Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਨਜਰਰੀਆ

ਸਮਾਜ, ਸੇਵਾ ਤੇ ਸਵਾਰਥ..

February 19, 2019 09:01 AM

-ਪਰਮਜੀਤ ਕੁਠਾਲਾ
ਕੱਲ੍ਹ ਦੇ ਜੁਆਕ ਵੱਲੋਂ ਕੀਤੀ ਕੁੱਤੇ ਖਾਣੀ ਨੇ ਜਿਵੇਂ ਉਸ ਦੀ ਪੋਚਵੀਂ ਪੱਗ ਦੇ ਪੇਚ ਢਿੱਲੇ ਕਰ ਦਿੱਤੇ। ਆਪਣੀ ਭੂਆ ਦੇ ਗੋਡੀਂ ਹੱਥ ਲਾ ਕੇ ਉਹ ਚੱਕਵੇਂ ਪੈਰੀਂ ਗੱਡੀ ਵਿੱਚ ਆ ਬੈਠਿਆ। ‘ਦੇਖ ਲਾ ਇਉਂ ਗਰੀਬ ਘਰਾਂ ਦੇ ਜੁਆਕਾਂ ਦਾ ਬ੍ਰੇਨ ਵਾਸ਼ ਕਰਕੇ ਗੁੰਮਰਾਹ ਕਰਦੇ ਨੇ ਕਾਮਰੇਡ, ਤਦੇ ਹੀ ਭੁੱਖੇ ਮਰਦੇ ਨੇ ਇਹ ਲੋਕ। ਇਨ੍ਹਾਂ ਨੂੰ ਨਾ ਕਿਸੇ ਵੱਡੇ ਛੋਟੇ ਅਫਸਰ ਦੀ ਇੱਜ਼ਤ ਕਰਨੀ ਆਉਂਦੀ ਐ, ਨਾ ਕਿਸੇ ਰਿਸ਼ਤੇ ਦਾ ਸਤਿਕਾਰ ਕਰਨਾ ਆਉਂਦਾ।' ਚੰਡੀਗੜ੍ਹ 'ਚ ਚੋਟੀ ਦਾ ਅਫਸਰ ਜਸਵੰਤ ਸਿੰਘ ਜਿਵੇਂ ਆਪਣੀ ਭੂਆ ਦੇ ਘਰ ਆ ਕੇ ਪਛਤਾ ਰਿਹਾ ਸੀ। ਸਾਡੇ ਪਿੰਡ ਨੇੜਲੇ ਸ਼ਹਿਰ ਵਿਆਹ ਵਿੱਚ ਆਏ ਜਸਵੰਤ ਸਿੰਘ ਨੇ ਫੋਨ ਕਰਕੇ ਮੈਨੂੰ ਪਿੰਡੋਂ ਬੁਲਾਇਆ ਸੀ। ਸੱਤਾਧਾਰੀ ਲੀਡਰਾਂ ਨਾਲ ਮੇਰੀ ਨੇੜਤਾ ਸਦਕਾ ਉਸ ਦਾ ਸਾਡੇ ਜ਼ਿਲੇ 'ਚ ਤਾਇਨਾਤ ਹੁੰਦਿਆਂ ਮੇਰੇ ਨਾਲ ਦੋਸਤਾਨਾ ਮੇਲਜੋਲ ਰਿਹਾ ਸੀ। ਉਹ ਅਕਸਰ ਮੇਰੇ ਨਾਲ ਫੋਨ ਉਪਰ ਆਪਣੇ ਸਮਾਜ ਅਤੇ ਸਮਾਜ ਸੇਵਾ ਬਾਰੇ ਗੱਲਾਂ ਕਰਦਾ ਰਹਿੰਦਾ। ਰਿਟਾਇਰਮੈਂਟ ਨੇੜੇ ਉਸ ਅੰਦਰ ਅਚਾਨਕ ਸਮਾਜ ਪ੍ਰਤੀ ਜਾਗੇ ਮੋਹ ਦੀ ਮੈਨੂੰ ਸਮਝ ਨਾ ਲੱਗਦੀ। ਜਸਵੰਤ ਸਿੰਘ ਦਾ ਬਾਪ ਪਿੰਡ 'ਚ ਜੁੱਤੀਆਂ ਬਣਾਉਣ ਦਾ ਕੰਮ ਕਰਦਾ ਸੀ ਤੇ ਮਾਂ ਵਿਹੜੇ ਦੀਆਂ ਆਮ ਔਰਤਾਂ ਵਾਂਗ ਖੇਤਾਂ 'ਚੋਂ ਕੱਖ ਕੰਡਾ ਲੈਣ ਜਾਂਦੀ ਸੀ। ਉਹ ਬਿਜਲੀ ਬੋਰਡ 'ਚ ਕਲਰਕੀ ਕਰਦਾ ਮੁਕਾਬਲੇ ਦਾ ਇਮਤਿਹਾਨ ਪਾਸ ਕਰਕੇ ਅਫਸਰ ਬਣ ਗਿਆ। ਕਿਸੇ ਵੱਡੇ ਸਿਆਸੀ ਪਰਵਾਰ ਵਿੱਚ ਵਿਆਹਿਆ ਗਿਆ ਅਤੇ ਪਿੰਡ ਛੱਡ ਕੇ ਚੰਡੀਗੜ੍ਹ ਰਹਿਣ ਲੱਗ ਪਿਆ। ਫਿਰ ਉਹਨੇ ਨਾ ਕਦੇ ਪਿੰਡ ਗੇੜਾ ਮਾਰਿਆ ਅਤੇ ਨਾ ਮਾਪਿਆਂ ਦੀ ਬਹੁਤੀ ਸਾਰ ਲਈ।
‘ਮੈਨੂੰ ਪਤੈ, ਤੇਰੇ ਅੰਦਰ ਸਮਾਜ ਲਈ ਕੁਝ ਕਰਨ ਦਾ ਜਜ਼ਬਾ ਹੈ। ਮੈਂ ਚਾਹੁੰਨਾ ਬਈ, ਕੋਈ ਸਮਾਜ ਸੇਵੀ ਸੰਸਥਾ ਬਣਾ ਕੇ ਤੈਨੂੰ ਉਸ ਦਾ ਪ੍ਰਧਾਨ ਬਣਾ ਦੇਈਏ। ਸਮਾਜ ਦੇ ਬਥੇਰੇ ਅਫਸਰ ਮੇਰੇ ਸੰਪਰਕ 'ਚ ਨੇ, ਫੰਡ ਦੀ ਕੋਈ ਘਾਟ ਨਹੀਂ ਆਉਣੀ।' ਉਸ ਨੇ ਆਪਣਾ ਏਜੰਡਾ ਮੇਰੇ ਅੱਗੇ ਰੱਖ ਦਿੱਤਾ। ਉਸ ਦੇ ਅਫਸਰੀ ਪ੍ਰਭਾਵ ਕਾਰਨ ਮੈਂ ਨਾਂਹ ਨਾ ਕਰ ਸਕਿਆ।
‘ਤੇਰੇ ਨਾਲ ਆਪਣੀ ਭੂਆ ਦੇ ਮੁੰਡੇ ਨੂੰ ਜੋੜ ਦਿੰਦੇ ਆਂ, ਉਸ ਨੂੰ ਮੈਂ ਹਾਲੇ ਮਿਲਿਆ ਨ੍ਹੀਂ, ਬੇਬੇ ਦੇ ਭੋਗ 'ਤੇ ਬੋਲਦਾ ਸੁਣਿਆ ਸੀ, ਮੈਨੂੰ ਬਹੁਤ ਸੂਝਵਾਨ ਲੱਗਿਆ ਉਹ। ਚੱਲ ਅੱਜ ਉਹਦੇ ਨਾਲ ਵੀ ਗੱਲ ਕਰਦੇ ਆਂ।' ਉਹ ਮੈਨੂੰ ਗੱਡੀ ਵਿੱਚ ਨਾਲ ਬਿਠਾ ਕੇ ਧੂਰੀ ਨੇੜੇ ਵਿਆਹੀ ਆਪਣੀ ਭੂਆ ਦੇ ਘਰ ਲੈ ਗਿਆ। ਤੀਹ ਪੈਂਤੀ ਵਰ੍ਹਿਆਂ ਪਿੱਛੋਂ ਪਹਿਲੀ ਵਾਰ ਭੂਆ ਦੇ ਘਰ ਗਿਆ ਸੀ। ਪੁੱਛ ਪੁਛਾ ਕੇ ਤੰਗ ਜਿਹੀ ਗਲੀ ਵਿੱਚ ਲੱਕੜੀ ਦੇ ਟੁੱਟੇ ਜਿਹੇ ਦਰਵਾਜ਼ੇ ਦਾ ਕੰੁਡਾ ਖੜਕਾਇਆ।
ਬਿਨਾ ਖਿੜਕੀ ਦਰਵਾਜ਼ੇ ਤੇ ਬਿਨਾ ਪਲੱਸਤਰ ਕੀਤੇ ਇਕੋ ਕਮਰੇ ਦੇ ਘਰ ਦੀ ਕੰਧ ਨਾਲ ਮੰਜੀ ਉਤੇ ਬੈਠੀ ਮਾੜਕੂ ਜਿਹੀ ਮਾਈ ਉਸ ਦੀ ਭੂਆ ਸੀ। ਅਫਸਰ ਭਤੀਜੇ ਨੂੰ ਵੇਖ ਕੇ ਜਿਵੇਂ ਭੂਆ ਤੋਂ ਚਾਅ ਚੁੱਕਿਆ ਨਾ ਜਾਵੇ। ‘ਵੇ ਚਰਨਿਆਂ, ਆਹ ਦੇਖ ਵੇ ਤੇਰਾ ਭੈਣੀ ਆਲਾ ਜਸਵੰਤ ਸਿਹੁੰ ਵੀਰ ਆਇਆ।' ਮੋਟੇ ਸ਼ੀਸ਼ੇ ਦੀਆਂ ਐਨਕਾਂ ਠੀਕ ਕਰਦੀ ਭੂਆ ਨੇ ਆਪਣੇ ਪੁੱਤ ਨੂੰ ਉਚੀ ਆਵਾਜ਼ ਮਾਰੀ। ਸਰਕਾਰੀ ਟੂਟੀ ਤੋਂ ਭਰ ਕੇ ਲਿਆਂਦੀ ਪਾਣੀ ਦੀ ਬਾਲਟੀ ਕੰਧੋਲੀ ਉਤੇ ਰੱਖੇ ਘੜੇ 'ਚ ਉਲੱਦ ਕੇ ਚਰਨੇ ਨੇ ਫਤਿਹ ਬੁਲਾਈ ਤੇ ਸਾਨੂੰ ਬੈਠਣ ਲਈ ਮੰਜਾ ਡਾਹ ਕੇ ਚਾਹ ਬਣਾਉਣ ਲਈ ਚੁੱਲ੍ਹੇ ਅੱਗ ਬਾਲਣ ਲੱਗ ਪਿਆ।
‘ਭੂਆ ਚਰਨਾ ਕੰਮ ਕੀ ਕਰਦਾ?' ਜਸਵੰਤ ਸਿਹੁੰ ਨੇ ਪੁੱਛਿਆ ਸੀ।
‘ਪੁੱਤ, ਪਹਿਲਾਂ ਤੇਰੇ ਫੁੱਫੜ ਨਾਲ ਈ ਭੱਠੇ 'ਤੇ ਪਥੇਰ ਦਾ ਕੰਮ ਕਰਦਾ ਤੀ, ਅੱਜ ਕੱਲ੍ਹ ਤਾਂ ਸੁੱਖ ਨਾਲ ਕਾਮਰੇਟ ਲੱਗਿਆ ਹੋਇਆ।' ਭੂਆ ਨੇ ਮਾਣ ਨਾਲ ਜਵਾਬ ਦਿੱਤਾ।
‘ਹੈਂ..? ਭੂਆ ਕਾਮਰੇਡ ਲੱਗਣਾ ਕਿਹੜੀ ਨੌਕਰੀ ਆ?'
