Welcome to Canadian Punjabi Post
Follow us on

28

March 2024
ਬ੍ਰੈਕਿੰਗ ਖ਼ਬਰਾਂ :
ਬੱਸ ਵਿੱਚ ਮਹਿਲਾ ਉੱਤੇ ਇੱਕ ਵਿਅਕਤੀ ਨੇ ਕੀਤਾ ਹਮਲਾ, ਮਹਿਲਾ ਜ਼ਖ਼ਮੀਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆਫੋਰਡ ਸਰਕਾਰ ਨੇ ਪੇਸ਼ ਕੀਤਾ 214. 5 ਬਿਲੀਅਨ ਦੇ ਖਰਚੇ ਵਾਲਾ ਬਜਟਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ
 
ਅੰਤਰਰਾਸ਼ਟਰੀ

ਜੰਗ ਕਾਰਨ ਇਕ ਲੱਖ ਤੋਂ ਵੱਧ ਬੱਚੇ ਮਾਰੇ ਜਾਂਦੇ ਹਨ ਹਰ ਸਾਲ

February 17, 2019 12:59 AM

ਮਿਊਨਿਖ, 16 ਫਰਵਰੀ (ਪੋਸਟ ਬਿਊਰੋ)- ਗੈਰ ਸਰਕਾਰੀ ਸੰਗਠਨ ‘ਸੇਵ ਦਿ ਚਿਲਡਰਨ ਇੰਟਰਨੈਸ਼ਨਲ' ਨੇ ਕੱਲ੍ਹ ਕਿਹਾ ਕਿ ਯੁੱਧ ਅਤੇ ਉਸ ਦੇ ਪ੍ਰਭਾਵ ਕਾਰਨ ਹਰ ਸਾਲ ਘੱਟ ਤੋਂ ਘੱਟ ਇਕ ਲੱਖ ਬੱਚਿਆਂ ਦੀ ਮੌਤ ਹੋ ਜਾਂਦੀ ਹੈ। ਇਸ 'ਚ ਭੁੱਖ ਅਤੇ ਮਦਦ ਨਾ ਮਿਲਣ ਵਰਗੇ ਪ੍ਰਭਾਵ ਸ਼ਾਮਲ ਹਨ।
ਇਕ ਅਨੁਮਾਨ ਮੁਤਾਬਕ ਦਸ ਜੰਗ ਵਾਲੇ ਦੇਸ਼ਾਂ 'ਚ 2013 ਤੋਂ 2017 ਦਰਮਿਆਨ ਜੰਗ ਕਾਰਨ 550000 ਬੱਚੇ ਦਮ ਤੋੜ ਚੁੱਕੇ ਹਨ। ਉਨ੍ਹਾਂ ਦੀ ਮੌਤ ਜੰਗ ਅਤੇ ਉਸ ਦੇ ਪ੍ਰਭਾਵਾਂ ਨਾਲ ਹੋਈ ਹੈ, ਜਿਸ 'ਚ ਭੁੱਖ, ਹਸਪਤਾਲਾਂ ਅਤੇ ਬੁਨਿਆਦੀ ਢਾਂਚਿਆਂ ਨੂੰ ਹੋਇਆ ਨੁਕਸਾਨ, ਸਿਹਤ ਸਬੰਧੀ ਦੇਖਭਾਲ ਤੱਕ ਪਹੁੰਚ ਦੀ ਕਮੀ, ਸਵੱਛਤਾ ਅਤੇ ਮਦਦ ਨਾ ਮਿਲ ਸਕਣ ਵਰਗੇ ਕਾਰਨ ਸ਼ਾਮਲ ਹਨ।
ਸੰਗਠਨ ਦੀ ਮੁੱਖ ਕਾਰਜਕਾਰੀ ਅਧਿਕਾਰੀ ਥਾਰਨਿੰਗ ਸ਼ਿਮਿਡਟ ਨੇ ਇਕ ਬਿਆਨ 'ਚ ਕਿਹਾ ਕਿ ਹਰ ਪੰਜ 'ਚੋਂ ਲਗਭਗ ਇਕ ਬੱਚਾ ਸੰਕਟ ਪੀੜਤ ਇਲਾਕਿਆਂ 'ਚ ਰਹਿ ਰਿਹਾ ਹੈ। ਬੀਤੇ ਦੋ ਦਹਾਕੇ 'ਚ ਇਹ ਸਭ ਤੋਂ ਵੱਡੀ ਗਿਣਤੀ ਹੈ। ਸੇਵ ਦਿ ਚਿਲਡਰਨ ਨੇ ਕਿਹਾ ਕਿ ਉਸ ਨੇ ਓਸਲੋ ਸਥਿਤ ‘ਪੀਸ ਰਿਸਰਚ ਇੰਸਟੀਚਿਊਟ' ਨਾਲ ਅਧਿਐਨ 'ਚ ਦੇਖਿਆ ਕਿ 2017 'ਚ 42 ਕਰੋੜ ਬੱਚੇ ਸੰਕਟ ਪੀੜਤ ਇਲਾਕਿਆਂ 'ਚ ਰਹਿ ਰਹੇ ਸਨ।
