Welcome to Canadian Punjabi Post
Follow us on

28

March 2024
ਬ੍ਰੈਕਿੰਗ ਖ਼ਬਰਾਂ :
ਬੱਸ ਵਿੱਚ ਮਹਿਲਾ ਉੱਤੇ ਇੱਕ ਵਿਅਕਤੀ ਨੇ ਕੀਤਾ ਹਮਲਾ, ਮਹਿਲਾ ਜ਼ਖ਼ਮੀਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆਫੋਰਡ ਸਰਕਾਰ ਨੇ ਪੇਸ਼ ਕੀਤਾ 214. 5 ਬਿਲੀਅਨ ਦੇ ਖਰਚੇ ਵਾਲਾ ਬਜਟਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ
 
ਨਜਰਰੀਆ

ਸੈਂਸਰ ਖਿਲਾਫ ਅਮੋਲ ਦਾ ਆਢਾ

February 19, 2019 09:02 AM

-ਆਤਮਜੀਤ
ਜੋ ਕੁਝ ਫਿਲਮ ਅਦਾਕਾਰ, ਹਦਾਇਤਕਾਰ ਤੇ ਚਿੱਤਰਕਾਰ ਅਮੋਲ ਪਾਲੇਕਰ ਨਾਲ ਹੋਇਆ, ਇਸ ਨੂੰ ਖਾਸ ਪ੍ਰਸੰਗ ਵਿੱਚ ਰੱਖ ਕੇ ਦੇਖਣ ਵਿਚਾਰਨ ਦੀ ਲੋੜ ਹੈ। ਦੋ ਤਿੰਨ ਸਾਲ ਪਹਿਲਾਂ ਗੋਆ ਵਿੱਚ ਹੋਈ ਵੱਡੀ ਕਾਨਫਰੰਸ ਦੇ ਵਿਸ਼ੇਸ਼ ਸੈਸ਼ਨ ਦੌਰਾਨ ਮੈਂ ਉਸ ਦਾ ਤੇ ਉਸ ਦੀ ਪਤਨੀ ਸੰਧਿਆ ਗੋਖਲੇ ਦਾ ਇੰਟਰਵਿਊ ਕੀਤਾ ਸੀ। ਵਿਸ਼ਾ ਇਹੋ ਸੀ; ਸੈਂਸਰਸ਼ਿਪ। ਉਨ੍ਹਾਂ ਦੋਵਾਂ ਦੇ ਜਵਾਬਾਂ ਵਿੱਚ ਇਹ ਗੱਲ ਪ੍ਰਤੱਖ ਤੌਰ 'ਤੇ ਝਲਕਦੀ ਸੀ ਕਿ ਦੋਵੇਂ ਬੜੀ ਸ਼ਿੱਦਤ ਨਾਲ ਹਿੰਦੁਸਤਾਨ ਵਿੱਚ ਲਾਈ ਜਾ ਰਹੀ ਕਿਸੇ ਵੀ ਕਿਸਮ ਦੀ ਸੈਂਸਰਸ਼ਿਪ ਦੇ ਖਿਲਾਫ ਨਾ ਕੇਵਲ ਉਸ ਸਮੇਂ ਬੋਲ ਰਹੇ ਸਨ, ਬਲਕਿ ਉਨ੍ਹਾਂ ਦਾ ਸੰਘਰਸ਼ ਬਹੁਤ ਪੁਰਾਣਾ ਸੀ, ਉਹ ਪਿਛਲੇ 40 ਵਰ੍ਹਿਆਂ ਤੋਂ ਇਸ ਦੇ ਖਿਲਾਫ ਸਰਕਾਰਾਂ ਨਾਲ ਲੜ ਰਹੇ ਸਨ।
ਅਮੋਲ ਨੇ ਸੱਠਵਿਆਂ ਦੇ ਅੰਤ ਜਾਂ ਸੱਤਰਵਿਆਂ ਦੇ ਸ਼ੁਰੂ ਵਿੱਚ ਸੈਂਸਰਸ਼ਿਪ ਖਿਲਾਫ ਅਦਾਲਤ ਵਿੱਚ ਕੇਸ ਕੀਤਾ ਸੀ। ਫਿਲਮ ਸੈਂਸਰਸ਼ਿਪ ਖਿਲਾਫ ਉਸ ਦੀ ਇਕ ਅਰਜ਼ੀ ਅੱਜ ਵੀ ਸੁਪਰੀਮ ਕੋਰਟ ਵਿੱਚ ਹੈ। ਥੀਏਟਰ ਸੈਂਸਰਸ਼ਿਪ ਦੇ ਖਿਲਾਫ ਉਸ ਦੀ ਪਟੀਸ਼ਨ ਮੁੰਬਈ ਹਾਈ ਕੋਰਟ ਵਿੱਚ ਹੈ। ਬੰਬਈ ਪੁਲਸ ਐਕਟ 1951 ਮੁਤਾਬਕ ਕਿਸੇ ਵੀ ਨਾਟਕ ਦੀ ਪਟਕਥਾ ਨੂੰ ਸਟੇਜ ਉਤੇ ਲਿਜਾਣ ਤੋਂ ਪਹਿਲਾਂ ਉਸ ਦੀ ਪੁਣ-ਛਾਣ ਹੋਣੀ ਜ਼ਰੂਰੀ ਹੈ। ਮਹਾਰਾਸ਼ਟਰ ਸਟੇਟ ਪਰਫਾਰਮੈਂਸ ਸਕਰੂਟਨੀ ਬੋਰਡ ਇਹ ਕੰਮ ਕਰਦਾ ਸੀ। ਇਹ ਬੋਰਡ ਦੇਖਦਾ ਸੀ ਕਿ ਪਟਕਥਾ ਵਿੱਚ ਕੁਝ ਅਜਿਹਾ ਤਾਂ ਨਹੀਂ ਜਿਹੜਾ ਸਮਾਜਿਕ ਜਾਂ ਕੌਮੀ ਤੌਰ 'ਤੇ ਪ੍ਰਵਾਨ ਨਾ ਹੋਵੇ। ਇਸ ਪ੍ਰੀ-ਸੈਂਸਰਸ਼ਿਪ ਨਾਲ ਬਹੁਤ ਸਾਰੇ ਇਤਿਹਾਸਿਕ ਨਾਟਕਾਂ ਨੂੰ ਪੇਸ਼ ਕਰਨਾ ਮੁਸ਼ਕਿਲ ਹੋ ਗਿਆ ਸੀ। ਮਾਰਚ 2016 ਤੱਕ ਇਹ ਸਿਲਸਿਲਾ ਚੱਲਦਾ ਰਿਹਾ ਤੇ ਬਾਅਦ ਵਿੱਚ ਰਾਹਤ ਦਿੱਤੀ ਗਈ ਕਿ ਪਹਿਲਾਂ ਪੁਣ ਛਾਣ ਦੀ ਲੋੜ ਨਹੀਂ, ਪਰ ਥਾਣੇ ਤੋਂ ਸਰਟੀਫਿਕੇਟ ਲੈਣਾ ਅਜੇ ਵੀ ਜ਼ਰੂਰੀ ਹੈ।
ਏਦਾਂ ਦੀਆਂ ਲੜਾਈਆਂ ਲੜਨ ਵਾਲੇ ਅਮੋਲ ਪਾਲੇਕਰ ਨੂੰ ਜਦੋਂ ਨੈਸ਼ਨਲ ਗੈਲਰੀ ਆਫ ਮਾਡਰਨ ਆਰਟ, ਮੁੰਬਈ ਵਿੱਚ ਸੱਦਿਆ ਗਿਆ ਤਾਂ ਉਸ ਨੇ ਚਿੱਤਰਕਾਰ ਪ੍ਰਭਾਕਰ ਬਰਵੇ ਬਾਰੇ ਬੋਲਣਾ ਸੀ। ਇਹ ਉਸ ਕਮੇਟੀ ਦਾ ਸੋਚਿਆ ਹੋਇਆ ਆਖਰੀ ਪ੍ਰੋਗਰਾਮ ਸੀ, ਜਿਹੜੀ ਇਸ ਨੈਸ਼ਨਲ ਗੈਲਰੀ ਦੀ ਸਲਾਹਕਾਰ ਕਮੇਟੀ ਨੇ ਬਣਾਇਆ ਸੀ, ਕਿਉਂਕਿ ਅੱਗੋਂ ਉਸ ਸਲਾਹਕਾਰ ਕਮੇਟੀ ਨੂੰ ਖਤਮ ਕਰ ਦਿੱਤਾ ਗਿਆ ਹੈ। ਇਹ ਲੁਕਵੀਂ ਸੈਂਸਰਸ਼ਿਪ ਹੈ। ਵਾਇਰਲ ਹੋ ਰਹੀ ਵੀਡੀਓ ਵਿੱਚ ਜਿਹੜੀ ਬੀਬੀ ਅਮੋਲ ਪਾਲੇਕਰ ਨੂੰ ਵਾਰ-ਵਾਰ ਟੋਕ ਰਹੀ ਹੈ, ਉਹ ਇਸ ਸੰਸਥਾ ਵਿੱਚ ਥਾਪੀ ਗਈ ਡਾਇਰੈਕਟਰ ਹੈ, ਜਿਹੜੀ ਕੁਝ ਸਮਾਂ ਪਹਿਲਾਂ ਉਥੇ ਭੇਜੀ ਗਈ ਹੈ। ਰਤਾ ਦੇਖੋ ਇਹ ਬੀਬੀ ਉਸੇ ਸਮਾਗਮ ਵਿੱਚ ਆਪਣੀ ਪਛਾਣ ਕਿਹੜੇ ਸ਼ਬਦਾਂ ਨਾਲ ਕਰਵਾ ਰਹੀ ਹੈ, ‘ਮੈਂ ਕਲਾ ਬਾਰੇ ਕੁਝ ਨਹੀਂ ਜਾਣਦੀ, ਨਾ ਮੈਨੂੰ ਪ੍ਰਭਾਕਰ ਬਰਵੇ ਜਾਂ ਉਸ ਦੇ ਕੰਮ ਦਾ ਕੋਈ ਗਿਆਨ ਹੈ’, ਪਰ ਉਹਨੂੰ ਇਹ ਪਤਾ ਸੀ ਕਿ ਉਸ ਨੇ ਅਮੋਲ ਪਾਲੇਕਰ ਵਰਗੇ ਸਤਿਕਾਰ ਯੋਗ ਇਨਸਾਨ ਨੂੰ ਵਾਰ-ਵਾਰ ਟੋਕਣਾ ਹੈ। ਕੀ ਉਹ ਆਪ ਟੋਕ ਰਹੀ ਸੀ ਜਾਂ ਉਸ ਨੂੰ ਅਜਿਹਾ ਕਰਨ ਲਈ ਕਿਹਾ ਗਿਆ ਸੀ?
ਇਸ ਬੀਬੀ ਦਾ ਤਰਕ ਇਹ ਸੀ ਕਿ ਅਮੋਲ ਪਾਲੇਕਰ ਨੂੰ ਮੁੱਦੇ ਉਤੇ ਗੱਲ ਕਰਨੀ ਚਾਹੀਦੀ ਹੈ, ਉਸ ਤੋਂ ਬਾਹਰੀ ਨਹੀਂ, ਪਰ ਅਮੋਲ ਪਾਲੇਕਰ ਦਾ ਕਹਿਣਾ ਠੀਕ ਹੈ ਕਿ ਜੇ ਉਹ ਨੈਸ਼ਨਲ ਗੈਲਰੀ ਦੀ ਸਟੇਜ ਉਤੇ ਉਸ ਦੇ ਐਡਵਾਈਜ਼ਰੀ ਬੋਰਡ ਨੂੰ ਭੰਗ ਕਰਨ ਦੀ ਗੱਲ ਨਹੀਂ ਕਰੇਗਾ ਤਾਂ ਕੀ ਕਿਸੇ ਡਿਨਰ ਮੌਕੇ ਕਰੇਗਾ? ਇਹ ਸੱਚ ਹੈ ਕਿ ਉਥੇ ਅਮੋਲ ਪਾਲੇਕਰ ਨੇ ਬਰਵੇ ਬਾਰੇ ਵੀ ਬਹੁਤ ਸਾਰੀਆਂ ਗੱਲਾਂ ਕੀਤੀਆਂ। ਉਹ ਇਹ ਵੀ ਕਹਿੰਦਾ ਹੈ ਕਿ ਸਿਰਫ ਉਹ ਬਰਵੇ ਬਾਰੇ ਬੋਲਿਆ।
