Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਨਜਰਰੀਆ

ਦੁਖੀ ਹੋਣ ਦੀ ਥਾਂ ‘ਦੁੱਖ ਦਾ ਪ੍ਰਗਟਾਵਾ’ ਕਰਦੇ ਨੇ ਮਹਾਨ ਭਾਰਤ ਦੇ ਆਗੂ

February 19, 2019 09:03 AM

-ਜਤਿੰਦਰ ਪਨੂੰ

ਜੰਮੂ-ਕਸ਼ਮੀਰ ਦੇ ਪੁਲਵਾਮਾ ਨੇੜੇ ਸੀ ਆਰ ਪੀ ਐੱਫ ਦੇ ਕਾਫਲੇ ਉੱਤੇ ਹੋਏ ਹਮਲੇ ਤੇ ਇਸ ਵਿੱਚ ਹੋਈਆਂ ਮੌਤਾਂ ਤੋਂ ਇਸ ਵਕਤ ਸਾਰਾ ਭਾਰਤ ਦੁਖੀ ਹੈ। ਕਈ ਲੋਕਾਂ ਨੂੰ ਇਹ ਗੱਲ ਸ਼ਾਇਦ ਚੁਭੇਗੀ ਕਿ ਅਸੀਂ ਮੌਤਾਂ ਸ਼ਬਦ ਵਰਤਿਆ ਹੈ ਅਤੇ ‘ਸ਼ਹੀਦੀ’ ਦਾ ਸ਼ਬਦ ਨਹੀਂ ਵਰਤਿਆ। ਇਹ ਸ਼ਬਦ ਉਨ੍ਹਾਂ ਲਈ ਸਰਕਾਰ ਵੀ ਨਹੀਂ ਵਰਤ ਰਹੀ। ਪ੍ਰਧਾਨ ਮੰਤਰੀ ਦੇ ਭਾਸ਼ਣ ਵਿੱਚ ਉਨ੍ਹਾਂ ਨੂੰ ‘ਸ਼ਹੀਦ’ ਕਿਹਾ ਜਾਂਦਾ ਹੈ, ਰੱਖਿਆ ਮੰਤਰੀ ਅਤੇ ਗ੍ਰਹਿ ਮੰਤਰੀ ਵੀ ਇਹੋ ਕਹਿੰਦੇ ਹਨ, ਪਰ ਕਾਨੂੰਨ ਦੇ ਮੁਤਾਬਕ ਪੈਰਾ ਮਿਲਟਰੀ ਫੋਰਸ ਦੇ ਜਵਾਨ ਨੂੰ ਅਜੇ ਤੱਕ ਇਹੋ ਜਿਹਾ ਕੋਈ ਦਰਜਾ ਦੇਣ ਦਾ ਕਾਨੂੰਨ ਹੀ ਨਹੀਂ ਤੇ ਇਸ ਬਾਰੇ ਅਦਾਲਤਾਂ ਵਿੱਚ ਗਈਆਂ ਅਰਜ਼ੀਆਂ ਵੀ ਮੰਨੀਆਂ ਨਹੀਂ ਗਈਆਂ। ਪਿਛਲੇਰੇ ਸਾਲ ਕੁਝ ਫੌਜੀ ਜਵਾਨਾਂ ਦੇ ਨਾਲ ਓਸੇ ਜਗ੍ਹਾ ਜਦੋਂ ਬਾਰਡਰ ਸਕਿਓਰਟੀ ਫੋਰਸ ਦੇ ਦੋ ਜਵਾਨ ਵੀ ਮਾਰੇ ਗਏ ਤਾਂ ਇਹ ਸਵਾਲ ਉੱਛਲਿਆ ਸੀ ਕਿ ਇੱਕੋ ਥਾਂ ਦੇਸ਼ ਲਈ ਜਾਨ ਗੁਆ ਚੁੱਕੇ ਵਰਦੀ ਵਾਲੇ ਲੋਕਾਂ ਨੂੰ ਇੱਕੋ ਦਰਜਾ ਦੇਣਾ ਚਾਹੀਦਾ ਹੈ, ਪਰ ਸਰਕਾਰ ਨੇ ਇਹ ਗੱਲ ਉਸ ਵੇਲੇ ਵੀ ਮੰਨੀ ਨਹੀਂ ਸੀ। ‘ਸ਼ਹੀਦ’ ਦੇ ਦਰਜੇ ਵਾਲੇ ਫੌਜੀਆਂ ਦੇ ਪਰਵਾਰ ਨੂੰ ਪੈਨਸ਼ਨ ਤੇ ਬੱਚਿਆਂ ਦੀ ਪੜ੍ਹਾਈ ਵਾਸਤੇ ਜੋ ਸਹੂਲਤਾਂ ਮਿਲਦੀਆਂ ਹਨ, ਉਹ ਸੀ ਆਰ ਪੀ ਐੱਫ, ਬੀ ਐੱਸ ਐੱਫ, ਸੀ ਆਈ ਐੱਸ ਐੱਫ ਅਤੇ ਹੋਰ ਏਦਾਂ ਦੀ ਕਿਸੇ ਵੀ ਫੋਰਸ ਦੇ ਜਵਾਨਾਂ ਵੱਲੋਂ ਦੇਸ਼ ਲਈ ਜਾਨ ਵਾਰਨ ਦੇ ਬਾਅਦ ਉਨ੍ਹਾਂ ਦੇ ਪਰਵਾਰਾਂ ਨੂੰ ਨਹੀਂ ਮਿਲਦੀਆਂ। ਫਿਰ ਵੀ ਅਸੀਂ ਇਸ ਵੇਲੇ ਇਨ੍ਹਾਂ ਸੈਂਤੀ ਜਵਾਨਾਂ ਨੂੰ ਆਪਣੇ ਦੇਸ਼ ਲਈ ਮਾਰੇ ਜਾਣ ਕਰ ਕੇ ‘ਸ਼ਹੀਦ’ ਮੰਨ ਕੇ ਗੱਲ ਕਹਿ ਸਕਦੇ ਹਾਂ।

