Welcome to Canadian Punjabi Post
Follow us on

29

March 2024
ਬ੍ਰੈਕਿੰਗ ਖ਼ਬਰਾਂ :
ਕਿਸਾਨ ਮਜ਼ਦੂਰ ਜੱਥੇਬੰਦੀ ਵੱਲੋਂ 26 ਮਾਰਕੀਟ ਕਮੇਟੀਆਂ ਦਾ ਪ੍ਰਬੰਧ 9 ਨਿੱਜੀ ਸਾਇਲੋ ਗੁਦਾਮਾਂ ਨੂੰ ਦੇਣ ਦੀ ਸਖ਼ਤ ਨਿਖੇਦੀਕੇਜਰੀਵਾਲ ਮਾਮਲੇ 'ਚ ਸੰਯੁਕਤ ਰਾਸ਼ਟਰ ਦਾ ਬਿਆਨ: ਕਿਹਾ- ਸਾਰਿਆਂ ਦੇ ਅਧਿਕਾਰਾਂ ਦੀ ਰਾਖੀ ਹੋਣੀ ਚਾਹੀਦੀ ਹੈਰਿਸ਼ੀ ਸੁਨਕ ਦੀ ਸਰਕਾਰ ਨੇ ਬਰਤਾਨੀਆਂ `ਚ ਮੰਦਰਾਂ ਦੀ ਸੁਰੱਖਿਆ ਲਈ 50 ਕਰੋੜ ਰੁਪਏ ਦਾ ਬਜਟ ਅਲਾਟ ਕਰਨ ਦਾ ਕੀਤਾ ਫੈਸਲਾਪ੍ਰਨੀਤ ਕੌਰ ਤੇ ਸੁਨੀਲ ਜਾਖੜ ਦੀ ਮੌਜੂਦਗੀ 'ਚ ਪਟਿਆਲਾ ਤੋਂ ਕਈ ਪ੍ਰਮੁੱਖ ਆਗੂ ਭਾਜਪਾ 'ਚ ਸ਼ਾਮਿਲਪੀ.ਐਸ.ਪੀ.ਸੀ.ਐਲ. ਦਾ ਸਹਾਇਕ ਲਾਈਨ ਮੈਨ 15 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਗੋਵਿੰਦਾ ਵੀ ਸਿਆਸਤ 'ਚ ਉਤਰੇ, ਸਿ਼ਵ ਸੈਨਾ ਸਿ਼ੰਦੇ 'ਚ ਹੋਏ ਸ਼ਾਮਿਲਜੇ ਲੋੜ ਪਈ ਤਾਂ ਅਗਨੀਵੀਰ ਯੋਜਨਾ 'ਚ ਬਦਲਾਅ ਕਰਾਂਗੇ : ਰਾਜਨਾਥ ਸਿੰਘਦੇਸ਼ ਦੀਆਂ ਅਮੀਰ ਔਰਤਾਂ ਵਿਚੋਂ ਸਭ ਤੋਂ ਅਮੀਰ ਔਰਤ ਸਾਵਿਤਰੀ ਜਿੰਦਲ ਭਾਜਪਾ `ਚ ਹੋਏ ਸ਼ਾਮਲ
 