‘ਪੁੱਤ ਤੈਨੂੰ ਨ੍ਹੀਂ ਪਤਾ, ਚਰਨਾ ਤਾਂ ਲੈਕਚਰ ਵੀ ਬਹੁਤ ਵਧੀਆ ਕਰਦਾ।' ਭੂਆ ਕਿਸੇ ਮਜ਼ਦੂਰ ਜਥੇਬੰਦੀ ਵਿੱਚ ਕੰਮ ਕਰਦੇ ਆਪਣੇ ਪੁੱਤ ਦੀ ਹੁੱਬ-ਹੁੱਬ ਕੇ ਵਡਿਆਈ ਕਰ ਰਹੀ ਸੀ।
‘ਚਰਨਿਆਂ ਛੱਡ ਆਹ ਨੰਗ ਭੁੱਖ ਦੀ ਕਾਮਰੇਡੀ, ਮੈਂ ਤੈਨੂੰ ਆਪਣੇ ਕਲੱਬ ਦਾ ਸਕੱਤਰ ਬਣਾਉਣ ਆਇਆਂ। ਨਾਲੇ ਭੂਆ ਨੂੰ ਸੁੱਖ ਮਿਲਜੂ, ਨਾਲੇ ਆਹ ਘਰ ਦਾ ਕੁਛ ਬਣਜੂ।' ਉਹ ਸਟੀਲ ਦੀ ਪਲੇਟ 'ਚ ਚਾਹ ਦੇ ਗਲਾਸ ਚੁੱਕੀ ਖੜੇ ਚਰਨੇ ਨੂੰ ਕਲੱਬ ਦਾ ਸਕੱਤਰ ਬਣਾ ਕੇ ਨਾਲੇ ਪੁੰਨ ਨਾਲੇ ਫਲੀਆਂ ਦਾ ਫਾਰਮੂਲਾ ਸਮਝਾਉਣ ਲੱਗਿਆ।
‘ਬਾਈ ਜੀ, ਲਗਦਾ ਥੋਡੀ ਰਿਟਾਇਰਮੈਂਟ ਨੇੜੇ ਆ।'
‘ਤੈਨੂੰ ਕਿਵੇਂ ਪਤਾ?'
‘ਬਾਈ ਜੀ ਪਤਾ ਨੂੰ ਕੀ ਆ, ਅੱਜ ਕੱਲ੍ਹ ਅਫਸਰਾਂ ਵਿੱਚ ਰਿਟਾਇਰਮੈਂਟ ਪਿੱਛੋਂ ਸਿਆਸੀ ਪਾਰਟੀਆਂ ਦੀਆਂ ਟਿਕਟਾਂ ਲੈ ਕੇ ਚੋਣਾਂ ਲੜਨ ਦਾ ਰਿਵਾਜ ਬਣ ਗਿਐ, ਪਹਿਲਾਂ ਕੋਈ ਸਮਾਜ ਸੇਵੀ ਸੰਸਥਾ ਬਣਾ ਕੇ ਸਮਾਜ ਸੇਵਾ ਦਾ ਡਰਾਮਾ ਕਰੀ ਜਾਣਗੇ, ਫਿਰ ਕਿਸੇ ਪਾਰਟੀ 'ਚ ਛਾਲ ਮਾਰ ਕੇ ਚੋਣ ਮੈਦਾਨ 'ਚ ਆ ਜਾਣਗੇ।' ਚਰਨੇ ਦੀ ਕਾਮਰੇਡੀ ਉਬਾਲੇ ਮਾਰਨ ਲੱਗੀ।
‘ਨਹੀਂ ਆਪਾਂ ਹਾਲੇ ਕੋਈ ਸਿਆਸੀ ਦੀ ਗੱਲ ਨਹੀਂ ਕਰਨੀ, ਸਿਰਫ ਸਮਾਜ ਸੇਵਾ।'