ਇਸ ਵਾਰਦਾਤ ਦੇ ਬਾਅਦ ਸਾਰੇ ਦੇਸ਼ ਦੇ ਲੋਕ ਦੁੱਖ ਮਨਾ ਰਹੇ ਹਨ। ਸੰਸਾਰ ਭਰ ਵਿੱਚੋਂ ਇਸ ਬਾਰੇ ਸੋਗੀ ਸੰਦੇਸ਼ ਵੀ ਮਿਲਦੇ ਪਏ ਹਨ। ਬਹੁਤੇ ਦੇਸ਼ਾਂ ਦੀਆਂ ਸਰਕਾਰਾਂ ਨੇ ਭਾਰਤ ਦਾ ਸਾਥ ਦਿੱਤਾ ਹੈ। ਖੁਦ ਆਪਣੇ ਸਿੰਕਿਆਂਗ ਰਾਜ ਅੰਦਰ ਊਈਗਰ ਮੁਸਲਿਮ ਦਹਿਸ਼ਤਗਰਦੀ ਦਾ ਸਾਹਮਣਾ ਕਰ ਅਤੇ ਭੁਗਤ ਰਹੇ ਚੀਨ ਨੇ ਆਪਣੇ ਤੇ ਪਰਾਏ ਅੱਤਵਾਦ ਦਾ ਫਰਕ ਰੱਖ ਲਿਆ ਤੇ ਆਪਣੇ ਵਿਰੁੱਧ ਹੁੰਦੀ ਉਈਗਰ ਸਰਗਰਮੀ ਨੂੰ ਦਹਿਸ਼ਤਗਰਦੀ ਅਤੇ ਭਾਰਤ ਵਿਰੁੱਧ ਹੁੰਦੀ ਸਰਗਰਮੀ ਨੂੰ ਜੈਸ਼-ਇ-ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਵੱਲੋਂ ਆਪਣੇ ਦੀਨ ਲਈ ਜਹਾਦ ਕਹਿਣਾ ਜਾਰੀ ਰੱਖਿਆ ਹੈ। ਪਾਕਿਸਤਾਨ ਦੀ ਸਰਕਾਰ ਨੇ ਇਸ ਘਟਨਾ ਉੱਤੇ ਅਫਸੋਸ ਜ਼ਾਹਰ ਕੀਤਾ ਹੈ, ਪਰ ਇਸ ਦੀ ਜਿ਼ਮੇਵਾਰੀ ਲੈਣ ਵਾਲੇ ਆਪਣੇ ਦੇਸ਼ ਵਿੱਚ ਬੈਠੇ ਹੋਏ ਮਸੂਦ ਅਜ਼ਹਰ ਦੇ ਖਿਲਾਫ ਕਾਰਵਾਈ ਦਾ ਰਸਮੀ ਐਲਾਨ ਵੀ ਨਹੀਂ ਕੀਤਾ। ਇਹ ਕੰਮ ਪਾਕਿਸਤਾਨ ਸਰਕਾਰ ਨੇ ਕਦੀ ਕਰਨਾ ਵੀ ਨਹੀਂ, ਉਸ ਦੀ ਨੀਤੀ ਹੀ ਇਸ ਉੱਤੇ ਆਧਾਰਤ ਹੈ। ਬਾਕੀ ਦੁਨੀਆ ਟੂਰਿਜ਼ਮ ਇੰਡਸਟਰੀ ਤੋਂ ਦੌਲਤ ਕਮਾਉਂਦੀ ਹੈ, ਪਾਕਿਸਤਾਨ ਸਰਕਾਰ ਟੈਰਰਿਜ਼ਮ ਇੰਡਸਟਰੀ ਚੱਲਦੀ ਰੱਖ ਕੇ ਸੰਸਾਰ ਦੇ ਅਮਨ ਲੋਚਦੇ ਦੇਸ਼ਾਂ ਦੇ ਹਾਕਮਾਂ ਤੋਂ ਇਸ ਨਾਲ ਲੜਨ ਦੇ ਬਹਾਨੇ ਡਾਲਰਾਂ ਅਤੇ ਪੌਂਡਾਂ ਦੀਆਂ ਪੰਡਾਂ ਲੈਂਦੀ ਅਤੇ ਆਪਣੇ ਲੋਕਾਂ ਦਾ ਭਲਾ ਕਰਨ ਦੀ ਥਾਂ ਰਾਜ ਕਰਨ ਵਾਲੇ ਆਗੂਆਂ ਅਤੇ ਫੌਜ ਦੇ ਜਰਨੈਲਾਂ ਨੂੰ ਮਾਲਾ-ਮਾਲ ਹੁੰਦੇ ਜਾਣ ਦਾ ਮੌਕਾ ਦੇਂਦੀ ਹੈ। ਜਿਸ ਦਿਨ ਦਹਿਸ਼ਤਗਰਦੀ ਖਤਮ ਹੋ ਗਈ, ਉਸ ਨੂੰ ਦਹਿਸ਼ਤਗਰਦੀ ਵਿਰੁੱਧ ਲੜਨ ਲਈ ਮਿਲਦੇ ਫੰਡ ਵੀ ਮਿਲਣੇ ਬੰਦ ਹੋ ਜਾਣੇ ਹਨ। 

