Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਅੰਤਰਰਾਸ਼ਟਰੀ

ਪੁਲਾੜ ਯਾਤਰੀ ਚੰਦਰਮਾ 'ਤੇ ਸੱਤ ਦਿਨ ਗੁਜ਼ਾਰਨਗੇ

February 17, 2019 12:57 AM

ਵਾਸ਼ਿੰਗਟਨ, 16 ਫਰਵਰੀ (ਪੋਸਟ ਬਿਊਰੋ)- ਅਮਰੀਕੀ ਸਪੇਸ ਏਜੰਸੀ ਨਾਸਾ ਨੇ 2028 ਵਿੱਚ ਪੁਲਾੜ ਯਾਤਰੀਆਂ ਨੂੰ ਚੰਦਰਮਾ ਉੱਤੇ ਭੇਜਣ ਦੀ ਯੋਜਨਾ ਜਾਰੀ ਕੀਤੀ ਹੈ। ਇਸ ਮਿਸ਼ਨ ਵਿੱਚ ਚਾਰ ਪੁਲਾੜ ਯਾਤਰੀ ਚੰਦਰਮਾ 'ਤੇ ਸੱਤ ਦਿਨ ਗੁਜ਼ਾਰਨ ਪਿੱਛੋਂ ਮੁੜਨਗੇ। ਏਜੰਸੀ ਦੇ ਮੁਖੀ ਜਿਮ ਬ੍ਰਾਈਡੇਂਸਟਾਈਨ ਨੇ ਕਿਹਾ ਕਿ 2028 ਤੋਂ ਪਹਿਲਾਂ 2024 ਤੇ 2026 'ਚ ਟਰਾਇਲ ਮਾਨਵ ਰਹਿਤ ਮਿਸ਼ਨ ਭੇਜੇ ਜਾਣਗੇ। ਬੀਤੇ ਦਿਨੀਂ ਉਨ੍ਹਾਂ ਪੂਰੇ ਮਿਸ਼ਨ ਦਾ ਪਲਾਨ ਲਾਂਚ ਕੀਤਾ।
ਬ੍ਰਾਈਡੇਂਸਟਾਈਨ ਨੇ ਕਿਹਾ, ‘ਇਸ ਵਾਰ ਅਸੀਂ ਉਥੇ ਆਪਣੇ ਦੇਸ਼ ਦਾ ਝੰਡਾ ਜਾਂ ਪੈਰਾਂ ਦੇ ਨਿਸ਼ਾਨ ਛੱਡਣ ਨਹੀਂ ਜਾ ਰਹੇ, ਅਸੀਂ ਉਥੇ ਰੁਕਣ ਜਾ ਰਹੇ ਹਾਂ।' ਇਸੇ ਕਾਰਨ ਨਵੇਂ ਮਿਸ਼ਨ ਦੀ ਯੋਜਨਾ ‘ਅਪੋਲੋ' ਤੋਂ ਵੱਖ ਬਣਾਈ ਗਈ ਹੈ। ਅਪੋਲੋ 11 ਮਿਸ਼ਨ ਤਹਿਤ ਹੀ 1969 'ਚ ਨੀਲ ਆਰਮਸਟ੍ਰਾਂਗ ਚੰਦਰਮਾ ਦੀ ਸਤਹਿ 'ਤੇ ਉਤਰਨ ਵਾਲੇ ਪਹਿਲੇ ਵਿਅਕਤੀ ਬਣੇ ਸਨ। ਉਸ ਮਿਸ਼ਨ ਦੇ ਕਰੀਬ 60 ਸਾਲ ਬਾਅਦ ਦੁਬਾਰਾ ਪੁਲਾੜ ਯਾਤਰੀਆਂ ਨੂੰ ਉਪਗ੍ਰਹਿ ਉਤੇ ਭੇਜਿਆ ਜਾਵੇਗਾ। ਇਸ ਨਵੇਂ ਮਿਸ਼ਨ ਲਈ ਜੰਤਰ ਤੇ ਪੁਲਾੜ ਜਹਾਜ਼ ਵਿਕਸਿਤ ਕਰਨ 'ਚ ਇਸ ਵਾਰ ਕਮਰਸ਼ੀਅਲ ਕੰਪਨੀਆਂ ਦੀ ਮਦਦ ਲਈ ਜਾ ਰਹੀ ਹੈ। ਨਾਸਾ ਨੇ ਕੰਪਨੀਆਂ ਨੂੰ ਚੰਦਰਮਾ 'ਤੇ ਉਤਰਨ ਲਈ ਜਹਾਜ਼, ਇਕ ਜਹਾਜ਼ ਤੋਂ ਦੂਜੇ 'ਚ ਜਾਣ ਲਈ ਵਾਹਨ ਤੇ ਈਂਧਣ ਭਰਨ ਵਾਲੀ ਪ੍ਰਣਾਲੀ ਵਿਕਸਿਤ ਕਰਨ ਦਾ ਪ੍ਰਸਤਾਵ ਦੇਣ ਨੂੰ ਕਿਹਾ ਹੈ। ਚੁਣੀਆਂ ਗਈਆਂ ਕੰਪਨੀਆਂ ਨੂੰ ਆਪਣੇ ਪ੍ਰਸਤਾਵ 'ਤੇ ਕੰਮ ਲਈ ਨਾਸਾ 90 ਲੱਖ ਡਾਲਰ ਦੇਵੇਗੀ। ਸਭ ਤੋਂ ਬਿਹਤਰੀਨ ਪ੍ਰਸਤਾਵ ਦੇਣ ਰਹੀਆਂ ਦੋ ਕੰਪਨੀਆਂ ਨੂੰ ਆਪਣੀ ਯੋਜਨਾ ਨੂੰ ਮੂਰਤ ਰੂਪ ਦੇਣ ਦਾ ਮੌਕਾ ਮਿਲੇਗਾ। ਉਨ੍ਹਾਂ ਵੱਲੋਂ ਬਣਾਏ ਗਏ ਜਹਾਜ਼ ਤੇ ਉਪਕਰਨ ਨੂੰ ਚੰਦਰਮਾ ਦੇ ਪੰਧ 'ਚ ਬਣਾਏ ਗਏ ਸਪੇਸ ਸਟੇਸ਼ਨ 'ਚ ਲਾਂਚ ਕੀਤਾ ਜਾਵੇਗਾ। ਨਾਸਾ ਆਪਣੇ ਕੌਮਾਂਤਰੀ ਸਹਿਯੋਗੀਆਂ ਨਾਲ 2020 ਤੱਕ ਚੰਦਰਮਾ ਦੇ ਪੰਧ 'ਚ ਲੂਨਰ ਆਰਬਿਟਲ ਪਲੇਟਫਾਰਮ ਵਿਕਸਿਤ ਕਰਨ ਦੀ ਦਿਸ਼ਾ 'ਚ ਕੰਮ ਕਰ ਰਹੀ ਹੈ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰ ਅਮਰੀਕਾ ਦੇ ਨੈਸ਼ਨਲ ਏਅਰਪੋਰਟ 'ਤੇ ਦੋ ਜਹਾਜ਼ਾਂ ਵਿਚਾਲੇ ਹਾਦਸਾ ਮਸਾਂ ਟਲਿਆ, ਗਲਤੀ ਕਾਰਨ ਇਕੋ ਪੱਟੜੀ 'ਤੇ 2 ਜਹਾਜ਼ਾਂ ਨੂੰ ਉਡਾਣ ਭਰਨ ਲਈ ਦਿੱਤੀ ਹਰੀ ਝੰਡੀ ਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚ ਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇ ਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇ ਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰ ਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ' ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀ ਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ ਸਿੰਗਾਪੁਰ ਵਿੱਚ ਆਪਣੀ ਪ੍ਰੇਮਿਕਾ ਦਾ ਕਤਲ ਦੇ ਮਾਮਲੇ `ਚ ਭਾਰਤੀ ਮੂਲ ਦੇ ਵਿਅਕਤੀ ਨੂੰ 20 ਸਾਲ ਦੀ ਸਜ਼ਾ