ਅਮੋਲ ਪਾਲੇਕਰ ਨੇ ਠੀਕ ਕਿਹਾ ਹੈ ਕਿ ਇਸ ਵੇਲੇ ਮਾਹੌਲ ਕਿਸੇ ਵੀ ਕਿਸਮ ਦੀ ਵਿਚਾਰ ਚਰਚਾ ਦੇ ਖਿਲਾਫ ਹੈ। ਤੁਹਾਨੂੰ ਸੱਤਾ ਦੀ ਹਾਂ ਵਿੱਚ ਹਾਂ ਮਿਲਾਉਣ ਦੀ ਪੂਰੀ ਖੁੱਲ੍ਹ ਹੈ, ਪਰ ਤੁਸੀਂ ਕਿਸੇ ਵੀ ਤਰ੍ਹਾਂ ਸੱਤਾ ਦੀ ਨੁਕਤਾਚੀਨੀ ਨਹੀਂ ਕਰ ਸਕਦੇ। ਟੀ ਵੀ ਦੇ ਕਈ ਐਂਕਰ ਅਤੇ ਸਰਕਾਰ ਦੇ ਪੱਖ ਦੀ ਗੱਲ ਕਰਨ ਵਾਲੇ ਇਹ ਦਲੀਲ ਦਿੰਦੇ ਹਨ ਕਿ ਜੇ ਤੁਸੀਂ ਟੀ ਵੀ ਉੱਤੇ ਆਪਣੀ ਗੱਲ ਰੱਖ ਰਹੇ ਹੋ ਤਾਂ ਇਹ ਬੋਲਣ ਦੀ ਆਜ਼ਾਦੀ ਹੀ ਹੈ, ਪਰ ਨਹੀਂ, ਇਹ ਬਿਲਕੁਲ ਆਜ਼ਾਦੀ ਨਹੀਂ। ਜਦੋਂ ਤੁਹਾਨੂੰ ਇਹ ਅਹਿਸਾਸ ਕਰਾਇਆ ਜਾ ਰਿਹਾ ਹੋਵੇ ਅਤੇ ਅਹਿਸਾਨ ਕੀਤਾ ਜਾ ਰਿਹਾ ਹੋਵੇ ਕਿ ‘ਦੇਖੋ ਅਸੀਂ ਕਿੱਡੇ ਵਿਸ਼ਾਲ ਦਿਲ ਹਾਂ ਤੇ ਤੁਹਾਨੂੰ ਬੋਲਣ ਦੀ ਖੁੱਲ੍ਹ ਦੇ ਰਹੇ ਹਾਂ' ਤਾਂ ਇਹ ਮਨੋਵਿਗਿਆਨਕ ਸੈਂਸਰਸ਼ਿਪ ਹੈ, ਜਿਹੜੀ ਤੁਹਾਡੇ ਉਤੇ ਲੱਦੀ ਜਾਂਦੀ ਹੈ। ਅਮੋਲ ਪਾਲੇਕਰ ਨੇ ਇਸ ਮਨੋਵਿਗਿਆਨਕ ਸੈਂਸਰਸ਼ਿਪ ਨੂੰ ਹੰਢਾਇਆ ਹੈ। ਇਸ ਲਈ ਇਹ ਸਵਾਲ ਬਿਲਕੁਲ ਸਹੀ ਹੈ ਅਤੇ ਸੱਚਾ ਵੀ ਕਿ ਅਸੀਂ ਹੁਣ ਹੋਰ ਕਦੋਂ ਤੱਕ ਮੂਕ ਦਰਸ਼ਕ ਬਣੇ ਰਹਾਂਗੇ?

 

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...” ਸਪੌਟਲਾਈਟ ਆਨ ਵਿਜ਼ਨਰੀਜ਼ ਪਾਥ: ਗੁਰਨੂਰ ਸੰਧੂ ਨਾਲ ਪਰਿਵਰਤਨ ਪੈਦਾ ਕਰਨਾ ਲੁਧਿਆਣਾ ਵਿਚ ਬਿਨ੍ਹਾਂ ਛੱਤ ਤੋਂ ਭੁੰਜੇ ਸੌਂਦੇ ਬਿਮਾਰ ਬਜ਼ੁਰਗ ਨੂੰ ਮਿਲਿਆ ਸਵਰਗ ਰੂਪੀ ਰਹਿਣ ਬਸੇਰਾ