Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਭਾਰਤ ਅਰਮੇਨੀਆ ਨੂੰ ਹਥਿਆਰ ਦੇਣਾ ਬੰਦ ਕਰੇ : ਅਜ਼ਰਬੈਜਾਨਲੰਡਨ ਵਿਚ ਬ੍ਰਿਟਿਸ਼ ਸ਼ਾਹੀ ਪਰਿਵਾਰ ਦੀ ਸੁਰੱਖਿਆ ਦਲ ਦੇ ਭੱਜੇ ਜਾ ਰਹੇ ਘੋੜੇ ਬੱਸ ਨਾਲ ਟਕਰਾਏਪਾਕਿਸਤਾਨ ਦੇ ਕਾਰੋਬਾਰੀਆਂ ਨੇ ਭਾਰਤ ਨਾਲ ਕਾਰੋਬਾਰ ਸ਼ੁਰੂ ਕਰਨ ਦੀ ਕੀਤੀ ਮੰਗ, ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਕਾਰੋਬਾਰੀਆਂ ਨਾਲ ਕੀਤੀ ਮੀਟਿੰਗ ਭਾਰਤ ਨੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ 'ਤੇ ਅਮਰੀਕੀ ਰਿਪੋਰਟ ਨੂੰ ਕੀਤਾ ਖਾਰਜਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇ
 
