Welcome to Canadian Punjabi Post
Follow us on

29

March 2024
ਬ੍ਰੈਕਿੰਗ ਖ਼ਬਰਾਂ :
ਕਿਸਾਨ ਮਜ਼ਦੂਰ ਜੱਥੇਬੰਦੀ ਵੱਲੋਂ 26 ਮਾਰਕੀਟ ਕਮੇਟੀਆਂ ਦਾ ਪ੍ਰਬੰਧ 9 ਨਿੱਜੀ ਸਾਇਲੋ ਗੁਦਾਮਾਂ ਨੂੰ ਦੇਣ ਦੀ ਸਖ਼ਤ ਨਿਖੇਦੀਕੇਜਰੀਵਾਲ ਮਾਮਲੇ 'ਚ ਸੰਯੁਕਤ ਰਾਸ਼ਟਰ ਦਾ ਬਿਆਨ: ਕਿਹਾ- ਸਾਰਿਆਂ ਦੇ ਅਧਿਕਾਰਾਂ ਦੀ ਰਾਖੀ ਹੋਣੀ ਚਾਹੀਦੀ ਹੈਰਿਸ਼ੀ ਸੁਨਕ ਦੀ ਸਰਕਾਰ ਨੇ ਬਰਤਾਨੀਆਂ `ਚ ਮੰਦਰਾਂ ਦੀ ਸੁਰੱਖਿਆ ਲਈ 50 ਕਰੋੜ ਰੁਪਏ ਦਾ ਬਜਟ ਅਲਾਟ ਕਰਨ ਦਾ ਕੀਤਾ ਫੈਸਲਾਪ੍ਰਨੀਤ ਕੌਰ ਤੇ ਸੁਨੀਲ ਜਾਖੜ ਦੀ ਮੌਜੂਦਗੀ 'ਚ ਪਟਿਆਲਾ ਤੋਂ ਕਈ ਪ੍ਰਮੁੱਖ ਆਗੂ ਭਾਜਪਾ 'ਚ ਸ਼ਾਮਿਲਪੀ.ਐਸ.ਪੀ.ਸੀ.ਐਲ. ਦਾ ਸਹਾਇਕ ਲਾਈਨ ਮੈਨ 15 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਗੋਵਿੰਦਾ ਵੀ ਸਿਆਸਤ 'ਚ ਉਤਰੇ, ਸਿ਼ਵ ਸੈਨਾ ਸਿ਼ੰਦੇ 'ਚ ਹੋਏ ਸ਼ਾਮਿਲਜੇ ਲੋੜ ਪਈ ਤਾਂ ਅਗਨੀਵੀਰ ਯੋਜਨਾ 'ਚ ਬਦਲਾਅ ਕਰਾਂਗੇ : ਰਾਜਨਾਥ ਸਿੰਘਦੇਸ਼ ਦੀਆਂ ਅਮੀਰ ਔਰਤਾਂ ਵਿਚੋਂ ਸਭ ਤੋਂ ਅਮੀਰ ਔਰਤ ਸਾਵਿਤਰੀ ਜਿੰਦਲ ਭਾਜਪਾ `ਚ ਹੋਏ ਸ਼ਾਮਲ
 
ਅੰਤਰਰਾਸ਼ਟਰੀ

ਗਰਮੀ ਦੇ ਸਰੋਤ ਤੋਂ ਬਿਨਾਂ ਮੰਗਲ ਉੱਤੇ ਪਾਣੀ ਨਹੀਂ ਮਿਲ ਸਕਦਾ:

February 17, 2019 12:56 AM

ਵਾਸ਼ਿੰਗਟਨ, 16 ਫਰਵਰੀ (ਪੋਸਟ ਬਿਊਰੋ)- ਵਿਗਿਆਨਕਾਂ ਨੇ ਦਾਅਵਾ ਕੀਤਾ ਹੈ ਕਿ ਮੰਗਲ ਗ੍ਰਹਿ ਦੀ ਪਰਤ ਦੇ ਹੇਠਾਂ ਜਵਾਲਾਮੁਖੀ ਹੋ ਸਕਦੇ ਹਨ। ਉਨ੍ਹਾਂ ਦਾ ਤਰਕ ਹੈ ਕਿ ਗਰਮੀ ਦੇ ਭੂਮੀਗਤ ਸਰੋਤ ਤੋਂ ਬਿਨਾਂ ਇਸ ਲਾਲ ਗ੍ਰਹਿ 'ਤੇ ਤਰਲ ਹਾਲਾਤ 'ਚ ਪਾਣੀ ਮਿਲਣਾ ਸੰਭਵ ਨਹੀਂ ਹੈ।
ਵਰਨਣ ਯੋਗ ਹੈ ਕਿ ਪਿਛਲੇ ਅਧਿਐਨ ਵਿੱਚ ਇਹ ਸੁਝਾਅ ਦਿੱਤਾ ਗਿਆ ਸੀ ਕਿ ਮੰਗਲ ਦੇ ਦੱਖਣੀ ਧੁਰੇ ਵੱਲ ਕੁਝ ਆਈਸ ਕੈਪ ਦੇ ਹੇਠਾਂ ਪਾਣੀ ਤਰਲ ਅਵਸਥਾ ਵਿੱਚ ਮੌਜੂਦ ਹੈ। ਏ ਜੀ ਯੂ ਜਰਨਲ ਜੀਓਫਿਜ਼ੀਕਲ ਰਿਚਰਚ ਲੈਟਰਸ 'ਚ ਪ੍ਰਕਾਸ਼ਿਤ ਇਕ ਅਧਿਐਨ ਦੇ ਅਨੁਸਾਰ ਦੱਖਣੀ ਧੁਰਵੀਂ ਆਈਸ ਕੈਪ ਦੇ ਹੇਠਾਂ ਪਾਣੀ ਦੇ ਮੌਜੂਦ ਹੋਣ ਦੇ ਕਾਰਨ ਮੰਗਲ 'ਤੇ ਜਵਾਲਾਮੁਖੀ ਜ਼ਰੂਰ ਹੋਣੇ ਚਾਹੀਦੇ ਹਨ। ਅਮਰੀਕਾ ਦੀ ਐਰੀਜੋਨਾ ਯੂਨੀਵਰਸਿਟੀ ਦੇ ਖੋਜੀਆਂ ਨੇ ਸੁਝਾਅ ਦਿੱਤਾ ਕਿ ਕੁਝ ਹਜ਼ਾਰ ਸਾਲਾਂ 'ਚ ਮੰਗਲ ਦੀ ਪਰਤ ਦੇ ਹੇਠਾਂ ਮੈਗਲਮਾਂ ਦੇ ਚੈਂਬਰ ਬਣੇ ਹੋਣਗੇ, ਜਿਸ ਦੀ ਗਰਮੀ ਦੀ ਵਜ੍ਹਾ ਨਾਲ ਹੀ ਡੇਢ ਤੋਂ ਦੋ ਕਿਲੋਮੀਟਰ ਬਰਫ ਦੀ ਮੋਟੀ ਚਾਦਰ ਦੇ ਹੇਠਾਂ ਤਰਲ ਪਾਣੀ ਪੈਦਾ ਹੋਇਆ ਹੈ। ਵਿਗਿਆਨਕਾਂ ਨੇ ਦੱਸਿਆ ਕਿ ਜੇ ਪਰਤ ਦੇ ਹੇਠਾਂ ਕੋਈ ਮੈਗਮੈਟਿਕ ਗਤੀਵਿਧੀ ਨਹੀਂ ਹੋਈ ਤਾਂ ਤਰਲ ਪਾਣੀ ਦੇ ਮਿਲਣ ਦੀ ਸੰਭਾਵਨਾ ਨਹੀਂ ਹੁੰਦੀ। ਲਾਲ ਗ੍ਰਹਿ 'ਤੇ ਤਰਲ ਪਾਣੀ ਦੀ ਮੌਜੂਦਗੀ ਧਰਤੀ ਦੇ ਬਾਹਰ ਵੀ ਜੀਵਨ ਹੋਣ ਦਾ ਸੰਕੇਤ ਹੈ। ਮੰਗਲ ਦੇ ਦੋਵਾਂ ਧੁਰਿਆਂ 'ਤੇ ਬਰਫ ਦੀਆਂ ਵਿਸ਼ਾਲ ਚਾਦਰਾਂ ਹਨ। ਧਰਤੀ 'ਤੇ ਬਰਫ ਦੀ ਮੋਟੀ ਚਾਦਰ ਦੇ ਹੇਠਾਂ ਪਾਣੀ ਦਾ ਹੋਣਾ ਆਮ ਗੱਲ ਹੈ, ਕਿਉਂਕਿ ਇਹ ਧਰਤੀ ਦੀ ਗਰਮੀ ਨਾਲ ਪਿਘਲ ਜਾਂਦੀ ਹੈ। ਵਿਗਿਆਨੀਆਂ ਨੇ ਪਿਛਲੇ ਸਾਲ ਦੱਸਿਆ ਸੀ ਕਿ ਰਾਡਾਰ ਨਾਲ ਪਤਾ ਲਾਇਆ ਹੈ ਕਿ ਮੰਗਲ ਦੇ ਦੱਖਣੀ ਧੁਰੇ 'ਚ ਆਈਸ ਕੈਪ ਦੇ ਹੇਠਾਂ ਪਾਣੀ ਤਰਲ ਅਵਸਥਾ 'ਚ ਮੌਜੂਦ ਹੈ। ਹਾਲਾਂਕਿ ਉਸ ਅਧਿਐਨ 'ਚ ਇਹ ਨਹੀਂ ਦੱਸਿਆ ਕਿ ਤਰਲ ਪਾਣੀ ਉਥੇ ਕਿਵੇਂ ਪਹੁੰਚ ਗਿਆ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਕੇਜਰੀਵਾਲ ਮਾਮਲੇ 'ਚ ਸੰਯੁਕਤ ਰਾਸ਼ਟਰ ਦਾ ਬਿਆਨ: ਕਿਹਾ- ਸਾਰਿਆਂ ਦੇ ਅਧਿਕਾਰਾਂ ਦੀ ਰਾਖੀ ਹੋਣੀ ਚਾਹੀਦੀ ਹੈ ਰਿਸ਼ੀ ਸੁਨਕ ਦੀ ਸਰਕਾਰ ਨੇ ਬਰਤਾਨੀਆਂ `ਚ ਮੰਦਰਾਂ ਦੀ ਸੁਰੱਖਿਆ ਲਈ 50 ਕਰੋੜ ਰੁਪਏ ਦਾ ਬਜਟ ਅਲਾਟ ਕਰਨ ਦਾ ਕੀਤਾ ਫੈਸਲਾ ਬਾਈਡੇਨ ਵਿਰੁੱਧ ਮਹਾਂਦੋਸ਼ ਦੀ ਜਾਂਚ ਰੁਕੀ ਇਮਰਾਨ ਖਾਨ ਨੇ ਫਰਵਰੀ 'ਚ ਹੋਈਆਂ ਚੋਣਾਂ ਦੀ ਨਿਆਂਇਕ ਜਾਂਚ ਦੀ ਸੁਪਰੀਮ ਕੋਰਟ ਨੂੰ ਕੀਤੀ ਅਪੀਲ ਕੰਧਾਰ ਵਿਚ ਬੈਂਕ ’ਚ ਆਤਮਘਾਤੀ ਹਮਲਾ, 3 ਲੋਕਾਂ ਦੀ ਮੌਤ, 12 ਜ਼ਖਮੀ ਡਾਕਟਰਾਂ ਨੇ ਪਹਿਲੀ ਵਾਰ ਇਨਸਾਨ 'ਚ ਸੂਰ ਦੀ ਕਿਡਨੀ ਦਾ ਕੀਤਾ ਸਫਲ ਟਰਾਂਸਪਲਾਂਟ ਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨ ਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਅਰਮੀਨੀਆ ਨੇ ਪਿਨਾਕਾ ਰਾਕੇਟ ਲਈ ਭਾਰਤ ਨਾਲ ਕੀਤਾ ਸਮਝੌਤਾ ਹੈਤੀ 'ਚ ਸਥਿਤੀ ਕਾਬੂ ਤੋਂ ਬਾਹਰ, ਗੈਂਗ ਕਰ ਰਹੇ ਹਨ ਲੁੱਟਾਂ, 12 ਤੋਂ ਵੱਧ ਮੌਤਾਂ