Welcome to Canadian Punjabi Post
Follow us on

29

March 2024
 
ਕੈਨੇਡਾ

ਓਟਵਾ ਵਿੱਚ ਅੱਜ ਦਾਖਲ ਹੋਵੇਗਾ ਸੈਂਕੜੇ ਟਰੱਕਾਂ ਦਾ ਕਾਫਲਾ

February 19, 2019 06:41 AM

ਓਟਵਾ, 18 ਫਰਵਰੀ (ਪੋਸਟ ਬਿਊਰੋ) : ਫੈਡਰਲ ਸਰਕਾਰ ਦੀਆਂ ਊਰਜਾ ਤੇ ਐਨਵਾਇਰਮੈਂਟ ਸਬੰਧੀ ਨੀਤੀਆਂ ਖਿਲਾਫ ਵੱਡੀ ਪੱਧਰ ਉੱਤੇ ਰੋਸ ਪ੍ਰਗਟਾਉਣ ਲਈ ਰੋਹ ਵਿੱਚ ਭਰੇ ਅਲਬਰਟਾ ਵਾਸੀਆਂ ਤੇ ਹੋਰਨਾਂ ਪੱਛਮੀ ਇਲਾਕੇ ਨਾਲ ਜੁੜੇ ਲੋਕਾਂ ਦਾ ਕਾਫਲਾ ਮੰਗਲਵਾਰ ਨੂੰ ਓਟਵਾ ਦਾਖਲ ਹੋਵੇਗਾ।
ਸੈਂਕੜੇ ਦੇ ਕਰੀਬ ਟਰੱਕਾਂ ਦਾ ਇਹ ਕਾਫਲਾ, ਜਿਸ ਨੂੰ ਯੂਨਾਈਟਿਡ ਵੁਈ ਰੋਲ ਦਾ ਨਾਂ ਦਿੱਤਾ ਗਿਆ ਹੈ, ਮੰਗਲਵਾਰ ਨੂੰ ਪਾਰਲੀਆਮੈਂਟ ਹਿੱਲ ਪਹੁੰਚਣ ਦੀ ਉਮੀਦ ਹੈ। ਇਸ ਕਾਫਲੇ ਦੀ ਸ਼ੁਰੂਆਤ ਵੈਲੇਨਟਾਈਨਜ਼ ਡੇਅ ਵਾਲੇ ਦਿਨ ਰੈੱਡ ਡੀਅਰ, ਅਲਬਰਟਾ ਤੋਂ ਹੋਈ ਸੀ। ਇਹ ਕਾਫਲਾ ਚਾਰ ਦਿਨਾਂ ਦੇ ਅੰਦਰ ਪੂਰਬ ਵੱਲ ਕਈ ਥਾਂਵਾਂ ਉੱਤੇ ਪੜਾਅ ਤੇ ਰੈਲੀਆਂ ਕਰਦਾ ਆਖਿਰਕਾਰ ਓਟਵਾ ਪਹੁੰਚਣ ਵਾਲਾ ਹੈ।
ਇਸ ਦੇ ਪ੍ਰਬੰਧਕ ਗਲੈਨ ਕੈਰਿਟ, ਜੋ ਕਿ ਇਨੀਸਫੇਲ, ਅਲਬਰਟਾ ਵਿੱਚ ਆਇਲਫੀਲਡ ਫਾਇਰ ਤੇ ਸੇਫਟੀ ਕੰਪਨੀ ਦਾ ਮਾਲਕ ਹੈ, ਨੇ ਆਖਿਆ ਕਿ ਅਸੀਂ ਇਹੀ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਅਸੀਂ ਆਪਣੀਆਂ ਪਾਈਪਲਾਈਨਜ਼ ਫੌਰਨ ਵਿਛਾਉਣੀਆਂ ਚਾਹੁੰਦੇ ਹਾਂ ਤੇ ਇਨ੍ਹਾਂ ਨੂੰ ਟਾਈਡਵਾਟਰ ਸਮੇਤ ਕੈਨੇਡਾ ਭਰ ਵਿੱਚ ਭੇਜਣਾ ਚਾਹੁੰਦੇ ਹਾਂ। ਇਹ ਮੁਜ਼ਾਹਰਾਕਾਰੀ ਚਾਹੁੰਦੇ ਹਨ ਕਿ ਲਿਬਰਲ ਸਰਕਾਰ ਕਾਰਬਨ ਟੈਕਸ ਨੂੰ ਖਤਮ ਕਰੇ ਤੇ ਇਸ ਤੋਂ ਇਲਾਵਾ ਐਨਰਜੀ ਪ੍ਰੋਜੈਕਟਸ ਦੀ ਵਾਤਾਵਰਣ ਸਬੰਧੀ ਅਸੈੱਸਮੈਂਟ ਦੇ ਨਾਲ ਨਾਲ ਬ੍ਰਿਟਿਸ਼ ਕੋਲੰਬੀਆ ਦੇ ਉੱਤਰੀ ਤੱਟ ਉੱਤੇ ਤੇਲ ਟੈਂਕਰਾਂ ਉੱਤੇ ਪਾਬੰਦੀ ਸਬੰਧੀ ਲਿਆਂਦੇ ਦੋ ਬਿੱਲਾਂ ਨੂੰ ਵੀ ਖਤਮ ਕਰੇ। ਕੈਰਿਟ ਨੇ ਆਖਿਆ ਕਿ ਇਸ ਕਾਫਲੇ ਵਿੱਚ ਸ਼ਾਮਲ ਲੋਕ ਸਰਕਾਰ ਵੱਲੋਂ ਪਿੱਛੇ ਜਿਹੇ ਗਲੋਬਲ ਮਾਈਗ੍ਰੇਸ਼ਨ ਸਬੰਧੀ ਸੰਯੁਕਤ ਰਾਸ਼ਟਰ ਨਾਲ ਕੀਤੇ ਕਰਾਰ ਤੋਂ ਵੀ ਖਫਾ ਹਨ।
ਕੈਰਿਟ ਨੇ ਆਖਿਆ ਕਿ ਕੈਨੇਡਾ ਦੀਆਂ ਸਰਹੱਦਾਂ ਨੂੰ ਕੈਨੇਡਾ ਤੇ ਕੈਨੇਡੀਅਨਾਂ ਵੱਲੋਂ ਹੀ ਨਿਯੰਤਰਿਤ ਕੀਤਾ ਜਾਣਾ ਚਾਹੀਦਾ ਹੈ ਨਾ ਕਿ ਸੰਯੁਕਤ ਰਾਸ਼ਟਰ ਵੱਲੋਂ ਨਿਯੰਤਰਿਤ ਕੀਤਾ ਜਾਣਾ ਚਾਹੀਦਾ ਹੈ। ਇਸ ਰੈਲੀ ਕਾਰਨ ਅਗਲੇ ਦੋ ਦਿਨਾਂ ਵਿੱਚ ਡਾਊਨਟਾਊਨ ਓਟਵਾ ਵਿੱਚ ਸੜਕਾਂ ਉੱਤੇ ਜਾਮ ਲੱਗ ਸਕਦਾ ਹੈ। ਪਾਰਲੀਆਮੈਂਟ ਹਿੱਲ ਦੇ ਆਲੇ ਦੁਆਲੇ ਵਾਲੇ ਇਲਾਕੇ ਵਿੱਚ 200 ਜਾਂ ਵੱਧ ਸੈਮੀ ਟਰੇਲਰਜ਼, ਪਿੱਕਅੱਪ ਟਰੱਕਸ, ਕਾਰਾਂ ਤੇ ਬੱਸਾਂ ਆਦਿ ਪਹੁੰਚ ਸਕਦੀਆਂ ਹਨ ਤੇ ਇਨ੍ਹਾਂ ਲਈ ਥਾਂ ਬਣਾਉਣ ਵਾਸਤੇ ਹੋਰਨਾਂ ਸੜਕਾਂ ਨੂੰ ਬੰਦ ਕਰਨ ਲਈ ਯੋਜਨਾ ਵੀ ਉਲੀਕਣੀ ਪੈ ਸਕਦੀ ਹੈ।