ਕੈਨੇਡਾ

ਘਰ ਨੂੰ ਲੱਗੀ ਅੱਗ ਵਿੱਚ 7 ਬੱਚੇ ਸੜੇ

February 20, 2019 07:15 AM

*ਸੀਰੀਆ ਤੋਂ ਆਇਆ ਸੀ ਰਫਿਊਜੀ ਪਰਿਵਾਰ

ਹੈਲੀਫੈਕਸ, 19 ਫਰਵਰੀ (ਪੋਸਟ ਬਿਊਰੋ) : ਹੈਲੀਫੈਕਸ ਵਿੱਚ ਇੱਕ ਘਰ ਨੂੰ ਲੱਗੀ ਅੱਗ ਕਾਰਨ ਜਿੱਥੇ ਸੱਤ ਬੱਚਿਆਂ ਦੀ ਮੌਤ ਹੋ ਗਈ ਉੱਥੇ ਹੀ ਉਨ੍ਹਾਂ ਦੇ ਪਿਤਾ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਇਹ ਪਰਿਵਾਰ 2017 ਵਿੱਚ ਰਫਿਊਜੀਆਂ ਵਜੋਂ ਸੀਰੀਆ ਤੋਂ ਕੈਨੇਡਾ ਆਇਆ ਸੀ।
ਅੱਗ ਮੰਗਲਵਾਰ ਰਾਤ 12:30 ਵਜੇ ਲੱਗੀ ਤੇ ਜਲਦ ਹੀ ਨਵੇਂ ਬਣੇ ਇਸ ਘਰ ਨੂੰ ਅੱਗ ਨੇ ਆਪਣੀ ਚਪੇਟ ਵਿੱਚ ਲੈ ਲਿਆ। ਗੁਆਂਢੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਜੋ਼ਰਦਾਰ ਧਮਾਕਾ ਵੀ ਸੁਣਾਈ ਦਿੱਤਾ। ਡੈਨੀਅਲ ਬਰਟ, ਜੋ ਕਿ ਇਸ ਘਰ ਦੇ ਨੇੜੇ ਹੀ ਰਹਿੰਦੀ ਹੈ, ਨੇ ਦੱਸਿਆ ਕਿ ਉਸ ਨੇ ਕਿਸੇ ਮਹਿਲਾ ਦੇ ਚੀਕਣ ਦੀ ਆਵਾਜ਼ ਸੁਣੀ ਤੇ ਉਹ ਇੱਕਦਮ ਜਾਗ ਗਈ। ਉਨ੍ਹਾਂ ਦੱਸਿਆ ਕਿ ਘਰ ਦੇ ਪਿਛਲੇ ਦਰਵਾਜ਼ੇ ਵਿੱਚੋਂ, ਪਿਛਲੀਆਂ ਖਿੜਕੀਆਂ ਵਿੱਚੋਂ ਤੇ ਸਾਰੇ ਪਾਸਿਆਂ ਤੋਂ ਅੱਗ ਦੀਆਂ ਲਪਟਾਂ ਨਿਕਲ ਰਹੀਆਂ ਸਨ। ਬਰਟ ਨੇ ਦੱਸਿਆ ਕਿ ਘਰ ਵਿੱਚ ਰਹਿਣ ਵਾਲੀ ਮਹਿਲਾ ਜ਼ਮੀਨ ਉੱਤੇ ਸਿਰ ਝੁਕਾਅ ਕੇ ਬੈਠੀ ਸੀ ਤੇ ਇੰਜ ਲੱਗ ਰਿਹਾ ਸੀ ਜਿਵੇਂ ਪ੍ਰਾਰਥਨਾ ਕਰ ਰਹੀ ਹੋਵੇ। ਫਿਰ ਉਸ ਨੇ ਉਨ੍ਹਾਂ ਨੂੰ 911 ਉੱਤੇ ਕਾਲ ਕਰਨ ਲਈ ਆਖਿਆ।
ਉਸ ਨੇ ਹੀ ਦੱਸਿਆ ਕਿ ਉਸ ਦੇ ਬੱਚੇ ਅੰਦਰ ਹਨ ਤੇ ਉਸ ਦਾ ਪਤੀ ਵੀ ਅੰਦਰ ਹੀ ਪੌੜੀਆਂ ਉੱਤੇ ਬੈਠਾ ਹੈ। ਉਸ ਦਾ ਪਤੀ ਅੰਦਰ ਗਿਆ ਹੋਵੇਗਾ ਕਿਉਂਕਿ ਉਹ ਕਾਫੀ ਸੜ ਚੁੱਕਿਆ ਸੀ। ਇਸ ਸਮੇਂ 39 ਸਾਲਾ ਪਿਤਾ ਇਬ੍ਰਾਹਿਮ ਬਾਰਹੋ ਤੇ 40 ਸਾਲਾ ਮਾਂ ਕਾਅਥਾਰ ਅਲ ਹਮਦ ਹਸਪਤਾਲ ਵਿੱਚ ਹਨ। ਬਾਰਹੋ ਝੁਲਸ ਜਾਣ ਕਾਰਨ ਜਿ਼ੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ ਜਦਕਿ ਅਲ ਹਮਦ ਨੂੰ ਮਾਮੂਲੀ ਸੱਟਾਂ ਲੱਗੀਆਂ ਦੱਸੀਆਂ ਜਾਂਦੀਆਂ ਹਨ। ਮਰਨ ਵਾਲੇ ਸੱਤ ਬੱਚਿਆਂ ਦੇ ਨਾਂ ਤੇ ਉਮਰ ਅੱਗੇ ਲਿਖੇ ਅਨੁਸਾਰ ਹਨ: ਅਹਿਮਦ ਬਾਰਹੋ (14 ਸਾਲ), ਰੋਲਾ ਬਾਰਹੋ (12 ਸਾਲ), ਮੁਹੰਮਦ ਬਾਰਹੋ (10 ਸਾਲ), ਘਾਲਾ ਬਾਰਹੋ (8 ਸਾਲ), ਹਾਲਾ ਬਾਰਹੋ (3 ਸਾਲ), ਰਾਣਾ ਬਾਰਹੋ (2 ਸਾਲ), ਅਬਦੁੱਲਾਹ ਬਾਰਹੋ (3 ਮਹੀਨੇ)।
ਹੈਲੀਫੈਕਸ ਫਾਇਰ ਡਿਪਟੀ ਚੀਫ ਡੇਵ ਮੈਲਡਰੰਮ ਨੇ ਦੱਸਿਆ ਕਿ ਇਸ ਤਰ੍ਹਾਂ ਦੀ ਅੱਗ ਉਨ੍ਹਾਂ ਆਪਣੀ ਜਿ਼ੰਦਗੀ ਵਿੱਚ ਕਦੇ ਨਹੀਂ ਵੇਖੀ। ਉਨ੍ਹਾਂ ਅੱਗ ਲੱਗਣ ਦੇ ਕਾਰਨਾਂ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ। ਇਹ ਵੀ ਪਤਾ ਨਹੀਂ ਲੱਗ ਸਕਿਆ ਹੈ ਕਿ ਇਸ ਘਰ ਵਿੱਚ ਨੈਚੂਰਨ ਗੈਸ ਦੀ ਸਪਲਾਈ ਸੀ।

