹੀਂ ਰੁਕੇ, ਉਨ੍ਹਾਂ ਕਿਹਾ ਕਿ ਪਾਕਿਸਤਾਨ ਮੁਸਲਮਾਨਾਂ ਦਾ ਕਿਲਾ ਹੈ, ਜਿਸ ਵੱਲ ਸਾਰੀ ਦੁਨੀਆ ਦੇ ਮੁਸਲਮਾਨ ਦੇਖਦੇ ਹਨ। ਇਮਰਾਨ ਨਾਲ ਪਾਕਿਸਤਾਨ ਦੀ 20 ਕਰੋੜ ਦੀ ਜਨਤਾ ਖੜ੍ਹੀ ਹੈ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਬਾਈਡੇਨ ਵਿਰੁੱਧ ਮਹਾਂਦੋਸ਼ ਦੀ ਜਾਂਚ ਰੁਕੀ ਇਮਰਾਨ ਖਾਨ ਨੇ ਫਰਵਰੀ 'ਚ ਹੋਈਆਂ ਚੋਣਾਂ ਦੀ ਨਿਆਂਇਕ ਜਾਂਚ ਦੀ ਸੁਪਰੀਮ ਕੋਰਟ ਨੂੰ ਕੀਤੀ ਅਪੀਲ ਕੰਧਾਰ ਵਿਚ ਬੈਂਕ ’ਚ ਆਤਮਘਾਤੀ ਹਮਲਾ, 3 ਲੋਕਾਂ ਦੀ ਮੌਤ, 12 ਜ਼ਖਮੀ ਡਾਕਟਰਾਂ ਨੇ ਪਹਿਲੀ ਵਾਰ ਇਨਸਾਨ 'ਚ ਸੂਰ ਦੀ ਕਿਡਨੀ ਦਾ ਕੀਤਾ ਸਫਲ ਟਰਾਂਸਪਲਾਂਟ ਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨ ਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਅਰਮੀਨੀਆ ਨੇ ਪਿਨਾਕਾ ਰਾਕੇਟ ਲਈ ਭਾਰਤ ਨਾਲ ਕੀਤਾ ਸਮਝੌਤਾ ਹੈਤੀ 'ਚ ਸਥਿਤੀ ਕਾਬੂ ਤੋਂ ਬਾਹਰ, ਗੈਂਗ ਕਰ ਰਹੇ ਹਨ ਲੁੱਟਾਂ, 12 ਤੋਂ ਵੱਧ ਮੌਤਾਂ ਪੁਤਿਨ ਰਿਕਾਰਡ ਬਹੁਮਤ ਨਾਲ 5ਵੀਂ ਵਾਰ ਰੂਸ ਦੇ ਰਾਸ਼ਟਰਪਤੀ ਬਣੇ ਨੇਵਲਨੀ ਦੀ ਮੌਤ 'ਤੇ ਪੁਤਿਨ ਨੇ ਦਿੱਤਾ ਬਿਆਨ: ਕਿਹਾ- ਮੈਂ ਕੈਦੀਆਂ ਦੀ ਅਦਲਾ-ਬਦਲੀ 'ਚ ਅਲੈਕਸੀ ਦੇ ਨਾਂ ਨੂੰ ਮਨਜ਼ੂਰੀ ਦਿੱਤੀ ਸੀ