ਸੰਪਾਦਕੀ

ਜੇਰਾਲਡ ਬੱਟਸ ਦੇ ਅਸਤੀਫੇ ਤੋਂ ਉੱਠਦੇ ਸੁਆਲ

February 19, 2019 08:19 AM

ਪੰਜਾਬੀ ਪੋਸਟ ਸੰਪਾਦਕੀ

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਪਿੰਸੀਪਲ ਸਕੱਤਰ ਜੇਰਾਲਡ ਬੱਟਸ ਦੇ ਅਸਤੀਫਾ ਦੇਣ ਨਾਲ ਉੱਨੇ ਜਵਾਬ ਨਹੀਂ ਮਿਲ ਰਹੇ ਜਿੰਨੇ ਸੁਆਲ ਉੱਠ ਖੜੇ ਹੋਏ ਹਨ। ਕਾਰਣ ਕਿ ਬੱਟਸ ਇਸ ਵਕਤ ਕੈਨੇਡਾ ਦਾ ਸੱਭ ਤੋਂ ਵੱਧ ਸਿਆਸੀ ਤਾਕਤ ਰੱਖਣ ਵਾਲਾ ਵਿਅਕਤੀ ਬਣ ਚੁੱਕਾ ਸੀ, ਕਿਸੇ ਹੱਦ ਤੱਕ ਪ੍ਰਧਾਨ ਮੰਤਰੀ ਟਰੂਡੋ ਦੇ ਖੁਦ ਤੋਂ ਵੀ ਵੱਧ। ਵਿਰੋਧੀ ਧਿਰਾਂ ਦੀ ਗੱਲ ਛੱਡ ਦਿੱਤੀ ਜਾਵੇ, ਲਿਬਰਲ ਸਿਆਸੀ ਹਲਕਿਆਂ ਵਿੱਚ ਇਹ ਗੱਲ 2015 ਤੋਂ ਹੀ ਚਰਚਾ ਦਾ ਵਿਸ਼ਾ ਰਹੀ ਹੈ ਕਿ ਕਿਹੜਾ ਮੰਤਰੀ ਕਿਸ ਢੰਗ ਨਾਲ ਕੰਮ ਕਰਕੇ ਪ੍ਰਧਾਨ ਮੰਤਰੀ ਦੀਆਂ ਨਜ਼ਰਾਂ ਵਿੱਚ ਚੰਗਾ ਰਹਿ ਸਕਦਾ ਹੈ, ਉਸ ਢੰਗ ਦਾ ਰਸਤਾ ਜੇਰਾਲਡ ਬੱਟਸ ਦੀ ਦਿਮਾਗੀ ਤੱਸਲੀ ਵਿੱਚੋਂ ਹੋ ਕੇ ਗੁਜ਼ਰਦਾ ਹੈ। ਨਿੱਜੀ ਪੱਧਰ ਉੱਤੇ ਉਸਦੀ ਟਰੂਡੋ ਨਾਲ ਯੂਨੀਵਰਸਿਟੀ ਦਿਨਾਂ ਤੋਂ ‘ਆੜੀ’ (ਦੋਸਤੀ) ਚੱਲੀ ਆ ਰਹੀ ਹੈ।

 

ਲਿਬਰਲ ਪਾਰਟੀ ਨੂੰ ਕੈਨੇਡਾ ਦੀ ‘ਸੁਭਾਵਿਕ ਰੂਪ ਵਿੱਚ ਸਾਸ਼ਨ ਕਰਨ ਵਾਲੀ ਪਾਰਟੀ’ (natural governing party) ਕਰਕੇ ਜਾਣਿਆ ਜਾਂਦਾ ਰਿਹਾ ਹੈ। ਪਰ ਵਰਤਮਾਨ ਸਰਕਾਰ ਦੇ ਜੋ ਹਾਲਾਤ 2015 ਤੋਂ ਚਲੇ ਆ ਰਹੇ ਹਨ, ਉਸਤੋਂ ਜਾਪਦਾ ਹੈ ਕਿ ਇਹ ਗੱਲ ਵੀ ਸ਼ਾਇਦ ਬੀਤੇ ਕੱਲ ਦੀ ਗੱਲ ਬਣ ਕੇ ਰਹਿ ਜਾਵੇਗੀ। ਐਸ ਐਨ ਸੀ ਲਾਵਾਲਿਨ ਦੇ ਮੁੱਦੇ ਉੱਤੇ ਸ਼ੱਕ ਦੀ ਸੂਈ ਮੁੱਢ ਤੋਂ ਹੀ ਪ੍ਰਧਾਨ ਮੰਤਰੀ ਦੇ ਦਫ਼ਤਰ ਵੱਲ ਉੱਠਦੀ ਰਹੀ ਜਿਸਦੇ ਕੰਮਕਾਜ ਦਾ ਬਾਦਸ਼ਾਹ ਜੇਰਾਲਡ ਬੱਟਸ ਸੀ। ਆਪਣੇ ਅਸਤੀਫੇ ਵਿੱਚ ਉਸਨੇ ਕਿਹਾ ਹੈ ਕਿ ਮੈਂ ਜਾਂ ਮੇਰੇ ਦਫ਼ਤਰ ਤੋਂ ਕਿਸੇ ਵਿਅਕਤੀ ਨੇ ਸਾਬਕਾ ਅਟਾਨਰੀ ਜਨਰਲ ਬੀਬੀ ਜੋਡੀ ਵਿਲਸਨ ਉੱਤੇ ਕਿਸੇ ਕਿਸਮ ਦਾ ਕੋਈ ਦਬਾਅ ਨਹੀਂ ਪਾਇਆ ਸੀ। ਸੁਆਲ ਹੈ ਕਿ ਫੇਰ ਅਸਤੀਫਾ ਦੇਣ ਦੀ ਲੋੜ ਕਿਉਂ ਪਈ? ਜੇ ਜੋਡੀ ਵਿਲਸਨ ਉੱਤੇ ਕੋਈ ਦਬਾਅ ਨਹੀਂ ਸੀ ਤਾਂ ਪ੍ਰਧਾਨ ਮੰਤਰੀ ਟਰੂਡੋ ਨੇ ਪਿਛਲੇ ਦਿਨੀਂ ਖੁਦ ਜੋਡੀ ਵਿਲਸਨ ਨੂੰ ਇੱਕ ਦਿਲਚਸਪ ਸੁਆਲ ਕਿਉਂ ਕੀਤਾ ਸੀ? ਟਰੂਡੋ ਹੋਰਾਂ ਦਾ ਸੁਆਲ ਸੀ ਕਿ ਜੇ ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਤੁਹਾਡੇ ਉੱਤੇ ਦਬਾਅ ਪਾਇਆ ਜਾ ਰਿਹਾ ਸੀ ਤਾਂ ਮੇਰੇ ਨਾਲ ਗੱਲ ਕਿਉਂ ਨਹੀਂ ਕੀਤੀ? ਇਹ ਗੱਲ ਮੰਨਣੀ ਔਖੀ ਹੈ ਕਿ ਪ੍ਰਧਾਨ ਮੰਤਰੀ ਨੂੰ ਪਤਾ ਨਹੀਂ ਸੀ ਕਿ ਜੇਰਡਲ ਬੱਟਸ ਦਾ ਦਫ਼ਤਰ ਵਿੱਚ ਰੋਹਬ ਦਾਬ ਕਿਹੋ ਜਿਹਾ ਹੈ?