ਵੱਡਾ ਮੁੱਦਾ ਇਹ ਨਹੀਂ ਕਿ ਪਾਕਿਸਤਾਨ ਕੀ ਕਰਦਾ ਹੈ, ਸਗੋਂ ਸਾਡੇ ਆਪਣੇ ਦੇਸ਼ ਦੀ ਸਰਕਾਰ ਦੇ ਪੈਂਤੜੇ ਦਾ ਹੈ, ਜਿਸ ਵਿੱਚ ਹਰ ਵੱਡੀ ਵਾਰਦਾਤ ਦੇ ਬਾਅਦ ਇਹ ਸੁਣਿਆ ਜਾਂਦਾ ਹੈ ਕਿ ਕੁਰਬਾਨੀ ਅਜਾਈਂ ਨਹੀਂ ਜਾਵੇਗੀ, ਪਰ ਬਾਅਦ ਵਿੱਚ ਕੁਝ ਖਾਸ ਨਹੀਂ ਹੁੰਦਾ। ਦਾਅਵੇ ਕੀਤੇ ਕਦੇ ਵੀ ਹਕੀਕਤਾਂ ਨਾਲ ਮੇਲ ਨਹੀਂ ਖਾਂਦੇ। ਪਿਛਲੇ ਹਫਤੇ ਪ੍ਰਧਾਨ ਮੰਤਰੀ ਦੇ ਨਾਲ ਦੇਸ਼ ਦੀ ਰੱਖਿਆ ਮੰਤਰੀ ਤੇ ਕਈ ਹੋਰਨਾਂ ਨੇ ਪਾਰਲੀਮੈਂਟ ਵਿੱਚ ਇਹ ਦਾਅਵਾ ਕਰ ਦਿੱਤਾ ਕਿ ਸਾਡੇ ਸ਼ਾਸਨ ਦੌਰਾਨ ਦੇਸ਼ ਉੱਤੇ ਕਦੇ ਕੋਈ ਵੱਡਾ ਹਮਲਾ ਨਹੀਂ ਹੋਇਆ। ਪਠਾਨਕੋਟ ਦੇ ਏਅਰ ਬੇਸ ਉੱਤੇ ਦਹਿਸ਼ਤਗਰਦ ਹਮਲਾ ਸਾਡੇ ਪ੍ਰਧਾਨ ਮੰਤਰੀ ਵੱਲੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੀ ਦੋਹਤੀ ਦੇ ਵਿਆਹ ਮੌਕੇ ਸ਼ਗਨ ਪਾਏ ਜਾਣ ਤੋਂ ਮਸਾਂ ਤਿੰਨ ਦਿਨ ਪਿੱਛੋਂ ਏਸੇ ਸਰਕਾਰ ਦੇ ਹੁੰਦਿਆਂ ਹੋਇਆ ਸੀ। ਉਹ ਕਹਿ ਰਹੇ ਹਨ ਕਿ ਦਹਿਸ਼ਤਗਰਦੀ ਵਿਰੁੱਧ ਸਾਡੀ ‘ਜ਼ੀਰੋ ਟਾਲਰੈਂਸ’ ਨੀਤੀ ਉੱਤੇ ਕੰਮ ਚੱਲ ਰਿਹਾ ਹੈ, ਪਰ ਦੀਨਾਨਗਰ ਹਮਲੇ ਦੇ ਸਿਰਫ ਦੋ ਮਹੀਨੇ ਬਾਅਦ ਉਹ ਹਮਲਾ ਕਰਾਉਣ ਵਾਲੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਘਰ ਸਾਡੇ ਪ੍ਰਧਾਨ ਮੰਤਰੀ ਜੀ ਚਲੇ ਜਾਣ ਤਾਂ ਇਹ ਜ਼ੀਰੋ ਟਾਲਰੈਂਸ ਨਹੀਂ ਹੁੰਦੀ। ਭਾਰਤ ਦੇ ਲੋਕਾਂ ਨੂੰ ਇਸ ਮਕਸਦ ਲਈ ਇੱਕ-ਸਾਰ ਨੀਤੀ ਦੀ ਉਡੀਕ ਹੈ, ਜਿਹੜੀ ਵੇਖਣ ਨੂੰ ਨਹੀਂ ਮਿਲਦੀ। ਹਰ ਵਾਰ ਸੁਣਨ ਨੂੰ ਮਿਲਦਾ ਹੈ ਕਿ ਪਾਕਿਸਤਾਨ ਨੇ ਧੋਖਾ ਕੀਤਾ ਹੈ। ਉਹ ਵਾਰ-ਵਾਰ ਧੋਖਾ ਕਰਦਾ ਹੈ ਤਾਂ ਅਸੀਂ ਬਚ ਕੇ ਰਹੀਏ। ਉਸ ਦੇ ਹਰ ਵਾਰ ਧੋਖਾ ਦੇਣ ਦੇ ਬਾਅਦ ਵੀ ਅਸੀਂ ਉਸ ਦਾ ਇਤਬਾਰ ਕਰ ਬਹਿੰਦੇ ਅਤੇ ਕੋਈ ਨਵੀਂ ਸੱਟ ਖਾ ਬਹਿੰਦੇ ਹਾਂ।

ਅਗਲਾ ਸਵਾਲ ਸਾਡੇ ਆਪਣੇ ਘਰ ਵਿੱਚ ਚੌਕਸੀ ਦਾ ਹੈ। ਇਸ ਤਾਜ਼ਾ ਹਮਲੇ ਦੇ ਬਾਅਦ ਇਹ ਖਬਰ ਸੁਣਨੀ ਪਈ ਕਿ ਅੱਠ ਫਰਵਰੀ ਨੂੰ ਖੁਫੀਆ ਏਜੰਸੀਆਂ ਨੇ ਇਸ ਬਾਰੇ ਸੁਚੇਤ ਕੀਤਾ ਸੀ ਕਿ ਕਿਸੇ ਕਾਫਲੇ ਉੱਤੇ ਏਦਾਂ ਦਾ ਹਮਲਾ ਹੋਣ ਦਾ ਸ਼ੱਕ ਹੈ। ਏਨੀ ਅਗੇਤੀ ਸੂਚਨਾ ਦੇ ਬਾਅਦ ਵੀ ਢੁਕਵੇਂ ਪ੍ਰਬੰਧ ਨਹੀਂ ਸਨ ਕੀਤੇ ਗਏ। ਕਾਰਗਿਲ ਦੀ ਜੰਗ ਦੌਰਾਨ ਜਿਸ ਬਰਗੇਡੀਅਰ ਨੇ ਦੋ ਮਹੀਨੇ ਅਗੇਤੀ ਇਹ ਸੂਚਨਾ ਭੇਜੀ ਸੀ ਕਿ ਪਾਕਿਸਤਾਨੀ ਫੌਜ ਘੁਸਪੈਠ ਕਰ ਰਹੀ ਹੈ, ਵਾਜਪਾਈ ਦੇ ਲਾਹੌਰ ਦੌਰੇ ਦਾ ਪ੍ਰਭਾਵ ਬਣਿਆ ਰੱਖਣ ਵਾਸਤੇ ਉਸ ਅਫਸਰ ਨੂੰ ਸਜ਼ਾ ਦੇ ਦਿੱਤੀ ਗਈ ਤੇ ਲੋੜੀਂਦੀ ਕਾਰਵਾਈ ਨਹੀਂ ਸੀ ਕੀਤੀ ਗਈ, ਜਿਸ ਨਾਲ ਭਾਰਤ ਨੂੰ ਵੱਡਾ ਨੁਕਸਾਨ ਭੁਗਤਣਾ ਪਿਆ ਸੀ। ਇਸ ਵਾਰ ਫਿਰ ਏਦਾਂ ਦੀ ਚੇਤਾਵਨੀ ਅਣਗੌਲੀ ਕੀਤੀ ਗਈ ਹੈ, ਪਰ ਜਿਨ੍ਹਾਂ ਅਫਸਰਾਂ ਨੇ ਅਣਗੌਲੀ ਕੀਤੀ ਹੈ, ਉਨ੍ਹਾਂ ਉੱਤੇ ਕਾਰਵਾਈ ਦੀ ਖਬਰ ਨਹੀਂ ਆਈ। ਕੁਝ ਸਮਾਂ ਪਹਿਲਾਂ ਇਹ ਖਬਰ ਆਈ ਸੀ ਕਿ ਹਰ ਕਾਫਲੇ ਦੇ ਅੱਗੇ ਇੱਕ ਬੱਸ ਇਹੋ ਜਿਹੀ ਚੱਲਿਆ ਕਰੇਗੀ, ਜਿਸ ਦੇ ਜੰਤਰ ਰਾਹ ਵਿੱਚ ਕਿਸੇ ਤਰ੍ਹਾਂ ਦੀ ਧਮਾਕੇ ਵਾਲੀ ਕਿਸੇ ਡਿਵਾਈਸ ਦਾ ਪਤਾ ਲਾ ਕੇ ਅਗੇਤੇ ਚੌਕਸ ਕਰ ਦਿੱਤਾ ਕਰਨਗੇ। ਏਦਾਂ ਦੀ ਬੱਸ ਅੱਗੇ ਲਾਈ ਹੁੰਦੀ ਤਾਂ ਇਸ ਵਾਰਦਾਤ ਤੇ ਇਸ ਦੇ ਨੁਕਸਾਨ ਤੋਂ ਬਚਿਆ ਜਾ ਸਕਦਾ ਸੀ, ਪਰ ਖਬਰਾਂ ਇਹ ਹਨ ਕਿ ਢਾਈ ਹਜ਼ਾਰ ਤੋਂ ਵੱਧ ਜਵਾਨਾਂ ਵਾਲੇ ਇਸ ਕਾਫਲੇ ਦੇ ਅੱਗੇ ਇਹ ਬੱਸ ਨਹੀਂ ਚਲਾਈ ਗਈ। ਜਿਹੜੇ ਹਾਲਾਤ ਨੂੰ ਭਾਰਤ ਭੁਗਤ ਰਿਹਾ ਹੈ, ਉਨ੍ਹਾਂ ਵਿੱਚ ਮੁਜਰਮਾਨਾ ਲਾਪਰਵਾਹੀ ਵਰਤਣ ਵਾਲਿਆਂ ਖਿਲਾਫ ਜਿਹੋ ਜਿਹੀ ਕਾਰਵਾਈ ਹੋਣ ਦੀ ਆਸ ਕੀਤੀ ਜਾ ਸਕਦੀ ਹੈ, ਓਦਾਂ ਦੀ ਕਦੇ ਹੁੰਦੀ ਨਹੀਂ ਸੁਣੀ ਗਈ। ਉਤਲੇ ਅਫਸਰਾਂ ਦੀਆਂ ਅਫਸਰਾਂ ਨਾਲ ਰਿਸ਼ਤੇਦਾਰੀ ਦੀਆਂ ਤੰਦਾਂ ਇਸ ਤਰ੍ਹਾਂ ਆਪੋ ਵਿੱਚ ਜੁੜੀਆਂ ਹੁੰਦੀਆਂ ਹਨ ਕਿ ਇੱਕ ਦੂਸਰੇ ਦਾ ਬਚਾਅ ਕਰ ਸਕਦੇ ਹਨ। 