 

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਕੈਨੇਡਾ ਵਿੱਚ ਚਾਈਲਡ ਕੇਅਰ ਲਈ ਇੱਕ ਬਿਲੀਅਨ ਡਾਲਰ ਦੇਣ ਦੀ ਟਰੂਡੋ ਨੇ ਕੀਤੀ ਪੇਸ਼ਕਸ਼ ਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆ ਲਿਬਰਲ ਸਰਕਾਰ ਖਿਲਾਫ ਬੇਭਰੋਸਗੀ ਮਤਾ ਲਿਆਉਣ ਦੀ ਤਿਆਰੀ ਕਰ ਰਹੇ ਹਨ ਕੰਜ਼ਰਵੇਟਿਵ ਕੰਜ਼ਰਵੇਟਿਵ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਹਨ ਹਾਊਸਫਾਦਰ! ਫਰਵਰੀ ਵਿੱਚ ਮਹਿੰਗਾਈ ਦਰ ਦੀ ਰਫਤਾਰ 2·8 ਫੀ ਸਦੀ ਨਾਲ ਘਟੀ ਫਲਸਤੀਨ ਨੂੰ ਆਜ਼ਾਦ ਦੇਸ਼ ਦਾ ਦਰਜਾ ਦੇਣ ਲਈ ਐਨਡੀਪੀ ਵੱਲੋਂ ਲਿਆਂਦਾ ਮਤਾ ਪਾਰਲੀਆਮੈਂਟ ਵਿੱਚ ਪਾਸ ਹਾਇਤੀ ਦੇ ਅਹੁਦਾ ਛੱਡ ਰਹੇ ਪ੍ਰਧਾਨ ਮੰਤਰੀ ਨਾਲ ਟਰੂਡੋ ਨੇ ਕੀਤੀ ਗੱਲਬਾਤ ਟੈਕਸਾਂ ਵਿੱਚ ਵਾਧਾ ਕੀਤੇ ਬਿਨਾਂ ਖਰਚੇ ਵਧਾਉਣ ਦਾ ਸਰਕਾਰ ਕੋਲ ਕੋਈ ਚਾਰਾ ਨਹੀਂ : ਗਿਰੌਕਸ ਅਗਲੇ ਦੋ ਸਾਲਾਂ ਵਿੱਚ ਐਲਕੋਹਲ ਐਕਸਾਈਜ਼ ਟੈਕਸ ਵਿੱਚ ਨਹੀਂ ਕੀਤਾ ਜਾਵੇਗਾ ਵਾਧਾ : ਫਰੀਲੈਂਡ ਲਿਬਰਲਾਂ ਨੂੰ ਵੋਟ ਪਾਉਣ ਬਾਰੇ ਸੋਚ ਵੀ ਨਹੀਂ ਰਹੇ ਬਹੁਗਿਣਤੀ ਕੈਨੇਡੀਅਨਜ਼ : ਨੈਨੋਜ਼