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਬਜਟ ਬਾਰੇ ਨਕਾਰਾਤਮਕ ਰਾਇ ਰੱਖਦੇ ਹਨ ਅੱਧੇ ਤੋਂ ਵੱਧ ਕੈਨੇਡੀਅਨਜ਼ : ਰਿਪੋਰਟ ਵੈਕਸੀਨ ਇੰਜਰੀ ਕੰਪਨਸੇਸ਼ਨ ਫੰਡ ਲਈ ਫੈਡਰਲ ਸਰਕਾਰ ਨੇ ਰਾਖਵੇਂ ਰੱਖੇ 36 ਮਿਲੀਅਨ ਡਾਲਰ ਉੱਚ ਆਮਦਨ ਵਾਲੇ ਕੈਨੇਡੀਅਨਜ਼ ਤੋਂ ਵੱਧ ਟੈਕਸ ਲੈਣ ਦੇ ਫੈਸਲੇ ਉੱਤੇ ਅਟਲ ਹਨ ਟਰੂਡੋ ਤੇ ਫਰੀਲੈਂਡ ਡਾਕਟਰਾਂ ਨੇ ਟੈਕਸ ਤਬਦੀਲੀਆਂ ਉੱਤੇ ਮੁੜ ਵਿਚਾਰ ਕਰਨ ਦੀ ਸਰਕਾਰ ਤੋਂ ਕੀਤੀ ਅਪੀਲ ਏਆਈ ਕਾਰਨ ਖੁੱਸਣ ਵਾਲੀਆਂ ਨੌਕਰੀਆਂ ਦੇ ਮੱਦੇਨਜ਼ਰ ਸਰਕਾਰ ਨੇ 50 ਮਿਲੀਅਨ ਡਾਲਰ ਰੱਖੇ ਪਾਸੇ ਟਰੂਡੋ ਦੀ ਅਗਵਾਈ ਹੇਠ ਹੀ ਅਗਲੀਆਂ ਚੋਣਾਂ ਲੜਨਾ ਚਾਹੁੰਦਾ ਹਾਂ : ਲੀਬਲੈਂਕ ਫਾਰਮਾਕੇਅਰ ਬਿੱਲ ਬਾਰੇ ਲੋਕਾਂ ਦੇ ਮਨਾਂ ਵਿੱਚ ਡਰ ਬਿਠਾਉਣ ਤੋਂ ਸਿਹਤ ਮੰਤਰੀ ਨੇ ਪੌਲੀਏਵਰ ਨੂੰ ਵਰਜਿਆ ਕੈਨੇਡੀਅਨਜ਼ ਦੀਆਂ ਮੁਸ਼ਕਲਾਂ ਘੱਟ ਕਰਨ ਦੀ ਥਾਂ ਵਧਾ ਰਹੀ ਹੈ ਟਰੂਡੋ ਸਰਕਾਰ ਲਿਬਰਲਾਂ ਨੇ ਹਾਊਸਿੰਗ ਸੰਕਟ ਨੂੰ ਖ਼ਤਮ ਕਰਨ ਵਾਲਾ ਬਜਟ ਕੀਤਾ ਪੇਸ਼ ਅੱਜ ਫੈਡਰਲ ਬਜਟ ਪੇਸ਼ ਕਰੇਗੀ ਫਰੀਲੈਂਡ