ਦੁਨੀਆ ਦਾ ਕੋਈ ਦੇਸ਼ ਇਹੋ ਜਿਹਾ ਨਹੀਂ, ਜਿੱਥੇ ਰਾਜਨੀਤਕ ਖਹਿਬਾਜ਼ੀ ਨਾ ਚੱਲਦੀ ਹੋਵੇ। ਜਿੱਥੇ ਖਾਨਦਾਨੀ ਰਾਜ ਦੀ ਰਿਵਾਇਤ ਹੈ, ਪ੍ਰਧਾਨ ਮੰਤਰੀ ਰਾਜੇ ਦੀ ਮਰਜ਼ੀ ਮੁਤਾਬਕ ਕੰਮ ਕਰਦੇ ਹਨ, ਰਾਜਨੀਤੀ ਤਾਂ ਰਾਜ ਦਰਬਾਰਾਂ ਵਿੱਚ ਓਥੇ ਵੀ ਚੱਲਦੀ ਹੈ, ਪਰ ਦੇਸ਼ ਹਿੱਤ ਬਾਰੇ ਸਾਵਧਾਨੀ ਵਰਤੀ ਜਾਂਦੀ ਹੈ। ਭਾਰਤ ਵਿੱਚ ਇਸ ਦੀ ਵੀ ਲੋੜ ਨਹੀਂ। ਕਈ ਲੋਕਾਂ ਦੇ ਮੂੰਹ ਏਨੇ ਪਾਟੇ ਹੋਏ ਹਨ ਕਿ ਕਿਸੇ ਬਾਰੇ ਉਹ ਕੁਝ ਵੀ ਕਹਿ ਸਕਦੇ ਹਨ ਤੇ ਇਸ ਦਾ ਆਮ ਜਿ਼ੰਦਗੀ ਦੇ ਨਾਲ ਫੌਜਾਂ ਜਾਂ ਫੌਜ ਵਰਗੇ ਹੋਰ ਦਸਤਿਆਂ ਉੱਤੇ ਕੀ ਅਸਰ ਹੁੰਦਾ ਹੈ, ਇਸ ਦੀ ਪ੍ਰਵਾਹ ਨਾ ਕਦੇ ਰਾਜ ਕਰਨ ਵਾਲੇ ਕਰਦੇ ਹਨ ਅਤੇ ਨਾ ਵਿਰੋਧੀ ਧਿਰ ਵਾਲੇ। ਉਂਜ ਇਹੋ ਜਿਹੀ ਕਿਸੇ ਵਾਰਦਾਤ ਮਗਰੋਂ ਇਹ ਕਹਿ ਦੇਂਦੇ ਹਨ ਕਿ ਅਸੀਂ ਭਾਰਤ ਦੇ ਬਹਾਦਰ ਫੌਜੀ ਜਵਾਨਾਂ ਦੇ ਨਾਲ ਖੜੇ ਹਾਂ। ਇਨ੍ਹਾਂ ਨੂੰ ਪਤਾ ਹੀ ਨਹੀਂ ਕਿ ਨਾਲ ਖੜੇ ਹੋਣਾ ਕੁਝ ਹੋਰ ਹੁੰਦਾ ਹੈ। ਭਾਰਤ ਵਿੱਚ ਕਈ ਸਿਆਸੀ ਪਾਰਟੀਆਂ ਦੇ ਆਗੂ ਸਾਬਕਾ ਫੌਜੀ ਅਫਸਰ ਹਨ, ਪਰ ਜਦੋਂ ਉਹ ਫੌਜ ਵਿੱਚੋਂ ਨਾਮਣਾ ਕਮਾ ਕੇ ਮੁੜ ਆਏ ਤਾਂ ਆਗੂ ਬਣਾ ਦਿੱਤੇ ਗਏ ਹਨ, ਤਾਂ ਕਿ ਉਨ੍ਹਾਂ ਦੇ ਅਕਸ ਦਾ ਲਾਭ ਲਿਆ ਜਾ ਸਕੇ, ਕਿਸੇ ਸਿਆਸੀ ਆਗੂ ਨੇ ਆਪਣੇ ਪੁੱਤ ਨੂੰ ਕਦੀ ਫੌਜ ਵਿੱਚ ਜਾਣ ਲਈ ਨਹੀਂ ਕਿਹਾ, ਸਗੋਂ ਜੰਮਦੇ ਜਵਾਕਾਂ ਨੂੰ ਰਾਜਨੀਤੀ ਸਿਖਾਉਣ ਲੱਗਦੇ ਹਨ। 