‘ਬਾਈ ਗੁੱਸਾ ਨਾ ਕਰਿਓ, ਇਹ ਕੰਮ ਮੇਰੇ ਵੱਸ ਦਾ ਨਹੀਂ। ਰਾਖਵੇਂਕਰਨ ਦਾ ਲਾਭ ਲੈ ਕੇ ਅਫਸਰ ਬਣੇ ਤੁਹਾਡੇ ਵਰਗੇ ਲੋਕ ਸਮਾਜ ਦੇ ਲੋਕਾਂ ਦੀ ਵੱਢੀ ਉਂਗਲ 'ਤੇ ਨ੍ਹੀਂ ਮੂਤਦੇ। ਰਿਟਾਇਰਮੈਂਟ ਨੇੜੇ ਆਉਂਦੀ ਤਾਂ ਸਿਆਸੀ ਲਾਲਸਾ 'ਚ ਸਮਾਜ ਸੇਵੀ ਬਣ ਬਹਿੰਦੇ ਆ।' ਚਰਨੇ ਦੀਆਂ ਤੱਤੀਆਂ-ਤੱਤੀਆਂ ਸੁਣ ਕੇ ਚਾਹ ਦੀ ਘੁੱਟ ਜਿਵੇਂ ਜਸਵੰਤ ਸਿਹੁੰ ਦੇ ਗਲੇ 'ਚ ਹੀ ਅਟਕ ਗਈ।
‘ਪੁੱਤ ਚਰਨਾ ਤਾਂ ਜੁਆਕ ਆ, ਇਹਦਾ ਗੁੱਸਾ ਨਾ ਕਰੀਂ।' ਭੂਆ ਅਫਸਰ ਭਤੀਜੇ ਨੂੰ ਪਲੋਸਣ ਲੱਗ ਪਈ।
‘ਨਹੀਂ-ਨਹੀਂ ਭੂਆ ਜੀ, ਮੈਂ ਤਾਂ ਬਹੁਤ ਕੁਛ ਸੋਚ ਕੇ ਆਇਆ ਸੀ, ਪਰ ਚੱਲੋ ਇਹਦੀ ਮਰਜ਼ੀ।' ਜਸਵੰਤ ਸਿੰਘ ਚਾਹ ਦਾ ਗਲਾਸ ਰੱਖ ਕੇ ਖੜਾ ਹੋ ਗਿਆ।
‘ਬਾਈ ਸਮਾਜ ਇਉਂ ਨ੍ਹੀਂ ਬਦਲਣਾ। ਹਿੰਮਤ ਹੈ ਤਾਂ ਆਉ ਸਾਡੇ ਨਾਲ, ਨਾ-ਬਰਾਬਰੀ, ਗੁਰਬਤ, ਅਨਪੜ੍ਹਤਾ ਅਤੇ ਬੇਰੁਜ਼ਗਾਰੀ ਵਰਗੇ ਮਸਲਿਆਂ ਲਈ ਸੰਘਰਸ਼ ਕਰੀਏ।' ਚਰਨਾ ਕੰਧ 'ਤੇ ਗੁਰੂ ਗੋਬਿੰਦ ਸਿੰਘ ਅਤੇ ਭਗਤ ਸਿੰਘ ਦੇ ਨਾਲ ਲਾਏ ਡਾ. ਅੰਬੇਡਕਰ ਦੇ ਪੋਸਟਰ ਦੀਆਂ ਉਖੜੀਆਂ ਮੇਖਾਂ ਹਥੌੜੀ ਨਾਲ ਠੋਕਣ ਲੱਗ ਪਿਆ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...”