 

ਕਈ ਲੋਕ ਜੇਰਾਲਡ ਬੱਟਸ ਦੇ ਅਸਤੀਫੇ ਨੂੰ ਸੀਨੇਟਰ ਮਾਈਕ ਡੱਫੀ ਦੇ ਮਾਮਲੇ ਬਾਬਤ ਚਰਚਾ ਵਿੱਚ ਰਹੇ ਸਾਬਕਾ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਦੇ ਦਫ਼ਤਰ ਵਿੱਚ ਚੀਫ ਆਫ ਸਟਾਫ ਨਾਈਜੇਲ ਰਾਈਟ (Nigel wright) ਦੇ ਸਮਾਂਨਅੰਤਰ ਕਰਕੇ ਵੇਖ ਰਹੇ ਹਨ। ਨਾਈਜੇਲ ਉੱਤੇ ਸੀਨੇਟਰ ਮਾਈਕ ਡੱਫੀ ਵੱਲੋਂ ਕੀਤੇ ਗਏ ਗਲਤ ਖਰਚਿਆਂ ਨੂੰ ਕਵਰ ਕਰਨ ਲਈ 90 ਹਜ਼ਾਰ ਡਾਲਰ ਦਾ ਨਿੱਜੀ ਚੈੱਕ ਲਿਖਣ ਦਾ ਦੋਸ਼ ਲੱਗਿਆ ਸੀ। ਜੇ ਵੇਖਿਆ ਜਾਵੇ ਤਾਂ ਜੇਰਾਲਡ ਬੱਟਸ ਨੇ ਤਾਂ ਆਪਣੀ ਸ਼ੁਰੂਆਤ ਹੀ ਕੈਨੇਡੀਅਨਾਂ ਨੂੰ 1 ਲੱਖ 26 ਹਜ਼ਾਰ ਡਾਲਰ ਦਾ ਚੂਨਾ ਲਾਉਣ ਤੋਂ ਕੀਤੀ ਸੀ। ਉਸਨੇ ਇਹ ਡਾਲਰ ਟੋਰਾਂਟੋ ਤੋਂ ਓਟਾਵਾ ਜਾ ਕੇ ਪ੍ਰਧਾਨ ਮੰਤਰੀ ਨਾਲ ਕੰਮ ਕਰਨ ਲਈ ‘ਮੂਵਿੰਗ’ ਵਜੋਂ ਲਏ ਸਨ। ਜਿਸ ਗਲੋਬ ਐਂਡ ਮੇਲ ਨੇ ਜੋਡੀ ਵਿਲਸਨ ਕਿੱਸੇ ਦਾ ਭਾਂਡਾ ਫੋੜਿਆ ਹੈ, ਉਸ ਨੇ ਹੀ ਜੇਰਾਲਡ ਬੱਟਸ ਨੂੰ ਮੁਆਫੀ ਮੰਗਣ ਅਤੇ ਗਲਤ ਚਾਰਜ ਕੀਤੇ 42 ਹਜ਼ਾਰ ਡਾਲਰ ਮੋੜਨ ਲਈ ਮਜ਼ਬੂਰ ਕੀਤਾ ਸੀ। ਇੰਝ ਜਾਪਦਾ ਹੈ ਕਿ ਗਲੋਬ ਐਂਡ ਮੇਲ ਦੀ ਖੋਜੀ ਪੱਤਰਕਾਰੀ ਟਰੂਡੋ ਸਰਕਾਰ ਦੀਆਂ ਜੜਾਂ ਵਿੱਚ ਬੈਠ ਜਾਵੇਗੀ।