ਇਸ ਦੁਨੀਆ ਭਰ ਦੇ ਬੱਚਿਆਂ ਦੀ ਗਿਣਤੀ ਦਾ 18 ਫੀਸਦੀ ਹਿੱਸਾ ਹੈ ਅਤੇ ਬੀਤੇ ਸਾਲ ਦੇ ਮੁਕਾਬਲੇ ਇਸ 'ਚ ਤਿੰਨ ਕਰੋੜ ਬੱਚਿਆਂ ਦਾ ਵਾਧਾ ਹੋਇਆ ਹੈ। ਅਫਗਾਨਿਸਤਾਨ, ਮੱਧ ਅਫਰੀਕੀ ਗਣਰਾਜ, ਕਾਂਗੋ, ਇਰਾਕ, ਮਾਲੀ, ਨਾਈਜੀਰੀਆ, ਸੋਮਾਲੀਆ, ਦੱਖਣੀ ਸੂਡਾਨ, ਸੀਰੀਆ ਅਤੇ ਯਮਨ ਸਭ ਤੋਂ ਸੰਕਟ ਪੀੜਤ ਦੇਸ਼ ਹਨ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਬਾਈਡੇਨ ਵਿਰੁੱਧ ਮਹਾਂਦੋਸ਼ ਦੀ ਜਾਂਚ ਰੁਕੀ ਇਮਰਾਨ ਖਾਨ ਨੇ ਫਰਵਰੀ 'ਚ ਹੋਈਆਂ ਚੋਣਾਂ ਦੀ ਨਿਆਂਇਕ ਜਾਂਚ ਦੀ ਸੁਪਰੀਮ ਕੋਰਟ ਨੂੰ ਕੀਤੀ ਅਪੀਲ ਕੰਧਾਰ ਵਿਚ ਬੈਂਕ ’ਚ ਆਤਮਘਾਤੀ ਹਮਲਾ, 3 ਲੋਕਾਂ ਦੀ ਮੌਤ, 12 ਜ਼ਖਮੀ ਡਾਕਟਰਾਂ ਨੇ ਪਹਿਲੀ ਵਾਰ ਇਨਸਾਨ 'ਚ ਸੂਰ ਦੀ ਕਿਡਨੀ ਦਾ ਕੀਤਾ ਸਫਲ ਟਰਾਂਸਪਲਾਂਟ ਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨ ਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਅਰਮੀਨੀਆ ਨੇ ਪਿਨਾਕਾ ਰਾਕੇਟ ਲਈ ਭਾਰਤ ਨਾਲ ਕੀਤਾ ਸਮਝੌਤਾ ਹੈਤੀ 'ਚ ਸਥਿਤੀ ਕਾਬੂ ਤੋਂ ਬਾਹਰ, ਗੈਂਗ ਕਰ ਰਹੇ ਹਨ ਲੁੱਟਾਂ, 12 ਤੋਂ ਵੱਧ ਮੌਤਾਂ ਪੁਤਿਨ ਰਿਕਾਰਡ ਬਹੁਮਤ ਨਾਲ 5ਵੀਂ ਵਾਰ ਰੂਸ ਦੇ ਰਾਸ਼ਟਰਪਤੀ ਬਣੇ ਨੇਵਲਨੀ ਦੀ ਮੌਤ 'ਤੇ ਪੁਤਿਨ ਨੇ ਦਿੱਤਾ ਬਿਆਨ: ਕਿਹਾ- ਮੈਂ ਕੈਦੀਆਂ ਦੀ ਅਦਲਾ-ਬਦਲੀ 'ਚ ਅਲੈਕਸੀ ਦੇ ਨਾਂ ਨੂੰ ਮਨਜ਼ੂਰੀ ਦਿੱਤੀ ਸੀ