ਬ੍ਰਿਟੇਨ ਦੀ ਮਹਾਰਾਣੀ ਆਪਣੇ ਵੱਡਿਆਂ ਵਾਂਗ ਖੁਦ-ਮੁਖਤਾਰ ਨਹੀਂ, ਸਿਰਫ ਸੰਵਿਧਾਨਕ ਮੁਖੀ ਹੈ। ਜਦੋਂ ਫਾਕਲੈਂਡ ਦੇ ਟਾਪੂਆਂ ਦੀ ਜੰਗ ਹੋਈ ਤਾਂ ਉਸ ਨੇ ਆਪਣੇ ਪੁੱਤਰ ਪ੍ਰਿੰਸ ਚਾਰਲਸ ਨੂੰ ਭਰ ਜਵਾਨੀ ਵਿੱਚ ਉਸ ਜੰਗ ਵਿੱਚ ਭੇਜਿਆ ਸੀ ਤੇ ਜਦੋਂ ਅਫਗਾਨਿਸਤਾਨ ਵਿੱਚ ਮੋਰਚਾ ਲੱਗਾ, ਉਹ ਮੋਰਚਾ ਠੀਕ ਹੋਵੇ ਜਾਂ ਗਲਤ, ਉਸ ਦੀ ਫੌਜ ਗਈ ਤਾਂ ਉਸ ਦੇ ਦੋਵੇਂ ਪੋਤਰੇ ਵੀ ਜੰਗ ਵਿੱਚ ਗਏ ਸਨ। ਪੁਰਾਣੇ ਸਮੇਂ ਵਿੱਚ ਰਾਜਿਆਂ ਦੇ ਪੁੱਤਰ ਜੰਗਾਂ ਵਿੱਚ ਅਗਵਾਈ ਕਰਦੇ ਹੁੰਦੇ ਹਨ। ਭਾਰਤ ਦੇ ਅਜੋਕੇ ਲੋਕਤੰਤਰੀ ਰਾਜਿਆਂ ਦੀ ਔਲਾਦ ਜੰਮਦੇ ਸਾਰ ਰਾਜ ਗੱਦੀਆਂ ਉੱਤੇ ਕਬਜ਼ੇ ਕਰਨ ਦੇ ਗੁਰ ਸਿੱਖਣ ਲੱਗਦੀ ਅਤੇ ਫਿਰ ਗੱਦੀਆਂ ਦੀ ਖਿੱਚੋਤਾਣ ਨੂੰ ਜੰਗ ਮੰਨ ਬਹਿੰਦੀ ਹੈ। ਦੇਸ਼ ਨਾਲ ਏਨਾ ਮੋਹ ਹੈ ਤੇ ਏਨੀ ਵਫਾਦਾਰੀ ਹੈ ਤਾਂ ਪੁਰਾਣੇ ਸਮੇਂ ਦੇ ਰਾਜਿਆਂ ਵਰਗੀ ਦੇਸ਼-ਭਗਤੀ ਵਿਖਾਉਣ, ਫਿਰ ਹਕੀਕੀ ਪੀੜ ਦਾ ਪਤਾ ਲੱਗੇਗਾ। ਲੋਕ ਦੁਖੀ ਹੋਏ ਪਏ ਹਨ, ਰਾਜਸੀ ਨੇਤਾ ਦੁੱਖ ਦਾ ਪ੍ਰਗਟਾਵਾ ਕਰਦੇ ਹਨ। ਤੁਸੀਂ ਖਬਰਾਂ ਨੂੰ ਧਿਆਨ ਨਾਲ ਪੜ੍ਹੋ ਤਾਂ ਓਥੇ ਵੀ ਇਹ ਗੱਲ ਨਹੀਂ ਲਿਖੀ ਹੁੰਦੀ ਕਿ ਫਲਾਣਾ ਲੀਡਰ ਇਸ ਘਟਨਾ ਤੋਂ ਦੁਖੀ ਹੈ, ਸਗੋਂ ਇਹ ਹੀ ਲਿਖਿਆ ਪੜ੍ਹਨ ਨੂੰ ਮਿਲਦਾ ਹੈ ਕਿ ਫਲਾਣੇ ਲੀਡਰ ਨੇ ਏਦਾਂ ਦੀ ਘਟਨਾ ਉੱਤੇ ‘ਦੁੱਖ ਦਾ ਪ੍ਰਗਟਾਵਾ ਕੀਤਾ ਹੈ’। ਦੁੱਖ ਝੱਲਣ ਦੇ ਨਾਲ ਦੁੱਖ ਦੇ ਪ੍ਰਗਟਾਵੇ ਵੀ ਝੱਲ ਰਿਹਾ ਹੈ ਭਾਰਤ।

  

duKI hox dI QF ‘dwuK df pRgtfvf’ krdy ny mhfn Bfrq dy afgU

-jiqMdr pnUM

jMmU-ksLmIr dy pulvfmf nyVy sI afr pI aYWP dy kfPly AuWqy hoey hmly qy ies ivwc hoeIaF mOqF qoN ies vkq sfrf Bfrq duKI hY. keI lokF nMU ieh gwl sLfied cuBygI ik asIN mOqF sLbd vriqaf hY aqy ‘sLhIdI’ df sLbd nhIN vriqaf. ieh sLbd AunHF leI srkfr vI nhIN vrq rhI. pRDfn mMqrI dy BfsLx ivwc AunHF nMU ‘sLhId’ ikhf jFdf hY, rwiKaf mMqrI aqy gRih mMqrI vI ieho kihMdy hn, pr kfnMUn dy muqfbk pYrf imltrI Pors dy jvfn nMU ajy qwk ieho ijhf koeI drjf dyx df kfnMUn hI nhIN qy ies bfry adflqF ivwc geIaF arjLIaF vI mMnIaF nhIN geIaF. ipClyry sfl kuJ POjI jvfnF dy nfl Esy jgHf jdoN bfrzr sikErtI Pors dy do jvfn vI mfry gey qF ieh svfl AuWCilaf sI ik iewko QF dysL leI jfn guaf cwuky vrdI vfly lokF nMU iewko drjf dyxf cfhIdf hY, pr srkfr ny ieh gwl Aus vyly vI mMnI nhIN sI. ‘sLhId’ dy drjy vfly POjIaF dy prvfr nMU pYnsLn qy bwicaF dI pVHfeI vfsqy jo shUlqF imldIaF hn, Auh sI afr pI aYWP, bI aYWs aYWP, sI afeI aYWs aYWP aqy hor eydF dI iksy vI Pors dy jvfnF vwloN dysL leI jfn vfrn dy bfad AunHF dy prvfrF nMU nhIN imldIaF. iPr vI asIN ies vyly ienHF sYNqI jvfnF nMU afpxy dysL leI mfry jfx kr ky ‘sLhId’ mMn ky gwl kih skdy hF.

ies vfrdfq dy bfad sfry dysL dy lok duwK mnf rhy hn. sMsfr Br ivwcoN ies bfry sogI sMdysL vI imldy pey hn. bhuqy dysLF dIaF srkfrF ny Bfrq df sfQ idwqf hY. Kud afpxy isMikaFg rfj aMdr AUeIgr musilm dihsLqgrdI df sfhmxf kr aqy Bugq rhy cIn ny afpxy qy prfey awqvfd df Prk rwK ilaf qy afpxy ivrwuD huMdI AueIgr srgrmI nMU dihsLqgrdI aqy Bfrq ivrwuD huMdI srgrmI nUM jYsL-ie-muhMmd dy muKI msUd ajLhr vwloN afpxy dIn leI jhfd kihxf jfrI rwiKaf hY. pfiksqfn dI srkfr ny ies Gtnf AuWqy aPsos jLfhr kIqf hY, pr ies dI ijLmyvfrI lYx vfly afpxy dysL ivwc bYTy hoey msUd ajLhr dy iKlfP kfrvfeI df rsmI aYlfn vI nhIN kIqf. ieh kMm pfiksqfn srkfr ny kdI krnf vI nhIN, Aus dI nIqI hI ies AuWqy afDfrq hY. bfkI dunIaf tUirjLm ieMzstrI qoN dOlq kmfAuNdI hY, pfiksqfn srkfr tYrirjLm ieMzstrI cwldI rwK ky sMsfr dy amn locdy dysLF dy hfkmF qoN ies nfl lVn dy bhfny zflrF aqy pONzF dIaF pMzF lYNdI aqy afpxy lokF df Blf krn dI QF rfj krn vfly afgUaF aqy POj dy jrnYlF nMU mflf-mfl huMdy jfx df mOkf dyNdI hY. ijs idn dihsLqgrdI Kqm ho geI, Aus nMU dihsLqgrdI ivrwuD lVn leI imldy PMz vI imlxy bMd ho jfxy hn.

vwzf muwdf ieh nhIN ik pfiksqfn kI krdf hY, sgoN sfzy afpxy dysL dI srkfr dy pYNqVy df hY, ijs ivwc hr vwzI vfrdfq dy bfad ieh suixaf jFdf hY ik kurbfnI ajfeIN nhIN jfvygI, pr bfad ivwc kuJ Kfs nhIN huMdf. dfavy kIqy kdy vI hkIkqF nfl myl nhIN KFdy. ipCly hPqy pRDfn mMqrI dy nfl dysL dI rwiKaf mMqrI qy keI hornF ny pfrlImYNt ivwc ieh dfavf kr idwqf ik sfzy sLfsn dOrfn dysL AuWqy kdy koeI vwzf hmlf nhIN hoieaf. pTfnkot dy eyar bys AuWqy dihsLqgrd hmlf sfzy pRDfn mMqrI vwloN pfiksqfn dy pRDfn mMqrI dI dohqI dy ivafh mOky sLgn pfey jfx qoN msF iqMn idn ipwCoN eysy srkfr dy huMidaF hoieaf sI. Auh kih rhy hn ik dihsLqgrdI ivrwuD sfzI ‘jLIro tflrYNs’ nIqI AuWqy kMm cwl irhf hY, pr dInfngr hmly dy isrP do mhIny bfad Auh hmlf krfAux vfly pfiksqfn dy pRDfn mMqrI dy Gr sfzy pRDfn mMqrI jI cly jfx qF ieh jLIro tflrYNs nhIN huMdI. Bfrq dy lokF nMU ies mksd leI iewk-sfr nIqI dI AuzIk hY, ijhVI vyKx nMU nhIN imldI. hr vfr suxn nMU imldf hY ik pfiksqfn ny DoKf kIqf hY. Auh vfr-vfr DoKf krdf hY qF asIN bc ky rhIey. Aus dy hr vfr DoKf dyx dy bfad vI asIN Aus df ieqbfr kr bihMdy aqy koeI nvIN swt Kf bihMdy hF.

aglf svfl sfzy afpxy Gr ivwc cOksI df hY. ies qfjLf hmly dy bfad ieh Kbr suxnI peI ik awT PrvrI nUM KuPIaf eyjMsIaF ny ies bfry sucyq kIqf sI ik iksy kfPly AuWqy eydF df hmlf hox df sLwk hY. eynI agyqI sUcnf dy bfad vI ZukvyN pRbMD nhIN sn kIqy gey. kfrigl dI jMg dOrfn ijs brgyzIar ny do mhIny agyqI ieh sUcnf ByjI sI ik pfiksqfnI POj GuspYT kr rhI hY, vfjpfeI dy lfhOr dOry df pRBfv bixaf rwKx vfsqy Aus aPsr nMU sjLf dy idwqI geI qy loVINdI kfrvfeI nhIN sI kIqI geI, ijs nfl Bfrq nMU vwzf nuksfn Bugqxf ipaf sI. ies vfr iPr eydF dI cyqfvnI axgOlI kIqI geI hY, pr ijnHF aPsrF ny axgOlI kIqI hY, AunHF AuWqy kfrvfeI dI Kbr nhIN afeI. kuJ smF pihlF ieh Kbr afeI sI ik hr kfPly dy awgy iewk bws ieho ijhI cwilaf krygI, ijs dy jMqr rfh ivwc iksy qrHF dI Dmfky vflI iksy izvfeIs df pqf lf ky agyqy cOks kr idwqf krngy. eydF dI bws awgy lfeI huMdI qF ies vfrdfq qy ies dy nuksfn qoN bicaf jf skdf sI, pr KbrF ieh hn ik ZfeI hjLfr qoN vwD jvfnF vfly ies kfPly dy awgy ieh bws nhIN clfeI geI. ijhVy hflfq nMU Bfrq Bugq irhf hY, AunHF ivwc mujrmfnf lfprvfhI vrqx vfilaF iKlfP ijho ijhI kfrvfeI hox dI afs kIqI jf skdI hY, EdF dI kdy huMdI nhIN suxI geI. Auqly aPsrF dIaF aPsrF nfl irsLqydfrI dIaF qMdF ies qrHF afpo ivwc juVIaF huMdIaF hn ik iewk dUsry df bcfa kr skdy hn.

dunIaf df koeI dysL ieho ijhf nhIN, ijwQy rfjnIqk KihbfjLI nf cwldI hovy. ijwQy KfndfnI rfj dI irvfieq hY, pRDfn mMqrI rfjy dI mrjLI muqfbk kMm krdy hn, rfjnIqI qF rfj drbfrF ivwc EQy vI cwldI hY, pr dysL ihwq bfry sfvDfnI vrqI jFdI hY. Bfrq ivwc ies dI vI loV nhIN. keI lokF dy mUMh eyny pfty hoey hn ik iksy bfry Auh kuJ vI kih skdy hn qy ies df afm ijLMdgI dy nfl POjF jF POj vrgy hor dsiqaF AuWqy kI asr huMdf hY, ies dI pRvfh nf kdy rfj krn vfly krdy hn aqy nf ivroDI iDr vfly. AuNj ieho ijhI iksy vfrdfq mgroN ieh kih dyNdy hn ik asIN Bfrq dy bhfdr POjI jvfnF dy nfl KVy hF. ienHF nMU pqf hI nhIN ik nfl KVy hoxf kuJ hor huMdf hY. Bfrq ivwc keI isafsI pfrtIaF dy afgU sfbkf POjI aPsr hn, pr jdoN Auh POj ivwcoN nfmxf kmf ky muV afey qF afgU bxf idwqy gey hn, qF ik AunHF dy aks df lfB ilaf jf sky, iksy isafsI afgU ny afpxy puwq nMU kdI POj ivwc jfx leI nhIN ikhf, sgoN jMmdy jvfkF nMU rfjnIqI isKfAux lwgdy hn.

ibRtyn dI mhfrfxI afpxy vwizaF vFg Kud-muKqfr nhIN, isrP sMivDfnk muKI hY. jdoN PfklYNz dy tfpUaF dI jMg hoeI qF Aus ny afpxy puwqr ipRMs cfrls nMU Br jvfnI ivwc Aus jMg ivwc Byijaf sI qy jdoN aPgfinsqfn ivwc morcf lwgf, Auh morcf TIk hovy jF glq, Aus dI POj geI qF Aus dy dovyN poqry vI jMg ivwc gey sn. purfxy smyN ivwc rfijaF dy puwqr jMgF ivwc agvfeI krdy huMdy hn. Bfrq dy ajoky lokqMqrI rfijaF dI aOlfd jMmdy sfr rfj gwdIaF AuWqy kbjLy krn dy gur iswKx lwgdI aqy iPr gwdIaF dI iKwcoqfx nMU jMg mMn bihMdI hY. dysL nfl eynf moh hY qy eynI vPfdfrI hY qF purfxy smyN dy rfijaF vrgI dysL-BgqI ivKfAux, iPr hkIkI pIV df pqf lwgygf. lok duKI hoey pey hn, rfjsI nyqf duwK df pRgtfvf krdy hn. qusIN KbrF nMU iDafn nfl pVHo qF EQy vI ieh gwl nhIN ilKI huMdI ik Plfxf lIzr ies Gtnf qoN duKI hY, sgoN ieh hI iliKaf pVHn nMU imldf hY ik Plfxy lIzr ny eydF dI Gtnf AuWqy ‘duwK df pRgtfvf kIqf hY’. dwuK Jwlx dy nfl duwK dy pRgtfvy vI Jwl irhf hY Bfrq.

 

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’