 

ਜੇਰਾਲਡ ਬੱਟਸ ਦਾ ਅਸਤੀਫਾ ਦਰਅਸਲ ਵਿੱਚ ਲਿਬਰਲ ਸਰਕਾਰ ਹੀ ਨਹੀਂ ਸਗੋਂ ਪ੍ਰਧਾਨ ਮੰਤਰੀ ਟਰੂਡੋ ਦੇ ਸਿਆਸੀ ਭੱਵਿਖ ਉੱਤੇ ਵੀ ਸੁਆਲੀਆ ਚਿੰਨ ਲਾਉਂਦਾ ਹੈ। ਲਿਬਰਲ ਪਾਰਟੀ ਦੇ ਅੰਦਰੂਨੀ ਹਲਕਿਆਂ ਦਾ ਆਖਣਾ ਹੈ ਕਿ ਬੱਟਸ ਉੱਤੇ ਟਰੂਡੋ ਐਨਾ ਨਿਰਭਰ ਸੀ ਕਿ ਟਰੂਡੋ ਲਈ ਉਸਦੇ ਅਸਤੀਫੇ ਤੋਂ ਬਾਅਦ ਪੈਦਾ ਕੀਤੇ ਖਲਾਅ ਨੂੰ ਭਰਨਾ ਸੌਖਾ ਨਹੀਂ ਹੋਵੇਗਾ। 2015 ਵਿੱਚ ਲਿਬਰਲ ਪਾਰਟੀ ਅੰਦਰ ਇਹ ਗੱਲ ਆਮ ਚੱਲਦੀ ਹੁੰਦੀ ਸੀ ਕਿ ਜੇ ਟਰੂਡੋ ਨੇ ਜਿੱਤ ਦਾ ਖੁਆਬ ਵੇਖਣਾ ਹੈ ਤਾਂ ਉਸਨੂੰ ਬੱਟਸ ਦਾ ਹੱਥ ਕੱਸ ਕੇ ਫੜ ਕੇ ਰੱਖਣਾ ਹੋਵੇਗਾ। ਅੱਜ ਜਦੋਂ ਉਹ ਪਕੜ ਸਿਆਸੀ ਹਾਲਾਤਾਂ ਦੀ ਬਲੀ ਚੜ ਗਈ ਹੈ, ਸੁਆਲ ਹੈ ਕਿ ਕੀ ਇਸਦਾ ਲਾਭ ਕੰਜ਼ਰਵੇਟਿਵ ਆਗੂ ਐਂਡਰੀਊ ਸ਼ੀਅਰ ਲੈਣ ਵਿੱਚ ਕਾਮਯਾਬ ਹੋਵੇਗਾ ਜਾਂ ਨਹੀਂ? ਸੁਆਲ ਇਹ ਵੀ ਹੈ ਕਿ ਕੀ ਲਿਬਰਲ ਪਾਰਟੀ ਨੂੰ ਲੱਗੇ ਧੱਕੇ ਦਾ ਲਾਭ ਲੈ ਕੇ ਐਨ ਡੀ ਪੀ ਆਗੂ ਜਗਮੀਤ ਸਿੰਘ ਆਪਣੇ ਸਿਆਸੀ ਕੈਰੀਅਰ ਉੱਤੇ ਲੱਗੇ ਸੁਆਲੀਆ ਚਿੰਨ ਨੂੰ ਲਾਹ ਕੇ ਪਾਰਲੀਮੈਂਟ ਵਿੱਚ ਕਦਮਪੇਸ਼ੀ ਕਰਨ ਦੇ ਸਮਰੱਥ ਹੋ ਜਾਵੇਗਾ?

 
Have something to say? Post your comment
ਹੋਰ ਸੰਪਾਦਕੀ ਖ਼ਬਰਾਂ
ਮੁੱਖ ਮੰਤਰੀਆਂ ਦੀ ਮੀਟਿੰਗ ਵਿੱਚ ਪਾਣੀਆਂ ਬਾਰੇ ਪੰਜਾਬ ਦਾ ਪੱਖ ਹੋਰ ਵੀ ਮਜ਼ਬੂਤ ਹੋ ਗਿਐ ਭਾਰਤ ਵਿੱਚ ਅਧੋਗਤੀ ਵਰਤਾਰੇ ਲਈ ਧਰਮ ਨਿਰਪੱਖ ਧਿਰਾਂ ਵੀ ਘੱਟ ਜਿ਼ਮੇਵਾਰ ਨਹੀਂ ਭਾਰਤ ਲਈ ਹਨੇਰਾ ਸਮਾਂ ਹੈ, ਜਿੱਥੇ ਰਾਹ ਦਿਖਾਉਣ ਵਾਲਾ ਜੁਗਨੂੰ ਵੀ ਕੋਈ ਨਹੀਂ ਲੱਭਦਾ ਲੀਡਰਾਂ ਨੇ ਪੈਦਾ ਕੀਤੀ ਹੈ ‘ਕੋਈ ਲੀਡਰ ਭਰੋਸੇ ਦੇ ਯੋਗ ਨਹੀਂ’ ਵਾਲੀਆਮ ਲੋਕਾਂ ਦੀ ਮਾਨਸਿਕਤਾ ਆਉ ਇਸ ਦੀਵਾਲੀ ਤੇ ਇੰਨਸਾਨੀਅਤ ਦੇ ਨਾਤੇ ਪੂਰੇ ਸੰਸਾਰ ਲਈ ਅਮਨ – ਅਮਾਨ , ਸ਼ਾਤੀ ਲਈ ਅਰਦਾਸ ਕਰੀਏ ਵੱਖੋ-ਵੱਖੋ ਰਾਜਾਂ ਵਿੱਚ ਗਵਰਨਰਾਂ ਦੀ ਮੌਕੇ ਮੁਤਾਬਕ ਮਰਜ਼ੀ ਸੰਵਿਧਾਨ ਦੇ ਮੁਤਾਬਕ ਨਹੀਂ ਮੰਨੀ ਜਾ ਸਕਦੀ ਇਜ਼ਰਾਈਲ ਅਤੇ ਹਮਾਸ ਵਿਚਕਾਰ ਸੰਘਰਸ਼ ਨੂੰ ਸ਼ਾਂਤੀਪੂਰਵਕ ਹੱਲ ਕੀਤਾ ਜਾਣਾ ਚਾਹੀਦਾ ਹੈ ਬੇਅਸੂਲੇ ਸਮਝੌਤਿਆਂ ਅਤੇ ਪੈਂਤੜਿਆਂ ਪਿੱਛੋਂ ਦਰਿਆਵਾਂ ਦੇ ਪਾਣੀ ਵਿੱਚ ਮਧਾਣੀ ਘੁੰਮਾਉਣ ਦੀ ਰਾਜਨੀਤੀ ਟਰੂਡੋ ਵਲੋਂ ਭਾਰਤ ਤੇ ਲਾਏ ਹਰਦੀਪ ਸਿੰਘ ਨਿੱਜਰ ਕਤਲ ਦੇ ਦੋਸ਼ ਕਿੰਨੇ ਕੁ ਸਹੀ ? ਟਰੂਡੋ ਤੇ ਟਰੰਪ ਸੁਰਖ਼ੀਆਂ ‘ਚ ਰਹਿਣ ਵਾਲੇ ਲੀਡਰ